ਨੋਟ ਰੱਖੋ ਤਿਆਰ! ਜਲਦ ਹੀ ਬਾਜ਼ਾਰ 'ਚ ਤਹਿਲਕਾ ਮਚਾਉਣ ਆ ਰਹੀਆਂ ਨੇ ਇਹ 3 ਨਵੀਆਂ ਕਾਰਾਂ, ਜਾਣੋ ਕੀਮਤ ਤੇ ਖੂਬੀਆਂ ?
Kia ਇੰਡੀਆ 3 ਅਕਤੂਬਰ ਨੂੰ ਭਾਰਤ ਵਿੱਚ ਆਪਣੇ ਪ੍ਰਸਿੱਧ MPV ਕਾਰਨੀਵਲ ਦਾ ਅਪਡੇਟਿਡ ਸੰਸਕਰਣ ਲਾਂਚ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਮਾਰੂਤੀ ਸੁਜ਼ੂਕੀ ਜਲਦ ਹੀ ਆਪਣੀ ਕੰਪੈਕਟ MPV ਵੀ ਲਾਂਚ ਕਰ ਸਕਦੀ ਹੈ।
3 Upcoming MPV in India: ਪਿਛਲੇ ਕੁਝ ਸਾਲਾਂ ਤੋਂ MPV ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਜੇ ਤੁਸੀਂ ਵੀ ਭਵਿੱਖ ਵਿੱਚ ਇੱਕ ਨਵੀਂ MPV ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਸਿਰਫ ਤੁਹਾਡੇ ਲਈ ਹੈ।
ਆਉਣ ਵਾਲੇ ਦਿਨਾਂ 'ਚ ਕੀਆ ਇੰਡੀਆ ਤੇ ਮਾਰੂਤੀ ਸੁਜ਼ੂਕੀ ਵਰਗੀਆਂ ਕੰਪਨੀਆਂ ਭਾਰਤ 'ਚ ਨਵੇਂ MPV ਲਾਂਚ ਕਰਨ ਜਾ ਰਹੀਆਂ ਹਨ। ਆਓ ਜਾਣਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਲਾਂਚ ਹੋਣ ਵਾਲੀਆਂ 3 ਨਵੀਆਂ ਫੈਮਿਲੀ ਬੇਸਡ ਕਾਰਾਂ ਦੇ ਫੀਚਰਸ, ਕੀਮਤ ਅਤੇ ਪਾਵਰਟ੍ਰੇਨ ਕੀ ਹਨ।
ਨਵੀਂ ਕੀਆ ਕਾਰਨੀਵਲ
Kia ਇੰਡੀਆ 3 ਅਕਤੂਬਰ ਨੂੰ ਭਾਰਤ 'ਚ ਆਪਣੇ ਮਸ਼ਹੂਰ MPV ਕਾਰਨੀਵਲ ਦਾ ਅਪਡੇਟਿਡ ਵਰਜ਼ਨ ਲਾਂਚ ਕਰਨ ਜਾ ਰਹੀ ਹੈ। Kia ਕਾਰਨੀਵਲ ਦਾ ਲੇਟੈਸਟ ਜਨਰੇਸ਼ਨ ਮਾਡਲ ਕਈ ਐਡਵਾਂਸ ਫੀਚਰਸ ਨਾਲ ਲੈਸ ਹੋਣ ਜਾ ਰਿਹਾ ਹੈ। ਇਸ ਨਵੀਂ MPV ਦੀ ਦੂਜੀ ਕਤਾਰ ਲਗਜ਼ਰੀ ਅਤੇ ਪਾਵਰਡ ਸੀਟਾਂ ਨਾਲ ਲੈਸ ਹੋਣ ਜਾ ਰਹੀ ਹੈ, ਜਿਸ 'ਚ ਵੈਂਟੀਲੇਸ਼ਨ ਦੇ ਨਾਲ-ਨਾਲ ਲੱਤਾਂ ਦੇ ਸਪੋਰਟ ਦੀ ਸੁਵਿਧਾ ਵੀ ਹੋਵੇਗੀ। ਕਾਰ ਦੇ ਦਰਵਾਜ਼ੇ ਸਿਰਫ ਇੱਕ ਛੂਹਣ ਨਾਲ ਸਲਾਈਡ ਅਤੇ ਖੁੱਲ੍ਹ ਜਾਣਗੇ। ਗੱਡੀ 'ਚ ਡਿਊਲ ਇਲੈਕਟ੍ਰਿਕ ਸਨਰੂਫ ਵੀ ਲਗਾਇਆ ਗਿਆ ਹੈ।
ਸਾਲ 2020 ਵਿੱਚ ਲਾਂਚ ਹੋਏ ਕਾਰਨੀਵਲ ਦੀ ਐਕਸ-ਸ਼ੋਰੂਮ ਕੀਮਤ 24.95 ਲੱਖ ਰੁਪਏ ਸੀ। ਹੁਣ ਇਹ ਨਵਾਂ ਮਾਡਲ ਲਗਭਗ 50 ਲੱਖ ਰੁਪਏ ਦੀ ਐਕਸ-ਸ਼ੋਰੂਮ ਕੀਮਤ ਦੇ ਨਾਲ ਆ ਸਕਦਾ ਹੈ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਇਹ ਕਾਰ ਪੂਰੀ ਤਰ੍ਹਾਂ ਵਿਦੇਸ਼ਾਂ 'ਚ ਤਿਆਰ ਕੀਤੀ ਗਈ ਹੈ।
ਮਾਰੂਤੀ ਸੁਜ਼ੂਕੀ ਕੰਪੈਕਟ MPV
ਮਾਰੂਤੀ ਸੁਜ਼ੂਕੀ ਕੰਪਨੀ ਦੇਸ਼ ਵਿੱਚ ਸਭ ਤੋਂ ਵੱਧ ਕਾਰਾਂ ਵੇਚਦੀ ਹੈ। ਮਾਰੂਤੀ ਦੀ ਆਉਣ ਵਾਲੀ ਕੰਪੈਕਟ MPV ਬਾਜ਼ਾਰ 'ਚ Renault Triber ਨਾਲ ਮੁਕਾਬਲਾ ਕਰਨ ਜਾ ਰਹੀ ਹੈ। ਮਾਰੂਤੀ ਸੁਜ਼ੂਕੀ ਕਾਰ 'ਚ 1.2 ਲੀਟਰ Z-ਸੀਰੀਜ਼ ਪੈਟਰੋਲ ਇੰਜਣ ਦਿੱਤਾ ਜਾ ਸਕਦਾ ਹੈ।
ਕੀਆ ਕਾਰ ਦੀ ਫੇਸਲਿਫਟ
Kia ਇੰਡੀਆ ਜਲਦ ਹੀ ਆਪਣੇ ਮਸ਼ਹੂਰ Carance ਦਾ ਅਪਡੇਟਿਡ ਵਰਜ਼ਨ ਵੀ ਲਾਂਚ ਕਰਨ ਜਾ ਰਹੀ ਹੈ। ਅੱਪਡੇਟ ਕੀਤੇ Kia Carens ਵਿੱਚ, ਗਾਹਕਾਂ ਨੂੰ ਨਵਾਂ LED ਹੈਂਡ ਲੈਂਪ, ਰੀ-ਡਿਜ਼ਾਈਨ ਗ੍ਰਿਲ ਅਤੇ ਅਪਡੇਟ ਕੀਤੇ ਅਲਾਏ ਵ੍ਹੀਲ ਵੀ ਮਿਲਣ ਜਾ ਰਹੇ ਹਨ। ਇਸ ਤੋਂ ਇਲਾਵਾ ਕਾਰ ਦੀ ਪਾਵਰਟ੍ਰੇਨ 'ਚ ਕਿਸੇ ਤਰ੍ਹਾਂ ਦੇ ਬਦਲਾਅ ਦੀ ਸੰਭਾਵਨਾ ਘੱਟ ਹੈ।