Ola Electric Scooter ਨੂੰ ਲੌਂਚਿੰਗ ਤੋਂ ਪਹਿਲਾਂ ਹੀ ਜ਼ਬਰਦਸਤ ਹੁੰਗਾਰਾ, ਤੁਸੀਂ ਵੀ ਦੇਖੋ ਕੀ ਹੈ ਖਾਸ
ਲਾ ਇਲੈਕਟ੍ਰਿਕ ਨੇ ਦਾਅਵਾ ਕੀਤਾ ਕਿ ਸਕੂਟਰ 'ਚ ਵੱਡਾ ਬੂਟ ਸਪੇਸ ਵੀ ਮਿਲੇਗਾ। ਇਸ ਤੋਂ ਇਲਾਵਾ ਨਵੇਂ ਸਕੂਟਰ 'ਚ ਬਿਨਾਂ ਚਾਬੀ ਦੇ ਤਜ਼ਰਬੇ ਲਈ ਐਪ-ਬੇਸਡ ਕੀਅ ਮਿਲੇਗੀ।
Ola Electric Scooter ਦੀ ਲੌਂਚਿੰਗ ਤੋਂ ਪਰਦਾ ਚੁੱਕਿਆ ਗਿਆ। ਇਹ ਸਕੂਟਰ 15 ਅਗਸਤ ਨੂੰ ਭਾਰਤੀ ਬਜ਼ਾਰ 'ਚ ਦਸਤਕ ਦੇਵੇਗਾ। ਉੱਥੇ ਹੀ ਲੌਂਚ ਤੋਂ ਪਹਿਲਾਂ ਹੀ ਇਸ ਸਕੂਟਰ ਨੂੰ ਗਾਹਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਓਲਾ ਦੇ ਸੀਈਓ ਭਾਵਿਸ਼ ਅਗਰਵਾਲ ਨੇ ਟਵੀਟ ਜ਼ਰੀਏ ਦੱਸਿਆ ਕਿ ਕੰਪਨੀ ਨੂੰ ਇਸ ਇਲੈਕਟ੍ਰਿਕ ਸਕੂਟਰ ਲਈ ਕਰੀਬ ਇਕ ਹਜ਼ਾਰ ਤੋਂ ਜ਼ਿਆਦਾ ਸ਼ਹਿਰਾਂ ਤੋਂ ਬੁਕਿੰਗ ਮਿਲੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੌਂਚ ਤੋਂ ਪਹਿਲੇ ਦਿਨ ਤੋਂ ਹੀ ਪੂਰੇ ਦੇਸ਼ 'ਚ ਇਲੈਕਟ੍ਰਿਕ ਸਕੂਟਰ 'ਤੇ ਸਰਵਿਸ ਦੇਵੇਗੀ। ਜੇਕਰ ਤੁਸੀਂ ਇਸ ਸਕੂਟਰ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਸਿਰਫ 499 ਰੁਪਏ ਦੇਕੇ ਇਸ ਨੂੰ ਬੁੱਕ ਕਰ ਸਕਦੇ ਹੋ।
ਸਕੂਟਰ ਦੀ ਹੋਵੇਗੀ ਹੋਮ ਡਿਲੀਵਰੀ
Ola ਆਪਣੇ ਈ-ਕਾਮਰਸ ਦੀ ਹੋਮ ਡਿਲੀਵਰੀ ਦੇਵੇਗੀ, ਯਾਨੀ ਕੰਪਨੀ ਸਿੱਧਾ ਖਰੀਦਦਾਰਾਂ ਦੇ ਘਰ ਤਕ ਪਹੁੰਚਾਵੇਗੀ। ਓਲਾ ਇਕ ਡਾਇਰੈਕਟਟੂ-ਕੰਜ਼ਿਊਮਰ ਸੇਲਸ ਮਾਡਲ ਦਾ ਇਸਤੇਮਾਲ ਕਰੇਗੀ ਇਸ ਲਈ ਪੂਰੀ ਖਰੀਦ ਪ੍ਰਕਿਰਿਆ ਨਿਰਮਾਤਾ ਤੇ ਖਰੀਦਦਾਰ ਦੇ ਵਿਚ ਹੋਵੇਗੀ। ਜਿਸ ਨਾਲ ਓਲਾ ਨੂੰ ਇਕ ਰਵਾਇਤੀ ਡੀਲਰਸ਼ਿਪ ਨੈਟਵਰਕ ਸਥਾਪਿਤ ਕਰਨ ਦੀ ਲੋੜ ਨਹੀਂ ਰਹਿ ਜਾਵੇਗੀ।
ਮਿਲ ਸਕਦੇ ਇਹ ਫੀਚਰਸ
ਓਲਾ ਇਲੈਕਟ੍ਰਿਕ ਨੇ ਦਾਅਵਾ ਕੀਤਾ ਕਿ ਸਕੂਟਰ 'ਚ ਵੱਡਾ ਬੂਟ ਸਪੇਸ ਵੀ ਮਿਲੇਗਾ। ਇਸ ਤੋਂ ਇਲਾਵਾ ਨਵੇਂ ਸਕੂਟਰ 'ਚ ਬਿਨਾਂ ਚਾਬੀ ਦੇ ਤਜ਼ਰਬੇ ਲਈ ਐਪ-ਬੇਸਡ ਕੀਅ ਮਿਲੇਗੀ ਤੇ ਇਸ ਨੂੰ ਸਮਾਰਟਫੋਨ ਕਨੈਕਟੀਵਿਟੀ ਦੇ ਨਾਲ ਲਿਆਂਦਾ ਜਾਵੇਗਾ। ਓਲਾ ਨੇ ਦਾਅਵਾ ਕੀਤਾ ਕਿ ਇਲੈਕਟ੍ਰਿਕ ਸਕੂਟਰ ਐਰਗੋਨੌਮਿਕ ਸਿਟਿੰਗ ਦੇ ਨਾਲ ਆਵੇਗਾ।
ਇਹ ਰੰਗ ਹੋਣਗੇ ਮੌਜੂਦ
ਭਾਵਿਸ਼ ਅਗਰਵਾਲ ਦੇ ਮੁਤਾਬਕ ਗਾਹਕ ਇਸ ਸਕੂਟਰ ਨੂੰ ਪੇਸਟਲ ਰੈੱਡ, ਪੇਸਟਲ ਯੈਲੋ, ਪੇਸਟਲ ਬਲੂ, ਮੈਟੇਲਿਕ ਸਿਲਵਰ, ਮੈਟੇਲਿਕ ਗੋਲਡ, ਮੈਟੇਲਿਕ ਪਿੰਕ, ਮੈਟ ਬਲੈਕ, ਮੈਟ ਬਲੂ, ਮੈਟ ਗ੍ਰੇਅ ਕਲਰ ਆਪਸ਼ਨ ਦੇ ਨਾਲ ਇਸ ਨੂੰ ਖਰੀਦ ਸਕਣਗੇ। ਇਸ ਤੋਂ ਪਹਿਲਾਂ ਉਨ੍ਹਾਂ ਆਪਣੇ ਟਵੀਟ ਚ ਕਿਹਾ ਭਾਰਤ ਦੀ ਇਲੈਕਟ੍ਰਿਕ ਵਹੀਕਲ ਕ੍ਰਾਂਤੀ ਲਈ ਇਕ ਸ਼ਾਨਦਾਰ ਸ਼ੁਰੂਆਤ ਹੈ। 100,000+ਕ੍ਰਾਂਤੀਕਾਰੀਆ ਦਾ ਬਹੁਤ ਧੰਨਵਾਦ ਜੋ ਸਾਡੇ ਨਾਲ ਜੁੜੇ ਤੇ ਆਪਣਾ ਸਕੂਟਰ ਬੁੱਕ ਕੀਤਾ।
Bajaj Chetak ਨਾਲ ਹੋਵੇਗੀ ਟੱਕਰ
Ola Electric Scooter ਦੀ ਟੱਕਰ ਭਾਰਤ 'ਚ Bajaj Chetak ਨਾਲ ਹੋਵੇਗੀ। ਇਹ ਸਕੂਟਰ ਬਜ਼ਾਰ 'ਚ ਦੋ ਵੇਰੀਏਂਟਸ 'ਚ ਅਵੇਲੇਬਲ ਹੈ। ਇਸ ਦੀ ਕੀਮਤ ਇਕ ਲੱਖ ਰੁਪਏ ਤੈਅ ਕੀਤੀ ਗਈ ਹੈ। ਇਸ ਸਕੂਟਰ 'ਚ 3 kWh ਦੀ ਸਮਰੱਥਾ ਦਾ ਬੈਟਰੀ ਪੈਕ ਵਰਤਿਆ ਗਿਆ ਹੈ। ਇਹ ਇਲੈਕਟ੍ਰਿਕ ਮੋਟਰ 5.36 bhp ਦੀ ਪਾਵਰ ਤੇ 16Nm ਦਾ ਟਾਰਕ ਜੈਨਰੇਟ ਕਰਦਾ ਹੈ। ਫੁੱਲ ਚਾਰਜ ਕਰਨ ਤੋਂ ਬਾਅਦ ਇਹ ਸਕੂਟਰ ਇਕੋ ਮੋਡ 'ਚ 95 ਕਿਲੋਮੀਟਰ ਤੇ ਸਪੋਰਟ ਮੋਡਟ 85 ਕਿਲੋਮੀਟਰ ਦੀ ਰੇਜ ਦਿੰਦੀ ਹੈ।