ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਦਸੰਬਰ 2020 ਦੌਰਾਨ ਆਪਣੀ ਕੁੱਲ ਸਾਲਾਨਾ ਵਿਕਰੀ ’ਚ 20 ਫ਼ੀਸਦੀ ਵਾਧਾ ਦਰਜ ਕੀਤਾ ਹੈ। ਕੰਪਨੀ ਨੇ ਪਿਛਲੇ ਮਹੀਨੇ ਦੌਰਾਨ ਕੁੱਲ 1 ਲੱਖ 60 ਹਜ਼ਾਰ 226 ਗੱਡੀਆਂ ਦੀ ਵਿਕਰੀ ਕੀਤੀ। ਤੀਜੀ ਤਿਮਾਹੀ ਦੌਰਾਨ ਕੁੱਲ 4 ਲੱਖ 95 ਹਜ਼ਾਰ 897 ਗੱਡੀਆਂ ਦੀ ਵਿਕਰੀ ਕੀਤੀ ਗਈ ਹੈ। ਇਸੇ ਤਿਮਾਹੀ ਦੌਰਾਨ ਵਿਕਰੀ ਵਿੱਚ 13.4 ਫ਼ੀਸਦੀ ਵਾਧਾ ਦਰਜ ਕੀਤਾ ਗਿਆ।


ਕੁੱਲ ਵਿਕਰੀ ਵਿੱਚ 1 ਲੱਖ 46 ਹਜ਼ਾਰ 480 ਇਕਾਈਆਂ ਦੀ ਘਰੇਲੂ ਵਿਕਰੀ ਤੇ ਹੋਰ ਓਈਐਮ ਲਈ 3,808 ਇਕਾਈਆਂ ਸ਼ਾਮਲ ਹਨ। ਇਸ ਤੋਂ ਕੰਪਨੀ ਨੇ ਦਸੰਬਰ 2020 ਦੌਰਾਨ ਹੀ 9,938 ਗੱਡੀਆਂ ਬਰਾਮਦ ਕੀਤੀਆਂ।

ਪਿਛਲੇ ਸਾਲ ਮਾਰੂਤੀ ਸੁਜ਼ੂਕੀ ਦੀਆਂ ਵੈਗਨਆਰ, ਸਵਿਫ਼ਟ, ਸੇਲੇਰੀਓ, ਇਗਨੀਸ, ਬਲੇਨੋ ਤੇ ਡਿਜ਼ਾਇਰ ਕਾਰਾਂ ਦੀ ਵਿਕਰੀ ਜ਼ਿਆਦਾ ਹੋਈ ਹੈ। ਇਨ੍ਹਾਂ ਕਾਰਾਂ ਦੀ ਵਿਕਰੀ ਵਿੱਚ ਦਸੰਬਰ 2020 ਦੌਰਾਨ 18.2 ਫ਼ੀਸਦੀ ਵਾਧਾ ਹੋਇਆ। ਸੇਡਾਨ ਸਿਆਜ਼ ਦੀ ਵਿਕਰੀ ਵਿੱਚ 28.9 ਫ਼ੀ ਸਦੀ ਕਮੀ ਦਰਜ ਕੀਤੀ ਗਈ।

ਇੰਝ ਹੀ ਵਿਟਾਰਾ ਬ੍ਰੈਜ਼ਾ, ਐਸ–ਕ੍ਰਾਸ, ਐਕਸਐਲ 6 ਤੇ ਅਰਟਿਗਾ ਸਮੇਤ ਯੂਟੀਲਿਟੀ ਵਾਹਨ ਦੀ ਵਿਕਰੀ, 8 ਫ਼ੀ ਸਦੀ ਵਧ ਕੇ 25,701 ਯੂਨਿਟ ਹੋ ਗਈ, ਜੋ ਇੱਕ ਸਾਲ ਪਹਿਲਾਂ ਦੇ ਇਸੇ ਮਹੀਨੇ 23,808 ਯੂਨਿਟਸ ਸੀ।

ਨਵੇਂ ਸਾਲ ’ਚ ਕਾਰਾਂ ਦੀਆਂ ਕੀਮਤਾਂ ਵਿੱਚ ਚੋਖਾ ਵਾਧਾ ਹੋ ਸਕਦਾ ਹੈ। ਰੈਨੋ ਇੰਡੀਆ ਨੇ ਅੱਜ ਕਿਹਾ ਕਿ ਉਹ ਅਗਲੇ ਮਹੀਨੇ ਤੋਂ ਆਪਣੇ ਸਾਰੇ ਮਾੱਡਲ ਦੀਆਂ ਕੀਮਤਾਂ ਵਿੱਚ 28,000 ਰੁਪਏ ਤੱਕ ਦਾ ਵਾਧਾ ਕਰਨ ਜਾ ਰਿਹਾ ਹੈ। ਕੰਪਨੀ ਕਵਿੱਡ, ਡਸਟਰ ਤੇ ਟ੍ਰਾਈਬਰ ਜਿਹੇ ਮਾੱਡਲ ਵੇਚਦੀ ਹੈ।

ਰੈਨੋ ਅਨੁਸਾਰ ਇਸਪਾਤ, ਐਲੂਮੀਨੀਅਮ, ਪਲਾਸਟਿਕ ਜਿਹੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਣ ਕਾਰਾਂ ਦੀਆਂ ਕੀਮਤਾਂ ’ਚ ਇਹ ਵਾਧਾ ਕਰਨਾ ਪੈ ਰਿਹਾ ਹੈ। ਉੱਧਰ ਮਾਰੂਤੀ ਸੁਜ਼ੂਕੀ, ਫ਼ੌਰਡ ਇੰਡੀਆ ਤੇ ਮਹਿੰਦਰਾ ਐਂਡ ਮਹਿੰਦਰਾ ਜਿਹੀਆਂ ਕੰਪਨੀਆਂ ਪਹਿਲਾਂ ਹੀ ਕੀਮਤਾਂ ’ਚ ਵਾਧੇ ਦਾ ਐਲਾਨ ਕਰ ਚੁੱਕੀਆਂ ਹਨ।

Car loan Information:

Calculate Car Loan EMI