ਧੂਮ ਮਚਾਉਣ ਲਈ ਤਿਆਰ ਨਵੀਂ Maruti Swift, ਜ਼ਬਰਦਸਤ ਮਾਇਲੇਜ਼ ਦੇ ਨਾਲ-ਨਾਲ ਸ਼ਾਨਦਾਰ ਵਿਸ਼ੇਸ਼ਤਾਵਾਂ ਨਾਲ ਹੋਵੇਗੀ ਲੈਸ
ਆਟੋ ਮਾਹਿਰ ਮੰਨਦੇ ਹਨ ਕਿ ਮਰੂਤੀ ਨਵੀਂ ਸਵਿਫ਼ਟ ਨੂੰ ਨਵੇਂ HEARTECT ਪਲੇਟਫ਼ਾਰਮ 'ਤੇ ਤਿਆਰ ਕਰ ਸਕਦੀ ਹੈ। ਇਸ ਪਲੇਟਫ਼ਾਰਮ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਭਾਰ 'ਚ ਹਲਕੀ ਹੋਣ ਦੇ ਨਾਲ-ਨਾਲ ਬਹੁਤ ਮਜ਼ਬੂਤ ਹੈ।
ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ-ਸੁਜ਼ੂਕੀ (Maruti-Suzuki) ਭਾਰਤ 'ਚ ਪ੍ਰਸਿੱਧ ਹੈਚਬੈਕ ਸਵਿਫ਼ਟ (Swift) ਦਾ ਨਵਾਂ ਅਵਤਾਰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਮਾਹਰਾਂ ਦੇ ਅਨੁਸਾਰ ਨਵੀਂ ਸਵਿਫ਼ਟ ਅਗਲੇ ਸਾਲ ਜੂਨ-ਜੁਲਾਈ ਤੱਕ ਸੜਕਾਂ 'ਤੇ ਦੌੜਦੀ ਵੇਖੀ ਜਾ ਸਕਦੀ ਹੈ।
ਕੀ ਵਿਸ਼ੇਸ਼ਤਾਵਾਂ ਹੋਣਗੀਆਂ?
ਆਟੋ ਮਾਹਿਰ ਮੰਨਦੇ ਹਨ ਕਿ ਮਰੂਤੀ ਨਵੀਂ ਸਵਿਫ਼ਟ ਨੂੰ ਨਵੇਂ HEARTECT ਪਲੇਟਫ਼ਾਰਮ 'ਤੇ ਤਿਆਰ ਕਰ ਸਕਦੀ ਹੈ। ਇਸ ਪਲੇਟਫ਼ਾਰਮ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਭਾਰ 'ਚ ਹਲਕੀ ਹੋਣ ਦੇ ਨਾਲ-ਨਾਲ ਬਹੁਤ ਮਜ਼ਬੂਤ ਹੈ। ਨਤੀਜੇ ਵਜੋਂ ਗੱਡੀ ਦੀ ਮਾਈਲੇਜ਼ ਅਤੇ ਪਰਫ਼ਾਰਮੈਂਸ 'ਚ ਤਾਂ ਸੁਧਾਰ ਹੁੰਦਾ ਹੀ ਹੈ, ਇਸ 'ਚ ਬੈਠਣ ਵਾਲੀ ਸਵਾਰੀ ਵੀ ਸੁਰੱਖਿਅਤ ਰਹਿੰਦੀ ਹੈ।
ਮਿਲ ਸਕਦੇ ਕਾਸਮੈਟਿਕ ਬਦਲਾਵ
ਨਵੀਂ ਸਵਿਫ਼ਟ ਵਿੱਚ ਅਜਿਹੀਆਂ ਕਈ ਕਾਸਮੈਟਿਕ ਤਬਦੀਲੀਆਂ ਵੇਖੀਆਂ ਜਾ ਸਕਦੀਆਂ ਹਨ, ਜਿਸ ਦੀ ਮਦਦ ਨਾਲ ਇਹ ਕਾਰ ਆਪਣੇ ਮੌਜੂਦਾ ਮਾਡਲ ਤੋਂ ਨਾ ਸਿਰਫ਼ ਖੂਬਸੂਰਤ ਵਿਖਾਈ ਦੇਵੇਗੀ, ਸਗੋਂ ਇਕ ਫ਼੍ਰੈੱਸ਼ ਲੁੱਕ ਵੀ ਦੇਵੇਗੀ। ਇਸ ਕਾਰ ਦੇ ਡਿਜ਼ਾਈਨ ਤੋਂ ਲੈ ਕੇ ਕੈਬਿਨ ਤਕ ਕੰਪਨੀ ਇਕ ਨਵਾਂ ਟੱਚ ਦੇ ਸਕਦੀ ਹੈ। ਦਿੱਖ ਦੇ ਲਿਹਾਜ਼ ਨਾਲ ਨਵੀਂ ਸਵਿਫ਼ਟ ਨੂੰ ਵਧੇਰੇ ਸਪੋਰਟਰੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
ਇੰਟੀਰਿਅਰ ਤੇ ਫੀਚਰਸ
ਕਾਰ ਦੇ ਨਾਲ ਪਹਿਲਾਂ ਨਾਲੋਂ ਵੱਡਾ ਇੰਫ਼ੋਟੇਨਮੈਂਟ ਸਿਸਟਮ ਦਿੱਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਸ ਦੀਆਂ ਸੀਟਾਂ 'ਤੇ ਨਵੀਂ ਅਪਹੋਲਸਟ੍ਰੀ ਇਸ ਦੇ ਨਵੇਂ ਹੋਣ ਦਾ ਅਹਿਸਾਸ ਕਰਵਾਏਗੀ। ਹਾਲਾਂਕਿ ਇਨ੍ਹਾਂ ਸਾਰੀਆਂ ਵਿਸ਼ੇਸ਼ਤਾਵਾਂ ਲਈ ਤੁਹਾਨੂੰ ਆਪਣੀ ਜੇਬ ਨੂੰ ਥੋੜ੍ਹਾ ਢਿੱਲਾ ਕਰਨਾ ਪੈ ਸਕਦਾ ਹੈ। ਇਹ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਸਵਿਫ਼ਟ ਦਾ ਨਵਾਂ ਮਾਡਲ ਇਸ ਦੇ ਮੌਜੂਦਾ ਮਾਡਲ ਨਾਲੋਂ ਲਗਪਗ 50,000 ਰੁਪਏ ਮਹਿੰਗਾ ਹੋ ਸਕਦਾ ਹੈ।
ਸੁਰੱਖਿਆ
ਨਵੀਂ ਸਵਿਫ਼ਟ ਸੁਰੱਖਿਆ ਮੋਰਚੇ 'ਤੇ ਕਿਸੇ ਤੋਂ ਘੱਟ ਸਾਬਤ ਨਹੀਂ ਹੋਵੇਗੀ। ਕਾਰ ਇਲੈਕਟ੍ਰਾਨਿਕ ਬ੍ਰੇਕਫ਼ੋਰਸ ਡਿਸਟ੍ਰੀਬਿਊਸ਼ਨ (ਈਬੀਡੀ) ਦੇ ਨਾਲ ਐਂਟੀ-ਲਾਕ ਬ੍ਰੇਕਿੰਗ ਸਿਸਟਮ (ਏਬੀਐਸ) ਦੇ ਨਾਲ ਆਵੇਗੀ। ਨਾਲ ਹੀ ਡਿਊਲ ਏਅਰਬੈਗਸ, ਰਿਵਰਸ ਪਾਰਕਿੰਗ ਸੈਂਸਰ, ਰੀਅਰ ਕੈਮਰਾ, ਹਿੱਲ ਹੋਲਡ ਅਸਿਸਟ ਤੇ ਇਲੈਕਟ੍ਰਾਨਿਕ ਸਥਿਰਤਾ ਕੰਟਰੋਲ ਵਰਗੀਆਂ ਵਿਸ਼ੇਸ਼ਤਾਵਾਂ ਮਿਲ ਸਕਦੀਆਂ ਹਨ।
ਪਰਫ਼ਾਰਮੈਂਸ
ਅਜੇ ਤਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਨਵੀਂ ਸਵਿਫ਼ਟ ਦੇ ਨਾਲ ਕਿਹੜਾ ਇੰਜਣ ਉਪਲੱਬਧ ਹੋਵੇਗਾ। ਪਰ ਮੌਜੂਦਾ ਸਵਿਫ਼ਟ ਦੀ ਗੱਲ ਕਰੀਏ ਤਾਂ ਇਸ ਕਾਰ 'ਚ 1.2 ਲਿਟਰ ਦਾ ਚਾਰ ਸਿਲੰਡਰ ਕੇ ਸੀਰੀਜ਼ ਦਾ ਡਿਊਲ ਜੈੱਟ ਇੰਜਣ ਹੈ ਜੋ 90 PS ਪਾਵਰ ਦੇ ਨਾਲ 113Nm ਟਾਰਕ ਪੈਦਾ ਕਰਨ 'ਚ ਸਮਰੱਥ ਹੈ। ਇਹ ਇੰਜਣ 5-ਸਪੀਡ ਮੈਨੁਅਲ/ਏਜੀਐਸ ਗੀਅਰਬਾਕਸ ਨਾਲ ਲੈਸ ਹੈ। ਇਹ ਮੈਨੁਅਲ ਗਿਅਰਬਾਕਸ ਦੇ ਨਾਲ 23.20 kmpl ਅਤੇ ਆਟੋਮੈਟਿਕ ਗਿਅਰਬਾਕਸ ਦੇ ਨਾਲ 23.76 kmpl ਦਾ ਮਾਈਲੇਜ਼ ਦਿੰਦਾ ਹੈ। ਮਾਰਕੀਟ 'ਚ ਸਵਿਫ਼ਟ ਦੀ ਕੀਮਤ 5.73 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।