Traffic Rules: ਜੇ ਤੁਸੀਂ ਆਪਣੇ ਕੋਲ ਰੱਖਣਾ ਭੁੱਲ ਗਏ ਡਰਾਈਵਿੰਗ ਲਾਇਸੈਂਸ ਤਾਂ ਵੀ ਨਹੀਂ ਕੱਟੇਗਾ ਚਲਾਨ, ਜਾਣੋ ਕੀ ਹੈ ਇਸ ਤੋਂ ਬਚਣ ਦਾ ਤਰੀਕਾ?
ਤੁਹਾਨੂੰ ਆਪਣੇ ਫ਼ੋਨ 'ਚ ਇੱਕ ਸਰਕਾਰੀ ਐਪ DigiLocker 'ਚ ਡਾਊਨਲੋਡ ਕਰਕੇ ਸੇਵ ਕਰਨਾ ਹੋਵੇਗਾ। ਉਦੋਂ ਹੀ ਨਿਯਮਾਂ ਦੇ ਅਨੁਸਾਰ ਤੁਹਾਨੂੰ ਡਰਾਈਵਿੰਗ ਲਾਇਸੈਂਸ ਧਾਰਕ ਮੰਨਿਆ ਜਾਵੇਗਾ।
Driving Without Driving Licence: ਭਾਰਤ 'ਚ ਟ੍ਰੈਫ਼ਿਕ ਨਿਯਮਾਂ ਦੇ ਅਨੁਸਾਰ ਸੜਕ 'ਤੇ ਕੋਈ ਵੀ ਵਾਹਨ ਚਲਾਉਂਦੇ ਸਮੇਂ ਹਰ ਸਮੇਂ ਡਰਾਈਵਿੰਗ ਲਾਇਸੈਂਸ ਰੱਖਣਾ ਲਾਜ਼ਮੀ ਹੈ। ਅਜਿਹਾ ਨਾ ਕਰਨਾ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਮੰਨਿਆ ਜਾਂਦਾ ਹੈ। ਮੋਟਰ ਵਹੀਕਲ ਐਕਟ ਦੇ ਅਨੁਸਾਰ ਸਿਰਫ਼ ਉਹੀ ਵਿਅਕਤੀ ਸੜਕਾਂ 'ਤੇ ਵਾਹਨ ਚਲਾਉਣ ਦੇ ਯੋਗ ਹਨ, ਜਿਨ੍ਹਾਂ ਕੋਲ ਜਾਇਜ਼ ਡਰਾਈਵਿੰਗ ਲਾਇਸੈਂਸ ਹੈ। ਜੇਕਰ ਕੋਈ ਵਿਅਕਤੀ ਬਗੈਰ ਡਰਾਈਵਿੰਗ ਲਾਇਸੈਂਸ ਤੋਂ ਵਾਹਨ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਟ੍ਰੈਫ਼ਿਕ ਪੁਲਿਸ ਉਸ ਦਾ ਚਲਾਨ ਕੱਟ ਸਕਦੀ ਹੈ।
ਪਰ ਲਾਇਸੈਂਸ ਨੂੰ ਆਪਣੇ ਨਾਲ ਰੱਖਣਾ ਹਮੇਸ਼ਾ ਮੁਸ਼ਕਲ ਹੁੰਦਾ ਹੈ ਅਤੇ ਕਈ ਵਾਰ ਅਜਿਹੇ ਲੋਕਾਂ ਦਾ ਚਲਾਨ ਵੀ ਕੱਟਿਆ ਜਾਂਦਾ ਹੈ, ਜਿਨ੍ਹਾਂ ਕੋਲ ਡਰਾਈਵਿੰਗ ਲਾਇਸੰਸ ਹੁੰਦਾ ਹੈ, ਪਰ ਉਹ ਅਕਸਰ ਇਸ ਨੂੰ ਆਪਣੇ ਕੋਲ ਰੱਖਣਾ ਭੁੱਲ ਜਾਂਦੇ ਹਨ ਅਤੇ ਚੈਕਿੰਗ ਦੌਰਾਨ ਲਾਇਸੈਂਸ ਪੇਸ਼ ਨਾ ਕਰਨ ਕਾਰਨ ਟ੍ਰੈਫ਼ਿਕ ਪੁਲਿਸ ਇਹ ਮੰਨ ਲੈਂਦੀ ਹੈ ਕਿ ਉਸ ਵਿਅਕਤੀ ਕੋਲ ਡਰਾਈਵਿੰਗ ਲਾਇਸੰਸ ਨਹੀਂ ਹੈ। ਅਜਿਹੀ ਸਥਿਤੀ 'ਚ ਬੈਠੇ-ਬਿਠਾਏ ਭਾਰੀ ਖਰਚਾ ਹੋ ਸਕਦਾ ਹੈ। ਜੇਕਰ ਤੁਸੀਂ ਵੀ ਅਕਸਰ ਆਪਣਾ ਡਰਾਈਵਿੰਗ ਲਾਇਸੈਂਸ ਆਪਣੇ ਕੋਲ ਰੱਖਣਾ ਭੁੱਲ ਜਾਂਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਤਰੀਕੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਚਲਾਨ ਤੋਂ ਬੱਚ ਸਕਦੇ ਹੋ। ਬੱਸ ਇਸ ਦੇ ਲਈ ਤੁਹਾਨੂੰ ਇੱਕ ਸਧਾਰਨ ਕੰਮ ਕਰਨਾ ਹੋਵੇਗਾ।
ਕੀ ਕਰੀਏ?
ਜੇਕਰ ਤੁਸੀਂ ਹਮੇਸ਼ਾ ਆਪਣਾ ਡਰਾਈਵਿੰਗ ਲਾਇਸੈਂਸ ਆਪਣੇ ਕੋਲ ਰੱਖਣਾ ਭੁੱਲ ਜਾਂਦੇ ਹੋ ਤਾਂ ਇੱਕ ਸਧਾਰਨ ਚੀਜ਼ ਤੁਹਾਨੂੰ ਇਸ ਪ੍ਰੇਸ਼ਾਨੀ ਤੋਂ ਬਚਾ ਸਕਦੀ ਹੈ। ਦਰਅਸਲ, ਸਰਕਾਰੀ ਨਿਯਮਾਂ ਦੇ ਅਨੁਸਾਰ ਅਜਿਹਾ ਸਿਸਟਮ ਹੈ ਕਿ ਤੁਹਾਨੂੰ ਆਪਣੇ ਡਰਾਈਵਿੰਗ ਲਾਇਸੈਂਸ ਨੂੰ ਹਮੇਸ਼ਾ ਆਪਣੇ ਨਾਲ ਹਾਰਡ ਕਾਪੀ 'ਚ ਨਹੀਂ ਰੱਖਣਾ ਪੈਂਦਾ। ਤੁਸੀਂ ਇਸ ਦੀ ਸਾਫ਼ਟ ਕਾਪੀ ਟ੍ਰੈਫਿਕ ਪੁਲਿਸ ਨੂੰ ਵੀ ਦਿਖਾ ਸਕਦੇ ਹੋ। ਪਰ ਇਹ ਸਾਫ਼ਟ ਕਾਪੀ ਨਿਯਮ ਕਿਸੇ ਵੀ ਕਿਸਮ ਦੀ ਫ਼ੋਟੋ ਜਾਂ ਸਕੈਨ ਕੀਤੇ DL ਲਈ ਵੈਧ ਨਹੀਂ ਹੈ। ਇਸ ਦੇ ਲਈ ਤੁਹਾਨੂੰ ਇਸ ਨੂੰ ਆਪਣੇ ਫ਼ੋਨ 'ਚ ਇੱਕ ਸਰਕਾਰੀ ਐਪ DigiLocker 'ਚ ਡਾਊਨਲੋਡ ਕਰਕੇ ਸੇਵ ਕਰਨਾ ਹੋਵੇਗਾ। ਉਦੋਂ ਹੀ ਨਿਯਮਾਂ ਦੇ ਅਨੁਸਾਰ ਤੁਹਾਨੂੰ ਡਰਾਈਵਿੰਗ ਲਾਇਸੈਂਸ ਧਾਰਕ ਮੰਨਿਆ ਜਾਵੇਗਾ।
ਡਿਜ਼ੀਟਲ ਇੰਡੀਆ ਦੀ ਹੈ ਪਹਿਲ
ਭਾਰਤ ਸਰਕਾਰ ਆਪਣੀ ਡਿਜ਼ੀਟਲ ਇੰਡੀਆ ਮੁਹਿੰਮ 'ਤੇ ਲਗਾਤਾਰ ਜ਼ੋਰ ਦੇ ਰਹੀ ਹੈ। ਇਸ ਦੇ ਲਈ ਸਰਕਾਰ ਨੇ ਇੱਕ ਮੋਬਾਈਲ ਐਪ DigiLocker ਲਾਂਚ ਕੀਤਾ ਸੀ। ਇਸ 'ਚ ਦੇਸ਼ ਦੇ ਨਾਗਰਿਕ ਆਪਣੇ ਸਾਰੇ ਮਹੱਤਵਪੂਰਨ ਦਸਤਾਵੇਜ਼ਾਂ ਨੂੰ ਪੇਪਰਲੈੱਸ ਫਾਰਮੈਟ 'ਚ ਡਿਜ਼ੀਟਲ ਰੂਪ 'ਚ ਸਟੋਰ ਕਰ ਸਕਦੇ ਹਨ ਅਤੇ ਲੋੜ ਪੈਣ 'ਤੇ ਇਸ ਦੀ ਵਰਤੋਂ ਕਰ ਸਕਦੇ ਹਨ। ਇਸ ਐਪ 'ਤੇ ਸੇਵ ਕੀਤੇ ਗਏ ਸਾਰੇ ਦਸਤਾਵੇਜ਼ ਪੂਰੀ ਤਰ੍ਹਾਂ ਵੈਧ ਹਨ। ਇਸ 'ਚ ਤੁਸੀਂ ਆਪਣੇ ਡੀਐਲ ਨੂੰ ਵੀ ਸੇਵ ਕਰਕੇ ਰੱਖ ਸਕਦੇ ਹੋ।