Tata Punch Kaziranga Edition ਵਿਜੇਤਾ ਨੂੰ ਕਾਰ ਨਾਲ ਮਿਲਿਆ ਇਹ ਆਫਰ, ਸਟੇਡੀਅਮ 'ਚ ਦਿੱਤੀ ਗਈ ਕਾਰ ਦੀ ਚਾਬੀ
Tata Punch Kaziranga Edition Price: ਟਾਟਾ ਮੋਟਰਸ ਨੇ ਆਪਣੇ ਟਾਟਾ ਪੰਚ ਕਾਜ਼ੀਰੰਗਾ ਐਡੀਸ਼ਨ ਦੀ ਨਿਲਾਮੀ ਦੇ ਜੇਤੂ ਦਾ ਐਲਾਨ ਕੀਤਾ ਹੈ। ਇਹ ਨਿਲਾਮੀ ਚੱਲ ਰਹੀ ਟਾਟਾ ਇੰਡੀਅਨ ਪ੍ਰੀਮੀਅਰ ਲੀਗ (IPL 2022) ਦੌਰਾਨ ਹੋਈ
Tata Punch Kaziranga Edition Price: ਟਾਟਾ ਮੋਟਰਸ ਨੇ ਆਪਣੇ ਟਾਟਾ ਪੰਚ ਕਾਜ਼ੀਰੰਗਾ ਐਡੀਸ਼ਨ ਦੀ ਨਿਲਾਮੀ ਦੇ ਜੇਤੂ ਦਾ ਐਲਾਨ ਕੀਤਾ ਹੈ। ਇਹ ਨਿਲਾਮੀ ਚੱਲ ਰਹੀ ਟਾਟਾ ਇੰਡੀਅਨ ਪ੍ਰੀਮੀਅਰ ਲੀਗ (IPL 2022) ਦੌਰਾਨ ਹੋਈ, ਜਿਸ ਦੌਰਾਨ ਟਾਟਾ IPL ਫੈਨਜ਼ ਨੇ 9.49 ਲੱਖ ਰੁਪਏ ਦੀ ਸ਼ੁਰੂਆਤੀ ਬੋਲੀ ਦੇ ਨਾਲ ਟਾਟਾ ਪੰਚ ਕਾਜ਼ੀਰੰਗਾ ਐਡੀਸ਼ਨ ਜਿੱਤਣ ਲਈ ਆਨਲਾਈਨ ਬੋਲੀ ਲਗਾਈ।
ਪੁਣੇ ਦੇ ਅਮੀਨ ਖਾਨ ਨੂੰ ਸਭ ਤੋਂ ਵੱਧ ਬੋਲੀ ਲਗਾ ਕੇ ਜੇਤੂ ਐਲਾਨਿਆ ਗਿਆ। ਦੇਸ਼ ਦੀ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਦੀ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ, ਟਾਟਾ ਮੋਟਰਜ਼ ਇਸ ਨਿਲਾਮੀ ਤੋਂ ਹੋਣ ਵਾਲੀ ਕਮਾਈ ਨੂੰ ਕਾਜ਼ੀਰੰਗਾ ਨੈਸ਼ਨਲ ਪਾਰਕ, ਅਸਾਮ ਵਿੱਚ ਜੰਗਲੀ ਜੀਵ ਸੁਰੱਖਿਆ ਦੇ ਯਤਨਾਂ ਲਈ ਦਾਨ ਕਰੇਗੀ।
ਕਾਰ ਦੀ ਚਾਬੀ ਸੌਂਪਣ ਦੀ ਰਸਮ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਆਯੋਜਿਤ ਕੀਤੀ ਗਈ। ਕਾਰ ਤੋਂ ਇਲਾਵਾ, ਖਾਨ ਨੂੰ ਮੁੰਬਈ ਵਿੱਚ ਟਾਟਾ ਆਈਪੀਐਲ ਲੀਗ ਮੈਚ ਅਤੇ ਅਹਿਮਦਾਬਾਦ ਵਿੱਚ ਟਾਟਾ ਆਈਪੀਐਲ ਫਾਈਨਲ ਲਈ ਦੋ ਟਿਕਟਾਂ ਵੀ ਮਿਲੀਆਂ। ਨਵੀਂ ਕਾਰ ਲਈ ਸਾਰੇ ਆਈਪੀਐੱਲ ਟੀਮਾਂ ਦੇ ਕਪਤਾਨਾਂ ਵੱਲੋਂ ਸਾਈਨ ਕੀਤੀ ਗਈ ਇੱਕ ਰਾਈਨੋ ਪੱਟੀਕਾ, ਟਾਟਾ ਰੰਚ ਕਾਜੀਰੰਗਾ ਐਕਸੇਸਰੀਜ਼ ਦੇ ਨਾਲ-ਨਾਲ ਕਾਜੀਰੰਗਾ ਰਾਸ਼ਟਰੀ ਪਾਰਕ ਲਈ ਚਾਰ ਵਿਅਕਤੀਆਂ ਲਈ ਟਿਕਟ ਸਮੇਤ ਦੂਜਾ ਖਰਚਾ ਕਰਨ ਦਾ ਵੀ ਕੰਪਨੀ ਨੇ ਆਫਰ ਦਿੱਤਾ ਹੈ।
ਇਸ ਸਾਲ ਦੇ ਸ਼ੁਰੂ ਵਿੱਚ, ਟਾਟਾ ਮੋਟਰਜ਼ ਨੇ 'ਐਸਯੂਵੀ ਦਾ ਕਾਜ਼ੀਰੰਗਾ ਐਡੀਸ਼ਨ' ਪੇਸ਼ ਕੀਤਾ ਸੀ, ਜੋ ਭਾਰਤ ਦੇ ਰਾਸ਼ਟਰੀ ਪਾਰਕਾਂ ਤੋਂ ਪ੍ਰੇਰਿਤ ਸੀ। ਕਾਜ਼ੀਰੰਗਾ ਦੇ ਇੱਕ-ਸਿੰਗ ਵਾਲੇ ਗੈਂਡੇ ਦੇ ਪ੍ਰਤੀਕ ਦੇ ਨਾਲ, SUV ਦੇ ਇਸ ਐਡੀਸ਼ਨ ਵਿੱਚ ਭਾਰਤ ਦੀ ਪਹਿਲੀ ਸਬ-ਕੰਪੈਕਟ SUV, ਪੰਚ; ਭਾਰਤ ਦੀ ਪਹਿਲੀ GNCAP 5-ਤਾਰਾ-ਰੇਟਿਡ ਕਾਰ, Nexon; ਲੈਂਡ ਰੋਵਰ ਡੀਐਨਏ, ਹੈਰੀਅਰ ਤੇ ਇਸਦੀ ਫਲੈਗਸ਼ਿਪ 7-ਸੀਟਰ ਐਸਯੂਵੀ, ਸਫਾਰੀ ਦੇ ਨਾਲ ਕੰਪਨੀ ਦੀ ਪ੍ਰੀਮੀਅਮ ਐਸ.ਯੂ.ਵੀ. ਟਾਟਾ ਪੰਚ ਦੇ ਕਰਜ਼ੀਰੰਗਾ ਐਡੀਸ਼ਨ ਦੀ ਐਕਸ-ਸ਼ੋਰੂਮ ਕੀਮਤ 9.48 ਲੱਖ ਰੁਪਏ ਹੈ। ਇਸ ਦੇ ਨਾਲ ਹੀ ਟਾਟਾ ਪੰਚ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 5,82,900 ਰੁਪਏ ਹੈ।