ਪੜਚੋਲ ਕਰੋ
Advertisement
Maruti Suzuki ਦਾ ਅਗਲਾ ਧਮਾਕਾ! Vitara Brezza ਤੇ S-Cross ਦੇ BS-6 ਪੈਟਰੋਲ ਵੈਰੀਐਂਟ, ਜਾਣੋ ਕਦੋਂ ਹੋਵੇਗੀ ਲਾਂਚ
ਦੇਸ਼ ਦੀ ਪ੍ਰਮੁੱਖ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਦੇਸ਼ 'ਚ ਤੇਲ ਨਿਕਾਸ ਦੇ ਨਵੇਂ ਨਿਯਮ ਲਾਗੂ ਹੋਣ ਤੋਂ ਪਹਿਲਾਂ ਇਸ ਦੀਆਂ ਦੋ ਫਲੈਗਸ਼ਿਪ ਕਾਰਾਂ ਬ੍ਰੇਜ਼ਾ ਤੇ ਐਸ-ਕਰਾਸ ਦਾ ਪੈਟਰੋਲ ਵਰਜਨ ਪੇਸ਼ ਕਰੇਗੀ। ਇਹ ਨਵੇਂ ਵਰਜਨ ਬੀਐਸ 6 ਫਿਊਲ ਸਟੈਂਡਰਡ ਵਾਲੇ ਹੋਣਗੇ।
ਨਵੀਂ ਦਿੱਲੀ: ਦੇਸ਼ ਦੀ ਪ੍ਰਮੁੱਖ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਦੇਸ਼ 'ਚ ਤੇਲ ਨਿਕਾਸ ਦੇ ਨਵੇਂ ਨਿਯਮ ਲਾਗੂ ਹੋਣ ਤੋਂ ਪਹਿਲਾਂ ਇਸ ਦੀਆਂ ਦੋ ਫਲੈਗਸ਼ਿਪ ਕਾਰਾਂ ਬ੍ਰੇਜ਼ਾ ਤੇ ਐਸ-ਕਰਾਸ ਦਾ ਪੈਟਰੋਲ ਵਰਜਨ ਪੇਸ਼ ਕਰੇਗੀ। ਇਹ ਨਵੇਂ ਵਰਜਨ ਬੀਐਸ 6 ਫਿਊਲ ਸਟੈਂਡਰਡ ਵਾਲੇ ਹੋਣਗੇ। ਇਸ ਦੇ ਨਾਲ ਕੰਪਨੀ ਨੇ ਕਿਹਾ ਹੈ ਕਿ ਦੇਸ਼ ਦਾ ਵਾਹਨ ਉਦਯੋਗ ਮੰਦੀ ਤੋਂ ਬਾਹਰ ਆ ਗਿਆ ਹੈ, ਇਹ ਕਹਿਣ ਲਈ ਸਾਨੂੰ ਅਗਲੇ ਦੋ ਤੋਂ ਤਿੰਨ ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪਏਗਾ।
ਮਾਰੂਤੀ ਸੁਜ਼ੂਕੀ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ) ਸ਼ਸ਼ਾਂਕ ਸ੍ਰੀਵਾਸਤਵ ਨੇ ਇੱਥੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, "ਅਸੀਂ ਇਹ ਜਲਦੀ ਲਿਆਵਾਂਗੇ ਕਿਉਂਕਿ 1 ਅਪ੍ਰੈਲ, 2020 ਤੋਂ ਨਵੇਂ ਨਿਕਾਸ ਨਿਯਮ ਲਾਗੂ ਹੋ ਰਹੇ ਹਨ, ਅਸੀਂ ਇਸ ਵਿੱਤੀ ਸਾਲ ਦੀ ਚੌਥੀ ਤਿਮਾਹੀ (ਜਨਵਰੀ-ਮਾਰਚ) 'ਚ ਬੀਐਸ 6 ਪੈਟਰੋਲ ਬ੍ਰੇਜ਼ਾ ਤੇ ਐਸ-ਕਰਾਸ ਲਿਆਵਾਂਗੇ।”
ਕੰਪਨੀ ਵੱਲੋਂ ਡੀਜ਼ਲ ਵਾਹਨਾਂ ਦੇ ਉਤਪਾਦਨ ਨੂੰ ਰੋਕਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਕੰਪਨੀ ਪਹਿਲਾਂ ਕਹਿ ਚੁਕੀ ਹੈ ਕਿ ਉਹ ਬੀਐਸ-6 ਸਟੈਂਡਰਡ ਦੇ ਛੋਟੇ ਡੀਜ਼ਲ ਵਾਹਨ ਨਹੀਂ ਬਣਾਏਗੀ ਪਰ ਬਾਜ਼ਾਰ 'ਚ ਰੁਝਾਨ ਆਉਣ ‘ਤੇ ਇਸ ‘ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਾਰਕੀਟ ਦੀ ਮੰਗ ਨੂੰ ਵੇਖਦਿਆਂ ਹੀ ਮਾਰੂਤੀ ਵੱਡੇ ਵਾਹਨਾਂ ਦਾ ਬੀਐਸ 6 ਸਟੈਂਡਰਡ ਡੀਜ਼ਲ ਵਰਜਨ ਵੀ ਲਿਆ ਸਕਦੀ ਹੈ।
ਇਲੈਕਟ੍ਰਿਕ ਵਾਹਨਾਂ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਕੰਪਨੀ ਇਸ ਵੇਲੇ ਵੱਖ-ਵੱਖ ਸ਼ਰਤਾਂ ਅਧੀਨ 50 ਈਵੀ ਗੱਡੀਆਂ ਦੀ ਜਾਂਚ ਕਰ ਰਹੀ ਹੈ ਤੇ ਉਸ ਦੇ ਅਧਾਰ 'ਤੇ ਅਸੀਂ ਅੱਗੇ ਤੈਅ ਕਰਾਂਗੇ। ਉਨ੍ਹਾਂ ਦੱਸਿਆ ਕਿ ਕੰਪਨੀ ਨੇ ਸੱਤ ਮਹੀਨਿਆਂ 'ਚ ਤਿੰਨ ਲੱਖ ਤੋਂ ਵੱਧ ਬੀਐਸ-6 ਵਾਹਨ ਵੇਚ ਕੇ ਰਿਕਾਰਡ ਬਣਾਇਆ ਹੈ। ਇਕੱਲੇ ਅਕਤੂਬਰ ਮਹੀਨੇ 'ਚ ਹੀ ਕੰਪਨੀ ਨੇ ਇੱਕ ਲੱਖ ਦੇ ਲਗਪਗ ਅਜਿਹੇ ਵਾਹਨ ਵੇਚੇ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਜਲੰਧਰ
Advertisement