Royal Enfield ਨੇ Himalayan 450 ਦੀਆਂ ਵਧਾਈਆਂ ਕੀਮਤਾਂ, ਜਾਣੋ ਕੀ ਹੈ ਨਵਾਂ ਭਾਅ
ਨਵੀਂ ਰਾਇਲ ਐਨਫੀਲਡ ਹਿਮਾਲਿਅਨ 450 ਐਡਵੈਂਚਰ ਮੋਟਰਸਾਈਕਲ ਇੱਕ ਨਵੇਂ ਟਵਿਨ-ਸਪਾਰ ਫਰੇਮ 'ਤੇ ਅਧਾਰਤ ਹੈ ਜੋ ਇੱਕ ਓਪਨ ਕਾਰਟ੍ਰੀਜ USD ਫਰੰਟ ਫੋਰਕ ਅਤੇ ਪ੍ਰੀਲੋਡ-ਅਡਜਸਟੇਬਲ ਮੋਨੋਸ਼ੌਕ ਰੀਅਰ ਸਸਪੈਂਸ਼ਨ ਨਾਲ ਮੇਲਿਆ ਹੋਇਆ ਹੈ।
Royal Enfield Himalayan 450 Price Hike: ਰਾਇਲ ਐਨਫੀਲਡ ਨੇ ਨਵੰਬਰ 2023 ਵਿੱਚ ਹਿਮਾਲੀਅਨ 450 ਐਡਵੈਂਚਰ ਮੋਟਰਸਾਈਕਲ ਦੀਆਂ ਕੀਮਤਾਂ ਦਾ ਐਲਾਨ ਕੀਤਾ ਸੀ। ਮੋਟਰਸਾਈਕਲ ਨੂੰ 3 ਟ੍ਰਿਮ ਪੱਧਰਾਂ ਵਿੱਚ ਪੇਸ਼ ਕੀਤਾ ਜਾਂਦਾ ਹੈ; ਬੇਸ, ਪਾਸ ਅਤੇ ਸਮਿਟ ਵਿੱਚ ਪੇਸ਼ ਕੀਤਾ ਗਿਆ ਸੀ। ਇਸਦੀ ਐਕਸ-ਸ਼ੋਰੂਮ ਕੀਮਤ 2.69 ਲੱਖ ਰੁਪਏ ਤੋਂ 2.84 ਲੱਖ ਰੁਪਏ ਦੇ ਵਿਚਕਾਰ ਹੈ, ਜੋ ਕਿ ਸ਼ੁਰੂਆਤੀ ਕੀਮਤ ਸੀ ਅਤੇ ਸਿਰਫ 31 ਦਸੰਬਰ, 2023 ਤੱਕ ਲਾਗੂ ਸੀ। ਪਰ ਹੁਣ Royal Enfield Himalayan ਦੀਆਂ ਕੀਮਤਾਂ 'ਚ 16,000 ਰੁਪਏ ਦਾ ਵਾਧਾ ਕੀਤਾ ਗਿਆ ਹੈ।
Royal Enfield Himalayan 450 ਨਵੀਆਂ ਕੀਮਤਾਂ
ਐਂਟਰੀ ਲੈਵਲ ਹਿਮਾਲੀਅਨ 450 ਕਾਜ਼ਾ ਬ੍ਰਾਊਨ ਪੇਂਟ ਸਕੀਮ ਹੁਣ 16,000 ਰੁਪਏ ਮਹਿੰਗੀ ਹੋ ਗਈ ਹੈ। ਹੁਣ ਇਸ ਦੀ ਐਕਸ-ਸ਼ੋਰੂਮ ਕੀਮਤ 2.69 ਲੱਖ ਰੁਪਏ ਤੋਂ ਵਧ ਕੇ 2.85 ਲੱਖ ਰੁਪਏ ਹੋ ਗਈ ਹੈ। ਉਥੇ ਹੀ ਕੰਪਨੀ ਨੇ ਸਲੇਟ ਬਲੂ ਅਤੇ ਸਾਲਟ ਵੇਰੀਐਂਟ ਦੀਆਂ ਕੀਮਤਾਂ 'ਚ 15,000 ਰੁਪਏ ਦਾ ਵਾਧਾ ਕੀਤਾ ਹੈ ਅਤੇ ਹੁਣ ਇਸ ਦੀ ਐਕਸ-ਸ਼ੋਰੂਮ ਕੀਮਤ 2.89 ਲੱਖ ਰੁਪਏ ਹੋ ਗਈ ਹੈ। ਹਿਮਾਲੀਅਨ 450 ਦੇ ਕੋਮੇਟ ਵ੍ਹਾਈਟ ਅਤੇ ਹੈਨਲੇ ਬਲੈਕ ਵਿਕਲਪਾਂ ਦੀ ਕੀਮਤ ਹੁਣ 14,000 ਰੁਪਏ ਵਧਾ ਦਿੱਤੀ ਗਈ ਹੈ। ਕੋਮੇਟ ਵ੍ਹਾਈਟ ਦੀ ਕੀਮਤ ਹੁਣ 2.93 ਲੱਖ ਰੁਪਏ ਹੈ, ਜਦਕਿ ਹੈਨਲੇ ਬਲੈਕ ਦੀ ਐਕਸ-ਸ਼ੋਰੂਮ ਕੀਮਤ 2.98 ਲੱਖ ਰੁਪਏ ਹੈ।
ਨਵਾਂ RE ਹਿਮਾਲੀਅਨ ਇੱਕ ਨਵੇਂ 451.65cc, ਲਿਕੂਅਡ-ਕੂਲਡ ਇੰਜਣ ਨਾਲ ਲੈਸ ਹੈ, ਜਿਸਨੂੰ ਸ਼ੇਰਪਾ 450 ਕਿਹਾ ਜਾਂਦਾ ਹੈ। ਇਹ ਸਿੰਗਲ ਸਿਲੰਡਰ ਇੰਜਣ 8,000rpm 'ਤੇ 40bhp ਦੀ ਪਾਵਰ ਅਤੇ 5,500rpm 'ਤੇ 40Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਪਾਵਰਟ੍ਰੇਨ ਨੂੰ ਸਲਿੱਪ-ਐਂਡ-ਅਸਿਸਟ ਕਲਚ ਦੇ ਨਾਲ 6-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਸ ਮੋਟਰਸਾਈਕਲ ਦੇ ਤਿੰਨ ਵੱਖ-ਵੱਖ ਰਾਈਡਿੰਗ ਮੋਡ ਹਨ, ਜਿਸ ਵਿੱਚ ਈਕੋ, ਪਰਫਾਰਮੈਂਸ (ਰੀਅਰ ABS ਦੇ ਨਾਲ) ਅਤੇ ਪਰਫਾਰਮੈਂਸ (ਰੀਅਰ ABS ਡਿਸਏਂਗੇਜਡ ਦੇ ਨਾਲ) ਸ਼ਾਮਲ ਹਨ।
ਨਵੀਂ ਰਾਇਲ ਐਨਫੀਲਡ ਹਿਮਾਲੀਅਨ 450
ਨਵੀਂ ਰਾਇਲ ਐਨਫੀਲਡ ਹਿਮਾਲਿਅਨ 450 ਐਡਵੈਂਚਰ ਮੋਟਰਸਾਈਕਲ ਇੱਕ ਨਵੇਂ ਟਵਿਨ-ਸਪਾਰ ਫਰੇਮ 'ਤੇ ਅਧਾਰਤ ਹੈ ਜੋ ਇੱਕ ਓਪਨ ਕਾਰਟ੍ਰੀਜ USD ਫਰੰਟ ਫੋਰਕ ਅਤੇ ਪ੍ਰੀਲੋਡ-ਅਡਜਸਟੇਬਲ ਮੋਨੋਸ਼ੌਕ ਰੀਅਰ ਸਸਪੈਂਸ਼ਨ ਨਾਲ ਮੇਲਿਆ ਹੋਇਆ ਹੈ। ਮੋਟਰਸਾਈਕਲ 21-ਇੰਚ ਦੇ ਫਰੰਟ ਅਤੇ 17-ਇੰਚ ਵਾਇਰ-ਸਪੋਕ ਰਿਮਜ਼ ਨਾਲ ਲੈਸ ਹੈ, ਜੋ ਕਸਟਮ ਟਿਊਬਡ CEAT ਟਾਇਰਾਂ ਦੇ ਨਾਲ ਆਉਂਦੇ ਹਨ।
ਇਹ ਵੀ ਪੜ੍ਹੋ-Suzuki Swift Sportier: ਛੇਤੀ ਹੀ ਆਉਣ ਵਾਲਾ ਹੈ Maruti Swift ਦਾ ਸਪੋਰਟੀਅਰ ਵਰਜ਼ਨ, ਜਾਣੋ ਕੀ ਹੋਵੇਗੀ ਖਾਸੀਅਤ