Motor Insurance Claim Rejection: ਕਿਉਂ ਹੋ ਸਕਦਾ ਤੁਹਾਡੀ ਗੱਡੀ ਦਾ ਬੀਮਾ ਰਿਜੈਕਟ? ਜਾਣੋ ਕਾਰਨ ਤੇ ਬਚੋ ਇਸ ਤੋਂ
Motor Insurance Claim Rejection Causes: ਤੁਹਾਡੀ ਕਾਰ ਦਾ ਬੀਮਾ ਹੈ ਪਰ ਜੇਕਰ ਇਹ ਦੁਰਘਟਨਾ ਜਾਂ ਕਿਸੇ ਹੋਰ ਕਾਰਨ ਨਾਲ ਨੁਕਸਾਨੀ ਜਾਂਦੀ ਹੈ, ਬੀਮਾ ਕੰਪਨੀ ਕਲੇਮ ਨੂੰ ਰੱਦ ਕਰਦੀ ਹੈ, ਤਾਂ ਇਸਦੇ ਪਿੱਛੇ ਇਹ ਕਾਰਨ ਹੋ ਸਕਦੇ ਹਨ, ਜਾਣੋ:-
Motor Insurance Claim Rejection Causes: ਗੱਡੀ ਦਾ ਇੰਸ਼ੋਰੈਂਸ (Motor Insurance) ਵਾਹਨ ਲਈ ਅਜਿਹੀ ਸੁਰੱਖਿਆ ਵਜੋਂ ਕੰਮ ਕਰਦਾ ਹੈ, ਜਿਸ 'ਚ ਜੇਕਰ ਗੱਡੀ ਜਾਂ ਮੋਟਰਸਾਈਕਲ ਹਾਦਸਾਗ੍ਰਸਤ ਹੁੰਦਾ ਹੈ ਤਾਂ ਇਸ ਲਈ ਇੰਸ਼ੋਰੈਂਸ ਕੰਪਨੀ (Insurance Company) ਕੋਲ ਕਲੇਮ ਕੀਤਾ ਜਾ ਸਕਦਾ ਹੈ। ਹਾਲਾਂਕਿ ਕੁਝ ਅਣਸੁਖਾਵੀਆਂ ਸਥਿਤੀਆਂ ਹਨ, ਜਿਨ੍ਹਾਂ 'ਚ ਬੀਮਾ ਕੰਪਨੀ ਮੋਟਰ ਇੰਸ਼ੋਰੈਂਸ ਦੇ ਪੈਸੇ ਦਾ ਭੁਗਤਾਨ ਕਰਨ ਤੋਂ ਇਨਕਾਰ ਕਰ ਸਕਦੀ ਹੈ।
ਤੁਹਾਡਾ ਬੀਮਾ ਕਲੇਮ ਰੱਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਬਾਰੇ ਜੇਕਰ ਤੁਹਾਨੂੰ ਪਤਾ ਨਹੀਂ ਹੈ ਤਾਂ ਤੁਸੀਂ ਮੁਸੀਬਤ 'ਚ ਫਸ ਸਕਦੇ ਹੋ। ਇਸ ਲਈ ਅਸੀਂ ਇੱਥੇ ਉਸ ਬਾਰੇ ਕੰਮ ਦੀ ਜਾਣਕਾਰੀ ਦੇ ਰਹੇ ਹਾਂ।
ਕਿਨ੍ਹਾਂ ਹਾਲਾਤਾਂ 'ਚ ਮਿਲਦਾ ਕਲੇਮ
ਭਾਵੇਂ 2 ਪਹੀਆ ਵਾਹਨ ਹੋਵੇ ਜਾਂ 4 ਪਹੀਆ ਵਾਹਨ, ਬੀਮਾ ਕੰਪਨੀ ਤੋਂ ਕਲੇਮ ਤਾਂ ਹੀ ਪ੍ਰਾਪਤ ਹੁੰਦਾ ਹੈ ਜੇਕਰ ਨੁਕਸਾਨ ਹਾਦਸਾ, ਕੁਦਰਤੀ ਆਫ਼ਤ, ਵਾਹਨ ਦੇ ਚੋਰੀ ਹੋਣ ਜਾਂ ਵਾਹਨ 'ਚ ਅਚਾਨਕ ਅੱਗ ਲੱਗਣ ਕਾਰਨ ਹੁੰਦਾ ਹੈ। ਹੁਣ ਇੱਥੇ ਜਾਣੋ ਕਿ ਕਿਸ ਕਾਰਨ ਵਾਹਨ ਦਾ ਕਲੇਮ ਰਿਜੈਕਟ ਹੋ ਸਕਦਾ ਹੈ।
ਪਾਲਿਸੀ ਦੇ ਰਨਿਊ 'ਚ ਦੇਰੀ ਹੋਣ ਕਾਰਨ
ਜੇਕਰ ਤੁਸੀਂ ਸਮੇਂ 'ਤੇ ਮੋਟਰ ਬੀਮਾ ਪਾਲਿਸੀ ਨੂੰ ਰੀਨਿਊ ਨਹੀਂ ਕਰਦੇ ਹੋ ਅਤੇ ਇਸ ਦੌਰਾਨ ਵਾਹਨ ਦਾ ਹਾਦਸਾ ਹੋ ਜਾਂਦਾ ਹੈ ਤਾਂ ਕੰਪਨੀ ਕਲੇਮ ਦਾ ਭੁਗਤਾਨ ਕਰਨ ਤੋਂ ਇਨਕਾਰ ਕਰ ਸਕਦੀ ਹੈ।
ਬੀਮਾਕਰਤਾ ਨੂੰ ਗਲਤ ਜਾਣਕਾਰੀ ਦੇਣ ਲਈ
ਜੇਕਰ ਗੱਡੀ ਦੀ ਬੀਮਾ ਪਾਲਿਸੀ ਲੈਣ ਸਮੇਂ ਗਲਤ ਜਾਣਕਾਰੀ ਦਿੱਤੀ ਜਾਂਦੀ ਹੈ ਜਾਂ ਗੱਡੀ ਦੀ ਹਾਲਤ ਨੂੰ ਗਲਤ ਤਰੀਕੇ ਨਾਲ ਵਿਖਾਇਆ ਜਾਂਦਾ ਹੈ ਤਾਂ ਕਲੇਮ ਰੱਦ ਕੀਤਾ ਜਾ ਸਕਦਾ ਹੈ। ਉਦਾਹਰਨ ਵਜੋਂ ਪਹਿਲਾਂ ਹੀ ਹੋਏ ਨੁਕਸਾਨ ਬਾਰੇ ਨਾ ਦੱਸਣਾ ਜਾਂ ਹਾਦਸੇ ਤੋਂ ਬਾਅਦ ਗਲਤ ਜਾਣਕਾਰੀ ਦੇਣ 'ਤੇ ਵੀ ਕਲੇਮ ਰੱਦ ਕੀਤਾ ਜਾ ਸਕਦਾ ਹੈ।
ਇਸ਼ੋਰੈਂਸ ਪਾਲਿਸੀ ਜਾਂ ਐਡ ਆਨ ਕਵਰਸ ਬਾਰੇ ਘੱਟ ਜਾਣਕਾਰੀ
ਕਲੇਮ ਰੱਦ ਹੋਣ ਦੇ ਮੁੱਖ ਕਾਰਨਾਂ ਵਿੱਚੋਂ ਇਕ ਇਹ ਹੈ ਕਿ ਕੁਝ ਖ਼ਾਸ ਕਿਸਮ ਦੇ ਨੁਕਸਾਨਾਂ ਨੂੰ ਪਾਲਿਸੀ ਦੁਆਰਾ ਕਵਰ ਨਹੀਂ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਲਈ ਵੱਖਰੇ ਐਡ-ਆਨ ਕਵਰ ਲੈਣੇ ਪੈਂਦੇ ਹਨ। ਉਦਾਹਰਨ ਵਜੋਂ, ਇੰਜਣ ਦੇ ਡੈਮੇਜ਼ ਹੋਣ ਜਾਂ ਗੁਜਰਦੇ ਸਮੇਂ ਨਾਲ ਗੱਡੀ 'ਚ ਆਉਣ ਵਾਲੀ ਖ਼ਰਾਬੀ ਲਈ ਬੇਸਿਕ ਪਾਲਿਸੀ 'ਚ ਕਵਰ ਮਿਲਦਾ ਨਹੀਂ ਹੈ। ਲਿਹਾਜ਼ਾ ਤੁਹਾਨੂੰ ਇਸ ਦੇ ਲਈ ਵੱਖਰਾ ਇੰਜਨ ਪ੍ਰੋਟੈਕਟਰ ਅਤੇ ਜ਼ੀਰੋ ਡਿਪ੍ਰੀਸਿਏਸ਼ਨ ਐਡ-ਆਨ ਕਵਰਸ ਲੈਣਾ ਚਾਹੀਦਾ ਹੈ।
ਗੱਡੀ 'ਚ ਮੋਡੀਫ਼ਿਕੇਸ਼ਨ ਜਾਂ ਬਦਲਾਅ ਕਰਨ 'ਤੇ
ਜੇਕਰ ਤੁਸੀਂ ਗੱਡੀ 'ਚ ਸੀਐਨਜੀ ਕਿੱਟ ਲਗਵਾਉਂਦੇ ਹੋ ਜਾਂ ਕੋਈ ਸਹਾਇਕ ਉਪਕਰਣ ਵੱਖਰੇ ਤੌਰ 'ਤੇ ਇੰਸਟਾਲ ਕਰਦੇ ਹੋ ਜਾਂ ਗੱਡੀ ਦੀ ਬਾਡੀ 'ਚ ਕੋਈ ਬਦਲਾਅ ਕਰਦੇ ਹੋ ਤਾਂ ਤੁਹਾਨੂੰ ਤੁਰੰਤ ਬੀਮਾਕਰਤਾ ਨੂੰ ਸੂਚਿਤ ਕਰਨਾ ਚਾਹੀਦਾ ਹੈ ਨਹੀਂ ਤਾਂ ਦੁਰਘਟਨਾ ਦੀ ਸਥਿਤੀ 'ਚ ਕਲੇਮ ਰੱਦ ਹੋ ਸਕਦਾ ਹੈ।
ਮਕੈਨੀਕਲ ਜਾਂ ਇਲੈਕਟ੍ਰੀਕਲ ਖਰਾਬੀ ਹੋਣ 'ਤੇ ਕਲੇਮ ਰੱਦ ਹੋ ਸਕਦੈ
ਮੋਟਰ ਇੰਸ਼ੋਰੈਂਸ ਪਾਲਿਸੀ 'ਚ ਕਿਸੇ ਵੀ ਕਿਸਮ ਦੀ ਮਕੈਨੀਕਲ ਜਾਂ ਇਲੈਕਟ੍ਰੀਕਲ ਖਰਾਬੀ ਜਾਂ ਬ੍ਰੇਕਡਾਊਨ ਕਵਰ ਨਹੀਂ ਹੁੰਦਾ ਹੈ।
ਹਾਦਸੇ ਦੀ ਸਥਿਤੀ 'ਚ ਬੀਮਾ ਕੰਪਨੀ ਨੂੰ ਸੂਚਿਤ ਕੀਤੇ ਬਗੈਰ ਮੁਰੰਮਤ ਲਈ ਭੇਜਿਆ ਜਾਣਾ
ਗੱਡੀ ਮਾਲਕਾਂ ਦੀ ਇਕ ਆਮ ਗਲਤੀ ਇਹ ਵੀ ਹੁੰਦੀ ਹੈ ਕਿ ਕਿਸੇ ਦੁਰਘਟਨਾ ਜਾਂ ਨੁਕਸਾਨ ਦੀ ਸਥਿਤੀ 'ਚ ਗੱਡੀ ਨੂੰ ਖੁਦ ਮੁਰੰਮਤ ਲਈ ਭੇਜਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਬੀਮਾ ਕੰਪਨੀ ਨੂੰ ਇਸ ਬਾਰੇ ਸੂਚਿਤ ਕੀਤਾ ਜਾਂਦਾ ਹੈ। ਕੰਪਨੀ ਲਈ ਇਹ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ ਕਿ ਹਾਦਸੇ 'ਚ ਗੱਡੀ ਨੂੰ ਕਿੰਨਾ ਨੁਕਸਾਨ ਹੋਇਆ ਹੈ ਅਤੇ ਮੁਰੰਮਤ ਹੋਣ ਤੋਂ ਬਾਅਦ ਇਹ ਪਤਾ ਲਗਾਉਣਾ ਹੋਰ ਵੀ ਮੁਸ਼ਕਲ ਹੈ, ਜਿਸ ਕਾਰਨ ਉਹ ਕਲੇਮ ਦਾ ਭੁਗਤਾਨ ਕਰਨ ਤੋਂ ਇਨਕਾਰ ਕਰ ਸਕਦੀ ਹੈ।
ਇਹ ਵੀ ਪੜ੍ਹੋ: Coronavirus Cases: ਦੇਸ਼ 'ਚ ਜ਼ੋਰ ਫੜ੍ਹਨ ਲੱਗੀ ਕੋਰੋਨਾ ਦੀ ਤੀਜੀ ਲਹਿਰ, ਚੋਣਾਂ ਵਾਲੇ ਪੰਜ ਰਾਜਾਂ 'ਚ ਵੱਡਾ ਖਤਰਾ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: