Mini Cooper SE ਭਾਰਤ 'ਚ ਹੋਈ ਲਾਂਚ, ਕੀਮਤ ਤੋਂ ਲੈ ਕੇ ਖਾਸੀਅਤ ਤਕ....ਪੜ੍ਹੋ ਪੂਰੀ ਡਿਟੇਲ
Mini Cooper SE ਇਕ ਸਿੰਗਲ ਇਲੈਕਟ੍ਰਿਕ ਮੋਟਰ ਨਾਲ ਆਉਂਦੀ ਹੈ। ਇਹ ਮੋਟਰ 181 bhp ਮੈਕਸੀਮਮ ਪਾਵਰ ਤੇ 270nm ਪੀਕ ਟਾਰਕ ਜਨਰੇਟ ਕਰਦਾ ਹੈ। ਮਿੰਨੀ ਕੂਪਰ ਐਸਈ 32.6 kWh ਲਿਥੀਅਮ-ਆਇਨ ਬੈਟਰੀ ਪੈਕ ਹੈ।
Mini Cooper SE : ਦਿੱਗਜ਼ ਆਟੋਮੇਕਰ ਕੰਪਨੀ BMW ਗਰੁੱਪ ਨੇ ਆਪਣੀ ਨਵੀਂ Mini Cooper SE ਇਲੈਕਟ੍ਰਿਕ ਹੈਚਬੈਕ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਆਟੋ ਨਿਰਮਾਤਾ ਕੰਪਨੀ ਦੀ ਇਹ ਦੂਜੀ ਈਵੀ ਹੈ। ਮਿੰਨੀ ਕੂਪਰ ਐਸਈ ਦੀ ਕੀਮਤ 47.20 ਲੱਖ ਰੁਪਏ ਹੈ। ਜਿਸ ਨੂੰ ਇਕ ਹੀ ਵੇਰੀਐਂਟ 'ਚ ਉਤਾਰਿਆ ਗਿਆ ਹੈ। 2021 ਦੇ ਅੰਤ 'ਚ Mini Electric ਨੂੰ ਪਹਿਲੀ ਵਾਰ ਇੰਡੀਆ ਲਈ ਟੀਜ਼ ਕੀਤਾ ਗਿਆ ਸੀ।
ਇਸ ਲਈ ਪ੍ਰੀ ਬੁਕਿੰਗ ਵੀ ਓਪਨ ਕੀਤੀ ਗਈ ਸੀ। ਤੁਹਾਨੂੰ ਜਾਣਕਰ ਹੈਰਾਨੀ ਹੋਵੇਗੀ ਕਿ ਕੰਪਨੀ ਨੇ ਲਾਂਚ ਤੋਂ ਪਹਿਲਾਂ ਹੀ ਇਸ ਦੇ 30 ਯੂਨਿਟਸ ਨੂੰ ਸੇਲ ਕਰ ਦਿੱਤਾ ਸੀ। ਮਾਰਚ ਤੋਂ ਆਨਲਾਈਨ ਬੁਕਿੰਗ ਦੇ ਅਗਲੇ ਬੈਚ ਨੂੰ ਓਪਨ ਕੀਤਾ ਜਾ ਸਕਦਾ ਹੈ। ਮਿੰਨੀ ਇੰਡੀਆ 22 ਮਾਰਚ 2022 ਤੋਂ ਕੂਪਰ ਐਸਈ ਇਲੈਕਟ੍ਰਿਕ ਹੈਚ ਦੀ ਡਿਲੀਵਰੀ ਸਟਾਰਟ ਕਰੇਗੀ।
ਮੋਟਰ ਤੇ ਰਫ਼ਤਾਰ
Mini Cooper SE ਇਕ ਸਿੰਗਲ ਇਲੈਕਟ੍ਰਿਕ ਮੋਟਰ ਨਾਲ ਆਉਂਦੀ ਹੈ। ਇਹ ਮੋਟਰ 181 bhp ਮੈਕਸੀਮਮ ਪਾਵਰ ਤੇ 270nm ਪੀਕ ਟਾਰਕ ਜਨਰੇਟ ਕਰਦਾ ਹੈ। ਮਿੰਨੀ ਕੂਪਰ ਐਸਈ 32.6 kWh ਲਿਥੀਅਮ-ਆਇਨ ਬੈਟਰੀ ਪੈਕ ਹੈ। ਕੰਪਨੀ ਇਸ ਕਾਰ 'ਚ ਸਿੰਗਲ ਚਾਰਜ 'ਚ 270km ਦੀ ਰੇਂਜ ਦਾ ਦਾਅਵਾ ਕਰਦੀ ਹੈ। ਇਸ 'ਚ ਤੁਹਾਨੂੰ ਧਾਸੂ ਪਿਕਅਪ ਤੇ ਸਪੀਡ ਦੇਖਣ ਨੂੰ ਮਿਲੇਗੀ। ਇਹ ਇਲੈਕਟ੍ਰਿਕ ਮਿੰਨੀ ਕੂਪਰ ਐਸਈ 3.9 ਸੈਕਿੰਡ 'ਚ 0-60 km/h ਤੇ 7.3 ਸੈਕਿੰਡ 'ਚ 0 ਤੋਂ 100km/h ਦੀ ਰਫਤਾਰ ਫੜ੍ਹਨ 'ਚ ਸਮਰਥ ਹੈ। ਦੂਜੇ ਪਾਸੇ ਇਸ ਦੀ ਟਾਪ ਸਪੀਡ 150 km/h ਹੈ।
ਚਾਰਜਿੰਗ ਸਿਸਟਮ
11 kW AC ਚਾਰਜਰ ਤੋਂ Mini Cooper SE ਇਲੈਕਟ੍ਰਿਕ 2.5 ਘੰਟਿਆਂ 'ਚ 80 ਫੀਸਦੀ ਤਕ ਚਾਰਜ ਹੋ ਜਾਂਦੀ ਹੈ। ਇਸ ਨੂੰ 100 ਫੀਸਦੀ ਚਾਰਜ ਕਰਨ 'ਚ 3.5 ਘੰਟਿਆਂ ਦਾ ਸਮਾਂ ਲੱਗਦਾ ਹੈ। ਦੂਜੇ ਪਾਸੇ 50kW ਡੀਸੀ ਫਾਸਟ ਚਾਰਜਰ 'ਤੇ ਇਹ ਹੋਰ ਤੇਜ਼ੀ ਨਾਲ ਚਾਰਜ ਹੁੰਦਾ ਹੈ। ਇਸ ਦੇ ਕਸਮਟਮ ਸਟੈਂਡਰਡ ਰੂਪ ਨਾਲ 11kW ਦਾ AC ਵਾਲਬਾਕਸ ਚਾਰਜਰ ਮਿਲਦਾ ਹੈ।
ਐਡਵਾਂਸ ਫੀਚਰਜ਼
ਇਸ 'ਚ 17 ਇੰਚ ਪਾਵਰ ਸਪੋਕ ਦੇ ਨਿਊ ਆਇਲ ਸਪੋਕ ਦੇ ਨਿਊ ਵ੍ਹੀਲ ਦੇਖਣ ਨੂੰ ਮਿਲਣਗੇ। ਦੂਜੇ ਪਾਸੇ ਇਸਦਾ ਕੇਬਿਨ ਸਟੈਂਡਰਡ ਮਿੰਨੀ ਕੂਪਰ ਦੀ ਤਰ੍ਹਾਂ ਹੈ। ਇਸ 'ਚ ਸੈਂਟਰਲ-ਮਾਊਂਟਿਡ ਟਚਸਕਰੀਨ ਇੰਫੋਟੇਨਮੈਂਟ ਸਿਸਟਮ, ਨਵਾਂ ਡਿਜ਼ੀਟਲ ਇੰਸਟੂਮੈਂਟ ਕੰਸੋਲ, ਹਰਮਨ ਕਾਰਡਨ ਆਡੀਓ ਯੂਨਿਟ, ਵਾਇਰਲੈੱਸ ਸਮਾਰਟਫੋਨ ਚਾਰਜਿੰਗ ਵਰਗੇ ਐਡਵਾਂਸ ਫੀਚਰਜ਼ ਦੇਖਣ ਨੂੰ ਮਿਲਦੇ ਹਨ।