ਲੌਕਡਾਊਨ ਮਗਰੋਂ ਮਾਰੂਤੀ ਸਜ਼ੂਕੀ ਦੋ ਦਮਦਾਰ ਕਾਰਾਂ 'ਚ ਕਰੇਗੀ ਵੱਡਾ ਬਦਲਾਅ
ਮਾਰੂਤੀ ਸਜ਼ੂਕੀ ਦੀ WagonR ਹਮੇਸ਼ਾਂ ਤੋਂ ਹੀ ਭਾਰਤੀ ਪਰਿਵਾਰਾਂ ਦੀ ਪਸੰਦੀਦਾ ਕਾਰ ਰਹੀ ਹੈ। ਸਮੇਂ-ਸਮੇਂ 'ਤੇ ਕੰਪਨੀ ਨੇ ਇਸ 'ਚ ਕਈ ਵਾਰ ਬਦਲਾਅ ਕੀਤੇ ਹਨ। ਪਰ ਹੁਣ ਇਸ 'ਚ ਇਕ ਹੋਰ ਨਵਾਂ ਬਦਲਾਅ ਹੋਣ ਜਾ ਰਿਹਾ ਹੈ। WagonR 'ਚ ਹੁਣ ਨਵਾਂ 1.2 ਲੀਟਰ ਡਿਊਲਜੈੱਟ ਪੈਟਰੋਲ ਇੰਜਣ ਲਾਉਣ ਦੀ ਤਿਆਰੀ ਕਰ ਰਹੀ ਹੈ।
ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸਜ਼ੂਕੀ ਹੁਣ ਆਪਣੇ ਨਵੇਂ ਪੈਟਰੋਲ ਇੰਜਣ ਨੂੰ ਲੈਕੇ ਕਾਫੀ ਚਰਚਾ 'ਚ ਹੈ। ਕੰਪਨੀ ਆਪਣੀ WagonR ਤੇ Ignis 'ਚ ਪੈਟਰੋਲ ਇੰਜਣ ਲਾਉਣ ਜਾ ਰਹੀ ਹੈ। ਇਹ ਇੰਜਣ ਪੁਰਾਣੇ ਇੰਜਣ ਤੋਂ ਬਿਹਤਰ ਹੋਵੇਗਾ।
ਮਾਰੂਤੀ ਸਜ਼ੂਕੀ ਦੀ WagonR ਹਮੇਸ਼ਾਂ ਤੋਂ ਹੀ ਭਾਰਤੀ ਪਰਿਵਾਰਾਂ ਦੀ ਪਸੰਦੀਦਾ ਕਾਰ ਰਹੀ ਹੈ। ਸਮੇਂ-ਸਮੇਂ 'ਤੇ ਕੰਪਨੀ ਨੇ ਇਸ 'ਚ ਕਈ ਵਾਰ ਬਦਲਾਅ ਕੀਤੇ ਹਨ। ਪਰ ਹੁਣ ਇਸ 'ਚ ਇਕ ਹੋਰ ਨਵਾਂ ਬਦਲਾਅ ਹੋਣ ਜਾ ਰਿਹਾ ਹੈ। WagonR 'ਚ ਹੁਣ ਨਵਾਂ 1.2 ਲੀਟਰ ਡਿਊਲਜੈੱਟ ਪੈਟਰੋਲ ਇੰਜਣ ਲਾਉਣ ਦੀ ਤਿਆਰੀ ਕਰ ਰਹੀ ਹੈ। ਨਵਾਂ ਇੰਜਣ ਮੌਜੂਦਾ 1.2 ਲੀਟਰ K12B ਪੈਟਰੋਲ ਇੰਜਣ ਤੋਂ ਜ਼ਿਆਦਾ ਪਾਵਰਫੁੱਲ ਤੇ ਜ਼ਿਆਦਾ ਮਾਇਲੇਜ ਦੇਵੇਗਾ। WagonR ਦੇ ਨਾਲ ਹੀ ਕੰਪਨੀ ਇਸ ਇੰਜਣ ਨੂੰ ਆਪਣੀ ਹੈਚਬੈਕ ਕਾਰ Ignis 'ਚ ਵੀ ਲਾਵੇਗੀ।
ਮੰਨਿਆ ਜਾ ਰਿਹਾ ਹੈ ਕਿ ਨਵੇਂ ਇੰਜਣ ਦੀ ਮਦਦ ਨਾਲ ਇਨ੍ਹਾਂ ਦੋਵਾਂ ਕਾਰਾਂ ਦੀ ਪਰਫਾਰਮੈਂਸ ਚ ਕਾਫੀ ਫਰਕ ਆਵੇਗਾ। ਪੁਰਾਣੇ ਇੰਜਣ ਦੇ ਮੁਕਾਬਲੇ ਨਵਾਂ ਇੰਜਣ ਕਾਫੀ ਦਮਦਾਰ ਹੋਵੇਗਾ।
ਮਾਰੂਤੀ ਸਜ਼ੂਕੀ WagonR ਤੇ Ignis 'ਚ ਜਿਸ ਨਵੇਂ ਇੰਜਣ ਨੂੰ ਲਾਉਣ ਦੀ ਗੱਲ ਚੱਲ ਰਹੀ ਹੈ ਉਹ ਇੰਜਣ 1.2 ਲੀਟਰ ਦਾ ਡਿਊਲਜੈੱਟ ਪੈਟਰੋਲ ਇੰਜਣ ਹੋਵੇਗਾ ਜੋਕਿ 89bhp ਦੀ ਪਾਵਰ ਤੇ 113 Nm ਦਾ ਟਾਰਕ ਮਿਲਦਾ ਹੈ। ਇਹ ਇੰਜਣ ਮੌਜੂਦਾ 1.2 ਲੀਟਰ K12B ਇੰਜਣ ਦੀ ਤੁਲਨਾ 'ਚ ਜ਼ਿਆਦਾ ਪਾਵਰ ਦੇਵੇਗਾ ਅਤੇ ਇਸਦਾ ਫਰਕ ਡਰਾਇੰਵਿੰਗ ਦੌਰਾਨ ਸਾਫ਼ ਨਜ਼ਰ ਆਵੇਗਾ। ਮੰਨਿਆ ਜਾ ਰਿਹਾ ਹੈ ਕਿ ਦੇਸ਼ 'ਚ ਲੱਗਾ ਲੌਕਡਾਊਨ ਹਟਣ ਤੋਂ ਬਾਅਦ ਕੰਪਨੀ ਇਨ੍ਹਾਂ ਦੋਵਾਂ ਕਾਰਾਂ ਨੂੰ ਲੌਂਚ ਕਰ ਸਕਦੀ ਹੈ।