(Source: ECI/ABP News/ABP Majha)
Maruti Suzuki Echo Van: 11 ਸਾਲਾਂ ਬਾਅਦ ਇੱਕ ਨਵੇਂ ਰੂਪ 'ਚ ਵਾਪਸੀ ਕਰ ਰਹੀ ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਵੈਨ
Maruti Suzuki Echo Van: ਦੇਸ਼ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇਸ ਸਾਲ ਸਤੰਬਰ ਦੇ ਆਸ-ਪਾਸ ਈਕੋ ਵੈਨ (Eeco Van) ਦੀ ਨਵੀਂ ਜੈਨੇਰੇਸ਼ਨ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
Maruti Suzuki Echo Van: ਦੇਸ਼ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇਸ ਸਾਲ ਸਤੰਬਰ ਦੇ ਆਸ-ਪਾਸ ਈਕੋ ਵੈਨ (Eeco Van) ਦੀ ਨਵੀਂ ਜੈਨੇਰੇਸ਼ਨ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਫਿਲਹਾਲ ਕੰਪਨੀ ਦਾ ਫੋਕਸ ਵੈਨ ਐਕਸਪੋਰਟ 'ਤੇ ਹੈ, ਇਸ ਲਈ ਵਾਹਨ ਦਾ ਐਕਸਪੋਰਟ ਦੋ ਗੁਣਾ ਵਧ ਗਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਮਾਰੂਤੀ ਸੁਜ਼ੂਕੀ ਈਕੋ ਵਿੱਤੀ ਸਾਲ 2022 ਵਿੱਚ ਦੇਸ਼ ਵਿੱਚ ਚੋਟੀ ਦੇ 10 ਸਭ ਤੋਂ ਵੱਧ ਵਿਕਣ ਵਾਲੇ ਯਾਤਰੀ ਵਾਹਨਾਂ ਵਿੱਚੋਂ ਇੱਕ ਹੈ। ਕੰਪਨੀ ਦਾ ਮੰਨਣਾ ਹੈ ਕਿ ਨਵੀਂ ਲੁੱਕ 'ਚ ਆਉਣ ਤੋਂ ਬਾਅਦ ਵਿਕਰੀ 'ਚ ਵਾਧਾ ਹੋਵੇਗਾ। ਮਾਰੂਤੀ ਸੁਜ਼ੂਕੀ ਨੇ ਪਿਛਲੇ ਵਿੱਤੀ ਸਾਲ 'ਚ ਈਕੋ ਦੇ ਇਕ ਹਜ਼ਾਰ ਤੋਂ ਵੀ ਘੱਟ ਯੂਨਿਟ ਐਕਸਪੋਰਟ ਕੀਤੇ ਸਨ ਪਰ ਇਸ ਵਾਰ ਕੰਪਨੀ ਨੇ ਫਿਰ ਤੋਂ ਐਕਸਪੋਰਟ 'ਤੇ ਫੋਕਸ ਕੀਤਾ ਹੈ ਤੇ ਨਾਲ ਹੀ ਵਾਹਨ ਦੀ ਐਕਸਪੋਰਟ ਨੂੰ ਦੁੱਗਣਾ ਕੀਤਾ ਹੈ।
ਬਾਜ਼ਾਰ ਦੀ ਲੋੜ ਮੁਤਾਬਕ ਹੋਵੇਗਾ ਨਵਾਂ ਮਾਡਲ-
ਇਸ ਵੈਨ ਨੂੰ ਦੂਜੇ ਦੇਸ਼ਾਂ ਦੇ ਬਾਜ਼ਾਰ 'ਚ ਪ੍ਰਸਿੱਧ ਬਣਾਉਣ ਲਈ ਨਵੇਂ ਅਵਤਾਰ ਨਾਲ ਪੇਸ਼ ਕੀਤਾ ਜਾਵੇਗਾ। ਕੰਪਨੀ ਇਸ 'ਚ ਨਵੀਂ ਜਨਰੇਸ਼ਨ Eeco ਦੇ ਨਾਲ ਪਾਵਰ ਸਟੀਅਰਿੰਗ ਦੀ ਵਰਤੋਂ ਕਰੇਗੀ। ਇਸ ਤੋਂ ਇਲਾਵਾ ਇਹ ਸਲਾਈਡਿੰਗ ਦਰਵਾਜ਼ਿਆਂ ਦੇ ਨਾਲ 7-ਸੀਟਰ ਮਾਡਲ 'ਚ ਉਪਲਬਧ ਹੋਵੇਗਾ।
ਕਿਸੇ ਨਾਲ ਕੋਈ ਮੁਕਾਬਲਾ ਨਹੀਂ-
ਦੱਸ ਦੇਈਏ ਕਿ ਵੈਨ ਨੇ ਪਹਿਲੀ ਵਾਰ 2010 'ਚ ਭਾਰਤੀ ਬਾਜ਼ਾਰ 'ਚ ਐਂਟਰੀ ਕੀਤੀ ਸੀ, ਲਾਂਚ ਹੋਣ ਤੋਂ ਬਾਅਦ 2 ਸਾਲ ਦੇ ਅੰਦਰ ਹੀ ਕੰਪਨੀ ਮਾਡਲ ਦੇ 1 ਲੱਖ ਤੋਂ ਜ਼ਿਆਦਾ ਯੂਨਿਟ ਵੇਚਣ 'ਚ ਵੀ ਸਫਲ ਰਹੀ ਹੈ। 2018 ਤੱਕ, ਇਹ ਦੇਸ਼ ਭਰ ਵਿੱਚ 5 ਲੱਖ ਤੋਂ ਵੱਧ ਯੂਨਿਟ ਵੇਚਣ ਵਿੱਚ ਸਫਲ ਰਿਹਾ।
ਇਸ ਦੇ ਨਾਲ ਹੀ, 31 ਮਾਰਚ 2022 ਨੂੰ ਖਤਮ ਹੋਏ ਵਿੱਤੀ ਸਾਲ ਵਿੱਚ, ਈਕੋ ਮਾਡਲ ਨੇ ਭਾਰਤੀ ਬਾਜ਼ਾਰ ਵਿੱਚ ਹਰ ਮਹੀਨੇ ਔਸਤਨ ਸਾਢੇ ਨੌਂ ਹਜ਼ਾਰ ਵਾਹਨ ਵੇਚੇ। ਦੱਸ ਦੇਈਏ ਕਿ ਇਸ ਤੋਂ ਇਲਾਵਾ ਕੰਪਨੀ ਕੰਪੈਕਟ ਆਫਡੋਰ 5-ਡੋਰ ਜਿਮਨੀ ਨੂੰ ਵੀ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ, ਜੋ ਮਹਿੰਦਰਾ ਥਾਰ ਨਾਲ ਮੁਕਾਬਲਾ ਕਰੇਗੀ।