Satellite Based Toll System: ਟੋਲ ਪਲਾਜ਼ੇ ਹੋਣਗੇ ਬੰਦ ! ਸੜਕ ਤੋਂ ਉੱਤਰਦਿਆਂ ਹੀ ਖਾਤੇ ਚੋਂ ਕੱਟੇ ਜਾਣਗੇ ਪੈਸੇ, ਕੁਝ ਹੀ ਦਿਨਾਂ 'ਚ ਲਾਗੂ ਹੋਵੇਗਾ ਸਿਸਟਮ
ਮੰਤਰੀ ਨੇ ਦੱਸਿਆ ਕਿ ਇਹ ਵਿਵਸਥਾ ਅਸੀਂ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਅਸੀਂ ਪੂਰੇ ਦੇਸ਼ ਵਿੱਚ ਇਸ ਨੂੰ ਲਾਗੂ ਕਰ ਦਿਆਂਗੇ। ਯਾਨਿ ਕਿ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਇਹ ਸੈਟੇਲਾਇਟ ਬੇਸਡ ਟੋਲ ਸਿਸਟ ਦੇਸ਼ ਵਿੱਚ ਲਾਗੂ ਹੋ ਸਕਦਾ ਹੈ
Satellite Based Toll System: ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਈ ਵਾਰ ਲੋਕ ਵਿਦੇਸ਼ਾਂ ਦੀਆਂ ਉਦਾਹਰਣਾ ਦਿੰਦੇ ਹਨ ਪਰ ਹੁਣ ਭਾਰਤ ਵਿੱਚ ਵੀ ਇਸ ਨੂੰ ਲੈ ਕੇ ਬਹੁਤ ਕੰਮ ਹੋ ਰਿਹਾ ਹੈ। ਹੁਣ ਤੁਹਾਨੂੰ ਟੋਲ ਪਲਾਜ਼ਿਆਂ ਦੀਆਂ ਲੰਬੀਆਂ ਲਾਇਨਾਂ ਵਿੱਚ ਨਹੀਂ ਲੱਗਣਾ ਪੈਂਦਾ, ਕੁਝ ਹੀ ਮਿੰਟਾਂ ਵਿੱਚ ਤੁਹਾਡੀ ਬਾਰੀ ਆ ਜਾਂਦੀ ਹੈ ਤੇ ਕਾਰ ਉੱਤੇ ਲੱਗੇ ਫਾਸਟਟੈਗ ਰਾਹੀਂ ਤੁਹਾਡੀ ਪਰਚੀ ਕੱਟ ਜਾਂਦੀ ਹੈ। ਇਸ ਦੌਰਾਨ ਹੁਣ ਲੋਕਾਂ ਨੂੰ ਹੋਰ ਸਹੂਲਤ ਮਿਲਣ ਜਾ ਰਹੀ ਹੈ ਜਿਸ ਵਿੱਚ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਤੁਹਾਨੂੰ ਟੋਲ ਪਲਾਜ਼ੇ ਉੱਤੇ ਗੱਡੀ ਰੋਕਣ ਦੀ ਵੀ ਜ਼ਰੂਰਤ ਨਹੀਂ ਪਵੇਗੀ ਤੇ ਤੁਹਾਡੀ ਟੋਲ ਪਰਚੀ ਕੱਟੀ ਜਾਵੇਗੀ।
ਜਾਣੋ ਕਿਵੇਂ ਕਰੇਗਾ ਕੰਮ ?
ਕੇਂਦਰੀ ਆਵਾਜਾਈ ਮੰਤਰੀ ਨੀਤਿਨ ਗਡਕਰੀ ਨੇ ਸੰਸਦ ਵਿੱਟ ਸੈਟੇਲਾਇਟ ਟੋਲ ਸਿਸਟਮ ਬਾਬਤ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਕੁਝ ਹੀ ਸਮੇਂ ਵਿੱਚ ਇਹ ਸਿਸਟਮ ਲਾਗੂ ਹੋ ਜਾਵੇਗਾ। ਗਡਕਰੀ ਨੇ ਕਿਹਾ ਕਿ, ਸੈਟੇਲਾਇਟ ਬੇਸਟ ਸਿਸਟਮ ਨੂੰ ਅਸੀਂ ਪੂਰੇ ਦੇਸ਼ ਵਿੱਚ ਲੈ ਕੇ ਆਵਾਂਗੇ ਤੇ ਟੋਲ ਨਾਕਿਆਂ ਨੂੰ ਪੂਰੀ ਤਰ੍ਹਾਂ ਨਾਲ ਹਟਾ ਦਿਆਂਗੇ ਜਿਸ ਨਾਲ ਤੁਹਾਨੂੰ ਰੁਕਣ ਦੀ ਵੀ ਜ਼ਰੂਰਤ ਨਹੀਂ ਪਵੇਗੀ। ਜਿੱਥੋਂ ਤੁਸੀਂ ਟੋਲ ਵਾਲੀ ਸੜਕ ਉੱਤੇ ਐਂਟਰੀ ਕਰੋਗੇ ਤੇ ਜਿੱਥੋਂ ਬਾਹਰ ਜਾਵੋਗੇ ਉਨ੍ਹਾਂ ਹੀ ਟੋਲ ਕੱਟਿਆ ਜਾਵੇਗਾ ਜਿਸ ਦੇ ਪੈਸੇ ਸਿੱਧੇ ਤੁਹਾਡੇ ਖਾਤੇ ਵਿੱਚੋਂ ਕੱਟੇ ਜਾਣਗੇ। ਤੁਹਾਨੂੰ ਕਿਤੇ ਵੀ ਕੋਈ ਨਹੀਂ ਰੋਕੇਗਾ।
ਕੁਝ ਹੀ ਸਮੇਂ ਵਿੱਚ ਹੋ ਜਾਵੇਗਾ ਲਾਗੂ
ਮੰਤਰੀ ਨੇ ਦੱਸਿਆ ਕਿ ਇਹ ਵਿਵਸਥਾ ਅਸੀਂ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਅਸੀਂ ਪੂਰੇ ਦੇਸ਼ ਵਿੱਚ ਇਸ ਨੂੰ ਲਾਗੂ ਕਰ ਦਿਆਂਗੇ। ਯਾਨਿ ਕਿ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਇਹ ਸੈਟੇਲਾਇਟ ਬੇਸਡ ਟੋਲ ਸਿਸਟ ਦੇਸ਼ ਵਿੱਚ ਲਾਗੂ ਹੋ ਸਕਦਾ ਹੈ ਕਿਉਂਕਿ ਦੇਸ਼ ਵਿੱਚ ਛੇਤੀ ਹੀ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਹੋਣ ਦੇ ਨਾਲ ਹੀ ਦੇਸ਼ ਵਿੱਚ ਚੋਣ ਜ਼ਾਬਤਾ ਲੱਗ ਜਾਵੇਗਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।