ਕੰਮ ਦੀ ਗੱਲ! ਨਵਾਂ ਟ੍ਰੈਫਿਕ ਨਿਯਮ ਆਇਆ, ਕਾਰ ਮਾਲਕ ਸੜਕ 'ਤੇ ਨਿਕਲਣ ਤੋਂ ਪਹਿਲਾਂ ਜ਼ਰੂਰ ਜਾਣ ਲਵੇ
New Traffic Rules : ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਅਨੁਸਾਰ ਦੇਸ਼ ਵਿੱਚ ਵਿਦੇਸ਼ੀ ਨਿੱਜੀ ਵਾਹਨਾਂ ਦੀ ਰਸਮੀ ਤੌਰ 'ਤੇ ਚੱਲਣ ਲਈ ਇੱਕ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
New Traffic Rules : ਜਿਨ੍ਹਾਂ ਲੋਕਾਂ ਕੋਲ ਵਿਦੇਸ਼ੀ ਨੰਬਰ ਦੀ ਕਾਰ ਹੈ ਜਾਂ ਜੋ ਵਿਦੇਸ਼ੀ ਨੰਬਰ ਵਾਲੀ ਕਾਰ ਖਰੀਦ ਕੇ ਭਾਰਤ ਲਿਆਉਣਾ ਚਾਹੁੰਦੇ ਹਨ, ਉਨ੍ਹਾਂ ਲਈ ਸਰਕਾਰ ਨੇ ਨਵਾਂ ਟਰੈਫਿਕ ਨਿਯਮ ਲਿਆਂਦਾ ਹੈ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ (MoRTH) ਨੇ ਪਿਛਲੇ ਮਹੀਨੇ ਭਾਰਤੀ ਖੇਤਰ ਵਿੱਚ ਦਾਖਲ ਹੋਣ ਜਾਂ ਚੱਲਣ 'ਤੇ ਦੂਜੇ ਦੇਸ਼ਾਂ ਵਿੱਚ ਰਜਿਸਟਰਡ ਨਿੱਜੀ ਵਾਹਨਾਂ ਦੀ ਆਵਾਜਾਈ ਨੂੰ ਰਸਮੀ ਬਣਾਉਣ ਦਾ ਪ੍ਰਸਤਾਵ ਦਿੱਤਾ ਹੈ।
ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਅਨੁਸਾਰ ਦੇਸ਼ ਵਿੱਚ ਵਿਦੇਸ਼ੀ ਨਿੱਜੀ ਵਾਹਨਾਂ ਦੀ ਰਸਮੀ ਤੌਰ 'ਤੇ ਚੱਲਣ ਲਈ ਇੱਕ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਹ ਨਿਯਮ ਭਾਰਤ 'ਚ ਦੂਜੇ ਦੇਸ਼ਾਂ ਵਿੱਚ ਰਜਿਸਟਰਡ ਗੈਰ-ਟਰਾਂਸਪੋਰਟ (ਨਿੱਜੀ) ਵਾਹਨਾਂ ਦੇ ਦਾਖਲੇ ਜਾਂ ਆਵਾਜਾਈ ਨੂੰ ਰਸਮੀ ਬਣਾਉਣ ਦਾ ਪ੍ਰਸਤਾਵ ਕਰਦੇ ਹਨ।
ਦੇਸ਼ 'ਚ ਤੁਹਾਡੇ ਠਹਿਰਣ ਦੀ ਮਿਆਦ ਦੇ ਦੌਰਾਨ ਅੰਤਰ-ਦੇਸ਼ੀ ਗੈਰ-ਟਰਾਂਸਪੋਰਟ ਵਾਹਨ ਨਿਯਮਾਂ ਦੇ ਅਧੀਨ ਚੱਲਣ ਵਾਲੇ ਵਾਹਨਾਂ ਕੋਲ ਹੇਠਾਂ ਦਿੱਤੇ ਦਸਤਾਵੇਜ਼ ਹੋਣੇ ਚਾਹੀਦੇ ਹਨ ਤੇ ਕੇਵਲ ਤਦ ਹੀ ਤੁਸੀਂ ਭਾਰਤੀ ਸੜਕਾਂ 'ਤੇ ਸੁਤੰਤਰ ਰੂਪ ਵਿੱਚ ਘੁੰਮ ਸਕਦੇ ਹੋ।
(i) ਵੈਧ ਰਜਿਸਟ੍ਰੇਸ਼ਨ ਸਰਟੀਫਿਕੇਟ।
(ii) ਵੈਧ ਡਰਾਈਵਿੰਗ ਲਾਇਸੰਸ ਜਾਂ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ, ਜੋ ਵੀ ਲਾਗੂ ਹੋਵੇ।
(iii) ਵੈਧ ਬੀਮਾ ਪਾਲਿਸੀ।
(iv) ਵੈਧ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ (ਜੇ ਮੂਲ ਦੇਸ਼ ਵਿੱਚ ਲਾਗੂ ਹੋਵੇ)।
ਜੇਕਰ ਉਪਰੋਕਤ ਦਸਤਾਵੇਜ਼ ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਹਨ, ਤਾਂ ਇੱਕ ਅਧਿਕਾਰਤ ਅੰਗਰੇਜ਼ੀ ਅਨੁਵਾਦ ਜਾਰੀ ਕਰਨ ਵਾਲੇ ਅਥਾਰਟੀ ਦੁਆਰਾ ਪ੍ਰਮਾਣਿਤ, ਅਸਲ ਦਸਤਾਵੇਜ਼ਾਂ ਦੇ ਨਾਲ ਹੋਣਾ ਚਾਹੀਦਾ ਹੈ। ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਵਿੱਚ ਰਜਿਸਟਰਡ ਮੋਟਰ ਵਾਹਨਾਂ ਨੂੰ ਭਾਰਤ ਦੇ ਅੰਦਰ ਸਥਾਨਕ ਯਾਤਰੀਆਂ ਤੇ ਮਾਲ ਦੀ ਢੋਆ-ਢੁਆਈ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।
ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਵਿੱਚ ਰਜਿਸਟਰਡ ਮੋਟਰ ਵਾਹਨਾਂ ਨੂੰ ਭਾਰਤ ਦੇ ਮੋਟਰ ਵਾਹਨ ਐਕਟ 1988 ਦੀ ਧਾਰਾ 118 ਦੇ ਨਿਯਮਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ MoRTH ਨੇ ਇੱਕ ਡਰਾਫਟ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਅੰਤਰ-ਦੇਸ਼ ਗੈਰ-ਟਰਾਂਸਪੋਰਟ ਵਾਹਨ ਨਿਯਮਾਂ ਦੇ ਤਹਿਤ, ਭਾਰਤੀ ਖੇਤਰ ਵਿੱਚ ਚੱਲਣ ਵਾਲੇ ਵਾਹਨ ਕੋਲ ਇੱਕ ਵੈਧ ਰਜਿਸਟ੍ਰੇਸ਼ਨ ਸਰਟੀਫਿਕੇਟ ਹੋਣਾ ਚਾਹੀਦਾ ਹੈ। ਸੜਕ 'ਤੇ ਗੱਡੀ ਚਲਾਉਂਦੇ ਸਮੇਂ ਇੱਕ ਵੈਧ ਬੀਮਾ ਪਾਲਿਸੀ ਅਤੇ ਅੰਤਰਰਾਸ਼ਟਰੀ ਡਰਾਈਵਿੰਗ ਲਾਇਸੈਂਸ ਹੋਣਾ ਲਾਜ਼ਮੀ ਹੈ।