Ola ਇਲੈਕਟ੍ਰਿਕ ਸਕੂਟਰ ਖ਼ਰੀਦਣ ਦਾ ਸੁਨਹਿਰੀ ਮੌਕਾ ! ਹਜ਼ਾਰਾਂ 'ਚ ਘਟੀ ਕੀਮਤ, ਜਾਣੋ ਨਵੇਂ ਰੇਟ
Ola Electric Scooter Price Cut: ਅਪ੍ਰੈਲ ਮਹੀਨੇ 'ਚ ਓਲਾ ਇਲੈਕਟ੍ਰਿਕ ਸਕੂਟਰ ਦੀ ਕੀਮਤ 'ਚ ਕਟੌਤੀ ਕੀਤੀ ਗਈ ਹੈ। ਓਲਾ ਨੇ ਆਪਣੇ ਸਕੂਟਰ ਦੀ ਕੀਮਤ 'ਚ 10 ਹਜ਼ਾਰ ਰੁਪਏ ਦੀ ਕਟੌਤੀ ਕੀਤੀ ਹੈ। ਕੰਪਨੀ ਨੇ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ।
Ola Electric Scooter Price Cut: ਜੇ ਤੁਸੀਂ Ola ਦਾ ਇਲੈਕਟ੍ਰਿਕ ਸਕੂਟਰ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇਹ ਸਹੀ ਮੌਕਾ ਹੈ। ਓਲਾ ਨੇ ਆਪਣੇ ਇਲੈਕਟ੍ਰਿਕ ਸਕੂਟਰ ਦੀ ਕੀਮਤ ਘਟਾ ਦਿੱਤੀ ਹੈ। Ola S1X ਦੇ ਸਾਰੇ ਵੇਰੀਐਂਟ ਦੀ ਕੀਮਤ 'ਚ 10 ਹਜ਼ਾਰ ਰੁਪਏ ਦੀ ਕਟੌਤੀ ਕੀਤੀ ਗਈ ਹੈ।
ਸੋਮਵਾਰ, 15 ਅਪ੍ਰੈਲ ਨੂੰ, ਓਲਾ ਦੇ ਸੀਈਓ ਭਾਵਿਸ਼ ਅਗਰਵਾਲ ਨੇ X 'ਤੇ ਇੱਕ ਪੋਸਟ ਸ਼ੇਅਰ ਕੀਤੀ ਅਤੇ Ola S1X ਦੀਆਂ ਨਵੀਆਂ ਕੀਮਤਾਂ ਬਾਰੇ ਜਾਣਕਾਰੀ ਦਿੱਤੀ। ਇਸ ਇਲੈਕਟ੍ਰਿਕ ਸਕੂਟਰ ਦੇ ਤਿੰਨ ਵੇਰੀਐਂਟ ਬਾਜ਼ਾਰ 'ਚ ਉਪਲੱਬਧ ਹਨ। ਓਲਾ ਨੇ ਤਿੰਨੋਂ ਵੇਰੀਐਂਟ 'ਤੇ 10,000 ਰੁਪਏ ਦੀ ਕਟੌਤੀ ਕੀਤੀ ਹੈ।
We promised and now we have delivered. The S1 X is the EV scooter for every Indian. 🛵🇮🇳
— Bhavish Aggarwal (@bhash) April 15, 2024
It's everything you love about the S1 but in a more affordable package starting from INR 69,999 - Ab chaabi ke saath 🔑
Can't wait for you all to experience the all new S1 X!
Deliveries start… pic.twitter.com/TMH5uEw9sk
Ola S1X ਦੀ ਕੀਮਤ ਘਟਾਈ
Ola S1X ਦੇ ਤਿੰਨ ਬੈਟਰੀ ਵੇਰੀਐਂਟ ਬਾਜ਼ਾਰ 'ਚ ਉਪਲਬਧ ਹਨ। ਇਸ ਸਕੂਟਰ ਦੀ ਐਕਸ-ਸ਼ੋਰੂਮ ਕੀਮਤ ਹੁਣ 69,999 ਰੁਪਏ ਤੋਂ ਸ਼ੁਰੂ ਹੁੰਦੀ ਹੈ। Ola S1X ਦੇ 2kWh ਅਤੇ 3kWh ਵੇਰੀਐਂਟ ਦੀ ਕੀਮਤ 79,999 ਰੁਪਏ ਸੀ, ਜਿਸ ਨੂੰ ਹੁਣ ਘਟਾ ਕੇ 69,999 ਰੁਪਏ ਕਰ ਦਿੱਤਾ ਗਿਆ ਹੈ। ਜਦੋਂ ਕਿ ਇਸ ਦੇ ਟਾਪ-ਐਂਡ ਵੇਰੀਐਂਟ 4kWh ਦੀ ਕੀਮਤ 1,09,999 ਰੁਪਏ ਸੀ, ਜਿਸ ਨੂੰ ਘਟਾ ਕੇ 99,999 ਰੁਪਏ ਕਰ ਦਿੱਤਾ ਗਿਆ ਹੈ। Ola S1 ਦੀ ਕੀਮਤ ਇਸ ਵੇਰੀਐਂਟ ਦੀ ਕੀਮਤ 89,999 ਰੁਪਏ ਸੀ, ਜੋ ਹੁਣ 84,999 ਰੁਪਏ ਹੋ ਗਈ ਹੈ।
Ola S1X ਦੇ ਫੀਚਰਸ
Ola S1X ਦਾ ਟਾਪ-ਐਂਡ ਵੇਰੀਐਂਟ ਸਿੰਗਲ ਚਾਰਜਿੰਗ 'ਚ 190 ਕਿਲੋਮੀਟਰ ਦੀ ਰੇਂਜ ਦਿੰਦਾ ਹੈ। ਇਸ ਇਲੈਕਟ੍ਰਿਕ ਸਕੂਟਰ 'ਚ ਫਿਜ਼ੀਕਲ ਕੀ ਅਨਲਾਕ ਸਿਸਟਮ ਹੈ। ਓਲਾ ਦੇ ਇਸ ਸਕੂਟਰ 'ਚ 10.9 ਸੈਂਟੀਮੀਟਰ ਸੈਗਮੈਂਟ ਡਿਸਪਲੇ ਵੀ ਹੈ। ਇਸ ਦੇ 2kWh ਵੇਰੀਐਂਟ ਦੀ ਰੇਂਜ 95 ਕਿਲੋਮੀਟਰ ਹੈ, ਜਦਕਿ 3 kWh ਬੈਟਰੀ ਵਾਲਾ ਸਕੂਟਰ 143 ਕਿਲੋਮੀਟਰ ਦੀ ਰੇਂਜ ਦਿੰਦਾ ਹੈ।
ਇਹ ਵੀ ਪੜ੍ਹੋ-Tax Cut Plan: ਲੱਖਾਂ 'ਚ ਘਟ ਜਾਵੇਗੀ ਕਾਰਾਂ ਦੀ ਕੀਮਤ ! ਨਿਤਿਨ ਗਡਕਰੀ ਨੇ ਬਣਾਇਆ 'ਮਾਸਟਰ ਪਲਾਨ'