ਪੜਚੋਲ ਕਰੋ
Advertisement
Royal Enfield Classic 350 ਦਾ ਫੇਸਲਿਫਟ ਮਾਡਲ ਜਲਦ ਹੋਵੇਗਾ ਲਾਂਚ! ਮਿਲ ਸਕਦੇ ਇਹ ਫੀਚਰਸ
ਰਾਇਲ ਐਨਫੀਲਡ ਕਲਾਸਿਕ (Royal Enfield Classic) 350 ਬਾਈਕ ਬਹੁਤ ਮਸ਼ਹੂਰ ਤੇ ਸਫਲ ਬਾਈਕ ਹੈ। ਇਸ ਬਾਈਕ ਨੇ ਆਪਣੇ ਡਿਜ਼ਾਈਨ ਤੇ ਕਾਰਗੁਜ਼ਾਰੀ ਸਦਕਾ ਲੋਕਾਂ ਦਾ ਦਿਲ ਜਿੱਤ ਲਿਆ ਹੈ ਪਰ ਹੁਣ ਇਹ ਬਾਈਕ ਇਕ ਨਵੇਂ ਰੂਪ ‘ਚ ਦਸਤਕ ਦੇਣ ਜਾ ਰਹੀ ਹੈ।
ਨਵੀਂ ਦਿੱਲੀ: ਰਾਇਲ ਐਨਫੀਲਡ ਕਲਾਸਿਕ (Royal Enfield Classic) 350 ਬਾਈਕ ਬਹੁਤ ਮਸ਼ਹੂਰ ਤੇ ਸਫਲ ਬਾਈਕ ਹੈ। ਇਸ ਬਾਈਕ ਨੇ ਆਪਣੇ ਡਿਜ਼ਾਈਨ ਤੇ ਕਾਰਗੁਜ਼ਾਰੀ ਸਦਕਾ ਲੋਕਾਂ ਦਾ ਦਿਲ ਜਿੱਤ ਲਿਆ ਹੈ ਪਰ ਹੁਣ ਇਹ ਬਾਈਕ ਇਕ ਨਵੇਂ ਰੂਪ ‘ਚ ਦਸਤਕ ਦੇਣ ਜਾ ਰਹੀ ਹੈ। ਰਿਪੋਰਟਾਂ ਅਨੁਸਾਰ ਕੰਪਨੀ ਫੇਸਲਿਫਟ ਕਲਾਸਿਕ 350 ‘ਤੇ ਕੰਮ ਕਰ ਰਹੀ ਹੈ, ਜਿਸ ‘ਚ ਕੁਝ ਨਵੀਆਂ ਵਿਸ਼ੇਸ਼ਤਾਵਾਂ ਵੀ ਸ਼ਾਮਲ ਹੋਣਗੀਆਂ।
ਫੇਸਲਿਫਟ ਕਲਾਸਿਕ 350 ਪਹਿਲਾਂ ਨਾਲੋਂ ਵਧੇਰੇ ਪ੍ਰੀਮੀਅਮ ਤੇ ਵਧੇਰੇ ਵਿਸ਼ੇਸ਼ਤਾਵਾਂ ਨਾਲ ਲੈਸ ਹੋਵੇਗਾ। ਇਸ ‘ਚ ਨਵੇਂ ਐਲਾਏ ਪਹੀਏ, ਵਿੰਡ ਡਿਫਲੈਕਟਰਸ ਤੇ ਰੀਡਾਈਜ਼ਡ ਟੇਲਲੈਂਪਸ, ਗ੍ਰੈਬ ਰੇਲ, ਫਿਊਲ ਟੈਂਕ ਤੇ ਐਗਜ਼ੌਸਟ ਮਿਲਣਗੇ। ਨਵਾਂ ਮਾਡਲ ਨਵੇਂ ਪਲੇਟਫਾਰਮ 'ਤੇ ਅਧਾਰਤ ਹੋਵੇਗਾ, ਕੋਰੋਨਾਵਾਇਰਸ ਕਾਰਨ ਦੇਸ਼ ‘ਚ ਲੌਕਡਾਊਨ ਲੱਗਿਆ ਹੋਇਆ ਹੈ, ਜਿਸ ਕਾਰਨ ਕਈ ਵੱਡੇ ਉਦਘਾਟਨ ਮੁਲਤਵੀ ਕਰ ਦਿੱਤੇ ਗਏ ਹਨ।
ਇਹ ਮੰਨਿਆ ਜਾ ਰਿਹਾ ਹੈ ਕਿ ਕਲਾਸਿਕ 350 ਦਾ ਨਵਾਂ ਮਾਡਲ ਇਸ ਸਾਲ ਦੇ ਅਖੀਰ ਜਾਂ ਅਗਲੇ ਸਾਲ ਲਾਂਚ ਕੀਤਾ ਜਾ ਸਕਦਾ ਹੈ। ਵੈਸੇ ਕੰਪਨੀ ਨੇ ਅਜੇ ਤੱਕ ਇਸ ਬਾਈਕ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਮੌਜੂਦਾ ਰਾਇਲ ਐਨਫੀਲਡ ਕਲਾਸਿਕ 350 ਨੂੰ 346 ਸੀਸੀ, ਏਅਰ ਕੂਲਡ, ਸਿੰਗਲ-ਸਿਲੰਡਰ ਇੰਜਣ ਨਾਲ ਸੰਚਾਲਿਤ ਕੀਤਾ ਗਿਆ ਹੈ, ਇਹ ਇੰਜਣ 19bhp ਦੀ ਪਾਵਰ ਤੇ 28Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਦਾ ਇੰਜਣ 5-ਸਪੀਡ ਗੀਅਰਬਾਕਸ ਨਾਲ ਲੈਸ ਹੈ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਸਿਹਤ
ਤਕਨਾਲੌਜੀ
Advertisement