ਪੜਚੋਲ ਕਰੋ
ਅਜੇ ਕੋਈ ਨਹੀਂ ਦੇ ਸੱਕਿਆ ਸਪਲੈਂਡਰ ਨੂੰ ਟੱਕਰ, ਸਭ ਨੂੰ ਪਿਛਾੜਿਆ
ਕੋਰੋਨਾਵਾਇਰਸ ਮਹਾਂਮਾਰੀ ਦੇ ਬਾਅਦ ਲੱਗੇ ਲੌਕਡਾਊਨ ਕਾਰਨ ਆਟੋ ਇੰਡਸਟਰੀ ਵਿੱਚ ਕਾਫੀ ਬੁਰਾ ਅਸਰ ਦੇਖਣ ਨੂੰ ਮਿਲਿਆ, ਪਰ ਇਸ ਸਭ ਦੌਰਾਨ ਹੀਰੋ ਮੋਟੋਕੌਰਪ ਨੇ ਚੰਗੀ ਮੋਟੀ ਕਮਾਈ ਕੀਤੀ।

ਨਵੀਂ ਦਿੱਲੀ: ਕੋਰੋਨਾਵਾਇਰਸ ਮਹਾਂਮਾਰੀ ਦੇ ਬਾਅਦ ਲੱਗੇ ਲੌਕਡਾਊਨ ਕਾਰਨ ਆਟੋ ਇੰਡਸਟਰੀ ਵਿੱਚ ਕਾਫੀ ਬੁਰਾ ਅਸਰ ਦੇਖਣ ਨੂੰ ਮਿਲਿਆ, ਪਰ ਇਸ ਸਭ ਦੌਰਾਨ ਹੀਰੋ ਮੋਟੋਕੌਰਪ ਨੇ ਚੰਗੀ ਮੋਟੀ ਕਮਾਈ ਕੀਤੀ। ਇਸ ਦੀ Hero Splendor ਨੇ ਕਮਾਈ ਦੇ ਮਾਮਲੇ ਦੇ ਵਿੱਚ ਸਭ ਨੂੰ ਪਿੱਛੇ ਛੱਡ ਦਿੱਤਾ। ਉੱਥੇ ਹੀ ਇਸ ਤੋਂ ਬਾਅਦ Honda Activa ਨੇ ਵੀ ਖੂਬ ਕਮਾਈ ਕੀਤੀ। ਆਓ ਜਾਣਦੇ ਹਾਂ ਕਿਸ ਨੇ ਕਿੰਨੀ ਕਮਾਈ ਕੀਤੀ:
ਇਹ ਟੂ ਵੀਲਰ ਨੇ ਕੀਤੀ ਜ਼ਬਰਦਸਤ ਕਮਾਈ
ਵਿੱਤੀ ਸਾਲ 2020 ਦੇ ਪਹਿਲੇ ਅੱਧ ਦੇ ਦੌਰਾਨ, ਦੋਪਹੀਆ ਵਾਹਨਾਂ ਦੀ ਵਿਕਰੀ ਦੇ ਅੰਕੜੇ ਜਾਰੀ ਕੀਤੇ ਗਏ ਸਨ, ਜਿਸ ਤੋਂ ਪਤਾ ਚੱਲਦਾ ਹੈ ਕਿ ਹੀਰੋ ਮੋਟੋਕਾਰਪ ਦੀ ਸਪਲੈਂਡਰ ਨੇ ਸਭ ਤੋਂ ਵੱਧ ਕਮਾਈ ਕੀਤੀ ਹੈ। ਸਪਲੈਂਡਰ ਤੋਂ ਬਾਅਦ ਹੌਂਡਾ ਐਕਟਿਵਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਤੋਂ ਬਾਅਦ ਹੀਰੋ ਐਚਐਫ ਡੀਲਜ਼, ਬਜਾਜ ਪਲਸਰ, ਹੌਂਡਾ ਸੀਬੀ ਸ਼ਾਈਨ, ਟੀਵੀਐਸ ਐਕਸਐਲ, ਹੀਰੋ ਗਲੈਮਰ, ਹੀਰੋ ਪੈਸ਼ਨ, ਟੀਵੀਐਸ ਜੁਪੀਟਰ, ਬਜਾਜ ਪਲੈਟੀਨਾ, ਹੌਂਡਾ ਸੀਟੀ, ਸੁਜ਼ੂਕੀ ਐਕਸੈਸ, ਹੌਂਡਾ ਡੀਓ, ਰਾਇਲ ਐਨਫੀਲਡ ਕਲਾਸਿਕ 350 ਤੇ ਟੀਵੀਐਸ ਅਪਾਚੇ ਹਨ।
ਇਸ ਸਾਲ ਵਿਕਰੀ ਵਿੱਚ ਆਈ ਕਮੀ
ਕੋਰੋਨਾ ਮਹਾਂਮਾਰੀ ਕਾਰਨ, ਇਸ ਸਾਲ ਜ਼ਿਆਦਾਤਰ ਬਾਈਕ ਤੇ ਸਕੂਟੀਆਂ ਪਿਛਲੇ ਸਾਲਾਂ ਨਾਲੋਂ ਘੱਟ ਵਿਕੀਆਂ ਹਨ। ਪਿਛਲੇ ਸਾਲ ਵਿੱਤੀ ਸਾਲ ਦੇ ਪਹਿਲੇ ਅੱਧ ਵਿਚ 76,90,126 ਟੂ ਵੀਲ੍ਹਰ ਵੇਚੇ ਗਏ ਸਨ, ਇਸ ਸਾਲ ਪਹਿਲੇ ਅੱਧ ਵਿਚ ਸਿਰਫ 49,15,158 ਟੂ ਵੀਲ੍ਹਰ ਦੀ ਵਿਕਰੀ ਹੋਈ ਸੀ। ਇਸ ਸਾਲ ਇਨ੍ਹਾਂ ਵਾਹਨਾਂ ਦੀ ਵਿਕਰੀ ਵਿਚ 36 ਪ੍ਰਤੀਸ਼ਤ ਤੋਂ ਵੀ ਘੱਟ ਦੀ ਕਮੀ ਆਈ ਹੈ। ਦੱਸ ਦੇਈਏ ਕਿ ਇਸ ਸਾਲ ਵੇਚੀਆਂ ਗਈਆਂ ਕੁਲ ਬਾਈਕ ਤੇ ਸਕੂਟੀ ਵਿੱਚ ਹੀਰੋ ਸਪਲੈਂਡਰ ਦੀ ਸਭ ਤੋਂ ਵੱਧ ਮਾਰਕੀਟ ਹਿੱਸੇਦਾਰੀ ਹੈ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਕਾਰੋਬਾਰ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
