ਦੁਨੀਆ ਦੀ ਪਹਿਲੀ ਸੋਲਰ-ਇਲੈਕਟ੍ਰਿਕ ਕਾਰ ਹੋਈ ਲਾਂਚ, ਬਗੈਰ ਚਾਰਜ ਕੀਤੇ ਕਈ ਮਹੀਨੇ ਚੱਲੇਗੀ
ਖ਼ਾਸ ਗੱਲ ਇਹ ਹੈ ਕਿ ਇਹ ਕਾਰ ਇੱਕ ਸੋਲਰ ਇਲੈਕਟ੍ਰਿਕ ਪਾਵਰਟ੍ਰੇਨ ਨਾਲ ਵੀ ਲੈਸ ਹੈ, ਜੋ ਇੱਕ ਵਾਰ ਚਾਰਜ ਕਰਨ 'ਤੇ ਲਗਭਗ 700 ਕਿਲੋਮੀਟਰ ਦੀ ਰੇਂਜ ਦੇਣ ਦੇ ਸਮਰੱਥ ਹੈ। ਕੰਪਨੀ ਨੇ ਫਿਲਹਾਲ ਇਸ ਵਾਹਨ ਨੂੰ UAE 'ਚ ਪੇਸ਼ ਕੀਤਾ ਹੈ।
ਨਵੀਂ ਦਿੱਲੀ : ਇਕ ਪਾਸੇ ਦੁਨੀਆ 'ਚ ਇਲੈਕਟ੍ਰਿਕ ਕਾਰਾਂ ਦਾ ਕ੍ਰੇਜ਼ ਵੱਧਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੁਝ ਕੰਪਨੀਆਂ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਕਾਰਾਂ 'ਤੇ ਵੀ ਕੰਮ ਕਰ ਰਹੀਆਂ ਹਨ ਅਤੇ ਇਸ ਖੇਤਰ 'ਚ ਨਿਵੇਸ਼ ਕਰ ਰਹੀਆਂ ਹਨ। ਹਾਲਾਂਕਿ ਸੋਲਰ ਗੱਡੀਆਂ ਹਾਲੇ ਸੇਲ ਲਈ ਉਪਲੱਬਧ ਨਹੀਂ ਹਨ ਅਤੇ ਉਨ੍ਹਾਂ ਨੂੰ ਬਾਜ਼ਾਰ ਤੱਕ ਪਹੁੰਚਣ 'ਚ ਸਮਾਂ ਲੱਗੇਗਾ। ਹੁਣ ਨੀਦਰਲੈਂਡ ਦੀ ਇੱਕ ਕੰਪਨੀ ਨੇ ਸੋਲਰ ਕਾਰ ਪੇਸ਼ ਕੀਤੀ ਹੈ। ਇਹ ਦੁਨੀਆ ਦੀ ਪਹਿਲੀ ਸੋਲਰ ਕਾਰ ਹੈ, ਜਿਸ ਨੂੰ LightYear 0 ਦਾ ਨਾਂ ਦਿੱਤਾ ਗਿਆ ਹੈ।
ਖ਼ਾਸ ਗੱਲ ਇਹ ਹੈ ਕਿ ਇਹ ਕਾਰ ਇੱਕ ਸੋਲਰ ਇਲੈਕਟ੍ਰਿਕ ਪਾਵਰਟ੍ਰੇਨ ਨਾਲ ਵੀ ਲੈਸ ਹੈ, ਜੋ ਇੱਕ ਵਾਰ ਚਾਰਜ ਕਰਨ 'ਤੇ ਲਗਭਗ 700 ਕਿਲੋਮੀਟਰ ਦੀ ਰੇਂਜ ਦੇਣ ਦੇ ਸਮਰੱਥ ਹੈ। ਇੱਥੇ ਅਸੀਂ ਤੁਹਾਨੂੰ ਕਾਰ ਦੀ ਕੀਮਤ ਤੋਂ ਲੈ ਕੇ ਹੁਣ ਤੱਕ ਸਾਹਮਣੇ ਆਏ ਫੀਚਰਸ ਦੀ ਪੂਰੀ ਜਾਣਕਾਰੀ ਦੇ ਰਹੇ ਹਾਂ।
ਕੀ ਹੈ ਕੀਮਤ?
ਕੰਪਨੀ ਨੇ ਫਿਲਹਾਲ ਇਸ ਵਾਹਨ ਨੂੰ UAE 'ਚ ਪੇਸ਼ ਕੀਤਾ ਹੈ। ਕੰਪਨੀ ਨੇ ਆਪਣੀ ਵੈੱਬਸਾਈਟ 'ਤੇ ਇਸ ਕਾਰ ਦੀ ਕੀਮਤ 2,50,000 ਯੂਰੋ ਮਤਲਬ ਲਗਭਗ 2 ਕਰੋੜ ਰੁਪਏ ਰੱਖੀ ਹੈ। ਯੂਏਈ 'ਚ ਦਿਲਚਸਪੀ ਰੱਖਣ ਵਾਲੇ ਖਰੀਦਦਾਰ ਕੰਪਨੀ ਦੀ ਵੈੱਬਸਾਈਟ ਤੋਂ ਇਸ ਕਾਰ ਨੂੰ ਬੁੱਕ ਕਰ ਸਕਦੇ ਹਨ। ਹੋਰ ਗਾਹਕਾਂ ਲਈ ਇਹ ਕਾਰ ਅਗਲੇ ਸਾਲ ਵਿਕਰੀ ਲਈ ਉਪਲੱਬਧ ਹੋਵੇਗੀ।
160 kmph ਦੀ ਟਾਪ ਸਪੀਡ
ਰਿਪੋਰਟਾਂ ਮੁਤਾਬਕ ਇਹ ਕਾਰ ਟੇਸਲਾ ਮਾਡਲ ਐਸ (Tesla Model S) ਤੋਂ ਦੁੱਗਣੀ ਐਫੀਸ਼ਿਐਂਟ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਲਾਈਟ ਈਅਰ 0 ਕਾਰ ਨੂੰ ਗਰਮੀਆਂ ਦੇ ਮੌਸਮ 'ਚ ਮਹੀਨਿਆਂ ਤੱਕ ਚਾਰਜ ਕੀਤੇ ਬਗੈਰ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦੀ ਟਾਪ ਸਪੀਡ 160 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਹ ਸੋਲਰ ਇਲੈਕਟ੍ਰਿਕ ਕਾਰ ਸਿਰਫ਼ 10 ਸਕਿੰਟਾਂ 'ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜਨ ਦੇ ਸਮਰੱਥ ਹੈ।
ਬੈਟਰੀ ਤੇ ਪਾਵਰ
ਕਾਰ 'ਚ 60 ਕਿਲੋਵਾਟ ਦਾ ਬੈਟਰੀ ਪੈਕ ਦਿੱਤਾ ਗਿਆ ਹੈ ਅਤੇ ਇਹ 174hp ਦੀ ਪਾਵਰ ਜਨਰੇਟ ਕਰਨ 'ਚ ਸਮਰੱਥ ਹੈ। ਇੱਕ ਵਾਰ ਚਾਰਜ ਕਰਨ 'ਤੇ ਇਹ ਬੈਟਰੀ ਤੋਂ 625 ਕਿਲੋਮੀਟਰ ਦੀ ਰੇਂਜ ਅਤੇ ਸੋਲਰ ਪਾਵਰ ਰਾਹੀਂ 70 ਕਿਲੋਮੀਟਰ ਦੀ ਵਾਧੂ ਰੇਂਜ ਮਿਲਦੀ ਹੈ। ਇਸ ਤਰ੍ਹਾਂ ਕਾਰ ਦੀ ਓਵਰਆਲ ਰੇਂਜ 695 ਕਿਲੋਮੀਟਰ ਹੈ ਜੋ ਕਿ ਕਾਫੀ ਸ਼ਾਨਦਾਰ ਹੈ।