ਪੁਣੇ: ਟਾਟਾ ਮੋਟਰਜ਼ ਨੇ ਅੱਜ ਐਲਾਨ ਕੀਤਾ ਹੈ ਕਿ ਭਾਰਤ ਵਿੱਚ ਉਸ ਦੀਆਂ ਡੇਢ ਲੱਖ ‘ਨੈਕਸਨ’ ਕਾਰਾਂ ਦਾ ਉਤਪਾਦਨ ਹੋ ਚੁੱਕਾ ਹੈ। ਇੰਨੀਆਂ ਕਾਰਾਂ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਰੰਜਨਗਾਓਂ ਪਲਾਂਟ 'ਚੋਂ ਨਿਕਲ ਚੁੱਕੀਆਂ ਹਨ। ਦੇਸ਼ ’ਚ ਹੀ ਬਣਨ ਵਾਲੀ ਇਸ 5 ਸੀਟਰ ਨੈਕਸਨ ਕਾਰ ਦਾ ਨਿਰਮਾਣ ਸਾਲ 2017 ਦੇ ਅੰਤ ਜਿਹੇ ’ਚ ਸ਼ੁਰੂ ਕੀਤਾ ਗਿਆ ਸੀ ਤੇ ਹੁਣ ਇਹ ਕਾਰ ਐੱਸਯੂਵੀ ਸੈਗਮੈਂਟ ਵਿੱਚ ਹੈ।


ਸਤੰਬਰ 2018 ਤੱਕ 50,000 ਨੈਕਸਨ ਕਾਰਾਂ ਦੀ ਵਿਕਰੀ ਹੋ ਚੁੱਕੀ ਸੀ ਤੇ ਸਤੰਬਰ 2019 ਤੱਕ ਇਸ ਦੀਆਂ 50,000 ਕਾਰਾਂ ਹੋਰ ਵਿਕ ਗਈਆਂ ਸਨ। ਜਨਵਰੀ 2020 ’ਚ ‘ਇੰਪੈਕਟ ਡਿਜ਼ਾਇਨ 2.0’ ਫ਼ਿਲਾਸਫ਼ੀ ਦੇ ਆਧਾਰ ਉੱਤੇ ਇਸ ਦੀ ਬਾਹਰਲੀ ਦਿੱਖ ਵਿੱਚ ਕਾਫ਼ੀ ਸੁਧਾਰ ਕੀਤਾ ਗਿਆ ਸੀ।

ਪਿਛਲੇ ਕੁਝ ਸਾਲਾਂ ਦੌਰਾਨ ਟਾਟਾ ਮੋਟਰਜ਼ ਨੂੰ ਪੁਨਰ ਸੁਰਜੀਤ ਕਰਨ ਵਿੱਚ ਨੈਕਸਨ ਕਾਰ ਦੀ ਵੱਡੀ ਭੂਮਿਕਾ ਰਹੀ ਹੈ। ਇਸ ਦੇ ਨਾਲ ਇਸ ਦਾ ‘ਟਿਆਗੋ’ (TIAGO) ਮਾਡਲ ਵੀ ਬਹੁਤ ਜ਼ਿਆਦਾ ਵਿਕਦਾ ਹੈ। ਨੈਕਸਨ ਦਾ ਮੁਕਾਬਲਾ ਮੁੱਖ ਤੌਰ ਉੱਤੇ ਮਾਰੂਤੀ ਸੁਜ਼ੂਕੀ ਦੀ ਵਿਟਾਰਾ ਬ੍ਰੈਜ਼ਾ, ਹੁੰਡਾਈ ਵੈਨਿਯੂ, ਕੀਆ ਸੌਨੇਟ, ਫ਼ੌਰਡ ਈਕੋ–ਸਪੋਰਟ, ਮਹਿੰਦਰਾ XUV300 ਤੇ ਹੌਂਡਾ WR-V ਨਾਲ ਹੈ। ਵਿਸ਼ਵ ਪੱਧਰੀ NCAP ਦੀ ਪੰਜ ਤਾਰਾ ਰੇਟਿੰਗ ਵਾਲੀ SUV ਕਾਫ਼ੀ ਸੁਰੱਖਿਅਤ ਹੈ ਤੇ ਇਸ ਨੇ ਯਕੀਨੀ ਤੌਰ ਉੱਤੇ ਕਾਰ ਸੁਰੱਖਿਆ ਲਈ ਨਵੇਂ ਮਾਪਦੰਡ ਕਰਨ ਦੇ ਮਾਮਲੇ ਵਿੱਚ Altroz, Tiago ਤੇ Tigor ਦਾ ਰਾਹ ਪੱਧਰਾ ਕੀਤਾ ਹੈ।

Gold Silver Rate: ਸੋਨੇ ਦੀ ਕੀਮਤ ਦੇ ਨਾਲ-ਨਾਲ ਇਸ ਦੀ ਮੰਗ 'ਚ ਵੀ ਗਿਰਾਵਟ, ਜਾਣੋ ਕਿੱਥੇ ਪਹੁੰਚੀਆਂ ਕੀਮਤਾਂ

ਹੁਣ ਜਦੋਂ ਮੁਕਾਬਲਾ ਵਧਦਾ ਜਾ ਰਿਹਾ ਹੈ, ਇਸੇ ਲਈ ਟਾਟਾ ਨੇ ਪੂਰੇ ਦ੍ਰਿੜ੍ਹ ਇਰਾਦੇ ਨਾਲ ਦੱਸਿਆ ਸੀ ਕਿ ਨੈਕਸਨ ਦੀ ਨਾ ਸਿਰਫ਼ ਬਾਹਰੀ ਦਿੱਖ ’ਚ ਸੁਧਾਰ ਕੀਤਾ ਗਿਆ ਹੈ, ਸਗੋਂ ਇਸ ਦੇ ਕੈਬਿਨ ਦੇ ਅੰਦਰ ਵੀ ਕੁਝ ਸੁਧਾਰ ਕੀਤਾ ਗਿਆ ਹੈ ਤੇ ਇਸ ਦੇ ਫ਼ੀਚਰਜ਼ ਦੀ ਸੂਚੀ ਵਿੱਚ ਵੀ ਵਾਧਾ ਹੋਇਆ ਹੈ। ਪਿਛਲੇ ਮਹੀਨੇ Altroz ਕਾਰ ਦੀ ਵਿਕਰੀ ਵਿੱਚ 79 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ, ਜਦ ਕਿ ਨੈਕਸਨ ਦੀਆਂ ਕੁੱਲ 6,888 ਯੂਨਿਟਾਂ ਦੀ ਵਿਕਰੀ ਹੋਈ। ਇਸ ਕੰਪੈਕਟ ਐੱਸਯੂਵੀ ਕਾਰ ਨੂੰ 1.2 ਲਿਟਰ ਟਰਬੋਚਾਰਜਡ ਪੈਟਰੋਲ ਤੇ ਅਤੇ 1.5 ਲਿਟਰ ਟਰਬੋ ਡੀਜ਼ਲ ਇੰਜਣ ਦੀ ਸ਼ਕਤੀ ਹਾਸਲ ਹੈ।

ਨੈਕਸਨ ਦਾ ਪੈਟਰੋਲ ਇੰਜਣ 120 PS ਤੇ 170 Nm ਦੀ ਆਊਟਪੁਟ ਦਿੰਦਾ ਹੈ; ਜਦ ਕਿ ਡੀਜ਼ਲ ਇੰਜਣ ਦੀ ਆਊਟਪੁਟ 110 PS ਅਤੇ 260 Nm ਹੁੰਦੀ ਹੈ। ਦੋਵੇਂ ਮਾਡਲਾਂ ਦੀ ਛੇ ਸਪੀਡ ਮੇਨੂਅਲ ਜਾਂ ਛੇ ਸਪੀਡ AMT ਟ੍ਰਾਂਸਮਿਸ਼ਨ ਹੈ। ਨੈਕਸਨ ਦੀ ਗ੍ਰਾਊਂਡ ਕਲੀਅਰੈਂਸ 209 mm ਅਤੇ ਇਸ ਦੀ ਡਿੱਕੀ ਵਿੱਚ 350 ਲਿਟਰ ਦੀ ਜਗ੍ਹਾ (ਬੂਟ ਸਪੇਸ) ਹੈ। ਇਸ ਵਿੱਚ ਫ਼ਲੋਟਿੰਗ ਟੱਚ–ਸਕ੍ਰੀਨ ਇਨਫ਼ੋਟੇਨਮੈਂਟ ਸਿਸਟਮ, ਇਲੈਕਟ੍ਰਿਕ ਸਨਰੂਫ਼, ਮਲਟੀ–ਫ਼ੰਕਸ਼ਨਲ ਫ਼ਲੈਟ ਬੌਟਮ ਸਟੀਅਰਿੰਗ ਵ੍ਹੀਲ ਮਾਊਂਟਿਡ ਕੰਟਰੋਲਜ਼ ਨਾਲ, ਡਿਜੀਟਲ ਇੰਸਟਰੂਮੈਂਟ ਕਲੱਸਟਰ ਆਦਿ ਜਿਹੇ ਫ਼ੀਚਰ ਮਿਲ ਜਾਂਦੇ ਹਨ।

ਕਾਰ ਲੋਨ ਦੀ ਈਐਮਆਈ ਕੈਲਕੁਲੇਟ ਕਰੋ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Car loan Information:

Calculate Car Loan EMI