ਪੜਚੋਲ ਕਰੋ
(Source: ECI/ABP News)
ਇਲੈਕਟ੍ਰਿਕ ਟੂ-ਵ੍ਹੀਲਰਸ 'ਤੇ ਜੰਮ ਕੇ ਮਿਲ ਰਹੀ ਸਬਸਿਡੀ, ਫਿਰ ਵੀ ਕਿਉਂ ਨਹੀਂ ਵੱਧ ਰਹੀ ਵਿਕਰੀ?
ਸਰਕਾਰ ਵਲੋਂ ਬਹੁਤ ਜ਼ਿਆਦਾ ਸਬਸਿਡੀ ਦੇ ਬਾਵਜੂਦ ਇਲੈਕਟ੍ਰਿਕ ਟੂ-ਵ੍ਹੀਲਰਸ ਦੀ ਵਿਕਰੀ ਕਾਫ਼ੀ ਘੱਟ ਹੈ। ਸਰਕਾਰ ਦੀ ਤਿੰਨ ਸਾਲਾ FAME-2 ਸਕੀਮ (ਵਿੱਤੀ ਸਾਲ 2020-2022) ਦੇ ਬਾਵਜੂਦ, ਦੋ ਪਹੀਆ ਵਾਹਨਾਂ ਦੀ ਵਿਕਰੀ ਦਾ ਸਿਰਫ ਦੋ ਪ੍ਰਤੀਸ਼ਤ ਹੀ ਪੂਰਾ ਹੋ ਸਕਿਆ।
![ਇਲੈਕਟ੍ਰਿਕ ਟੂ-ਵ੍ਹੀਲਰਸ 'ਤੇ ਜੰਮ ਕੇ ਮਿਲ ਰਹੀ ਸਬਸਿਡੀ, ਫਿਰ ਵੀ ਕਿਉਂ ਨਹੀਂ ਵੱਧ ਰਹੀ ਵਿਕਰੀ? Subsidies on electric two-wheelers, but why not increase sales? ਇਲੈਕਟ੍ਰਿਕ ਟੂ-ਵ੍ਹੀਲਰਸ 'ਤੇ ਜੰਮ ਕੇ ਮਿਲ ਰਹੀ ਸਬਸਿਡੀ, ਫਿਰ ਵੀ ਕਿਉਂ ਨਹੀਂ ਵੱਧ ਰਹੀ ਵਿਕਰੀ?](https://static.abplive.com/wp-content/uploads/sites/5/2021/01/09213341/electric-two-wheelers.jpg?impolicy=abp_cdn&imwidth=1200&height=675)
ਸਰਕਾਰ ਵਲੋਂ ਬਹੁਤ ਜ਼ਿਆਦਾ ਸਬਸਿਡੀ ਦੇ ਬਾਵਜੂਦ ਇਲੈਕਟ੍ਰਿਕ ਟੂ-ਵ੍ਹੀਲਰਸ ਦੀ ਵਿਕਰੀ ਕਾਫ਼ੀ ਘੱਟ ਹੈ। ਸਰਕਾਰ ਦੀ ਤਿੰਨ ਸਾਲਾ FAME-2 ਸਕੀਮ (ਵਿੱਤੀ ਸਾਲ 2020-2022) ਦੇ ਬਾਵਜੂਦ, ਦੋ ਪਹੀਆ ਵਾਹਨਾਂ ਦੀ ਵਿਕਰੀ ਦਾ ਸਿਰਫ ਦੋ ਪ੍ਰਤੀਸ਼ਤ ਹੀ ਪੂਰਾ ਹੋ ਸਕਿਆ। ਵਿੱਤੀ ਸਾਲ 2019-20 ਦੌਰਾਨ ਵੇਚੇ ਗਏ ਸਾਰੇ ਈ-ਵਾਹਨਾਂ 'ਚ ਟੂ-ਵ੍ਹੀਲਰਸ ਚਾਲਕਾਂ ਦੀ ਹਿੱਸੇਦਾਰੀ ਇਕ ਪ੍ਰਤੀਸ਼ਤ ਤੋਂ ਵੀ ਘੱਟ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਗਾਹਕ ਈ ਟੂ-ਵ੍ਹੀਲਰਸ 'ਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਤੋਂ ਜਾਣੂ ਨਹੀਂ ਹਨ। ਵਿਕਰੀ ਤੋਂ ਬਾਅਦ ਦੀ ਸਰਵਿਸ ਨਾਲ ਸਮੱਸਿਆਵਾਂ ਕਾਰਨ ਵਿਕਰੀ ਵੀ ਨਹੀਂ ਵਧ ਰਹੀ। ਹਾਲਾਂਕਿ, ਸਰਕਾਰ ਦੇ ਨਿਰੰਤਰ ਯਤਨਾਂ ਸਦਕਾ, 2018-19 ਦੇ ਮੁਕਾਬਲੇ ਸਾਲ 2019-20 'ਚ ਈ-ਪਹੀਆ ਵਾਹਨਾਂ ਦੀ ਵਿਕਰੀ 21 ਪ੍ਰਤੀਸ਼ਤ ਵਧੀ ਹੈ। ਪਰ ਵਿੱਤੀ ਸਾਲ 2020-21 ਦੇ ਦੌਰਾਨ ਤੇਜ਼ ਰਫਤਾਰ ਈ-ਪਹੀਆ ਵਾਹਨਾਂ ਦੀ ਵਿਕਰੀ 25% ਘੱਟ ਗਈ।
ਫੇਮ -2 ਸਕੀਮ ਤਹਿਤ ਸਰਕਾਰ ਦੇ ਪੂਰੇ ਜ਼ੋਰ ਦੇ ਬਾਵਜੂਦ ਈ ਟੂ-ਵ੍ਹੀਲਰਸ ਦੀ ਵਿਕਰੀ ਅਤੇ ਮੰਗ ਬਹੁਤ ਮਾੜੀ ਹੈ। ਈ-ਵਾਹਨ ਨੂੰ ਉਤਸ਼ਾਹਤ ਕਰਨ ਲਈ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ। ਕੁਝ ਦਿਨ ਪਹਿਲਾਂ, ਸਰਕਾਰ ਨੇ ਐਲਾਨ ਕੀਤਾ ਸੀ ਕਿ ਸਰਕਾਰ ਨੇ ਬਿਨਾਂ ਪ੍ਰੀ-ਫਿਟਡ ਬੈਟਰੀਆਂ ਦੀ ਵਿਕਰੀ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ। ਹੁਣ ਇਹ ਵਾਹਨ ਪਹਿਲਾਂ ਤੋਂ ਫਿੱਟ ਬੈਟਰੀ ਤੋਂ ਬਿਨਾਂ ਰਜਿਸਟਰਡ ਹੋਣਗੇ।
ਇਲੈਕਟ੍ਰਿਕ ਟੂ-ਵ੍ਹੀਲਰ ਅਤੇ ਥ੍ਰੀ-ਵ੍ਹੀਲਰ ਦੀ ਵਿਕਰੀ ਤੇ ਰਜਿਸਟਰੇਸ਼ਨ ਬਿਨਾਂ ਬੈਟਰੀ ਦੇ ਵੀ ਹੋ ਸਕੇਗੀ। ਦਰਅਸਲ, ਬੈਟਰੀ ਦੀ ਕੀਮਤ ਇਲੈਕਟ੍ਰਿਕ ਵਾਹਨਾਂ ਦੀ ਕੁਲ ਕੀਮਤ ਦਾ 30 ਤੋਂ 40 ਪ੍ਰਤੀਸ਼ਤ ਹੈ। ਸਰਕਾਰ ਦੇ ਫੈਸਲੇ ਨਾਲ ਇਨ੍ਹਾਂ ਵਾਹਨਾਂ ਦੀ ਕੀਮਤ ਘੱਟ ਕੀਤੀ ਜਾ ਸਕਦੀ ਹੈ। ਐਨਰਜੀ ਸਰਵਿਸਿਜ਼ ਪ੍ਰੋਵਾਈਡਰ ਵਲੋਂ ਇੱਕ ਵੱਖਰੀ ਬੈਟਰੀ ਪ੍ਰਦਾਨ ਕੀਤੀ ਜਾਏਗੀ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)