ਪੜਚੋਲ ਕਰੋ
Advertisement
ਟਾਟਾ ਦੀ ਇਲੈਕਟ੍ਰੋਨਿਕ ਕਾਰ, ਪੈਟਰੋਲ ਤੇ ਡੀਜ਼ਲ ਨਾਲੋਂ ਬੇਹੱਦ ਸਸਤੀ
ਭਾਰਤ ਦੀ ਮਸ਼ਹੂਰ ਕਾਰ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਨੇ ਅੱਜ ਭਾਰਤ 'ਚ ਆਪਣੀ ਸਭ ਤੋਂ ਸੁਰੱਖਿਅਤ ਐਸਯੂਵੀ ਨੈਕਸੌਨ ਈਵੀ ਨੂੰ ਲਾਂਚ ਕੀਤਾ ਹੈ। ਨੈਕਸੌਨ ਈਵੀ ਭਾਰਤੀ ਬਾਜ਼ਾਰ 'ਚ ਟਾਟਾ ਦੀ ਦੂਜੀ ਇਲੈਕਟ੍ਰਿਕ ਕਾਰ ਹੈ।
ਨਵੀਂ ਦਿੱਲੀ: ਭਾਰਤ ਦੀ ਮਸ਼ਹੂਰ ਕਾਰ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਨੇ ਅੱਜ ਭਾਰਤ 'ਚ ਆਪਣੀ ਸਭ ਤੋਂ ਸੁਰੱਖਿਅਤ ਐਸਯੂਵੀ ਨੈਕਸੌਨ ਈਵੀ ਨੂੰ ਲਾਂਚ ਕੀਤਾ ਹੈ। ਨੈਕਸੌਨ ਈਵੀ ਭਾਰਤੀ ਬਾਜ਼ਾਰ 'ਚ ਟਾਟਾ ਦੀ ਦੂਜੀ ਇਲੈਕਟ੍ਰਿਕ ਕਾਰ ਹੈ, ਜੋ ਮੌਜੂਦਾ ਨੈਕਸੌਨ ਨਾਲੋਂ ਡਿਜ਼ਾਈਨ 'ਚ ਬਿਲਕੁਲ ਵੱਖਰੀ ਹੈ। ਨੈਕਸੌਨ ਨੂੰ 3 ਵੈਰੀਐਂਟ XM, XZ+,XZ+Lux 'ਚ ਪੇਸ਼ ਕੀਤਾ ਗਿਆ ਹੈ।
ਫਿਲਹਾਲ, ਕਾਰ ਤੋਂ ਪਰਦਾ ਚੁੱਕਿਆ ਗਿਆ ਹੈ, ਜਦਕਿ ਇਹ ਅਗਲੇ ਸਾਲ ਦੇ ਸ਼ੁਰੂ 'ਚ ਲਾਂਚ ਕੀਤੀ ਜਾਵੇਗੀ। Nexon EV ਭਾਰਤ 'ਚ 8 ਸਾਲਾਂ ਦੀ ਵਾਹਨ ਤੇ ਬੈਟਰੀ ਦੀ ਵਾਰੰਟੀ ਨਾਲ ਆਵੇਗੀ। ਨੈਕਸੌਨ ਦੀ ਬੈਟਰੀ 15 AMP ਪਲੱਗਸ ਦੀ ਵਰਤੋਂ ਕਰਕੇ ਘਰ 'ਚ ਵੀ ਚਾਰਜ ਕੀਤੀ ਜਾ ਸਕਦੀ ਹੈ। ਕਾਰ ਦੀ ਸਪੀਡ ਦੀ ਗੱਲ ਕਰੀਏ ਤਾਂ ਇਹ 0 ਤੋਂ 100 ਦੀ ਸਪੀਡ ਫੜਨ 'ਚ ਸਿਰਫ 9.9 ਸੈਕਿੰਡ ਦਾ ਸਮਾਂ ਲੱਵੇਗੀ। ਉਸੇ ਸਮੇਂ 0 ਤੋਂ 40 ਦੀ ਗਤੀ ਨੂੰ ਫੜਨ 'ਚ ਸਿਰਫ 4.6 ਸਕਿੰਟ ਲੱਗਣਗੇ।
Nexon 'ਚ ਦਿੱਤੀ ਗਈ ਮੋਟਰ 129hp ਦੀ ਪਾਵਰ ਤੇ 245nm ਟਾਰਕ ਜਨਰੇਟ ਕਰੇਗੀ। ਕਾਰ 'ਚ 30.2 kwh ਦੀ ਲਿਥੀਅਮ ਬੈਟਰੀ ਦਿੱਤੀ ਗਈ ਹੈ ਜੋ ਇਕੋ ਚਾਰਜ 'ਚ 300 ਕਿਲੋਮੀਟਰ ਤੋਂ ਵੱਧ ਦੀ ਰੇਂਜ ਦੇਵੇਗੀ। ਤੇਜ਼ ਚਾਰਜਿੰਗ ਦੇ ਜ਼ਰੀਏ ਨੈਕਸੌਨ ਈਵੀ ਨੂੰ 1 ਘੰਟੇ 'ਚ 80% ਤੱਕ ਚਾਰਜ ਕੀਤਾ ਜਾ ਸਕਦਾ ਹੈ।
Nexon Ev ਕਾਰ ਦੀ ਕੀਮਤ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇਸ ਦੀ ਕੀਮਤ 10 ਤੋਂ 13 ਲੱਖ ਦੇ ਵਿਚਕਾਰ ਹੋਣ ਦੀ ਉਮੀਦ ਹੈ। ਫਿਲਹਾਲ ਟਾਟਾ ਮੋਟਰਸ ਮਾਰਕੀਟ 'ਚ ਇਲੈਕਟ੍ਰਿਕ ਟਿਗੋਰ ਸੇਲ ਲਈ ਉਪਲਬਧ ਹੈ, ਜਿਸ ਦੀ ਕੀਮਤ ਵਪਾਰਕ ਗਾਹਕਾਂ ਲਈ 9-10 ਲੱਖ ਦੇ ਵਿਚਕਾਰ ਹੈ। ਕੰਪਨੀ ਨੇ ਕੁਝ ਅਪਡੇਟਸ ਨਾਲ ਅਕਤੂਬਰ 'ਚ ਟਿਗੋਰ ਨੂੰ ਲਾਂਚ ਕੀਤਾ ਸੀ, ਜਿਸ ਤੋਂ ਬਾਅਦ ਤੋਂ ਇਹ ਕਾਰ ਨਿੱਜੀ ਖਰੀਦਦਾਰਾਂ ਲਈ ਉਪਲਬਧ ਹੈ। ਅਕਤੂਬਰ 'ਚ ਅਪਡੇਟ ਹੋਣ ਤੋਂ ਬਾਅਦ ਕਾਰ ਦੀ ਕੀਮਤ 13 ਲੱਖ ਹੋ ਗਈ ਹੈ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement