New SUVs in 2024: ਇੰਤਜ਼ਾਰ ਖ਼ਤਮ ! ਜਨਵਰੀ 'ਚ ਲਾਂਚ ਹੋਣ ਜਾ ਰਹੀਆਂ ਨੇ ਇਹ 5 ਨਵੀਆਂ SUV
SUVs in January 2024: ਮਰਸਡੀਜ਼-ਬੈਂਜ਼ ਨਵੀਂ GLS ਫੇਸਲਿਫਟ ਨੂੰ ਪਹਿਲਾਂ ਲਾਂਚ ਕਰੇਗੀ, ਜਦਕਿ ਕੰਪੈਕਟ SUV ਸੈਗਮੈਂਟ 'ਚ ਅਪਡੇਟਡ ਮਹਿੰਦਰਾ XUV300 ਅਤੇ Kia Sonet ਨੂੰ ਲਾਂਚ ਕੀਤਾ ਜਾਵੇਗਾ। Hyundai Creta ਨੂੰ ਵੀ ਮਿਡ-ਲਾਈਫਸਾਈਕਲ ਅਪਡੇਟ ਮਿਲੇਗੀ।
SUVs in January 2024: 2024 ਦੇ ਪਹਿਲੇ ਮਹੀਨੇ ਵਿੱਚ ਕਈ ਨਵੀਆਂ ਕਾਰਾਂ ਬਾਜ਼ਾਰ ਵਿੱਚ ਆਉਣ ਵਾਲੀਆਂ ਹਨ ਜਿਸ 'ਚ ਮਰਸਡੀਜ਼-ਬੈਂਜ਼ ਨਵੀਂ GLS ਫੇਸਲਿਫਟ ਨੂੰ ਪਹਿਲਾਂ ਲਾਂਚ ਕਰੇਗੀ, ਜਦਕਿ ਕੰਪੈਕਟ SUV ਸੈਗਮੈਂਟ 'ਚ ਅਪਡੇਟਡ ਮਹਿੰਦਰਾ XUV300 ਅਤੇ Kia Sonet ਨੂੰ ਲਾਂਚ ਕੀਤਾ ਜਾਵੇਗਾ। Hyundai Creta ਨੂੰ ਵੀ ਮਿਡ-ਲਾਈਫਸਾਈਕਲ ਅਪਡੇਟ ਮਿਲੇਗੀ। ਆਓ ਜਾਣਦੇ ਹਾਂ ਇਸ ਮਹੀਨੇ ਹੋਣ ਵਾਲੀਆਂ ਸਾਰੀਆਂ ਨਵੀਆਂ ਕਾਰਾਂ ਬਾਰੇ।
ਮਰਸਡੀਜ਼-ਬੈਂਜ਼ GLS ਫੇਸਲਿਫਟ
ਇਹ ਕਾਰ ਭਾਰਤ 'ਚ 8 ਜਨਵਰੀ ਨੂੰ ਲਾਂਚ ਹੋਵੇਗੀ। ਨਵੀਂ GLS SUV ਦੀ ਗਰਿੱਲ ਨੂੰ ਚਾਰ ਨਵੇਂ ਹੋਰੀਜੋਂਟਲ ਲੂਵਰਸ ਦਿੱਤੇ ਗਏ ਹਨ ਜੋ ਸਿਲਵਰ ਸ਼ੈਡੋ ਫਿਨਿਸ਼ ਵਿੱਚ ਪੇਸ਼ ਕੀਤੇ ਗਏ ਹਨ। ਸਭ ਤੋਂ ਵੱਡਾ ਅਪਗ੍ਰੇਡ MBUX ਇਨਫੋਟੇਨਮੈਂਟ ਸਿਸਟਮ ਹੈ। ਹੋਰ ਤਬਦੀਲੀਆਂ ਵਿੱਚ ਸ਼ਾਈਨਿੰਗ ਬ੍ਰਾਊਨ ਲਾਈਮ ਵੁੱਡ ਟ੍ਰਿਮ ਵਿੱਚ ਨਵੇਂ ਅਪਹੋਲਸਟ੍ਰੀ, ਇੱਕ 360-ਡਿਗਰੀ ਕੈਮਰਾ ਅਤੇ ਹੋਰ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ। ਇਸ ਵਿੱਚ 9-ਸਪੀਡ ਆਟੋਮੈਟਿਕ ਗਿਅਰਬਾਕਸ ਅਤੇ 4Matic AWD ਸਿਸਟਮ ਦੇ ਨਾਲ 3.0-ਲੀਟਰ 6-ਸਿਲੰਡਰ ਪੈਟਰੋਲ ਅਤੇ ਡੀਜ਼ਲ ਇੰਜਣ ਮਿਲਣ ਦੀ ਸੰਭਾਵਨਾ ਹੈ।
ਹੁੰਡਈ ਕ੍ਰੇਟਾ ਫੇਸਲਿਫਟ
ਹੁੰਡਈ 16 ਜਨਵਰੀ ਨੂੰ ਭਾਰਤ-ਸਪੈਕ ਕ੍ਰੇਟਾ ਫੇਸਲਿਫਟ ਦਾ ਪਰਦਾਫਾਸ਼ ਕਰੇਗੀ। ਅੰਦਰ ਅਤੇ ਬਾਹਰ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਇਸ ਦਾ ਡਿਜ਼ਾਈਨ ਗਲੋਬਲ ਮਾਡਲ ਪਾਲਿਸੇਡ ਤੋਂ ਪ੍ਰੇਰਿਤ ਹੈ। ਇਸ ਵਿੱਚ ਇੱਕ ਰੀਡਿਜ਼ਾਈਨ ਗ੍ਰਿਲ, ਨਵਾਂ ਵਰਟੀਕਲ ਸਪਲਿਟ ਪ੍ਰੋਜੈਕਟਰ ਹੈੱਡਲੈਂਪਸ ਅਤੇ ਹਰੀਜੌਂਟਲ LED ਡੇ ਟਾਈਮ ਰਨਿੰਗ ਲੈਂਪ ਹੋਣਗੇ। ਇਸ ਵਿੱਚ ADAS, 360-ਡਿਗਰੀ ਕੈਮਰਾ ਅਤੇ ਅੱਪਡੇਟ 10.25-ਇੰਚ ਇੰਫੋਟੇਨਮੈਂਟ ਵਰਗੇ ਫੀਚਰ ਹੋਣਗੇ। ਮੌਜੂਦਾ ਇੰਜਣ ਤੋਂ ਇਲਾਵਾ, 160hp, 1.5-ਲੀਟਰ ਟਰਬੋ-ਪੈਟਰੋਲ ਇੰਜਣ ਦਾ ਵਿਕਲਪ ਸ਼ਾਮਲ ਕੀਤਾ ਜਾਵੇਗਾ।
kia sonet ਫੇਸਲਿਫਟ
ਸੋਨੇਟ ਫੇਸਲਿਫਟ ਲਈ ਬੁਕਿੰਗ ਪਹਿਲਾਂ ਹੀ ਚੱਲ ਰਹੀ ਹੈ ਅਤੇ ਇਸਨੂੰ ਜਨਵਰੀ ਦੇ ਅੱਧ ਵਿੱਚ ਲਾਂਚ ਕੀਤਾ ਜਾਵੇਗਾ। ਇਸ ਦੇ ਪਾਵਰਟ੍ਰੇਨ 'ਚ ਕੋਈ ਬਦਲਾਅ ਨਹੀਂ ਹੋਵੇਗਾ। ਇਸ ਵਿੱਚ ਲੈਵਲ 1 ADAS ਇੱਕ ਨਵਾਂ 10.25-ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ ਅਤੇ ਕੁਝ ਹੋਰ ਨਵੀਆਂ ਵਿਸ਼ੇਸ਼ਤਾਵਾਂ ਮਿਲਣਗੀਆਂ। ਉਮੀਦ ਕੀਤੀ ਜਾ ਰਹੀ ਹੈ ਕਿ Kia Sonet ਫੇਸਲਿਫਟ ਦੀਆਂ ਕੀਮਤਾਂ ਵੀ ਮੌਜੂਦਾ ਮਾਡਲ ਤੋਂ ਥੋੜ੍ਹੀਆਂ ਜ਼ਿਆਦਾ ਹੋਣਗੀਆਂ।
ਮਹਿੰਦਰਾ XUV300 ਫੇਸਲਿਫਟ
ਮਹਿੰਦਰਾ ਮਹਿੰਦਰਾ ਇਸ ਨੂੰ ਹੋਰ ਆਧੁਨਿਕ ਬਣਾਉਣ ਲਈ ਇੰਟੀਰੀਅਰ 'ਚ ਬਦਲਾਅ ਵੀ ਕਰੇਗੀ ਅਤੇ ਇਸ 'ਚ 10.25 ਇੰਚ ਦੀ ਵੱਡੀ ਟੱਚਸਕਰੀਨ ਅਤੇ ਪੈਨੋਰਾਮਿਕ ਸਨਰੂਫ ਮਿਲਣ ਦੀ ਸੰਭਾਵਨਾ ਹੈ। ਇਸ ਦੇ ਇੰਜਣ ਸੈੱਟਅੱਪ 'ਚ ਕੋਈ ਬਦਲਾਅ ਨਹੀਂ ਹੋਵੇਗਾ।
ਮਹਿੰਦਰਾ XUV 400 EV ਫੇਸਲਿਫਟ
ਮਹਿੰਦਰਾ ਨੇ ਆਪਣੇ ਲਾਂਚ ਦੇ ਇੱਕ ਸਾਲ ਦੇ ਅੰਦਰ XUV400 ਵਿੱਚ ਕਈ ਮਾਮੂਲੀ ਅੱਪਡੇਟ ਕੀਤੇ ਹਨ, ਫਿਰ ਵੀ ਇਹ ਕੰਪਨੀ ਲਈ ਇੱਕ ਹੌਲੀ ਵਿਕਣ ਵਾਲਾ ਮਾਡਲ ਬਣਿਆ ਹੋਇਆ ਹੈ। ਜਨਵਰੀ ਦੇ ਅੰਤ 'ਚ ਲਾਂਚ ਹੋਣ ਵਾਲੀ ਆਗਾਮੀ ਫੇਸਲਿਫਟ ਅਪਡੇਟ ਇਸ ਦੇ ਕੈਬਿਨ ਅਤੇ ਫੀਚਰਸ 'ਚ ਹੋਰ ਸੁਧਾਰ ਲਿਆਉਣ ਦੀ ਉਮੀਦ ਹੈ। ਇਸ ਵਿੱਚ ਇੱਕ ਵੱਡੀ 10.25-ਇੰਚ ਦੀ ਇੰਫੋਟੇਨਮੈਂਟ ਸਕ੍ਰੀਨ ਹੋਵੇਗੀ ਜੋ ਵਾਇਰਲੈੱਸ ਐਪਲ ਕਾਰਪਲੇ ਅਤੇ ਐਂਡਰਾਇਡ ਆਟੋ ਨੂੰ ਸਪੋਰਟ ਕਰੇਗੀ। ਇੱਕ ਨਵਾਂ 10.25-ਇੰਚ ਡਿਜੀਟਲ ਇੰਸਟਰੂਮੈਂਟ ਕਲੱਸਟਰ ਅਤੇ ਡੁਅਲ-ਜ਼ੋਨ ਕਲਾਈਮੇਟ ਕੰਟਰੋਲ ਵੀ ਉਪਲਬਧ ਹੋਵੇਗਾ। ਇਸ ਨੂੰ ਬਾਹਰੀ ਅੱਪਡੇਟ ਮਿਲਣ ਦੀ ਉਮੀਦ ਨਹੀਂ ਹੈ।