ਪੜਚੋਲ ਕਰੋ
Advertisement
ਇਸ ਮਹੀਨੇ ਲਾਂਚ ਹੋਵੇਗਾ Royale Enfield ਦਾ ਇਹ ਨਵਾਂ ਮੋਟਰਸਾਈਕਲ, ਜਾਣੋ ਕੀ ਕੁਝ ਹੋਵੇਗਾ ਖਾਸ
ਮੋਟਰਸਾਈਕਲ ਕੰਪਨੀ Royale Enfield ਆਪਣਾ ਨਵਾਂ ਮੋਟਰਸਾਈਕਲ Meteor 350 ਸਤੰਬਰ ਦੇ ਮੱਧ ਤੱਕ ਲਾਂਚ ਕਰ ਸਕਦੀ।
ਚੰਡੀਗੜ੍ਹ: ਮੋਟਰਸਾਈਕਲ ਕੰਪਨੀ Royale Enfield ਆਪਣਾ ਨਵਾਂ ਮੋਟਰਸਾਈਕਲ Meteor 350 ਸਤੰਬਰ ਦੇ ਮੱਧ ਤੱਕ ਲਾਂਚ ਕਰ ਸਕਦੀ। ਇਸ ਮੋਟਰਸਾਈਕਲ ਦੀ ਲਾਂਚਿੰਗ ਕੋਰੋਨਾਵਾਇਰਸ ਮਹਾਮਾਰੀ ਕਾਰਨ ਥੋੜ੍ਹੀ ਲੇਟ ਹੋ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕੇ ਇਸ ਮੋਟਰਸਾਈਕਲ ਦੀ ਕੀਮਤ 1.75 ਲੱਖ ਤੋਂ 1.85 ਲੱਖ (ਐਕਸ ਸ਼ੋਅਰੂਪ) ਰੁਪਏ ਦੇ ਕਰੀਬ ਹੋ ਸਕਦੀ ਹੈ। ਇਹ ਮੋਟਰਸਾਈਕਲ Royale Enfield ਦੇ Thunderbird 350X ਦੀ ਥਾਂ ਲਵੇਗਾ।
ਜਾਣਕਾਰੀ ਮੁਤਾਬਕ ਕੰਪਨੀ ਨੇ Thunderbird ਨਾਂ ਬਦਲਣ ਬਾਰੇ ਇਸ ਸੋਚਿਆ ਹੈ ਕਿਉਂਕਿ Thunderbird ਨਾਂ ਅੰਤਰਰਾਸ਼ਟਰੀ ਮਾਰਕਿਟ 'ਚ ਕਿਸੇ ਹੋਰ ਕੰਪਨੀ ਵੱਲੋਂ ਕਾਪੀਰਾਈਟਡ ਹੈ। Meteor 350 Royale Enfield ਦਾ ਪਹਿਲਾ ਮੋਟਰਸਾਈਕਲ ਹੋਵੇਗਾ ਜੋ ਕੰਪਨੀ ਦੇ ਨਵੇਂ ਜੇ ਪਲੇਟਫਾਰਮ ਤੇ ਅਧਾਰਤ ਹੋਏਗਾ।
ਨਵੇਂ Meteor ਦਾ ਇੰਜਣ ਫਿਊਲ ਇੰਜੈਕਸ਼ਨ ਤੇ ਏਅਰ ਕੂਲਡ ਸਿਸਟਮ ਦੇ ਨਾਲ Thunderbird 350 ਨਾਲੋਂ ਵੱਧ ਪਾਵਰ ਤੇ ਟਾਰਕ ਪੈਦਾ ਕਰੇਗਾ। ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਬਿਹਤਰ ਇੰਜਣ ਦੇ ਨਾਲ-ਨਾਲ ਇਹ ਮੋਟਰਸਾਈਕਲ 6 ਸਪੀਡ ਗੇਅਰ ਬਾਕਸ ਨਾਲ ਲੈਸ ਹੋਵੇਗਾ। ਇਹ ਮੋਟਰਸਾਈਕਲ ਜਾਵਾ ਦੇ ਨਵੇਂ ਬੋਬਰ ਸਟਾਇਲ ਮੋਟਰਸਾਈਕਲ Jawa Perak ਨੂੰ ਟੱਕਰ ਦੇਵੇਗਾ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement