Ola Electric Scooter ਨੂੰ ਪਹਿਲੇ ਹੀ ਦਿਨ ਮਿਲਿਆ ਜ਼ਬਰਦਸਤ ਹੁੰਗਾਰਾ, ਹਰ 4 ਸੈਕੰਡ ’ਚ ਮਿਲੀ ਬੁਕਿੰਗ
ਓਲਾ ਇਲੈਕਟ੍ਰਿਕ (Ola Electric) ਸਕੂਟਰ ਐਸ 1 (S1) ਤੇ ਐਸ1 ਪ੍ਰੋ (SI Pro) ਦੀ ਬੁਕਿੰਗ ਕੱਲ੍ਹ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਨੂੰ ਪਹਿਲੇ ਦਿਨ ਹੀ ਜ਼ਬਰਦਸਤ ਹੁੰਗਾਰਾ ਮਿਲਿਆ ਹੈ।
ਓਲਾ ਇਲੈਕਟ੍ਰਿਕ (Ola Electric) ਸਕੂਟਰ ਐਸ 1 (S1) ਤੇ ਐਸ1 ਪ੍ਰੋ (SI Pro) ਦੀ ਬੁਕਿੰਗ ਕੱਲ੍ਹ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਨੂੰ ਪਹਿਲੇ ਦਿਨ ਹੀ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਕੰਪਨੀ ਦੇ ਸੀਈਓ ਭਾਵਿਸ਼ ਅਗਰਵਾਲ ਅਨੁਸਾਰ, ਇਸ ਸਕੂਟਰ ਨੂੰ ਹਰ ਚਾਰ ਸੈਕੰਡਾਂ ਵਿੱਚ ਇੱਕ ਬੁਕਿੰਗ ਮਿਲੀ ਹੈ। ਇਸ ਦੇ ਨਾਲ ਹੀ ਗਾਹਕਾਂ ਨੂੰ ਜਲਦੀ ਬੁਕਿੰਗ ਕਰਨ ਦਾ ਸੰਕੇਤ ਵੀ ਦਿੱਤਾ ਗਿਆ ਹੈ। ਉਂਝ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਇੱਕ ਦਿਨ ਵਿੱਚ ਕਿੰਨੀ ਬੁਕਿੰਗ ਪ੍ਰਾਪਤ ਹੋਈ ਹੈ।
ਬੁਕਿੰਗ ਹੋਈ ਸ਼ੁਰੂ
ਜਿਹੜੇ ਗਾਹਕਾਂ ਨੇ ਓਲਾ ਸਕੂਟਰ ਲਈ ਰਜਿਸਟਰੇਸ਼ਨ ਕਰਵਾਈ ਸੀ ਉਹ ਹੁਣ ਬਾਕੀ ਦਾ ਭੁਗਤਾਨ ਕਰ ਕੇ ਸਕੂਟਰ ਖਰੀਦ ਸਕਦੇ ਹਨ। ਓਲਾ ਸਕੂਟਰ ਖਰੀਦਣ ਵੇਲੇ, ਗਾਹਕਾਂ ਨੂੰ ਇਸ ਦੇ ਵੇਰੀਐਂਟ ਤੇ ਰੰਗਾਂ ਦੇ ਆਪਸ਼ਨ ਦੀ ਚੋਣ ਕਰਨ ਦਾ ਮੌਕਾ ਮਿਲੇਗਾ। ਇਸ ਦੀ ਵਿਕਰੀ ਪਹਿਲਾਂ 8 ਸਤੰਬਰ ਤੋਂ ਸ਼ੁਰੂ ਹੋਣੀ ਸੀ, ਪਰ ਕੁਝ ਤਕਨੀਕੀ ਖਾਮੀਆਂ ਕਾਰਨ ਇਸ ਨੂੰ ਅੱਗੇ ਵਧਾ ਦਿੱਤਾ ਗਿਆ ਸੀ। ਆਓ ਜਾਣੀਏ ਇਸ ਦੀ ਕੀਮਤ ਬਾਰੇ।
ਇੰਨੀ ਹੈ ਕੀਮਤ
ਓਲਾ ਇਲੈਕਟ੍ਰਿਕ (Ola Electric) ਸਕੂਟਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੇ ਐਸ 1 ਵੇਰੀਐਂਟ ਦੀ ਐਕਸ-ਸ਼ੋਅਰੂਮ ਕੀਮਤ 99,999 ਰੁਪਏ ਹੈ, ਜਦੋਂ ਕਿ ਤੁਸੀਂ ਸਕੂਟਰ ਦੇ ਐਸ1 ਪ੍ਰੋ (S1 Pro) ਵੇਰੀਐਂਟ ਨੂੰ 1,29,999 ਰੁਪਏ ਦੀ ਐਕਸ-ਸ਼ੋਅਰੂਮ ਕੀਮਤ ਦੇ ਨਾਲ ਘਰ ਲਿਆ ਸਕਦੇ ਹੋ। ਕੰਪਨੀ ਅਨੁਸਾਰ, ਗਾਹਕਾਂ ਨੂੰ ਇਸ ਸਕੂਟਰ ਦੀ ਡਿਲੀਵਰੀ ਦੀ ਉਡੀਕ ਕਰਨੀ ਪਏਗੀ। ਕੰਪਨੀ ਨੇ ਕਿਹਾ ਹੈ ਕਿ ਇਸ ਸਕੂਟਰ ਦੀ ਡਿਲੀਵਰੀ ਅਕਤੂਬਰ ਤੋਂ ਦਿੱਤੀ ਜਾਵੇਗੀ। ਖਾਸ ਗੱਲ ਇਹ ਹੈ ਕਿ ਤੁਸੀਂ ਟੈਸਟ ਡਰਾਈਵ ਲੈ ਕੇ ਓਲਾ ਇਲੈਕਟ੍ਰਿਕ ਸਕੂਟਰ ਦਾ ਆਰਡਰ ਵੀ ਰੱਦ ਕਰ ਸਕੋਗੇ।
ਫ਼ਾਈਨਾਂਸ ਦੀ ਵੀ ਸਹੂਲਤ
ਓਲਾ ਇਲੈਕਟ੍ਰਿਕ (Ola Electric) ਵੱਲੋਂ ਕਿਹਾ ਗਿਆ ਸੀ ਕਿ ਐਸ 1 (S1) ਸਕੂਟਰ ਦੀ ਈਐਮਆਈ 2,999 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ, ਐਸ1 ਪ੍ਰੋ (S1 Pro) ਦੀ ਈਐਮਆਈ 3,199 ਰੁਪਏ ਤੋਂ ਸ਼ੁਰੂ ਹੋਵੇਗੀ। ਜੇ ਤੁਸੀਂ ਇਸ ਸਕੂਟਰ ਨੂੰ ਫ਼ਾਈਨਾਂਸ ਕਰਵਾਉਂਦੇ ਹੋ, ਤਾਂ ਓਐਫਐਸ (OFS) ਭਾਵ ਓਲਾ ਫ਼ਾਈਨੈਂਸੀਅਲ ਸਰਵਿਸੇਜ਼ ਨੇ ਐਸ 1 (S1) ਨੂੰ ਵਿੱਤ ਦੇਣ ਲਈ ਆਈਡੀਐਫਸੀ ਫਸਟ ਬੈਂਕ, ਐਚਡੀਐਫਸੀ ਤੇ ਟਾਟਾ ਕੈਪੀਟਲ ਸਮੇਤ ਕਈ ਬੈਂਕਾਂ ਨਾਲ ਹੱਥ ਮਿਲਾਇਆ ਹੈ।
ਓਲਾ ਸਕੂਟਰ ਇੰਝ ਕਰੋ ਬੁੱਕ
ਜੇ ਤੁਸੀਂ ਪਹਿਲਾਂ ਹੀ ਓਲਾ ਸਕੂਟਰ ਲਈ ਪ੍ਰੀ-ਬੁਕਿੰਗ ਰਕਮ ਦਾ ਭੁਗਤਾਨ ਕਰ ਚੁੱਕੇ ਹੋ, ਤਾਂ ਤੁਸੀਂ ਆਪਣੇ ਮੋਬਾਈਲ ਨੰਬਰ ਦੀ ਵਰਤੋਂ ਕਰਕੇ ਓਲਾ ਇਲੈਕਟ੍ਰਿਕ ਦੀ ਅਧਿਕਾਰਤ ਵੈਬਸਾਈਟ ’ਤੇ ਲੌਗਇਨ ਕਰ ਸਕਦੇ ਹੋ। ਹੁਣ ਤੁਹਾਡੇ ਸਾਹਮਣੇ ਸਕੂਟਰ ਦੇ ਰੂਪ ਨੂੰ ਚੁਣਨ ਦਾ ਵਿਕਲਪ ਹੋਵੇਗਾ।
ਜੇ ਤੁਸੀਂ ਹਾਲੇ ਸਕੂਟਰ ਲਈ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ, ਤਾਂ ਤੁਸੀਂ 499 ਰੁਪਏ ਟੀ ਟੋਕਨ ਮਨੀ ਦੇ ਕੇ ਇਸ ਦੀ ਪ੍ਰੀ-ਬੁਕਿੰਗ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਵੇਰੀਐਂਟ ਦੀ ਚੋਣ ਕਰਨ ਤੋਂ ਬਾਅਦ, ਤੁਹਾਨੂੰ ਰੰਗ ਚੁਣਨ ਦਾ ਵਿਕਲਪ ਮਿਲੇਗਾ। ਕੰਪਨੀ ਨੇ ਓਲਾ ਇਲੈਕਟ੍ਰਿਕ ਸਕੂਟਰ ਨੂੰ 10 ਰੰਗਾਂ ਦੇ ਵਿਕਲਪਾਂ ਨਾਲ ਬਾਜ਼ਾਰ ਵਿੱਚ ਲਾਂਚ ਕੀਤਾ ਹੈ।