ਨਵੀਂ ਦਿੱਲੀ: ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ ‘ਨਿਸਾਨ’ ਨੇ ਭਾਰਤ ’ਚ ਸਭ ਤੋਂ ਸਸਤੀ ਕੰਪੈਕਟ SUV ਵਜੋਂ Magnite ਨੂੰ ਲਾਂਚ ਕੀਤਾ ਸੀ। ਇਹ ਕਾਰ ਦੇਸ਼ ਵਿੱਚ ਕਾਫ਼ੀ ਕਫ਼ਾਇਤੀ ਤੇ ਘੱਟ ਰੱਖ-ਰਖਾਅ ਵਾਲੇ ਵਾਹਨ ਵਜੋਂ ਚੋਖੀ ਹਰਮਨਪਿਆਰੀ ਸਿੱਧ ਹੋਈ ਹੈ। ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਕੰਪਨੀ ਹਰ ਮਹੀਨੇ 3,000 ਤੋਂ 4,000 Magnite ਕਾਰਾਂ ਵੇਚ ਰਹੀ ਹੈ। ਫ਼ਿਲਹਾਲ ਮੈਗਨਾਈਟ ਦਾ ਇੱਕ ਐਕਸੀਡੈਂਟ ਇੰਟਰਨੈੱਟ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।


 


ਆਂਧਰਾ ਪ੍ਰਦੇਸ਼ ’ਚ ਇੱਕ ਨਿਸਾਨ ਡੀਲਰਸ਼ਿਪ ਨੇ ਨਿਸਾਨ ਮੈਗਨਾਈਟ ਦੀ ਮੁਰੰਮਤ ਲਈ ਅਨੁਮਾਨਿਤ ਰਕਮ 21 ਲੱਖ ਰੁਪਏ ਦੱਸੀ ਹੈ। ਹਾਦਸਾਗ੍ਰਸਤ ਕਾਰ ਦੀ ਕੀਮਤ ਕੁੱਲ 11.5 ਲੱਖ ਰੁਪਏ ਹੈ। ਆਂਧਰਾ ਪ੍ਰਦੇਸ਼ ਦੇ ਇੰਦਰਾਕਸ਼ਾ ਨਾਂ ਦੇ ਵਿਅਕਤੀ ਨੇ ਨਿਸਾਨ ਮੈਗਨੇਟ ਟਰਬੋ ਪ੍ਰੀਮੀਅਮ XV ਸੀਵੀਟੀ ਵਰਜ਼ਨ ਖ਼ਰੀਦਿਆ ਸੀ।


 


ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨਾ ਸਿਰਫ਼ ਕੀਮਤ, ਸਗੋਂ ਨਿਸਾਨ ਇੰਡੀਆ ਵੱਲੋਂ ਘੱਟ ਰੱਖ-ਰਖਾਅ ਲਾਗਤ ਕਾਰਨ ਇਹ ਕਾਰ ਚੁਣੀ ਸੀ। ਮਾਰਚ 2021 ਦੌਰਾਨ ਉਨ੍ਹਾਂ ਦੀ ਕਾਰ ਆਂਧਰਾ ਪ੍ਰਦੇਸ਼ ਦੀ ਰਾਜ ਆਰਟੀਸੀ ਬੱਸ ਨਾਲ ਟਕਰਾ ਗਈ ਸੀ। ਉਸ ਹਾਦਸੇ ਵਿੱਚ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਸੀ।


 


ਨਿਸਾਨ ਡੀਲਰ ਨੇ ਈਮੇਲ ਉੱਤੇ ਕਾਰ ਦੀ ਮੁਰੰਮਤ ਦਾ ਕੁੱਲ ਖ਼ਰਚਾ 21 ਲੱਖ ਰੁਪਏ ਦੱਸਿਆ ਹੈ। ਡੀਲਰ ਨੇ ਵਾਹਨ ਲਈ ਗੇਟ ਪਾਸ ਹਾਸਲ ਕਰਨ ਲਈ ਗਾਹਕ ਨੂੰ ਅਨੁਮਾਨਤ ਲਾਗਤ ਦਾ 1% ਭੁਗਤਾਨ ਕਰਨ ਲਈ ਕਿਹਾ ਹੈ। ਇੰਦਰਾਕਸ਼ਾ ਨੇ ਦੱਸਿਆ ਹੈ ਕਿ ਉਨ੍ਹਾਂ ਨਿਸਾਨ ਦੇ ਸਰਵਿਸ ਸੈਂਟਰ ਵਿੱਚ ਕਾਰ ਦੀ ਮੁਰੰਮਤ ਲਈ ਆਪਣੇ-ਆਪ ਪਾਰਕਿੰਗ ਵਿੱਚ ਵੀ ਲਾਇਆ ਹੈ।


 


ਇੱਥੇ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਕਾਰ ਦੀ ਕੁੱਲ ਮੁਰੰਮਤ ਲਾਗਤ ਬੀਮੇ ਦੀ ਰਕਮ ਤੋਂ 75% ਵੱਧ ਹੈ। ਡੀਲਰ ਵੱਲੋਂ ਕੀਤੇ ਗਏ ਇਸ ਕਾਰਨਾਮੇ ਦੀ ਚਰਚਾ ਹੁਣ ਇੰਟਰਨੈੱਟ ਉੱਤੇ ਵੱਡੇ ਪੱਧਰ ਉੱਤੇ ਹੋ ਰਹੀ ਹੈ। ਫ਼ਿਲਹਾਲ ਕੰਪਨੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।


Car loan Information:

Calculate Car Loan EMI