(Source: ECI/ABP News)
Tax Cut Plan: ਲੱਖਾਂ 'ਚ ਘਟ ਜਾਵੇਗੀ ਕਾਰਾਂ ਦੀ ਕੀਮਤ ! ਨਿਤਿਨ ਗਡਕਰੀ ਨੇ ਬਣਾਇਆ 'ਮਾਸਟਰ ਪਲਾਨ'
ਇਲੈਕ੍ਰਟਿਕ ਤੇ ਹਾਈਬ੍ਰਿਡ ਕਾਰਾਂ ਨੂੰ ਵਧਾਵਾ ਦੇਣ ਲਈ ਸਰਕਾਰ ਹਰ ਯਤਨ ਕਰ ਰਹੀ ਹੈ, ਇਹੀ ਕਾਰਨ ਹੈ ਕਿ ਸਰਕਾਰ ਪੈਟਰੋਲ ਤੇ ਡੀਜ਼ਲ ਕਾਰਾਂ ਨੂੰ ਦੇਸ਼ ਤੋਂ ਪੂਰੀ ਤਰ੍ਹਾਂ ਨਾਲ ਮਨਫ਼ੀ ਕਰਨ ਦੇ ਟੀਚੇ ਨਾਲ ਚੱਲ ਰਹੀ ਹੈ।
![Tax Cut Plan: ਲੱਖਾਂ 'ਚ ਘਟ ਜਾਵੇਗੀ ਕਾਰਾਂ ਦੀ ਕੀਮਤ ! ਨਿਤਿਨ ਗਡਕਰੀ ਨੇ ਬਣਾਇਆ 'ਮਾਸਟਰ ਪਲਾਨ' Nitin Gadkari made this plan to reduce GST on cars know details Tax Cut Plan: ਲੱਖਾਂ 'ਚ ਘਟ ਜਾਵੇਗੀ ਕਾਰਾਂ ਦੀ ਕੀਮਤ ! ਨਿਤਿਨ ਗਡਕਰੀ ਨੇ ਬਣਾਇਆ 'ਮਾਸਟਰ ਪਲਾਨ'](https://feeds.abplive.com/onecms/images/uploaded-images/2024/04/15/b3ed3d7d3bd70d7aa14ef71c2e7851e81713176240761674_original.jpg?impolicy=abp_cdn&imwidth=1200&height=675)
GST on Vehicles: ਦੇਸ਼ ਵਿੱਚ ਇਸ ਵੇਲੇ ਹਰ ਚੀਜ਼ ਦੇ ਨਾਲ-ਨਾਲ ਕਾਰਾਂ ਦੇ ਰੇਟ ਵੀ ਅਸਮਾਨੀ ਚੜ੍ਹੋ ਹੋਏ ਹਨ। ਇਸ ਦੌਰਾਨ ਜੇ ਪੈਟਰੋਲ ਜਾਂ ਡੀਜ਼ਲ ਕਾਰ ਨੂੰ ਛੱਡ ਕੇ ਕੋਈ ਹਾਈਬ੍ਰਿਡ(Hybrid Cars) ਜਾਂ ਇਲੈਕਟ੍ਰਿਕ( Electric Vehicles) ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਹੋਰ ਵੀ ਜ਼ਿਆਦਾ ਖ਼ਰਚ ਕਰਨਾ ਪੈਂਦਾ ਹੈ। ਜਾਣਕਾਰੀ ਲਈ ਦੱਸ ਦਈਏ ਕਿ ਭਾਰਤੀ ਬਾਜ਼ਾਰ ਵਿੱਚ ਵਿਕਣ ਵਾਲੀਆਂ ਹਾਈਬ੍ਰਿਡ ਕਾਰਾਂ ਉੱਤੇ 28 ਫ਼ੀਸਦ ਜੀਐਸਟੀ ਲਾਇਆ ਜਾਂਦਾ ਹੈ ਪਰ ਕੁਝ ਸਮਾਂ ਪਹਿਲਾਂ ਹੀ ਕੇਂਦਰੀ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਹਾਈਬ੍ਰਿਡ ਕਾਰਾਂ ਉੱਤੇ ਲੱਗਣ ਵਾਲੀ ਜੀਐਸਟੀ ਦੀਆਂ ਦਰਾਂ ਨੂੰ ਘਟਾਉਣ ਦੀ ਮੰਗ ਕੀਤੀ ਹੈ।
ਜਾਣੋ ਕੀ ਹੈ ਨਿਤਿਨ ਗਡਕਰੀ ਦੀ ਯੋਜਨਾ ?
ਪੈਟਰੋਲ ਤੇ ਡੀਜ਼ਲ ਨੂੰ ਛੱਡ ਜ਼ਿਆਦਾ ਲੋਕ ਹਾਈਬ੍ਰਿਡ ਜਾਂ ਇਲੈਕਟ੍ਰਿਕ ਵਾਹਨਾਂ ਵੱਲੋਂ ਰੁਖ਼ ਕਰਨ ਇਸ ਲਈ ਮੰਤਰੀ ਨਿਤਿਨ ਗਡਕਰੀ ਨੇ ਯੋਜਨਾ ਬਣਾਈ ਹੈ। ਨਿਤਿਨ ਗਡਕਰੀ ਨੇ ਵਿੱਤ ਮੰਤਰਾਲੇ ਨੂੰ ਹਾਈਬ੍ਰਿਡ ਕਾਰਾਂ ਉੱਤੇ ਜੀਐਸਟੀ ਦੀ ਦਰ 5 ਫ਼ੀਸਦੀ ਤੇ ਫਲੈਕਸ ਇੰਜਣ ਵਾਲੇ ਵਾਹਨਾਂ ਉੱਤੇ ਜੀਐਸਟੀ ਨੂੰ 12 ਫ਼ੀਸਦੀ ਕਰਨ ਦਾ ਪ੍ਰਸਤਾਵ ਭੇਜਿਆ ਹੈ। ਇਲੈਕ੍ਰਟਿਕ ਤੇ ਹਾਈਬ੍ਰਿਡ ਕਾਰਾਂ ਨੂੰ ਵਧਾਵਾ ਦੇਣ ਲਈ ਸਰਕਾਰ ਹਰ ਯਤਨ ਕਰ ਰਹੀ ਹੈ, ਇਹੀ ਕਾਰਨ ਹੈ ਕਿ ਸਰਕਾਰ ਪੈਟਰੋਲ ਤੇ ਡੀਜ਼ਲ ਕਾਰਾਂ ਨੂੰ ਦੇਸ਼ ਤੋਂ ਪੂਰੀ ਤਰ੍ਹਾਂ ਨਾਲ ਮਨਫ਼ੀ ਕਰਨ ਦੇ ਟੀਚੇ ਨਾਲ ਚੱਲ ਰਹੀ ਹੈ। ਜੇਕਰ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਦੇਸ਼ 'ਚ ਵਿਕਣ ਵਾਲੀਆਂ ਹਾਈਬ੍ਰਿਡ ਕਾਰਾਂ ਦੀ ਕੀਮਤ 'ਚ ਗਿਰਾਵਟ ਆ ਸਕਦੀ ਹੈ।
ਆਓ ਇੱਕ ਉਦਾਹਰਣ ਨਾਲ ਸਮਝੀਏ !
ਜੇ ਟੋਇਟਾ ਦੀ Innova Hycross ਦੇ ਹਾਈਬ੍ਰਿਡ ਮਾਡਲ ਦੀ ਉਦਾਹਰਣ ਲਈ ਜਾਵੇ ਤਾਂ ਇਸ ਦੀ ਕੀਮਤ 25 ਲੱਖ 97 ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦੀ ਹੈ ਜੋ ਕਿ 30 ਲੱਖ 98 ਹਜ਼ਾਰ ਰੁਪਏ (ਐਕਸ-ਸ਼ੋਰੂਮ, ਦਿੱਲੀ) ਤੱਕ ਜਾਂਦੀ ਹੈ। ਤੇ ਹਾਈਬ੍ਰਿਡ ਮਾਡਲ ਦੀ ਆਨ-ਰੋਡ ਕੀਮਤ 35 ਲੱਖ 50 ਹਜ਼ਾਰ ਰੁਪਏ ਹੈ। ਜੇਕਰ ਵਿੱਤ ਮੰਤਰਾਲੇ ਨੂੰ ਭੇਜੇ ਗਏ ਨਿਤਿਨ ਗਡਕਰੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਕਾਰਾਂ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਆ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਟਾਪ ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 'ਚ 5.50 ਲੱਖ ਰੁਪਏ ਤੱਕ ਦੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਆਨ-ਰੋਡ ਕੀਮਤ 'ਚ 7 ਤੋਂ 10 ਲੱਖ ਰੁਪਏ ਦਾ ਵੱਡਾ ਫਰਕ ਦੇਖਿਆ ਜਾ ਸਕਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)