Traffic Challan Fine Full List: ਕਿਹੜੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਕਿੰਨਾ ਜੁਰਮਾਨਾ ਪੜ੍ਹੋ ਪੂਰੀ ਲਿਸਟ
Traffic Challan List With Fines: ਅੱਜ ਤੁਹਾਨੂੰ ਪਤਾ ਲੱਗੇਗਾ ਕਿ ਭਾਰਤ ਵਿੱਚ ਕਿਸ ਟ੍ਰੈਫਿਕ ਨਿਯਮ ਦੀ ਉਲੰਘਣਾ ਕਰਨ 'ਤੇ ਕਿੰਨਾ ਜੁਰਮਾਨਾ ਲੱਗਦਾ ਹੈ।
Traffic Challan Fine Full List: ਜਦੋਂ ਵੀ ਤੁਸੀਂ ਸੜਕ 'ਤੇ ਵਾਹਨ ਚਲਾਉਂਦੇ ਹੋ, ਤਾਂ ਤੁਹਾਨੂੰ ਟ੍ਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਬਹੁਤ ਸਾਰੇ ਫਾਇਦੇ ਹਨ। ਇਸ ਨਾਲ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲਦਾ ਹੈ, ਟ੍ਰੈਫਿਕ ਦੌਰਾਨ ਤੁਹਾਡੀ ਸੁਰੱਖਿਆ ਵਧਦੀ ਹੈ ਤੇ ਤੁਸੀਂ ਪੁਲਿਸ ਵੱਲੋਂ ਕੱਟੇ ਜਾਣ ਵਾਲੇ ਚਲਾਨ ਤੋਂ ਵੀ ਬਚ ਸਕਦੇ ਹੋ।
ਮੌਜੂਦਾ ਸਮੇਂ 'ਚ ਭਾਰਤ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਭਾਰੀ ਜੁਰਮਾਨਾ ਭਰਨਾ ਪੈਂਦਾ ਹੈ। ਇਸ ਦੇ ਨਾਲ ਹੀ ਕਈ ਮਾਮਲਿਆਂ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਜੇਲ੍ਹ ਵੀ ਹੋ ਸਕਦੀ ਹੈ।
ਅਜਿਹੇ 'ਚ ਜੇਕਰ ਤੁਹਾਨੂੰ ਨਹੀਂ ਪਤਾ ਕਿ ਕਿਸ ਟ੍ਰੈਫਿਕ ਨਿਯਮ ਦੀ ਉਲੰਘਣਾ ਕਰਨ 'ਤੇ ਕਿੰਨਾ ਜੁਰਮਾਨਾ ਲਾਇਆ ਜਾਂਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਅੱਜ ਤੁਹਾਨੂੰ ਪਤਾ ਲੱਗੇਗਾ ਕਿ ਭਾਰਤ ਵਿੱਚ ਕਿਸ ਟ੍ਰੈਫਿਕ ਨਿਯਮ ਦੀ ਉਲੰਘਣਾ ਕਰਨ 'ਤੇ ਕਿੰਨਾ ਜੁਰਮਾਨਾ ਹੈ। ਅਸੀਂ ਜੋ ਜਾਣਕਾਰੀ ਦੇਣ ਜਾ ਰਹੇ ਹਾਂ ਉਹ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਕਾਨੂੰਨ 'ਤੇ ਆਧਾਰਤ ਹੈ। ਕੁਝ ਸੂਬਿਆਂ ਨੇ ਆਪਣੇ ਹਿਸਾਬ ਨਾਲ ਇਨ੍ਹਾਂ 'ਚ ਬਦਲਾਅ ਵੀ ਕੀਤੇ ਹਨ।
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਜੁਰਮਾਨੇ ਦੀ ਪੂਰੀ ਲਿਸਟ
ਆਮ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ 500 ਰੁਪਏ ਜੁਰਮਾਨਾ
ਸੜਕ ਨਿਯਮਾਂ ਦੀ ਉਲੰਘਣਾ ਲਈ 500 ਰੁਪਏ ਜੁਰਮਾਨਾ
ਟ੍ਰੈਫਿਕ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਨਾ ਕਰਨ 'ਤੇ 2,000 ਰੁਪਏ ਜੁਰਮਾਨਾ
ਆਰਸੀ ਤੋਂ ਬਗੈਰ ਵਾਹਨ ਦੀ ਵਰਤੋਂ ਕਰਨ 'ਤੇ 5,000 ਰੁਪਏ ਜੁਰਮਾਨਾ
ਬਿਨਾਂ DL ਦੇ ਗੱਡੀ ਚਲਾਉਣ 'ਤੇ 5,000 ਰੁਪਏ ਜੁਰਮਾਨਾ
DL ਰੱਦ ਹੋਣ ਤੋਂ ਬਾਅਦ ਵੀ ਵਾਹਨ ਚਲਾਉਣ 'ਤੇ 10,000 ਜੁਰਮਾਨਾ
ਲਾਈਟ ਮੋਟਰ ਵਹੀਕਲ (LMV) ਓਵਰਸਪੀਡਿੰਗ ਲਈ 1000 ਜੁਰਮਾਨਾ
ਦਰਮਿਆਨੇ ਆਕਾਰ ਦੇ ਵਾਹਨਾਂ ਲਈ ਤੇਜ਼ ਰਫਤਾਰ ਲਈ 2000 ਰੁਪਏ ਜੁਰਮਾਨਾ
ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ 10,000 ਹਜ਼ਾਰ ਰੁਪਏ ਜੁਰਮਾਨਾ
ਲਾਲ ਲਾਈਨ ਜੰਪ ਕਰਨ 'ਤੇ 500 ਰੁਪਏ ਜੁਰਮਾਨਾ
ਸੀਟ ਬੈਲਟ ਨਾ ਲਗਾਉਣ 'ਤੇ 1000 ਜੁਰਮਾਨਾ