ਜੇਕਰ ਲੰਬਾ ਸਮਾਂ ਨਹੀਂ ਭਰਦੇ ਗੱਡੀ ਦਾ ਚਲਾਨ ਤਾਂ ਜਾਣੋ ਕੀ ਹੋ ਸਕਦੀ ਕਾਰਵਾਈ?
ਨਵੀਂ ਦਿੱਲੀ: ਦੇਸ਼ ਵਿੱਚ ਹਰ ਸਾਲ ਇੱਕ ਲੱਖ ਤੋਂ ਵੱਧ ਲੋਕ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਬੈਠਦੇ ਹਨ। ਇਨ੍ਹਾਂ ਤੋਂ ਬਚਣ ਲਈ ਤੇ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਹੀ ਟ੍ਰੈਫਿਕ ਨਿਯਮ ਬਣਾਏ ਹਨ
ਨਵੀਂ ਦਿੱਲੀ: ਦੇਸ਼ ਵਿੱਚ ਹਰ ਸਾਲ ਇੱਕ ਲੱਖ ਤੋਂ ਵੱਧ ਲੋਕ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਬੈਠਦੇ ਹਨ। ਇਨ੍ਹਾਂ ਤੋਂ ਬਚਣ ਲਈ ਤੇ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਹੀ ਟ੍ਰੈਫਿਕ ਨਿਯਮ ਬਣਾਏ ਹਨ ਤੇ ਜਦੋਂ ਕੋਈ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਕੇ ਵਾਹਨ ਚਲਾਉਂਦਾ ਹੈ ਤਾਂ ਉਹ ਆਪਣੇ ਆਪ ਦੇ ਨਾਲ-ਨਾਲ ਸੜਕ 'ਤੇ ਮੌਜੂਦ ਹੋਰ ਲੋਕਾਂ ਲਈ ਵੀ ਖਤਰਾ ਪੈਦਾ ਕਰਦਾ ਹੈ।
ਹਾਲਾਂਕਿ ਸਰਕਾਰਾਂ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਬਹੁਤ ਸਖਤ ਹਨ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਵੱਡੀ ਗਿਣਤੀ 'ਚ ਲੋਕਾਂ ਦੇ ਚਲਾਨ ਕੱਟੇ ਜਾਂਦੇ ਹਨ, ਇਸ ਦੇ ਨਾਲ ਹੀ ਨਿਯਮਾਂ ਮੁਤਾਬਕ ਅਜਿਹੇ ਲੋਕਾਂ ਨੂੰ ਕਈ ਮਾਮਲਿਆਂ 'ਚ ਜੇਲ੍ਹ ਭੇਜਣ ਦਾ ਵੀ ਪ੍ਰਬੰਧ ਹੈ। ਇਸ ਦੇ ਬਾਵਜੂਦ ਵੱਡੀ ਗਿਣਤੀ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਚਲਾਨ ਦਾ ਸਾਹਮਣਾ ਕਰਨਾ ਪੈਂਦਾ ਹੈ।
ਅਜਿਹੇ 'ਚ ਹਾਲਾਤ ਇਹ ਹੋ ਜਾਂਦੇ ਹਨ ਕਿ ਕੁਝ ਲੋਕ ਲੰਬੇ ਸਮੇਂ ਤੱਕ ਚਲਾਨ ਨਹੀਂ ਭਰਦੇ, ਅਜਿਹੇ 'ਚ ਆਮ ਤੌਰ 'ਤੇ ਦੋ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹਨ। ਪਹਿਲਾ ਇਹ ਹੈ ਕਿ ਪੁਲਿਸ ਦੁਆਰਾ ਤੁਹਾਡਾ ਚਲਾਨ ਅਦਾਲਤ ਵਿੱਚ ਭੇਜਿਆ ਜਾਂਦਾ ਹੈ ਤੇ ਫਿਰ ਅਦਾਲਤ ਲੰਬੇ ਸਮੇਂ ਤੋਂ ਚਲਾਨ ਪੈਂਡਿੰਗ ਹੋਣ ਦੀ ਸਥਿਤੀ ਵਿੱਚ ਇੱਕ ਸੰਮਨ ਜਾਰੀ ਕਰਦੀ ਹੈ, ਜੋ ਉਸ ਵਿਅਕਤੀ ਦੇ ਪਤੇ 'ਤੇ ਪਹੁੰਚ ਜਾਂਦੀ ਹੈ ਜਿਸ ਦਾ ਚਲਾਨ ਕੱਟਿਆ ਜਾਂਦਾ ਹੈ ਭਾਵ ਉਹੀ ਗੱਡੀ ਦਾ ਮਾਲਕ ਹੈ। ਇੱਥੇ ਅਦਾਲਤ ਕਈ ਮਾਮਲਿਆਂ ਵਿੱਚ ਜੁਰਮਾਨਾ ਵੀ ਵਧਾ ਦਿੰਦੀ ਹੈ। ਹਾਲਾਂਕਿ, ਬਹੁਤ ਸਾਰੇ ਮਾਮਲਿਆਂ ਵਿੱਚ ਅਜਿਹਾ ਨਹੀਂ ਹੁੰਦਾ, ਪਰ ਅਜਿਹੀ ਸਥਿਤੀ ਵਿੱਚ ਤੁਹਾਨੂੰ ਅਦਾਲਤ ਵਿੱਚ ਜਾਣਾ ਪੈ ਸਕਦਾ ਹੈ।
ਚਲਾਨ ਲੰਬਿਤ ਹੋਣ ਦੀ ਸਥਿਤੀ ਵਿੱਚ, ਵਾਹਨ ਦੀ ਆਰਸੀ (ਰਜਿਸਟ੍ਰੇਸ਼ਨ ਸਰਟੀਫਿਕੇਟ) ਲਾਕ ਹੋ ਜਾਂਦੀ ਹੈ। ਹੁਣ ਜੇਕਰ ਤੁਸੀਂ ਆਰਸੀ ਨੂੰ ਕਿਸੇ ਹੋਰ ਨੂੰ ਟਰਾਂਸਫਰ ਕਰਨਾ ਚਾਹੁੰਦੇ ਹੋ, ਜੋ ਆਮ ਤੌਰ 'ਤੇ ਵਾਹਨ ਦੀ ਵਿਕਰੀ ਦੇ ਸਮੇਂ ਕੀਤਾ ਜਾਂਦਾ ਹੈ, ਤਾਂ ਤੁਸੀਂ ਅਜਿਹਾ ਉਦੋਂ ਤੱਕ ਨਹੀਂ ਕਰ ਸਕੋਗੇ ਜਦੋਂ ਤੱਕ ਬਕਾਇਆ ਚਲਾਨ ਨਹੀਂ ਭਰਿਆ ਜਾਂਦਾ। ਤੁਹਾਨੂੰ ਪਹਿਲਾਂ ਪੈਂਡਿੰਗ ਚਲਾਨ ਭਰਨਾ ਹੋਵੇਗਾ।