ਕਾਰ ਲੈਣੀ, ਪਰ ਪੈਸੇ ਘੱਟ ਹਨ ਤਾਂ ਇਹ ਹੈ ਤੁਹਾਡੇ ਲਈ ਬਿਹਤਰ ਆਪਸ਼ਨ
ਅਜੋਕੇ ਦੌਰ 'ਚ ਕਾਰ ਹਰ ਪਰਿਵਾਰ ਦੀ ਲੋੜ ਬਣ ਗਈ ਹੈ ਪਰ ਕਈ ਵਾਰ ਆਰਥਿਕ ਹਾਲਾਤ ਕੁਝ ਡਾਵਾਂਡੋਲ ਹੋਣ ਕਾਰਨ ਕਾਰ ਖਰੀਦਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਰਹਿੰਦੀ ਪਰ ਤੁਸੀਂ ਸਸਤੀ ਕਾਰ ਖਰੀਦ ਸਕਦੇ ਹੋ।
ਨਵੀਂ ਦਿੱਲੀ: ਅਜੋਕੇ ਦੌਰ 'ਚ ਕਾਰ ਹਰ ਪਰਿਵਾਰ ਦੀ ਲੋੜ ਬਣ ਗਈ ਹੈ ਪਰ ਕਈ ਵਾਰ ਆਰਥਿਕ ਹਾਲਾਤ ਕੁਝ ਡਾਵਾਂਡੋਲ ਹੋਣ ਕਾਰਨ ਕਾਰ ਖਰੀਦਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਰਹਿੰਦੀ ਪਰ ਤੁਸੀਂ ਸਸਤੀ ਕਾਰ ਖਰੀਦ ਸਕਦੇ ਹੋ।
Renault Kwid
ਇਹ ਆਪਣੇ SPORTS ਡਿਜ਼ਾਇਨ ਤੇ ਵਧੀਆ ਸਪੇਸ ਕਾਰਨ ਕਾਫੀ ਪਸੰਦ ਕੀਤੀ ਜਾਂਦੀ ਹੈ। ਦਿੱਲੀ 'ਚ ਇਸ ਦਾ ਐਕਸ ਸ਼ੋਅ-ਰੂਮ ਕੀਮਤ ਦੋ ਲੱਖ, 95 ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦੀ ਹੈ। ਹਾਲ ਹੀ 'ਚ ਕੰਪਨੀ ਨੇ ਇਸ ਨੂੰ ਨਵੇਂ ਡਿਜ਼ਾਇਨ ਦੇ ਨਾਲ ਬਾਜ਼ਾਰ 'ਚ ਉਤਾਰਿਆ ਹੈ।
Kwid ਦਾ ਕੈਬਿਨ ਫਰੈੱਸ਼ ਹੋਰ ਵਧੀਆ ਲੱਗਦਾ ਹੈ ਇਸ 'ਚ ਕਈ ਚੰਗੇ ਫੀਚਰਸ ਹਨ। Kwid ਦੀ ਦਿੱਲੀ 'ਚ ਐਕਸ-ਸ਼ੋਅ ਰੂਮ ਕੀਮਤ ਦੋ ਲੱਖ 92 ਹਜ਼ਾਰ ਰੁਪਏ ਦਰਮਿਆਨ ਹੈ। Kwid 'ਚ 800cc ਤੇ 999cc ਇੰਜਣ ਆਪਸ਼ਨ ਮਿਲਦੇ ਹਨ।
Maruti Suzuki Alto
Alto ਆਪਣੇ ਸੈਗਮੈਂਟ ਦੀ ਸਭ ਤੋਂ ਲੋਕਪ੍ਰਿਯ ਤੇ ਸਭ ਤੋਂ ਜ਼ਿਆਦਾ ਵਿਕਣ ਵਾਲੀ ਛੋਟੀ ਕਾਰ ਵੀ ਹੈ। ਇਸ ਦੀ ਦਿੱਲੀ 'ਚ ਐਕਸ-ਸ਼ੋਅ ਰੂਮ ਕੀਮਤ ਦੋ ਲੱਖ 94 ਹਜ਼ਾਰ ਰੁਪਏ ਤੋਂ ਲੈ ਕੇ 4 ਲੱਖ, 36 ਹਜ਼ਾਰ ਰੁਪਏ ਤਕ ਹੈ। ਇਹ ਕਾਰ ਸਿਰਫ਼ 800cc ਇੰਜਣ 'ਚ ਹੀ ਉਪਲਬਧ ਹੈ। Alto 'ਚ ਸਮਾਰਟਪਲੇਅ ਸਟੂਡੀਓ ਲੱਗਾ ਹੈ। ਇਹ ਐਪਲ ਕਾਰਪਲੇਅ ਤੇ ਐਂਡਰਾਇਡ ਆਟੋ ਨੂੰ ਸਪੋਰਟ ਕਰਦਾ ਹੈ।
ਇਸ ਤੋਂ ਇਲਾਵਾ ਕਾਰ 'ਚ ਡਿਊਲ ਫਰੰਟ ਏਅਰਬੈਗਸ, ਐਂਟੀ ਲੌਕ ਬ੍ਰੇਕਿੰਗ ਸਿਸਟਮ ਦੇ ਨਾਲ EBD, ਰਿਵਰਸ ਪਾਰਕਿੰਗ ਸੈਂਸਰ, ਸਪੀਡ ਅਲਰਟ ਸਿਸਟਮ ਅਤੇ ਸੀਟ ਬੈਲਟ ਰਿਮਾਂਡਰ ਜਿਹੇ ਸੇਫਟੀ ਫੀਚਰਸ ਮਿਲ ਦੇ ਹਨ। ਕਾਰ 'ਚ ਸਪੇਸ ਠੀਕ ਹੈ, ਇਸ 'ਚ ਚਾਰ ਲੋਕ ਆਰਾਮ ਨਾਲ ਬੈਠ ਸਕਦੇ ਹਨ।
Datsun RediGo
ਨਵੀਂ ਫੇਸਲਿਫਟ Redi-GO ਡਿਜ਼ਾਇਨ, ਇੰਡੀਰੀਅਰ ਤੇ ਫੀਚਰਸ ਦੇ ਮਾਮਲੇ ਹੁਣ ਪਹਿਲਾਂ ਤੋਂ ਜ਼ਿਆਦਾ ਸਮਾਰਟ ਨਜ਼ਰ ਆ ਰਹੀ ਹੈ। ਇਸ ਕਾਰ 'ਚ 800cc ਤੇ 999cc ਇੰਜਣ ਆਪਸ਼ਨ ਮਿਲਦੇ ਹਨ। ਇਸ ਕਾਰ ਦੀ ਕੀਮਤ ਦੋ ਲੱਖ 83 ਹਜ਼ਾਰ ਤੋਂ ਲੈ ਕੇ ਚਾਰ ਲੱਖ, 77 ਹਜ਼ਾਰ ਰੁਪਏ ਤਕ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin