Royal Enfield Classic 350: ਬੁਲੇਟ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
ਨਵੀਂ Classic 350 ਵਿੱਚ 349CC ਦੀ ਸਮਰੱਥਾ ਦਾ ਸਿੰਗਲ ਸਿਲੰਡਰ ਵਾਲਾ ਇੰਜਣ ਮਿਲੇਗਾ, ਜੋ 27 Nm ਦਾ ਟੌਰਕ ਤੇ 20.2 bhp ਦੀ ਪਾਵਰ ਜੈਨਰੇਟ ਕਰਦਾ ਹੈ।
Royal Enfield Classic 350: ਪ੍ਰਸਿੱਧ ਆਟੋਮੋਬਾਈਲ ਕੰਪਨੀ Royal Enfield ਛੇਤੀ ਹੀ ਆਪਣੀ Classic 350 ਬਾਈਕ ਦਾ ਨਵਾਂ ਮਾਡਲ ਲਾਂਚ ਕਰਨ ਜਾ ਰਹੀ ਹੈ। ਕੰਪਨੀ ਇਸ ਬਾਈਕ ਦੇ ਨੈਕਸਟ ਜੈਨਰੇਸ਼ਨ ਮਾਡਲ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਨੂੰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ, ਜਿਸ ਤੋਂ ਬਾਅਦ ਇਹ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਇਹ ਬਾਈਕ ਛੇਤੀ ਹੀ ਬਾਜ਼ਾਰ ’ਚ ਦਸਤਕ ਦੇ ਸਕਦੀ ਹੈ।
ਰਾਇਲ ਇਨਫ਼ੀਲਡ ਦਾ ਇਹ ਮਾੱਡਲ ਮੌਜੂਦਾ ਮਾਡਲ ਤੋਂ ਥੋੜ੍ਹਾ ਵੱਖਰਾ ਹੋਵੇਗਾ। ਆਓ ਜਾਣੀਏ ਕਿ ਕੰਪਨੀ ਇਸ ਵਿੱਚ ਕੀ ਤਬਦੀਲੀ ਕਰਨ ਜਾ ਰਹੀ ਹੈ:
ਨਵੇਂ Classic 350 ’ਚ ਹੋ ਸਕਦੀਆਂ ਇਹ ਤਬਦੀਲੀਆਂ
ਬਾਈਕ ਦੀਆਂ ਲੀਕ ਹੋਈਆਂ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਨਵੀਂ Classic 350 ’ਚ ਸਰਕੂਲਰ ਹੈੱਡਲੈਂਪ ਨਾਲ ਨਵੇਂ ਡਿਜ਼ਾਈਨ ਦਾ ਕ੍ਰੋਮ ਹਾਊਸਿੰਗ ਮਿਲੇਗਾ। ਟਵਿਨ ਡਾਊਨਟਿਊਬ ਫ਼੍ਰੇਮ ਉੱਤੇ ਤਿਆਰ ਕੀਤਾ ਜਾ ਰਿਹਾ ਹੈ। ਇਸ ਦੀ ਬਿਹਤਰ ਕਾਰਗੁਜ਼ਾਰੀ ਲਈ ਇਸ ਨੂੰ ਲੇਟੈਸਟ ਟੈਕਨੋਲੋਜੀ ਵਾਲੇ J1D ਪਲੇਟਫ਼ਾਰਮ ਉੱਤੇ ਤਿਆਰ ਕੀਤਾ ਜਾ ਰਿਹਾ ਹੈ।
ਇਸ ਵਿੱਚ ਟਿਊਬ ਟਾਇਰ ਅਤੇ ਟਿਊਬਲੈੱਸ ਟਾਇਰ ਦੋਵੇਂ ਆੱਪਸ਼ਨ ਦਿੱਤੇ ਜਾਣਗੇ। ਇਸ ਘੈਂਟ ਬਾਈਕ ਦੇ ਫ਼੍ਰੰਟ ਵਿੰਚ 19 ਇੰਚ ਦਾ ਸਪੋਕ ਵ੍ਹੀਲ ਅਤੇ ਬੈਕ ਸਾਈਡ ’ਚ 18 ਇੰਚ ਦਾ ਸਪੋਕ ਵ੍ਹੀਲ ਦਿੱਤਾ ਗਿਆ ਹੈ। ਭਾਵੇਂ ਇਸ ਦੇ ਫ਼੍ਰੰਟ ਸਸਪੈਂਸ਼ਨ ਵਿੱਚ ਕੋਈ ਤਬਦੀਲੀ ਵੇਖਣ ਨੂੰ ਨਹੀਂ ਮਿਲੇਗੀ।
ਅਜਿਹਾ ਹੋਵੇਗਾ ਇੰਜਣ
ਨਵੀਂ Classic 350 ਵਿੱਚ 349CC ਦੀ ਸਮਰੱਥਾ ਦਾ ਸਿੰਗਲ ਸਿਲੰਡਰ ਵਾਲਾ ਇੰਜਣ ਮਿਲੇਗਾ, ਜੋ 27 Nm ਦਾ ਟੌਰਕ ਤੇ 20.2 bhp ਦੀ ਪਾਵਰ ਜੈਨਰੇਟ ਕਰਦਾ ਹੈ। ਇਹ ਇੰਜਣ 5-ਸਪੀਡ ਗੀਅਰ–ਬਾਕਸ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਬਾਈਕ ’ਚ ਵਾਈਬ੍ਰੇਸ਼ਨ ਨੂੰ ਘੱਟ ਕਰਨ ਲਈ SOHC ਟੈਕਨੋਲੋਜੀ ਦੀ ਵਰਤੋਂ ਕੀਤੀ ਗਈ ਹੈ।
ਇੰਨੀ ਹੋ ਸਕਦੀ ਕੀਮਤ
Royal Enfield Classic 350 ਦੇ ਫ਼ੀਚਰਜ਼ ਵਿੱਚ ਕੰਪਨੀ ਨੇ ਟ੍ਰਿਪਰ ਨੇਵੀਗੇਸ਼ਨ ਸਿਸਟਮ ਨਾਲ ਨਵਾਂ ਇੰਸਟ੍ਰੂਮੈਂਟ ਕੰਸੋਲ ਵੀ ਦਿੱਤਾ ਹੈ, ਜੋ ਸਪੀਡ, ਗੀਅਰ ਸਿਸਟਮ ਤੇ ਫ਼ਿਊਏਲ ਗੇਜ ਰੀਡਿੰਗ ਜਿਹੀ ਸੂਚਨਾ ਦੇਵੇਗਾ। ਇਸ ਬਾਈਕ ਦੀ ਕੀਮਤ ਮੌਜੂਦਾ ਮਾੱਡਲ ਦੇ ਮੁਕਾਬਲੇ ਜ਼ਿਆਦਾ ਹੋਵੇਗੀ।
ਇਸ ਬਾਈਕ ਨਾਲ ਹੋਵੇਗਾ ਮੁਕਾਬਲਾ
Royal Enfield Classic ਦਾ ਮੁਕਾਬਲਾ Honda Hness CB350 ਨਾਲ ਹੋਵੇਗਾ। ਇਸ ਬਾਈਕ ਵਿੱਚ 348.36CC ਦੀ ਏਅਰ ਕੂਲਡ ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ, ਜੋ 21bhp ਦੀ ਪਾਵਰ ਅਤੇ 30Nm ਦਾ ਟੌਰਕ ਜੈਨਰੇਟ ਕਰਦਾ ਹੈ। ਇਹ ਇੰਜਣ ਪੰਜ ਸਪੀਡ ਗੀਅਰ ਬਾੱਕਸ ਨਾਲ ਆਉਂਦਾ ਹੈ। ਇਸ ਬਾਈਕ ਦੀ ਕੀਮਤ ਐਕਸ ਸ਼ੋਅਰੂਮ ਵਿੱਚ 1.86 ਲੱਖ ਰੁਪਏ ਤੋਂ 1.92 ਲੱਖ ਰੁਪਏ ਹੈ।