ਲਗਜ਼ਰੀ ਕਾਰਾਂ ਸਾਹਮਣੇ ਮਾਡਲਿੰਗ ਕਰਨ ਵਾਲੀਆਂ ਵਿਦਿਆਰਥਣਾਂ ਨੇ ਖੋਲ੍ਹੀ ਪੋਲ਼, 11 ਘੰਟੇ ਖੜ੍ਹੇ ਰਹਿ ਕੇ ਕਰਨਾ ਪੈਂਦਾ ਇਹ ਕੰਮ
ਆਟੋ ਐਕਸਪੋ 'ਚ ਕਰੋੜਾਂ ਦੀਆਂ ਲਗਜ਼ਰੀ ਗੱਡੀਆਂ ਸ਼ੋਅਕੇਸ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਸਾਹਮਣੇ ਖੜ੍ਹੀਆਂ ਮਾਡਲਸ ਰੌਣਕ ਨੂੰ ਹੋਰ ਵਧਾਉਂਦੀਆਂ ਹਨ। ਦੇਖ ਕੇ ਲੱਗਦਾ ਹੈ ਕਿ ਖੜ੍ਹੇ ਰਹਿ ਕੇ ਮੁਸਕਰਾਉਣ ਦੀ ਕਿੰਨੀ ਆਸਾਨ ਨੌਕਰੀ ਹੈ।
ਨਵੀਂ ਦਿੱਲੀ: ਆਟੋ ਐਕਸਪੋ 2020 'ਚ ਕਰੋੜਾਂ ਦੀਆਂ ਲਗਜ਼ਰੀ ਗੱਡੀਆਂ ਸ਼ੋਅਕੇਸ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਸਾਹਮਣੇ ਖੜ੍ਹੀਆਂ ਮਾਡਲਸ ਰੌਣਕ ਨੂੰ ਹੋਰ ਵਧਾਉਂਦੀਆਂ ਹਨ। ਦੇਖ ਕੇ ਲੱਗਦਾ ਹੈ ਕਿ ਖੜ੍ਹੇ ਰਹਿ ਕੇ ਮੁਸਕਰਾਉਣ ਦੀ ਕਿੰਨੀ ਆਸਾਨ ਨੌਕਰੀ ਹੈ। ਇਸ ਲਈ ਸਿਰਫ ਖੂਬਸੂਰਤੀ ਚਾਹੀਦੀ ਹੈ, ਪਰ ਅਜਿਹਾ ਕੁਝ ਵੀ ਨਹੀਂ ਹੈ। ਇਨ੍ਹਾਂ ਮਾਡਲਸ ਦੀ ਮੁਸਕੁਰਾਹਟ ਪਿੱਛੇ ਲੁਕੀ ਹੁੰਦੀ ਹੈ ਚੁੱਪੀ ਤੇ ਸੰਘਰਸ਼।
ਇੱਕ ਅਖ਼ਬਾਰ ਨੇ ਅਜਿਹੀ ਹੀ ਇੱਕ ਮਾਡਲ ਨਾਲ ਗੱਲ ਕੀਤੀ, ਜਿਸ ਨੇ ਮੁਸਕੁਰਾਉਂਦੇ ਚਿਹਰੀਆਂ ਪਿੱਛੇ ਦੀ ਕਹਾਣੀ ਦੱਸੀ। ਆਟੋ ਐਕਸਪੋ 'ਚ ਮਾਡਲਿੰਗ ਕਰਨ ਵਾਲੀ ਮਾਡਲ ਨੇ ਦੱਸਿਆ ਕਿ ਆਟੋ ਐਕਸਪੋ 'ਚ ਕਰੀਬ 10 ਤੋਂ 11 ਘੰਟੇ ਖੜ੍ਹੇ ਰਹਿਣਾ ਪੈਂਦਾ ਹੈ। ਇਸ ਦੌਰਾਨ ਹਰ ਆਉਣ-ਜਾਣ ਵਾਲੇ ਨਾਲ ਹੱਸ ਕੇ ਫੋਟੋ ਖਿਚਵਾਉਣੀ ਪੈਂਦੀ ਹੈ। ਇਨ੍ਹਾਂ ਮਾਡਲਸ ਦੀ ਮੰਨੀਏ ਤਾਂ ਦਿੱਲੀ-ਐਨਸੀਆਰ ਦੀ ਫਰਵਰੀ ਦੀ ਠੰਢ 'ਚ ਸ਼ਾਰਟ ਡਰੈੱਸ 'ਚ ਖੜ੍ਹੇ ਰਹਿਣਾ ਹੁੰਦਾ ਹੈ।
ਉਸ ਨੇ ਦੱਸਿਆ ਕਿ ਐਕਸਪੋ ਪਹੁੰਚਣ ਲਈ ਸਵੇਰੇ 4 ਵਜੇ ਉੱਠਣਾ ਪੈਂਦਾ ਹੈ। ਫਿਰ ਰਾਤ ਨੂੰ 9 ਵਜੇ ਤੱਕ ਘਰ ਪਹੁੰਚਦੀਆਂ ਹਨ। ਹਾਈ ਹੀਲਸ ਪਾ ਕੇ 10 ਤੋਂ 11 ਘੰਟੇ ਖੜ੍ਹੇ ਰਹਿਣ ਕਰਕੇ ਅੱਡੀਆਂ ਦੁੱਖਣ ਲਗ ਪੈਂਦੀਆਂ ਹਨ। ਲਗਾਤਰਤ ਮੁਸਕੁਰਾਉਣ ਕਰਕੇ ਇੰਝ ਲੱਗਦਾ ਹੈ ਕਿ ਗਲਾਂ ਖਿੱਚ ਗਈਆਂ ਹਨ।
ਫੈਸ਼ਨ ਇੰਡਸਟਰੀ 'ਚ ਘਰੇਲੂ ਮਾਡਲਸ ਨੂੰ ਵਿਦੇਸ਼ੀ ਮਾਡਲਸ ਦੇ ਮੁਕਾਬਲੇ ਅੱਧੇ ਪੈਸੇ ਮਿਲਦੇ ਹਨ। ਵਿਦੇਸ਼ੀ ਮਾਡਲਸ ਨੂੰ ਇੱਕ ਦਿਨ ਦੇ ਕਰੀਬ 14 ਤੋਂ 15 ਹਜ਼ਾਰ ਰੁਪਏ ਮਿਲਦੇ ਹਨ, ਜਦਕਿ ਘਰੇਲੂ 5 ਤੋਂ 7 ਸਾਲ ਐਕਸਪੀਰੀਅੰਸ ਵਾਲੀਆਂ ਮਾਡਲਸ ਨੂੰ 7 ਹਜ਼ਾਰ ਰੁਪਏ ਤੱਕ ਮਿਲਦੇ ਹਨ, ਉੱਥੇ ਹੀ ਮਾਡਲਸ ਨੂੰ 3 ਹਜ਼ਾਰ ਰੁਪਏ ਤੱਕ ਮਿਲਦੇ ਹਨ।