(Source: ECI/ABP News)
ਕਾਰ ਚਲਾਉਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਘੱਟ ਜਾਂਦੀ ਮਾਈਲੇਜ
ਜੇਕਰ ਤੁਸੀਂ ਕਾਰ ਚਲਾਉਂਦੇ ਸਮੇਂ ਗੈਰ-ਜ਼ਰੂਰੀ ਤੌਰ 'ਤੇ ਗਿਅਰ ਬਦਲਦੇ ਹੋ ਜਾਂ ਘੱਟ ਸਪੀਡ 'ਚ ਟਾਪ ਗਿਅਰ ਲਗਾਉਂਦੇ ਹੋ ਤਾਂ ਇਸ ਨਾਲ ਮਾਈਲੇਜ 'ਤੇ ਅਸਰ ਪੈਂਦਾ ਹੈ ਅਤੇ ਇੰਜਣ ਜ਼ਿਆਦਾ ਫਿਊਲ ਦੀ ਵਰਤੋਂ ਕਰਦਾ ਹੈ।

Mileage gets reduced due to these mistakes : ਕਾਰ ਚਲਾਉਂਦੇ ਸਮੇਂ ਜੇ ਤੁਸੀਂ ਲਾਪਰਵਾਹੀ ਕਰਦੇ ਹੋ ਤਾਂ ਇਸ ਦਾ ਅਸਰ ਇਹ ਹੁੰਦਾ ਹੈ ਕਿ ਤੁਹਾਡੀ ਕਾਰ ਦੀ ਮਾਈਲੇਜ ਹੌਲੀ-ਹੌਲੀ ਘੱਟ ਹੋਣ ਲੱਗਦੀ ਹੈ। ਡਰਾਈਵਿੰਗ ਕਰਦੇ ਸਮੇਂ ਕਈ ਵਾਰ ਤੁਸੀਂ ਕੁਝ ਗਲਤੀਆਂ ਕਰ ਦਿੰਦੇ ਹੋ ਜਿਸ ਨਾਲ ਮਾਈਲੇਜ 'ਤੇ ਅਸਰ ਪੈਂਦਾ ਹੈ ਅਤੇ ਤੁਹਾਡੀ ਕਾਰ ਜ਼ਿਆਦਾ ਈਂਧਨ ਦੀ ਖਪਤ ਕਰਨ ਲੱਗਦੀ ਹੈ। ਅਜਿਹੀ ਸਥਿਤੀ 'ਚ ਤੁਹਾਨੂੰ ਉਨ੍ਹਾਂ ਗਲਤੀਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਾਰ ਚਾਲਕ ਆਮ ਤੌਰ 'ਤੇ ਦੁਹਰਾਉਂਦੇ ਹਨ, ਜਿਸ ਨਾਲ ਮਾਈਲੇਜ 'ਤੇ ਅਸਰ ਪੈਂਦਾ ਹੈ। ਇਨ੍ਹਾਂ ਗਲਤੀਆਂ ਤੋਂ ਬਚ ਕੇ ਮਾਈਲੇਜ ਨੂੰ ਵਧਾਇਆ ਜਾ ਸਕਦਾ ਹੈ।
ਫ੍ਰੀਕੇਟ ਗਿਅਰ ਸ਼ਿਫਟ
ਜੇਕਰ ਤੁਸੀਂ ਕਾਰ ਚਲਾਉਂਦੇ ਸਮੇਂ ਗੈਰ-ਜ਼ਰੂਰੀ ਤੌਰ 'ਤੇ ਗਿਅਰ ਬਦਲਦੇ ਹੋ ਜਾਂ ਘੱਟ ਸਪੀਡ 'ਚ ਟਾਪ ਗਿਅਰ ਲਗਾਉਂਦੇ ਹੋ ਤਾਂ ਇਸ ਨਾਲ ਮਾਈਲੇਜ 'ਤੇ ਅਸਰ ਪੈਂਦਾ ਹੈ ਅਤੇ ਇੰਜਣ ਜ਼ਿਆਦਾ ਫਿਊਲ ਦੀ ਵਰਤੋਂ ਕਰਦਾ ਹੈ। ਅਜਿਹੇ 'ਚ ਤੁਹਾਨੂੰ ਲੋੜ ਪੈਣ 'ਤੇ ਹੀ ਕਾਰ ਦਾ ਗਿਅਰ ਬਦਲਣਾ ਚਾਹੀਦਾ ਹੈ।
ਪਾਵਰ ਮੋਡ
ਕੋਸ਼ਿਸ਼ ਕਰੋ ਕਿ ਸ਼ਹਿਰੀ ਸੜਕਾਂ 'ਤੇ ਆਪਣੀ ਕਾਰ ਨੂੰ ਪਾਵਰ ਮੋਡ 'ਤੇ ਨਾ ਚਲਾਓ। ਇਸ ਨਾਲ ਮਾਈਲੇਜ ਆਪਣੇ-ਆਪ ਘੱਟ ਹੋ ਜਾਂਦਾ ਹੈ। ਜੇਕਰ ਤੁਸੀਂ ਕਾਰ ਨੂੰ ਇਕਾਨਮੀ ਮੋਡ 'ਚ ਚਲਾਉਂਦੇ ਹੋ ਤਾਂ ਇਹ ਤੁਹਾਨੂੰ ਸੁਰੱਖਿਅਤ ਰੱਖਣ ਦੇ ਨਾਲ-ਨਾਲ ਕਾਰ ਦਾ ਮਾਈਲੇਜ ਵੀ ਵਧਾ ਸਕਦਾ ਹੈ। ਦਰਅਸਲ ਘੱਟ ਸਪੀਡ 'ਤੇ ਕਾਰ ਚਲਾਉਣ ਨਾਲ ਇੰਜਣ 'ਤੇ ਦਬਾਅ ਨਹੀਂ ਪੈਂਦਾ।
ਹੈਵੀ ਬ੍ਰੇਕਿੰਗ
ਜੇਕਰ ਤੁਸੀਂ ਕਾਰ 'ਚ ਹੈਵੀ ਬ੍ਰੇਕਿੰਗ ਕਰਦੇ ਹੋ ਤਾਂ ਇਸ ਨਾਲ ਇੰਜਣ 'ਤੇ ਦਬਾਅ ਪੈਂਦਾ ਹੈ, ਜਿਸ ਕਾਰਨ ਇਹ ਕਾਫੀ ਗਰਮ ਹੋ ਜਾਂਦਾ ਹੈ। ਜੇਕਰ ਅਜਿਹਾ ਵਾਰ-ਵਾਰ ਕੀਤਾ ਜਾਂਦਾ ਹੈ ਤਾਂ ਇਸ ਦਾ ਮਾਈਲੇਜ 'ਤੇ ਅਸਰ ਪੈਂਦਾ ਹੈ ਅਤੇ ਤੁਹਾਨੂੰ ਵਾਰ-ਵਾਰ ਫਿਊਲ ਭਰਨਾ ਪੈਂਦਾ ਹੈ।
ਓਵਰ ਲੋਡਿੰਗ
ਕਦੇ ਵੀ ਆਪਣੀ ਕਾਰ ਨੂੰ ਇਸ ਦੀ ਸਮਰੱਥਾ ਤੋਂ ਵੱਧ ਓਵਰਲੋਡ ਨਾ ਕਰੋ। ਇਸ ਨਾਲ ਇੰਜਣ 'ਤੇ ਬਹੁਤ ਜ਼ਿਆਦਾ ਦਬਾਅ ਪੈਂਦਾ ਹੈ। ਇਸ ਸਥਿਤੀ 'ਚ ਇੰਜਣ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰਨ ਲਈ ਵਧੇਰੇ ਈਂਧਨ ਦੀ ਵਰਤੋਂ ਕਰਦਾ ਹੈ ਅਤੇ ਮਾਈਲੇਜ ਆਪਣੇ ਆਪ ਘੱਟ ਜਾਂਦਾ ਹੈ। ਹਮੇਸ਼ਾ ਲੋਕਾਂ ਨੂੰ ਸਮਰੱਥਾ ਤੋਂ ਵੱਧ ਕਾਰ 'ਚ ਨਹੀਂ ਬੈਠਣਾ ਚਾਹੀਦਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
