ਪੜਚੋਲ ਕਰੋ
Advertisement
MG Gloster 'ਚ ਮਿਲਣਗੇ BMW ਵਰਗੇ ਖਾਸ ਫੀਚਰਸ, ਇਨ੍ਹਾਂ ਕਾਰਾਂ ਨਾਲ ਹੋਏਗਾ ਮੁਕਾਬਲਾ
ਬੀਐਮਡਬਲਿਊ ਦੀ ਤਰ੍ਹਾਂ MG Gloster 'ਚ ਆਟੋ ਪਾਰਕ ਅਸਿਸਟ ਫੀਚਰ ਹੋਵੇਗਾ। ਇਸ ਦੇ ਨਾਲ ਹੀ ਇਸ ਵਿੱਚ ਇੱਕ ਹੋਰ ਵੱਡੀ ਖਾਸੀਅਤ ਹੈ, ਜਿਸ ਦੀ ਮਦਦ ਨਾਲ ਜੇਕਰ ਅੱਗੇ ਚੱਲ ਰਹੀ ਕਾਰ ਵਿਚਕਾਰ ਦੂਰੀ ਘੱਟ ਹੋ ਜਾਵੇਗੀ ਤਾਂ ਗਲੋਸਟਰ ਰੁਕ ਜਾਵੇਗੀ ਜਿਸ ਨਾਲ ਇਸ ਹਾਦਸੇ ਤੋਂ ਬਚਿਆ ਜਾ ਸਕਦਾ ਹੈ।
ਨਵੀਂ ਦਿੱਲੀ: ਐਮਜੀ ਮੋਟਰਸ ਜਲਦੀ ਹੀ ਭਾਰਤ ਵਿੱਚ ਆਪਣੀ ਫੁੱਲ ਸਾਈਜ਼ ਐਸਯੂਵੀ MG Gloster ਲਾਂਚ ਕਰੇਗੀ। ਇਹ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਨੂੰ ਤਿਉਹਾਰਾਂ ਮੌਕੇ ਲਾਂਚ ਕਰ ਸਕਦੀ ਹੈ। ਹਾਲ ਹੀ ਵਿੱਚ ਇਸ ਕਾਰ ਦਾ ਸਭ ਤੋਂ ਵਧੀਆ ਫੀਚਰ ਸਾਹਮਣੇ ਆਇਆ। ਦੱਸ ਦਈਏ ਕਿ ਐਮਜੀ ਗਲੋਸਟਰ BMW ਦੀ ਤਰ੍ਹਾਂ ਆਟੋ ਪਾਰਕ ਅਸਿਸਟ ਫੀਚਰ ਨਾਲ ਲੈਸ ਹੋਵੇਗੀ।
ਹਾਦਸੇ ਤੋਂ ਕਰੇਗੀ ਬਚਾਅ:
ਇਹ ਐਸਯੂਵੀ ਨਿਊ ਜੈਨਰੇਸ਼ਨ ਦੀ ਆਟੋਮੋਟਿਵ ਤਕਨਾਲੋਜੀ ਨਾਲ ਲੈਸ ਹੈ। ਇਸ ਗੱਡੀ 'ਚ ਖਾਸ ਸੈਂਸਰ ਫੀਚਰਸ ਲੱਗੇ ਹਨ। ਇਨ੍ਹਾਂ ਸੈਂਸਰਾਂ ਕਰਕੇ ਐਸਯੂਵੀ ਆਪਣੇ ਸਾਹਮਣੇ ਕਾਰ ਤੋਂ ਇੱਕ ਤੈਅ ਦੂਰੀ 'ਤੇ ਚੱਲੇਗੀ। ਜੇ ਅੱਗੇ ਜਾ ਰਹੀ ਕਾਰ ਵਿਚਕਾਰ ਦੂਰੀ ਘੱਟ ਹੁੰਦੀ ਹੈ ਤਾਂ ਗਲੋਸਟਰ ਰੁਕ ਜਾਵੇਗੀ ਤੇ ਇਸ ਨਾਲ ਹਾਦਸਿਆਂ ਤੋਂ ਬਚਿਆ ਜਾ ਸਕੇਗਾ।
ਫੀਚਰਸ:
ਕੰਪਨੀ ਦਾ ਦਾਅਵਾ ਹੈ ਕਿ Gloster ਐਸਯੂਵੀ ਐਮਜੀ ਦੀ ਕਨੈਕਟਡ ਕਾਰ ਆਈਸਮਾਰਟ ਟੈਕਨਾਲੋਜੀ, ਐਪਲ ਕਾਰਪਲੇਅ ਤੇ ਐਂਡਰਾਇਡ ਆਟੋ ਨਾਲ 10.1 ਇੰਚ ਦਾ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਪੇਸ਼ ਕਰੇਗੀ। ਨਾਲ ਹੀ ਫਲੈਟ ਬੌਟਮ 3-ਸਪੀਕ ਸਟੀਰਿੰਗ ਵੀਲ, ਵਾਇਸ ਕਮਾਂਡ ਤੇ ਸਨਰੂਫ ਵਰਗੇ ਫੀਚਰਸ ਇਸ 'ਚ ਸ਼ਾਮਲ ਕੀਤੇ ਜਾ ਸਕਦੇ ਹਨ। ਸੰਘਣੀ ਧੁੰਦ, ਹਨੇਰੇ ਤੇ ਅੰਨ੍ਹੇ ਬਲਾਇੰਡ ਮੋੜ ਵਿੱਚ ਵਾਹਨ ਦੀ ਟੱਕਰ ਨੂੰ ਰੋਕਣ ਲਈ ਖਾਸ ਤਕਨੀਕਾਂ ਕਾਫ਼ੀ ਲਾਭਦਾਇਕ ਸਾਬਤ ਹੋ ਸਕਦੀਆਂ ਹਨ।
ਇੰਜਣ ਤੇ ਕੀਮਤ:
ਕੰਪਨੀ ਮੁਤਾਬਕ, ਭਾਰਤੀ ਬਾਜ਼ਾਰ ਵਿੱਚ ਆਉਣ ਵਾਲੇ ਗਲੋਸਟਰ ਐਸਯੂਵੀ ਵਿੱਚ 2.0 ਲੀਟਰ ਦਾ ਬਾਈ-ਟਰਬੋ ਡੀਜ਼ਲ ਇੰਜਨ ਉਪਲਬਧ ਹੋਵੇਗਾ। ਇਹ ਇੰਜਣ 8-ਸਪੀਡ ਏਐਮਟੀ ਗੀਅਰਬਾਕਸ ਦੇ ਨਾਲ ਆਵੇਗਾ। ਦੱਸਿਆ ਜਾ ਰਿਹਾ ਹੈ ਕਿ ਐਮਜੀ ਗਲੈਸਟਰ ਐਸਯੂਵੀ ਨੂੰ 35 ਲੱਖ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਜਾ ਸਕਦਾ ਹੈ।
ਇਹ ਕਾਰਾਂ ਦਾ ਮੁਕਾਬਲਾ ਹੋਵੇਗਾ:
ਭਾਰਤੀ ਬਾਜ਼ਾਰ ਵਿਚ ਐਮਜੀ ਗਲੇਸਟਰ ਦਾ ਮੁਕਾਬਲਾ Toyota Fortuner, Mahindra Alturas ਤੇ Ford Endeavour ਨਾਲ ਹੋਏਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement