ਪੜਚੋਲ ਕਰੋ

ਚੀਨ ਨੇ ਕੀਤਾ ਟਾਟਾ ਨੈਕਸਨ ਐਸਯੂਵੀ ਨੂੰ ਕਾਪੀ, ਬਣਾਈ ਨੈਕਸਨ ਜਿਹਾ ਕਾਰ, ਜਾਣੋ ਫੀਚਰਸ ਨਾਲ ਕੀਮਤ

ਚੀਨੀ ਕੰਪਨੀਆਂ ਭਾਰਤੀ ਕਾਰਾਂ ਦੇ ਡਿਜ਼ਾਈਨ ਦੀ ਨਕਲ ਕਰ ਰਹੀਆਂ ਹਨ। ਅਜਿਹਾ ਲਗਦਾ ਹੈ ਕਿ ਚੀਨ ‘ਚ ਸਿਰਜਣਾਤਮਕਤਾ ਅਤੇ ਕੁਝ ਨਵਾਂ ਸੋਚਣ ਦੀ ਘਾਟ ਹੈ। ਪਹਿਲਾਂ ਚੀਨ ‘ਚ ਬਣੀ ਇੱਕ ਕਾਪੀ ਬਾਈਕ ਦਾ ਖੁਲਾਸਾ ਹੋਇਆ ਸੀ ਜੋ ਇਸ ਸਮੇਂ ਪਾਕਿਸਤਾਨ ‘ਚ ਵਿਕ ਰਹੀ ਹੈ।

ਨਵੀਂ ਦਿੱਲੀ: ਚੀਨ ਦੀ ਆਟੋਮੋਬਾਈਲ ਕੰਪਨੀ Fengsheng Automotive ਨੇ ਨਵੀਂ ਇਲੈਕਟ੍ਰਿਕ ਕਰਾਸਓਵਰ ਕਾਰ Maple 30X ਲਾਂਚ ਕੀਤੀ ਹੈ। ਇਸ ਦੇ ਡਿਜ਼ਾਈਨ ਦੀ ਸਾਫ ਤੌਰ ‘ਤੇ ਟਾਟਾ ਨੈਕਸਨ (tata nexon) ਐਸਯੂਵੀ ਤੋਂ ਕਾਪੀ ਕੀਤੀ ਗਿਆ ਹੈ, ਜੋ ਕਿ ਭਾਰਤ ‘ਚ ਬੇਹੱਦ ਮਸ਼ਹੂਰ ਕਾਰ ਹੈ। ਦੱਸ ਦਈਏ ਕਿ ਇਲੈਕਟ੍ਰਿਕ ਕਾਰਾਂ (electronic cars) ਨੂੰ ਦੁਨੀਆ ਭਰ ‘ਚ ਪਸੰਦ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਇਸਦੀ ਮੰਗ ਵੱਧਦੀ ਜਾ ਰਹੀ ਹੈ। ਪਰ ਫਿਲਹਾਲ ਇਲੈਕਟ੍ਰਿਕ ਕਾਰਾਂ ਦੀ ਕੀਮਤ ਪੈਟਰੋਲ ਅਤੇ ਡੀਜ਼ਲ ਵਾਹਨਾਂ ਨਾਲੋਂ ਬਹੁਤ ਜ਼ਿਆਦਾ ਹੈ। ਪਰ ਚੀਨ ਦੀ ਮੈਪਲ 30ਐਕਸ ਇਲੈਕਟ੍ਰਿਕ ਕਾਰ ਆਪਣੀ ਘੱਟ ਕੀਮਤ ਦੇ ਕਾਰਨ ਦੁਨੀਆ ਭਰ ਦੇ ਇਲੈਕਟ੍ਰਿਕ ਮਾਰਕੀਟ ‘ਤੇ ਹਾਵੀ ਹੋ ਸਕਦੀ ਹੈ। ਕੀਮਤ: ਡਿਜ਼ਾਇਨ ਕਾੱਪੀ ਦੇ ਸਵਾਲਾਂ ਦੇ ਘੇਰੇ ਵਿਚ ਆਈ ਇਹ ਚੀਨੀ ਐਸਯੂਵੀ ਜੋ ਪੂਰੀ ਸਬ-4-ਮੀਟਰ ਸੈਗਮੈਂਟ ਦੀ ਇੱਕ ਕਰਾਸਓਵਰ ਇਲੈਕਟ੍ਰਿਕ ਕਾਰ ਹੈ। ਹਾਲਾਂਕਿ ਇਸ ਦੀ ਕੀਮਤ ਹੈਰਾਨ ਕਰਨ ਵਾਲੀ ਹੈ। ਚੀਨ ’ਚ ਇਸ ਐਸਯੂਵੀ ਦੀ ਸ਼ੁਰੂਆਤੀ ਕੀਮਤ 9,778 ਡਾਲਰ (ਲਗਪਗ 7.46 ਲੱਖ ਰੁਪਏ) ਹੈ। ਜਦਕਿ Tata Nexon XM ਵੇਰੀਐਂਟ ਦੀ ਕੀਮਤ 7.70 ਲੱਖ ਰੁਪਏ ਹੈ। ਚੀਨ ਨੇ ਕੀਤਾ ਟਾਟਾ ਨੈਕਸਨ ਐਸਯੂਵੀ ਨੂੰ ਕਾਪੀ, ਬਣਾਈ ਨੈਕਸਨ ਜਿਹਾ ਕਾਰ, ਜਾਣੋ ਫੀਚਰਸ ਨਾਲ ਕੀਮਤ ਡਿਜ਼ਾਈਨ ਪੈਰਿਟੀ: ਮੈਪਲ 30 ਐਕਸ ਦਾ ਫਰੰਟ ਗਰਿਲ ਟਾਟਾ ਨੈਕਸਨ ਈਵੀ ਵਰਗਾ ਦਿਖਾਈ ਦਿੰਦਾ ਹੈ ਅਤੇ ਬੋਨਟ ਤੋਂ ਹੈੱਡਲੈਂਪਸ ਤੱਕ ਟਾਟਾ ਨੈਕਸਨ ਈਵੀ ਤੇ ਫੇਸਲਿਫਟ ਜਿਹੇ ਹਨ। ਇਸ ਤੋਂ ਇਲਾਵਾ ਕਾਰ ਦੀ ਸਾਈਡ ਪ੍ਰੋਫਾਈਲ ਵੀ ਪੂਰੀ ਤਰ੍ਹਾਂ ਟਾਟਾ ਦੀ ਐਸਯੂਵੀ ਦੀ ਤਰ੍ਹਾਂ ਦਿਖਾਈ ਦਿੰਦੀ ਹੈ। ਮੈਪਲ 30 ਐਕਸ ਐਸਯੂਵੀ ਚਾਰ ਵੈਰਿਅੰਟ ਅਤੇ ਪੰਜ ਕਲਰ ਆਪਸ਼ਨ ਨਾਲ ਉਪਲਬਧ ਹੈ। ਪੇਂਟ ਸਕੀਮ ਦੀ ਗੱਲ ਕਰੀਏ ਤਾਂ ਇਸ ਐਸਯੂਵੀ ਦਾ ਡਿਊਲ ਟੋਨ ਆਪਸ਼ਨ ਟਾਟਾ ਨੈਕਸਨ ਵਰਗਾ ਦਿਖਾਈ ਦਿੰਦਾ ਹੈ। ਚੀਨ ਨੇ ਕੀਤਾ ਟਾਟਾ ਨੈਕਸਨ ਐਸਯੂਵੀ ਨੂੰ ਕਾਪੀ, ਬਣਾਈ ਨੈਕਸਨ ਜਿਹਾ ਕਾਰ, ਜਾਣੋ ਫੀਚਰਸ ਨਾਲ ਕੀਮਤ ਇੰਜਣ: Maple 30X ਇੱਕ ਇਲੈਕਟ੍ਰਿਕ ਮੋਟਰ ਨਾਲ ਮਿਲਦਾ ਹੈ ਜੋ 94hp ਦੀ ਪਾਵਰ ਪੈਦਾ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਐਸਯੂਵੀ ਇੱਕ ਵਾਰ ਫੂਲ ਚਾਰਜਿੰਗ ਤੋਂ ਬਾਅਦ 300 ਕਿਲੋਮੀਟਰ ਦੀ ਦੂਰੀ ਨੂੰ ਤੈਅ ਕਰ ਸਕਦੀ ਹੈ। ਇਹ ਕਾਰ ਇੱਕ ਤੇਜ਼ ਚਾਰਜਿੰਗ ਕਿੱਟ ਦੇ ਨਾਲ ਆਉਂਦੀ ਹੈ ਜੋ ਕਾਰ ਦੀ ਬੈਟਰੀ 80 ਪ੍ਰਤੀਸ਼ਤ 30 ਮਿੰਟਾਂ ‘ਚ ਚਾਰਜ ਕਰ ਸਕਦੀ ਹੈ। ਚੀਨ ਨੇ ਕੀਤਾ ਟਾਟਾ ਨੈਕਸਨ ਐਸਯੂਵੀ ਨੂੰ ਕਾਪੀ, ਬਣਾਈ ਨੈਕਸਨ ਜਿਹਾ ਕਾਰ, ਜਾਣੋ ਫੀਚਰਸ ਨਾਲ ਕੀਮਤ ਫੀਚਰਸ: ਇਲੈਕਟ੍ਰਿਕ ਐਸਯੂਵੀ Maple 30X ਬਹੁਤ ਸਾਰੇ ਫੀਚਰਸ ਨਾਲ ਮਿਲਦੀ ਹੈ। ਇਸ ‘ਚ ਪੂਰੀ ਤਰ੍ਹਾਂ ਡਿਜੀਟਲ ਇੰਸਟਰੂਮੈਂਟ ਕਲੱਸਟਰ, ਕਲਾਈਮੈਟ ਕੰਟ੍ਰੋਲ, GKUI ਇੰਫੋਟੇਨਮੈਂਟ ਸਿਸਟਮ, LED ਲਾਈਟ, ਫਲੈਟ-ਬੌਟਮ ਸਟੀਰਿੰਗ ਵੀਲ ਹੈ। ਇਸ ਐਸਯੂਵੀ ਦੇ ਟਾਪ ਆਪਸ਼ਨ ‘ਚ ਸਨਰੂਫ ਵੀ ਉਪਲਬਧ ਹੈ। ਇਹ ਐਸਯੂਵੀ ਜਲਦੀ ਹੀ ਚੀਨ ‘ਚ ਵਿਕਰੀ ਲਈ ਉਪਲਬਧ ਹੋਵੇਗੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਮਣੀਪੁਰ 'ਚ ਹਿੰ*ਸਾ ਤੋਂ ਬਾਅਦ 2 ਜ਼ਿਲਿਆਂ 'ਚ ਕ*ਰਫਿਊ, 7 ਜ਼ਿਲਿਆਂ 'ਚ ਇੰਟਰਨੈੱਟ 'ਤੇ ਪਾਬੰਦੀ

ਸਪਨਾ ਚੌਧਰੀ ਦੂਜੀ ਵਾਰ ਬਣੀ ਮਾਂ, ਪੰਜਾਬੀ ਗਾਇਕ ਬੱਬੂ ਮਾਨ ਨੇ ਰੱਖਿਆ ਨਵਜੰਮੇ ਬੱਚੇ ਨਾਂਅ, ਦੇਖੋ ਤਸਵੀਰਾਂ

ਭਾਰਤ ਆਵੇਗੀ ਚੈਂਪੀਅਨ ਟਰਾਫ਼ੀ, ICC ਨੇ ਜਾਰੀ ਕੀਤਾ ਨਵਾਂ ਸ਼ਡਿਊਲ, ਪਾਕਿਸਤਾਨ ਦਾ ਕੱਟਿਆ ਗਿਆ ਪੱਤਾ !

Punjab News: ਫਾਜ਼ਿਲਕਾ ਤੋਂ ਫੜਿਆ ਗਿਆ ਬਾਬਾ ਸਿੱਦੀਕੀ ਕਤਲ ਕੇਸ ਦਾ ਭਗੌੜਾ, DGP ਨੇ ਕਿਹਾ- ਲਾਰੈਂਸ ਬਿਸ਼ਨਈ ਦਾ ਹੈ ਸਾਥੀ, ਪੇਸ਼ ਕੀਤੇ ਸਬੂਤ

ABP Premium

ਵੀਡੀਓਜ਼

Sukhbir Badal  ਦੇ ਅਸਤੀਫ਼ੇ ਤੋਂ ਬਾਅਦ ਬਾਗ਼ੀ ਧੜੇ ਦੀ ਵੱਡੀ ਮੰਗ | Abp SanjhaPension | ਪੈਨਸ਼ਨਰਾਂ ਲਈ ਸਰਕਾਰ ਦਾ ਵੱਡਾ ਫ਼ੈਸਲਾ, ਸਾਢੇ ਛੇ ਲੱਖ ਤੋਂ ਵੱਧ ਪੈਨਸ਼ਨਰਾ ਨੂੰ ਹੋਵੇਗਾ ਫ਼ਾਇਦਾ |Abp Sanjhaਗੁਰਦਾਸ ਮਾਨ ਨੇ ਪੱਟਿਆ ਮੇਰਾ ਘਰ : ਯੋਗਰਾਜ ਸਿੰਘ , ਮੇਰਾ ਕੋਈ ਦੋਸਤ ਨਹੀਂਮਾਸੀ ਬਣੀ ਨੀਰੂ ਬਾਜਵਾ , ਰੁਬੀਨਾ ਬਾਜਵਾ ਦੇ ਹੋਇਆ ਮੁੰਡਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਣੀਪੁਰ 'ਚ ਹਿੰ*ਸਾ ਤੋਂ ਬਾਅਦ 2 ਜ਼ਿਲਿਆਂ 'ਚ ਕ*ਰਫਿਊ, 7 ਜ਼ਿਲਿਆਂ 'ਚ ਇੰਟਰਨੈੱਟ 'ਤੇ ਪਾਬੰਦੀ
ਮਣੀਪੁਰ 'ਚ ਹਿੰ*ਸਾ ਤੋਂ ਬਾਅਦ 2 ਜ਼ਿਲਿਆਂ 'ਚ ਕ*ਰਫਿਊ, 7 ਜ਼ਿਲਿਆਂ 'ਚ ਇੰਟਰਨੈੱਟ 'ਤੇ ਪਾਬੰਦੀ
ਸਪਨਾ ਚੌਧਰੀ ਦੂਜੀ ਵਾਰ ਬਣੀ ਮਾਂ, ਪੰਜਾਬੀ ਗਾਇਕ ਬੱਬੂ ਮਾਨ ਨੇ ਰੱਖਿਆ ਨਵਜੰਮੇ ਬੱਚੇ ਨਾਂਅ, ਦੇਖੋ ਤਸਵੀਰਾਂ
ਸਪਨਾ ਚੌਧਰੀ ਦੂਜੀ ਵਾਰ ਬਣੀ ਮਾਂ, ਪੰਜਾਬੀ ਗਾਇਕ ਬੱਬੂ ਮਾਨ ਨੇ ਰੱਖਿਆ ਨਵਜੰਮੇ ਬੱਚੇ ਨਾਂਅ, ਦੇਖੋ ਤਸਵੀਰਾਂ
ਭਾਰਤ ਆਵੇਗੀ ਚੈਂਪੀਅਨ ਟਰਾਫ਼ੀ, ICC ਨੇ ਜਾਰੀ ਕੀਤਾ ਨਵਾਂ ਸ਼ਡਿਊਲ, ਪਾਕਿਸਤਾਨ ਦਾ ਕੱਟਿਆ ਗਿਆ ਪੱਤਾ !
ਭਾਰਤ ਆਵੇਗੀ ਚੈਂਪੀਅਨ ਟਰਾਫ਼ੀ, ICC ਨੇ ਜਾਰੀ ਕੀਤਾ ਨਵਾਂ ਸ਼ਡਿਊਲ, ਪਾਕਿਸਤਾਨ ਦਾ ਕੱਟਿਆ ਗਿਆ ਪੱਤਾ !
Punjab News: ਫਾਜ਼ਿਲਕਾ ਤੋਂ ਫੜਿਆ ਗਿਆ ਬਾਬਾ ਸਿੱਦੀਕੀ ਕਤਲ ਕੇਸ ਦਾ ਭਗੌੜਾ, DGP ਨੇ ਕਿਹਾ- ਲਾਰੈਂਸ ਬਿਸ਼ਨਈ ਦਾ ਹੈ ਸਾਥੀ, ਪੇਸ਼ ਕੀਤੇ ਸਬੂਤ
Punjab News: ਫਾਜ਼ਿਲਕਾ ਤੋਂ ਫੜਿਆ ਗਿਆ ਬਾਬਾ ਸਿੱਦੀਕੀ ਕਤਲ ਕੇਸ ਦਾ ਭਗੌੜਾ, DGP ਨੇ ਕਿਹਾ- ਲਾਰੈਂਸ ਬਿਸ਼ਨਈ ਦਾ ਹੈ ਸਾਥੀ, ਪੇਸ਼ ਕੀਤੇ ਸਬੂਤ
ਸੁਖਬੀਰ ਬਾਦਲ ਨੇ ਤਾਂ ਦੇ ਦਿੱਤਾ ਅਸਤੀਫ਼ਾ ਤਾਂ ਹੁਣ ਜਥੇਦਾਰ ਹਰਪ੍ਰੀਤ ਸਿੰਘ ਨੂੰ ਬਣਾ ਦਿਓ ਨਵਾਂ ਪ੍ਰਧਾਨ, ਵਲਟੋਹਾ ਨੇ ਮੁੜ ਸਾਧਿਆ ਨਿਸ਼ਾਨਾ

ਸਰਕਾਰਾਂ ਤੋਂ ਅੱਕੇ ਕਿਸਾਨਾਂ ਦਿੱਤੀ ਚੇਤਾਵਨੀ, ਕਿਹਾ-ਮੰਗਾਂ ਨਾ ਮੰਨੀਆਂ ਤਾਂ 26 ਨਵੰਬਰ ਤੋਂ ਸ਼ੁਰੂ ਕਰਾਂਗੇ ਮਰਨ ਵਰਤ, ਜਾਣੋ ਪੂਰਾ ਮਾਮਲਾ

ਮੁਹਾਲੀ 'ਚ ਏਅਰਪੋਰਟ ਰੋਡ 'ਤੇ ਖਾਲਿਸਤਾਨੀ ਨਾਅਰੇ, ਪਨੂੰ ਨੇ ਵੀਡੀਓ ਜਾਰੀ ਕਰਕੇ ਏਅਰਪੋਰਟ ਬੰਦ ਕਰਨ ਦੀ ਦਿੱਤੀ ਧਮਕੀ

ਅੱਜ ਮੀਡੀਆ ਦੇ ਰੂਬਰੂ ਹੋਣਗੇ ਕਿਸਾਨ, ਕਰ ਸਕਦੇ ਵੱਡਾ ਐਲਾਨ, ਭਾਜਪਾ 'ਤੇ ਲਾਏ ਗੰਭੀਰ ਦੋਸ਼

Embed widget