ਪੜਚੋਲ ਕਰੋ
Advertisement
(Source: ECI/ABP News/ABP Majha)
ਹੁਣ ਟਾਟਾ ਦੀ ਆ ਰਹੀ HBX ਮਾਈਕ੍ਰੋ ਐਸਯੂਵੀ, ਮਰੂਤੀ, ਮਹਿੰਦਰਾ ਤੇ ਰੈਨੋ ਦੀਆਂ ਇਨ੍ਹਾਂ ਕਾਰਾਂ ਨੂੰ ਦੇਵੇਗੀ ਟੱਕਰ
ਟਾਟਾ ਮੋਟਰਜ਼ (Tata Motors) ਨੇ ਆਪਣੀ ਚਿਰਾਂ ਤੋਂ ਉਡੀਕੀ ਜਾ ਰਹੀ ਮਾਈਕ੍ਰੋ ਐਸਯੂਵੀ ਐਚਬੀਐਕਸ (HBX) ਦਾ ਟੀਜ਼ਰ ਜਾਰੀ ਕੀਤਾ ਹੈ, ਜਿਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਕਾਰ ਜਲਦੀ ਹੀ ਬਾਜ਼ਾਰ ਵਿੱਚ ਦਸਤਕ ਦੇ ਸਕਦੀ ਹੈ।
ਨਵੀਂ ਦਿੱਲੀ: ਟਾਟਾ ਮੋਟਰਜ਼ (Tata Motors) ਨੇ ਆਪਣੀ ਚਿਰਾਂ ਤੋਂ ਉਡੀਕੀ ਜਾ ਰਹੀ ਮਾਈਕ੍ਰੋ ਐਸਯੂਵੀ ਐਚਬੀਐਕਸ (HBX) ਦਾ ਟੀਜ਼ਰ ਜਾਰੀ ਕੀਤਾ ਹੈ, ਜਿਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਕਾਰ ਜਲਦੀ ਹੀ ਬਾਜ਼ਾਰ ਵਿੱਚ ਦਸਤਕ ਦੇ ਸਕਦੀ ਹੈ। ਇਸ SUV ਨੂੰ 5 ਲੱਖ ਰੁਪਏ ਦੀ ਕੀਮਤ ਦੇ ਨਾਲ ਬਾਜ਼ਾਰ 'ਚ ਲਾਂਚ ਕੀਤਾ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਇਸ ਐਸਯੂਵੀ ਵਿੱਚ ਕਈ ਅਜਿਹੇ ਫੀਚਰ ਦਿੱਤੇ ਜਾਣਗੇ ਜੋ ਆਮ ਤੌਰ ਉੱਤੇ ਐਸਯੂਵੀ ਵਿੱਚ ਨਹੀਂ ਮਿਲਦੇ। ਆਓ ਜਾਣਦੇ ਹਾਂ ਉਨ੍ਹਾਂ ਬਾਰੇ।
ਡਿਜ਼ਾਈਨ
ਟਾਟਾ ਐਚਬੀਐਕਸ (Tata HBX) ਵੇਖਣ ਨੂੰ ਟਾਟਾ ਨੇਕਸਨ ਤੇ ਟਾਟਾ ਹੈਰੀਅਰ ਵਰਗੀ ਹੀ ਦਿਖਾਈ ਦੇਵੇਗੀ। ਇਸ ਵਿੱਚ LED DRL ਪ੍ਰੋਜੈਕਟਰ ਹੈਂਡਲੈਂਪਸ ਹੈਰੀਅਰ ਦੇ ਸਮਾਨ ਹੋਣਗੇ। ਇਸ ਮਾਈਕ੍ਰੋ ਐਸਯੂਵੀ ਦੇ ਫਰੰਟ ਗ੍ਰਿਲ ਅਤੇ ਏਅਰ ਡੈਮ 'ਤੇ ਦਿਖਾਇਆ ਗਿਆ ਸਿਗਨੇਚਰ ਟ੍ਰਾਈ ਐਰੋ (Signature Tri Arrow) ਡਿਜ਼ਾਈਨ ਟਾਟਾ ਨੇਕਸਨ ਵਰਗਾ ਹੀ ਹੋਵੇਗਾ।
ਮਿਲਣਗੇ ਇਹ ਫ਼ੀਚਰਜ਼
ਟਾਟਾ ਐਚਬੀਐਕਸ (Tata HBX) ਕਾਰ ਦਿੱਖ ਵਿੱਚ ਭਾਵੇਂ ਛੋਟੀ ਹੋ ਸਕਦੀ ਹੈ, ਪਰ ਇਸ ਦੀ ਸ਼ਕਤੀ ਬਹੁਤ ਜ਼ਿਆਦਾ ਹੈ। ਇਹ ਟਾਟਾ ਅਲਟ੍ਰੋਜ਼ (Tata Altroz) ਦੇ ਕੁਝ ਫ਼ੀਚਰਜ਼ ਜਿਵੇਂ ਸਮਾਰਟਫੋਨ ਕੁਨੈਕਟੀਵਿਟੀ, ਮਲਟੀ-ਫੰਕਸ਼ਨ ਸਟੀਅਰਿੰਗ ਵ੍ਹੀਲ ਤੇ ਇੰਸਟਰੂਮੈਂਟ ਕਲਸਟਰ ਵੀ ਵੇਖਣ ਨੂੰ ਮਿਲ ਸਕਦੇ ਹਨ।
ਇੰਜਣ
1.2 ਲੀਟਰ ਕੁਦਰਤੀ ਤੌਰ 'ਤੇ ਐਸਪਰੇਟਿਡ ਪੈਟਰੋਲ ਇੰਜਣ ਦੀ ਵਰਤੋਂ ਟਾਟਾ ਐਚਬੀਐਕਸ ਐਸਯੂਵੀ (Tata HBX SUV) ਵਿੱਚ ਕੀਤੀ ਜਾ ਸਕਦੀ ਹੈ। ਨਾਲ ਹੀ 1.2 ਲਿਟਰ ਟਰਬੋ-ਚਾਰਜਡ ਪੈਟਰੋਲ ਇੰਜਣ ਵੀ ਪਾਇਆ ਜਾ ਸਕਦਾ ਹੈ। ਇਸ ਕਾਰ 'ਚ 5 ਸਪੀਡ ਮੈਨੁਅਲ ਤੇ 5 ਸਪੀਡ ਏਐਮਟੀ ਗੀਅਰ ਬਾਕਸ ਮਿਲਣ ਦੀ ਉਮੀਦ ਹੈ।
ਇਨ੍ਹਾਂ ਨਾਲ ਹੋਵੇਗਾ ਮੁਕਾਬਲਾ
ਟਾਟਾ ਐਚਬੀਐਕਸ ਐਸਯੂਵੀ (Tata HBX SUV) ਭਾਰਤ ਵਿੱਚ Datsun GoPlus, Ranault Triber, Maruti Suzuki Ignis ਅਤੇ Mahindra KUVZ NXT ਵਰਗੀਆਂ ਕਾਰਾਂ ਨਾਲ ਮੁਕਾਬਲਾ ਕਰੇਗੀ। ਇਹ ਮੁਕਾਬਲਾ ਵੇਖਣਾ ਵੀ ਦਿਲਚਸਪ ਰਹੇਗਾ।

It's Showtime!
— Tata Motors Cars (@TataMotors_Cars) August 21, 2021
The most awaited SUV now has a name.
Stay tuned.#TataMotors #HBX #ComingSoon pic.twitter.com/tI0bZL5ngI
ਮਿਲਣਗੇ ਇਹ ਫ਼ੀਚਰਜ਼
ਟਾਟਾ ਐਚਬੀਐਕਸ (Tata HBX) ਕਾਰ ਦਿੱਖ ਵਿੱਚ ਭਾਵੇਂ ਛੋਟੀ ਹੋ ਸਕਦੀ ਹੈ, ਪਰ ਇਸ ਦੀ ਸ਼ਕਤੀ ਬਹੁਤ ਜ਼ਿਆਦਾ ਹੈ। ਇਹ ਟਾਟਾ ਅਲਟ੍ਰੋਜ਼ (Tata Altroz) ਦੇ ਕੁਝ ਫ਼ੀਚਰਜ਼ ਜਿਵੇਂ ਸਮਾਰਟਫੋਨ ਕੁਨੈਕਟੀਵਿਟੀ, ਮਲਟੀ-ਫੰਕਸ਼ਨ ਸਟੀਅਰਿੰਗ ਵ੍ਹੀਲ ਤੇ ਇੰਸਟਰੂਮੈਂਟ ਕਲਸਟਰ ਵੀ ਵੇਖਣ ਨੂੰ ਮਿਲ ਸਕਦੇ ਹਨ।
ਇੰਜਣ
1.2 ਲੀਟਰ ਕੁਦਰਤੀ ਤੌਰ 'ਤੇ ਐਸਪਰੇਟਿਡ ਪੈਟਰੋਲ ਇੰਜਣ ਦੀ ਵਰਤੋਂ ਟਾਟਾ ਐਚਬੀਐਕਸ ਐਸਯੂਵੀ (Tata HBX SUV) ਵਿੱਚ ਕੀਤੀ ਜਾ ਸਕਦੀ ਹੈ। ਨਾਲ ਹੀ 1.2 ਲਿਟਰ ਟਰਬੋ-ਚਾਰਜਡ ਪੈਟਰੋਲ ਇੰਜਣ ਵੀ ਪਾਇਆ ਜਾ ਸਕਦਾ ਹੈ। ਇਸ ਕਾਰ 'ਚ 5 ਸਪੀਡ ਮੈਨੁਅਲ ਤੇ 5 ਸਪੀਡ ਏਐਮਟੀ ਗੀਅਰ ਬਾਕਸ ਮਿਲਣ ਦੀ ਉਮੀਦ ਹੈ।
ਇਨ੍ਹਾਂ ਨਾਲ ਹੋਵੇਗਾ ਮੁਕਾਬਲਾ
ਟਾਟਾ ਐਚਬੀਐਕਸ ਐਸਯੂਵੀ (Tata HBX SUV) ਭਾਰਤ ਵਿੱਚ Datsun GoPlus, Ranault Triber, Maruti Suzuki Ignis ਅਤੇ Mahindra KUVZ NXT ਵਰਗੀਆਂ ਕਾਰਾਂ ਨਾਲ ਮੁਕਾਬਲਾ ਕਰੇਗੀ। ਇਹ ਮੁਕਾਬਲਾ ਵੇਖਣਾ ਵੀ ਦਿਲਚਸਪ ਰਹੇਗਾ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement