Maruti Suzuki S-Presso ‘ਤੇ ਮਿਲ ਰਹੀ ਹੈ ਭਾਰੀ ਛੋਟ, ਵੇਲੇ ਸਿਰ ਚੱਕੋ ਮੌਕੇ ਦਾ ਫ਼ਾਇਦਾ
ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ, ਇਸ ਵਿੱਚ ਐਪਲ ਕਾਰਪਲੇ ਅਤੇ ਐਂਡਰਾਇਡ ਆਟੋ ਦੇ ਨਾਲ ਇੱਕ 7-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਇੱਕ ਸੈਮੀ-ਡਿਜੀਟਲ ਇੰਸਟਰੂਮੈਂਟ ਕਲੱਸਟਰ, ਫਰੰਟ ਪਾਵਰਡ ਵਿੰਡੋਜ਼ ਅਤੇ ਕੀ-ਲੇਸ ਐਂਟਰੀ ਸ਼ਾਮਲ ਹਨ।
Maruti Suzuki S-Presso Discount Offer: ਮਾਰੂਤੀ ਸੁਜ਼ੂਕੀ ਦੇ ਕੁਝ ਡੀਲਰ ਕੰਪਨੀ ਦੀ ਰੇਂਜ ਦੇ ਚੋਣਵੇਂ ਮਾਡਲਾਂ 'ਤੇ ਭਾਰੀ ਛੋਟ ਦੇ ਰਹੇ ਹਨ। Arena ਅਤੇ Nexa ਸ਼ੋਅਰੂਮਾਂ ਵਿੱਚ ਉਪਲਬਧ, ਇਹਨਾਂ ਪੇਸ਼ਕਸ਼ਾਂ ਦਾ ਲਾਭ ਨਕਦ ਛੋਟ, ਐਕਸਚੇਂਜ ਬੋਨਸ ਅਤੇ ਕਾਰਪੋਰੇਟ ਛੂਟ ਦੇ ਰੂਪ ਵਿੱਚ ਲਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਮਾਰੂਤੀ ਐੱਸ-ਪ੍ਰੇਸੋ 'ਤੇ ਕਿੰਨਾ ਡਿਸਕਾਊਂਟ ਮਿਲ ਰਿਹਾ ਹੈ।
ਕਿੰਨੀ ਮਿਲ ਰਹੀ ਹੈ ਛੋਟ
ਨਿਰਮਾਣ ਸਾਲ 2023 S-Presso ਕੁੱਲ 50,000 ਰੁਪਏ ਦੀ ਛੋਟ ਦੇ ਨਾਲ ਉਪਲਬਧ ਹੈ ਜਿਸ ਵਿੱਚ 30,000 ਰੁਪਏ ਦਾ ਕੈਸ਼ ਡਿਸਕਾਊਂਟ, 15,000 ਰੁਪਏ ਦਾ ਐਕਸਚੇਂਜ ਬੋਨਸ ਅਤੇ 4,000 ਰੁਪਏ ਦਾ ਕਾਰਪੋਰੇਟ ਡਿਸਕਾਊਂਟ ਸ਼ਾਮਲ ਹੈ। ਨਿਰਮਾਣ ਸਾਲ 2024 ਮਾਡਲ ਵਿੱਚ 15,000 ਰੁਪਏ ਦੀ ਨਕਦ ਛੋਟ, 23,000 ਰੁਪਏ ਦਾ ਐਕਸਚੇਂਜ ਬੋਨਸ ਅਤੇ 4,000 ਰੁਪਏ ਦੀ ਕਾਰਪੋਰੇਟ ਛੋਟ ਸ਼ਾਮਲ ਹੈ।
ਕੀਮਤ ਅਤੇ ਇੰਜਣ
Maruti Suzuki S-Presso ਦੀ ਭਾਰਤ 'ਚ ਐਕਸ-ਸ਼ੋਰੂਮ ਕੀਮਤ 4.26 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਨੂੰ ਸੱਤ ਰੰਗਾਂ ਵਿੱਚ Std, LXi, VXi ਅਤੇ VXi+ ਸਮੇਤ ਚਾਰ ਵੇਰੀਐਂਟਸ ਵਿੱਚ ਪੇਸ਼ ਕੀਤਾ ਗਿਆ ਹੈ। ਕਾਰ ਨੂੰ ਪਾਵਰ ਦੇਣ ਲਈ, ਇਸ ਵਿਚ 1.0-ਲੀਟਰ, K10 ਪੈਟਰੋਲ ਇੰਜਣ ਮਿਲਦਾ ਹੈ, ਜਿਸ ਨੂੰ 5-ਸਪੀਡ ਮੈਨੂਅਲ ਅਤੇ AMT ਗਿਅਰਬਾਕਸ ਯੂਨਿਟ ਦੇ ਵਿਕਲਪ ਨਾਲ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਗਾਹਕ CNG ਸੰਸਕਰਣ ਨੂੰ ਵੀ ਚੁਣ ਸਕਦੇ ਹਨ।
ਮਾਈਲੇਜ
S Presso ਦੇ ਪੈਟਰੋਲ MT ਨੂੰ 24.12 kmpl (STD, LXi), 24.76 kmpl (VXi, VXi+) ਦੀ ਮਾਈਲੇਜ ਮਿਲਦੀ ਹੈ, ਜਦੋਂ ਕਿ, ਪੈਟਰੋਲ AMT ਨੂੰ 25.30 kmpl [VXi(O), VXi+(O)] ਅਤੇ CNG ਵਿੱਚ 32.73 km/kg ਦੀ ਮਾਈਲੇਜ ਮਿਲਦੀ ਹੈ।
ਵਿਸ਼ੇਸ਼ਤਾਵਾਂ
ਇਸ ਕਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਐਪਲ ਕਾਰਪਲੇ ਅਤੇ ਐਂਡਰਾਇਡ ਆਟੋ ਦੇ ਨਾਲ ਇੱਕ 7-ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਇੱਕ ਸੈਮੀ-ਡਿਜੀਟਲ ਇੰਸਟਰੂਮੈਂਟ ਕਲੱਸਟਰ, ਫਰੰਟ ਪਾਵਰਡ ਵਿੰਡੋਜ਼ ਅਤੇ ਕੀ-ਲੇਸ ਐਂਟਰੀ ਸ਼ਾਮਲ ਹਨ। ਸੁਰੱਖਿਆ ਵਿਸ਼ੇਸ਼ਤਾਵਾਂ ਵਿੱਚ ਦੋਹਰੇ ਫਰੰਟ ਏਅਰਬੈਗਸ, ਰੀਅਰ ਪਾਰਕਿੰਗ ਸੈਂਸਰ, ਹਿੱਲ ਹੋਲਡ ਅਸਿਸਟ ਅਤੇ ਇਲੈਕਟ੍ਰਾਨਿਕ ਸਟੇਬਿਲਟੀ ਪ੍ਰੋਗਰਾਮ (ESP), ਅਤੇ EBD ਦੇ ਨਾਲ ABS ਸ਼ਾਮਲ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।