ਪੜਚੋਲ ਕਰੋ
Advertisement
Maruti Suzuki ਨੇ ਕੀਤਾ ਧਮਾਕਾ, 31.2 ਕਿਮੀ ਦੀ ਮਾਈਲੇਜ਼ ਵਾਲੀ ਮਿੰਨੀ ਐਸਯੂਵੀ ਲਾਂਚ
ਮਾਰੂਤੀ ਸੁਜ਼ੂਕੀ ਐਸ-ਪ੍ਰੈਸੋ ਸੀਐਨਜੀ ਵੇਰੀਐਂਟ ਨੂੰ ਭਾਰਤੀ ਬਾਜ਼ਾਰ ‘ਚ 4.84 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ, ਜੋ ਚੋਟੀ ਦੇ ਮਾਡਲ ਵੀਐਕਸਆਈ (ਓ) ਤੋਂ 5.14 ਲੱਖ ਰੁਪਏ (ਐਕਸ-ਸ਼ੋਅਰੂਮ, ਦਿੱਲੀ) ਤਕ ਜਾਂਦੀ ਹੈ।
ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ (Maruti Suzuki) ਭਾਰਤ ‘ਚ ਸਭ ਤੋਂ ਵੱਡੀ ਰੇਂਜ ਦੀ ਸੀਐਨਜੀ (CNG) ਕਾਰ ਪੋਰਟਫੋਲੀਓ ਪੇਸ਼ ਕਰਦੀ ਹੈ ਤੇ ਨਵੀਂ ਕਾਰ ਇਸ ਵਧ ਰਹੀ ਲਾਈਨ-ਅਪ ‘ਚ ਸ਼ਾਮਲ ਕੀਤੀ ਜਾਣ ਵਾਲੀ ਮਾਰੂਤੀ ਦੀ ਮਿਨੀ ਐਸਯੂਵੀ ਐਸ-ਪ੍ਰੈਸੋ(S-Presso) ਹੈ। ਮਾਰੂਤੀ ਸੁਜ਼ੂਕੀ ਐਸ-ਪ੍ਰੈਸੋ ਸੀਐਨਜੀ ਵੇਰੀਐਂਟ ਨੂੰ ਭਾਰਤੀ ਬਾਜ਼ਾਰ ‘ਚ 4.84 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ, ਜੋ ਚੋਟੀ ਦੇ ਮਾਡਲ ਵੀਐਕਸਆਈ (ਓ) ਤੋਂ 5.14 ਲੱਖ ਰੁਪਏ (ਐਕਸ-ਸ਼ੋਅਰੂਮ, ਦਿੱਲੀ) ਤਕ ਜਾਂਦੀ ਹੈ। ਮਾਰੂਤੀ ਸੁਜ਼ੂਕੀ ਐਸ-ਪ੍ਰੈਸੋ ਸੀਐਨਜੀ ਨੂੰ ਚਾਰ ਰੂਪਾਂ- LXi, (LXi (O), VXi ਅਤੇ VXi (O) ਵਿੱਚ ਪੇਸ਼ ਕੀਤਾ ਗਿਆ ਹੈ ਜੋ ਮੈਨੁਅਲ ਤੇ ਏਜੀਐਸ (ਆਟੋਮੈਟਿਕ) ਵੇਰੀਐਂਟ ਦੇ ਨਾਲ ਆਉਂਦੇ ਹਨ।
ਐਸ-ਪ੍ਰੈਸੋ ਨੂੰ ਮਾਰੂਤੀ ਨੇ ਸਮਾਨ ਕੰਪਨੀ ਦੇ ਹੇਅਰਟੈਕਟ ਪਲੇਟਫਾਰਮ 'ਤੇ ਬਣਾਇਆ ਹੈ। ਇਸ ‘ਚ ਸਾਮਾਨ 1.0 ਲਿਟਰ ਪੈਟਰੋਲ ਇੰਜਨ ਹੈ ਜੋ ਆਲਟੋ ਕੇ 10 ਤੋਂ ਲਿਆ ਗਿਆ ਹੈ ਅਤੇ ਇਹ ਇੰਜਣ 5,500 ਆਰਪੀਐਮ 'ਤੇ 67 ਬੀਐਚਪੀ ਪਾਵਰ ਤੇ 3,500 ਆਰਪੀਐਮ ‘ਤੇ 90 ਐਨਐਮ ਟਾਰਕ ਪੈਦਾ ਕਰਦਾ ਹੈ. ਸੀਐਨਜੀ ਸੰਸਕਰਣ ਵਾਲਾ ਬੀਐਸ 6 ਸਟੈਂਡਰਡ ਇੰਜਣ 31.2 ਕਿਮੀ ਪ੍ਰਤੀ ਕਿਲੋ ਮਾਈਲੇਜ ਦਿੰਦਾ ਹੈ ਤੇ ਇਸ ਦੀ ਟਰੈਂਕ ਸਮਰੱਥਾ 55 ਲੀਟਰ ਹੈ।
ਕਾਰ ਦੇ ਅੰਦਰੂਨੀ ਹਿੱਸੇ ਦੀ ਗੱਲ ਕਰੀਏ ਤਾਂ ਇਸ ‘ਚ ਸਮਾਨ ਫੀਚਰਸ ਮਿਲਦੇ ਹਨ ਜੋ ਰੈਗੂਲਰ ਪੈਟਰੋਲ ਐਸ-ਪ੍ਰੈਸੋ ‘ਚ ਪਾਏ ਜਾਂਦੇ ਹਨ। ਇਸ ਦਾ ਕੇਂਦਰੀ ਕੰਸੋਲ ਸਪੋਰਟ ਵਾਚ ਤੋਂ ਪ੍ਰੇਰਿਤ ਹੈ ਅਤੇ ਇਸ ‘ਚ 7.0 ਇੰਚ ਦਾ ਸਮਾਰਟਪਲੇ 2.0 ਇਨਫੋਟੇਨਮੈਂਟ ਸਿਸਟਮ ਹੈ ਜੋ ਐਪਲ ਕਾਰਪਲੇ ਅਤੇ ਐਂਡਰਾਇਡ ਆਟੋ ਨਾਲ ਲੈਸ ਹੈ।
Maruit Suzuki S-Presso CNG ਕੀਮਤਾਂ
S-Presso CNG LXi 4.84 ਲੱਖ ਰੁਪਏ
S-Presso CNG LXi (O) 4.90 ਲੱਖ ਰੁਪਏ
S-Presso CNG VXi 5.08 ਲੱਖ ਰੁਪਏ
S-Presso CNG VXi (O) 5.14 ਲੱਖ ਰੁਪਏ
Swift ਹੁਣ ਹੋਏਗੀ ਪਹਿਲਾਂ ਤੋਂ ਵੱਧ ਪਾਵਰਫੁੱਲ, ਹੁੰਡਈ ਦੀ ਇਸ ਕਾਰ ਨੂੰ ਦੇਵੇਗੀ ਟਕੱਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਪੰਜਾਬ
ਸਿਹਤ
Advertisement