Royal Enfield : ਰਾਇਲ ਐਨਫੀਲਡ ਦੀ ਵਿਕਰੀ ਵਧੀ, ਕੰਪਨੀ ਨੇ ਜਾਰੀ ਕੀਤੀ ਰਿਪੋਰਟ
Royal Enfield Sales Report: ਰਾਇਲ ਐਨਫੀਲਡ ਨੇ ਇੰਟਰਸੈਪਟਰ 650 ਲਈ ਚਾਰ ਨਵੇਂ ਰੰਗ ਵਿਕਲਪ ਪੇਸ਼ ਕੀਤੇ ਹਨ ਅਤੇ ਦੋ Continental GT 650 ਲਈ।
Royal Enfield Sales Report: ਦੋਪਹੀਆ ਵਾਹਨ ਨਿਰਮਾਤਾ ਕੰਪਨੀ ਰਾਇਲ ਐਨਫੀਲਡ ਨੇ ਮਾਰਚ 2023 ਲਈ ਆਪਣੀ ਵਿਕਰੀ ਰਿਪੋਰਟ ਜਾਰੀ ਕੀਤੀ ਹੈ। ਇਸ ਸਮੇਂ ਦੌਰਾਨ, ਕੰਪਨੀ ਨੇ ਕੁੱਲ 72,235 ਮੋਟਰਸਾਈਕਲ ਵੇਚੇ ਹਨ। ਜਦੋਂ ਕਿ ਮਾਰਚ 2022 ਵਿੱਚ, ਕੰਪਨੀ ਨੇ ਕੁੱਲ 67,677 ਯੂਨਿਟ ਵੇਚੇ। ਯਾਨੀ ਰਾਇਲ ਐਨਫੀਲਡ ਦੀ ਵਿਕਰੀ ਸਾਲਾਨਾ ਆਧਾਰ 'ਤੇ 7% ਵਧੀ ਹੈ।
ਕੰਪਨੀ ਦੀ ਵਧੀ ਵਿੱਕਰੀ
ਵਿੱਤੀ ਸਾਲ 2022-23 ਵਿੱਚ, ਰਾਇਲ ਐਨਫੀਲਡ ਨੇ ਕੁੱਲ 8,34,895 ਮੋਟਰਸਾਈਕਲਾਂ ਦੀ ਵਿਕਰੀ ਦਰਜ ਕੀਤੀ ਹੈ, ਜੋ ਕਿ ਕੰਪਨੀ ਲਈ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਹੈ। ਇਹ ਅੰਕੜਾ 2021-22 ਦੇ ਮੁਕਾਬਲੇ 39% ਵੱਧ ਹੈ। ਕੰਪਨੀ ਨੇ ਵਿੱਤੀ ਸਾਲ 2022-23 ਵਿੱਚ ਪਹਿਲੀ ਵਾਰ 1,00,000 ਤੋਂ ਵੱਧ ਵਾਹਨਾਂ ਦਾ ਨਿਰਯਾਤ ਕੀਤਾ, ਜੋ ਕਿ ਵਿੱਤੀ ਸਾਲ 2021-22 ਨਾਲੋਂ 23% ਵੱਧ ਹੈ। ਇਸ ਦੇ ਨਾਲ ਹੀ ਕੰਪਨੀ ਨੇ ਘਰੇਲੂ ਬਾਜ਼ਾਰ 'ਚ ਪਿਛਲੇ ਸਾਲ ਦੇ ਮੁਕਾਬਲੇ 41 ਫੀਸਦੀ ਦੇ ਵਾਧੇ ਨਾਲ 7,34,840 ਯੂਨਿਟਸ ਵੇਚੇ ਹਨ।
ਕੰਪਨੀ ਨੇ ਕੀ ਕਿਹਾ?
ਰਾਇਲ ਐਨਫੀਲਡ ਦੇ ਸੀਈਓ ਬੀ ਗੋਵਿੰਦਰਾਜਨ ਨੇ ਕਿਹਾ, "ਇਸ ਸਾਲ ਰਾਇਲ ਐਨਫੀਲਡ ਦਾ ਵਾਧਾ ਕਮਾਲ ਦਾ ਰਿਹਾ ਹੈ, ਅਸੀਂ ਵਿਕਰੀ ਅਤੇ ਮਾਰਕੀਟ ਹਿੱਸੇਦਾਰੀ ਵਿੱਚ ਨਵੀਆਂ ਉਚਾਈਆਂ ਹਾਸਲ ਕੀਤੀਆਂ ਹਨ ਅਤੇ ਹੰਟਰ 350 ਅਤੇ ਸੁਪਰ ਮੀਟੀਅਰ 650 ਵਰਗੀਆਂ ਮੋਟਰਸਾਈਕਲਾਂ ਦੇ ਨਾਲ ਪਹਿਲੀ ਵਾਰ 100,000 ਯੂਨਿਟਾਂ ਦੇ ਨਿਰਯਾਤ ਦਾ ਅੰਕੜਾ ਪਾਰ ਕੀਤਾ ਹੈ। ਨੇ ਸਾਡੀਆਂ ਉਮੀਦਾਂ ਤੋਂ ਵੱਧ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਨਵੇਂ ਗਾਹਕਾਂ ਨੂੰ ਕੰਪਨੀ ਵੱਲ ਆਕਰਸ਼ਿਤ ਕੀਤਾ ਹੈ। ਹੰਟਰ 350 ਨੇ ਆਪਣੇ ਲਾਂਚ ਦੇ ਛੇ ਮਹੀਨਿਆਂ ਦੇ ਅੰਦਰ 1 ਲੱਖ ਤੋਂ ਵੱਧ ਯੂਨਿਟ ਵੇਚੇ ਹਨ। ਨਾਲ ਹੀ ਸੁਪਰ ਮੀਟੀਅਰ 650 ਵੀ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ।
ਇਹ ਬਾਈਕ ਨਵੇਂ ਰੰਗਾਂ 'ਚ ਆਈ ਹੈ
ਰਾਇਲ ਐਨਫੀਲਡ ਨੇ ਇੰਟਰਸੈਪਟਰ 650 ਲਈ ਚਾਰ ਨਵੇਂ ਕਲਰ ਵਿਕਲਪ ਪੇਸ਼ ਕੀਤੇ ਹਨ ਅਤੇ ਦੋ Continental GT 650 ਲਈ। ਇਨ੍ਹਾਂ ਨਵੇਂ ਅਪਡੇਟਸ ਦੇ ਨਾਲ ਇਨ੍ਹਾਂ ਦੋਵਾਂ ਬਾਈਕਸ 'ਚ USB ਚਾਰਜਿੰਗ, LED ਹੈੱਡਲੈਂਪ, ਨਵਾਂ ਸਵਿਚਗੀਅਰ ਵਰਗੇ ਫੀਚਰਸ ਮਿਲੇ ਹਨ। 2023 Royal Enfield Interceptor 650 ਅਤੇ Continental GT 650 ਹੁਣ ਸਟੈਂਡਰਡ ਦੇ ਤੌਰ 'ਤੇ ਟਿਊਬਲੈੱਸ ਟਾਇਰਾਂ ਅਤੇ ਕਾਸਟ ਅਲੌਏ ਵ੍ਹੀਲਜ਼ ਦੇ ਨਾਲ ਬਲੈਕ-ਆਊਟ ਵੇਰੀਐਂਟਸ ਵਿੱਚ ਉਪਲਬਧ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।