ਪੜਚੋਲ ਕਰੋ
Mercedes ਨੇ ਪੇਸ਼ ਕੀਤੀ AVTR Concept ਕਾਰ, ਵੇਖ ਤੁਸੀਂ ਵੀ ਹੋ ਜਾਓਗੇ ਹੈਰਾਨ
ਹਾਲ ਹੀ 'ਚ ਲਾਸ ਵੇਗਾਸ 'ਚ ਸੀਈਐਸ (Consumer Electronics Show 2020) ਦਾ ਪ੍ਰਬੰਧ ਕੀਤਾ ਗਿਆ। ਸਾਲਾਨਾ ਸ਼ੋਅ ਆਉਣ ਵਾਲੀ ਤਕਨਾਲੋਜੀ ਦੀ ਝਲਕ ਪੇਸ਼ ਕਰਦਾ ਹੈ। ਇਸ ਸ਼ੋਅ 'ਚ ਕਈ ਕੰਸੈਪਟ ਕਾਰਾਂ ਵੀ ਨਜ਼ਰ ਆਈਆਂ। ਪਹਿਲੀ ਵਾਰ ਸੋਨੀ, ਮਰਸਡੀਜ਼, ਹੁੰਡਈ ਸਣੇ ਕਈ ਕੰਪਨੀਆਂ ਨੇ ਆਪਣੀਆਂ ਕੰਸੈਪਟ ਕਾਰਾਂ ਪ੍ਰਦਰਸ਼ਤ ਕੀਤੀਆਂ। ਤੁਸੀਂ ਇਨ੍ਹਾਂ ਕਾਰਾਂ ਦੇ ਫੀਚਰਸ ਨੂੰ ਵੇਖ ਕੇ ਹੈਰਾਨ ਹੋ ਜਾਓਗੇ।
ਨਵੀਂ ਦਿੱਲੀ: ਸੀਈਐਸ 2020 ਸ਼ੋਅ ਨਾਲ Mercedes Benz ਨੇ ਲੋਕਾਂ ਨੂੰ ਦਿਖਾਇਆ ਕਿ ਭਵਿੱਖ ਦੀ ਕਾਰ ਕੀ ਹੋ ਸਕਦੀ ਹੈ। ਕੰਪਨੀ ਨੇ Mercedes-Benz Vision AVTR ਦੀ ਆਪਣੀ ਇਲੈਕਟ੍ਰਿਕ ਕੰਸੈਪਟ ਕਾਰ ਪੇਸ਼ ਕੀਤੀ। ਕਾਰ ਨੂੰ ਡਿਜ਼ਾਈਨ ਕਰਨ 'ਚ ਅਵਤਾਰ ਫਿਲਮ ਦੇ ਨਿਰਦੇਸ਼ਕ ਜੇਮਜ਼ ਕੈਮਰਨ ਤੋਂ ਮਦਦ ਲਈ ਗਈ। ਕਾਰ 'ਚ ਸਟੀਅਰਿੰਗ ਵੀਲ ਨਹੀਂ ਹੈ। ਕੰਪਨੀ ਅਨੁਸਾਰ ਭਵਿੱਖ ਦੀ ਇਹ ਕਾਰ ਆਟੋਨੋਮਸ ਹੈ। ਕਾਰ ਵਿਚ ਇੱਕ ਕੰਟਰੋਲਰ ਦਿੱਤਾ ਗਿਆ ਹੈ। ਪੈਸੇਂਜਰ ਇਸ ਕੰਟਰੋਲਰ ਦੇ ਜ਼ਰੀਏ ਕਾਰ ਨਾਲ ਗੱਲ ਕਰ ਸਕਦੇ ਹਨ। ਕੰਪਨੀ ਮੁਤਾਬਕ ਜਦੋਂ Mercedes-Benz AVTR concept ਕਾਰ ਚੱਲਣੀ ਸ਼ੁਰੂ ਹੋਵੇਗੀ, ਕਾਰ ਦੇ ਅੰਦਰ ਵੱਡੇ ਸਕ੍ਰੀਨ ਤੇ 3 ਡੀ ਗਰਾਫਿਕਸ ਦਿਖਾਈ ਦੇਣਗੇ, ਜੋ ਕਾਰ 'ਚ ਸਵਾਰ ਲੋਕਾਂ ਨੂੰ ਫ਼ਿਲਮ ਅਵਤਾਰ ਦੀ ਕਾਲਪਨਿਕ ਦੁਨੀਆ ਜਿਹਾ ਮਹਿਸੂਸ ਕਰਾਉਣਗੇ। ਕਾਰ ਦੇ ਪਿਛਲੇ ਹਿੱਸੇ ਨੂੰ 'ਬਾਇਓਨਿਕ ਫਲੈਪਸ' ਨਾਲ ਢੱਕਿਆ ਹੋਇਆ ਹੈ। ਕੰਪਨੀ ਦਾ ਕਹਿਣਾ ਹੇ ਕਿ ਇਸਦੀ ਵਰਤੋਂ ਕਾਰ ਦੇ ਬਾਹਰ ਲੋਕਾਂ ਨਾਲ ਗੱਲਬਾਤ ਕਰਨ ਲਈ ਕੀਤੀ ਜਾ ਸਕਦੀ ਹੈ। ਮਰਸਡੀਜ਼-ਬੈਂਜ਼ ਦੀ ਇਸ ਕੰਸੈਪਟ ਕਾਰ ਦੇ ਪਹੀਏ ਵੀ ਖਾਸ ਹਨ। ਮਰਸੀਡੀਜ਼ ਦਾ ਕਹਿਣਾ ਹੈ ਕਿ ਇਸ ਦਾ ਪਰਦਾ ਅਵਤਾਰ ਫ਼ਿਲਮ 'ਚ ਦਰਸਾਈਆਂ ਗਈਆਂ ‘Seeds of the tree of sales’ ਤੋਂ ਪ੍ਰੇਰਿਤ ਹੈ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















