1. ਕਾਰ ਦੀ ਸਰਵਿਸ
ਕੋਈ ਵੀ ਮੌਸਮ ਹੋਵੇ, ਜੇ ਤੁਸੀਂ ਆਪਣੀ ਕਾਰ ਦੀ ਸਰਵਿਸ ਸਮੇਂ-ਸਿਰ ਕਰਵਾਉਂਦੇ ਹੋ, ਤਾਂ ਬਹੁਤ ਸਾਰੀਆਂ ਔਕੜਾਂ ਤੋਂ ਬਚ ਸਕਦੇ ਹੋ। ਠੰਢ ਵਿੱਚ ਅਕਸਰ ਜਦੋਂ ਦਫ਼ਤਰ ਲਈ ਨਿਕਲਦੇ ਸਮੇਂ ਕਾਰ ਸਟਾਰਟ ਨਾ ਹੋਵੇ, ਤਾਂ ਕਿੰਨਾ ਗੁੱਸਾ ਆਉਂਦਾ ਹੈ। ਇਹ ਪ੍ਰੇਸ਼ਾਨੀ ਉਨ੍ਹਾਂ ਲੋਕਾਂ ਨੂੰ ਸਭ ਤੋਂ ਵੱਧ ਹੁੰਦੀ ਹੈ, ਜੋ ਠੀਕ ਤਰੀਕੇ ਕਾਰ ਦੀ ਸਰਵਿਸ ਨਹੀਂ ਕਰਵਾਉਂਦੇ। ਜੋ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਕਿਤੇ ਲੌਂਗ ਡ੍ਰਾਈਵ ਉੱਤੇ ਜਾ ਰਹੇ ਹੋ, ਤਾਂ ਕਾਰ ਦੀ ਸਰਵਿਸ ਜ਼ਰੂਰ ਕਰਵਾ ਲਵੋ।
2. ਟਾਇਰਾਂ ਦੀ ਦੇਖਭਾਲ
ਉਂਝ ਤਾਂ ਤੁਹਾਨੂੰ ਕਾਰ ਦੇ ਟਾਇਰਾਂ ਦਾ ਧਿਆਨ ਸਦਾ ਰੱਖਣਾ ਚਾਹੀਦਾ ਹੈ ਪਰ ਸਰਦੀਆਂ ਦੇ ਮੌਸਮ ਵਿੱਚ ਖ਼ਾਸ ਖ਼ਿਆਲ ਰੱਖਣ ਦੀ ਲੋੜ ਹੈ। ਠੰਢ ’ਚ ਜੇ ਟਾਇਰਾਂ ਵਿੱਚ ਹਵਾ ਦਾ ਦਬਾਅ ਘੱਟ ਹੈ, ਤਾਂ ਗੱਡੀ ਦੇ ਤਿਲਕਣ ਦਾ ਡਰ ਵੱਧ ਰਹਿੰਦਾ ਹੈ। ਸਰਦੀਆਂ ’ਚ ਸੜਕ ਉੱਤੇ ਹੋਣ ਵਾਲੀ ਸਿੱਲ੍ਹ ਕਾਰਣ ਇੰਝ ਵਧੇਰੇ ਹੁੰਦਾ ਹੈ। ਇਸੇ ਲਈ ਲੰਮੀ ਦੂਰੀ ਉੱਤੇ ਜਾਣ ਤੋਂ ਪਹਿਲਾਂ ਟਾਇਰ ਜ਼ਰੂਰ ਚੈੱਕ ਕਰਵਾ ਲਓ। ਜੇ ਟਾਇਰ ਵਿੱਚ ਕਿਤੇ ਤਰੇੜ ਆ ਗਈ ਹੋਵੇ ਤੇ ਵਧੇਰੇ ਘਿਸ ਗਏ ਹੋਣ, ਤਾਂ ਉਨ੍ਹਾਂ ਨੂੰ ਬਦਲਵਾ ਲੈਣਾ ਚਾਹੀਦਾ ਹੈ।
3. ਬੈਟਰੀ ਚੈੱਕ ਕਰਦੇ ਰਹੋ
ਲਾਈਟਾਂ ਤੇ ਹੌਰਨ ਦਾ ਠੀਕ ਹੋਣਾ ਵੀ ਸਰਦੀਆਂ ਦੇ ਮੌਸਮ ਦੌਰਾਨ ਬਹੁਤ ਜ਼ਰੂਰੀ ਹੈ। ਠੰਢ ਸ਼ੁਰੂ ਹੁੰਦਿਆਂ ਹੀ ਤੁਹਾਨੂੰ ਆਪਣੀ ਕਾਰ ਦੀ ਬੈਟਰੀ ਜ਼ਰੂਰ ਚੈੱਕ ਕਰਵਾ ਲੈਣੀ ਚਾਹੀਦੀ ਹੈ। ਜੇ ਬੈਟਰੀ 3 ਸਾਲ ਤੋਂ ਵੱਧ ਪੁਰਾਣੀ ਹੈ, ਤਾਂ ਜ਼ਰੂਰ ਬਦਲਵਾ ਲਵੋ। ਯਾਤਰਾ ਦੌਰਾਨ ਜੇ ਕਾਰ ਦੀਆਂ ਲਾਈਟਾਂ ਮੱਧਮ ਪੈਂਦੀਆਂ ਦਿੱਸਣ ਜਾਂ ਹੌਰਨ ਵਜਾਉਂਦੇ ਸਮੇਂ ਆਵਾਜ਼ ਠੀਕ ਤਰ੍ਹਾਂ ਨਾ ਆਉਂਦੀ ਹੋਵੇ, ਤਾਂ ਇਸ ਦਾ ਮਤਲਬ ਹੈ ਕਿ ਬੈਟਰੀ ਖ਼ਰਾਬ ਹੋਣਾ ਸ਼ੁਰੂ ਹੋ ਗਿਆ ਹੈ। ਤੁਸੀਂ ਇਹ ਖ਼ੁਦ ਵੀ ਚੈੱਕ ਕਰ ਸਕਦੇ ਹੋ। ਬੈਟਰੀ ਦਾ ਟਰਮੀਨਲ ਉੱਤੇ ਚਿੱਟਾ-ਪੀਲਾ ਪਾਊਡਰ ਜਿਹਾ ਜਮ੍ਹਾ ਹੋਵੇ, ਤਾਂ ਉਸ ਨੂੰ ਗਰਮ ਪਾਣੀ ਤੇ ਕਿਸੇ ਸਖ਼ਤ ਬ੍ਰੱਸ਼ ਨਾਲ ਸਾਫ਼ ਕਰ ਦੇਵੋ।
5G ਤਕਨੀਕ ਨਾਲ ਬਦਲ ਜਾਏਗੀ ਦੁਨੀਆ, ਕਾਰਾਂ ਕਰਨਗੀਆਂ ਗੱਲਾਂ, ਟ੍ਰੈਫਿਕ ਲਾਈਟਾਂ ਹੋਣਗੀਆਂ ਸੈਂਸਰਾਂ ਨਾਲ ਕੰਟਰੋਲ
4. ਚੈੱਕ ਕਰੋ ਕੂਲੈਂਟ
ਸਰਦੀਆਂ ਦੇ ਮੌਸਮ ਵਿੱਚ ਕੂਲੈਂਟ ਦਾ ਸਹੀ ਕੰਮ ਕਰਨਾ ਜ਼ਰੂਰੀ ਹੈ। ਠੰਢ ਵਿੱਚ ਇਹ ਤੁਹਾਡੇ ਇੰਜਣ ਨੂੰ ਫ਼੍ਰੀਜ਼ ਹੋਣ ਤੋਂ ਬਚਾਉਂਦਾ ਹੈ। ਕੂਲੈਂਟ ਦਾ ਕੰਮ ਸਿਰਫ਼ ਇਹੋ ਨਹੀਂ ਹੁੰਦਾ ਕਿ ਇਹ ਗਰਮ ਇੰਜਣ ਨੂੰ ਠੰਢਾ ਕਰਦਾ ਹੈ, ਸਗੋਂ ਇੰਜਣ ਨੂੰ ਨਾਰਮਲ ਤਾਪਮਾਨ ਵਿੱਚ ਵੀ ਰੱਖਦਾ ਹੈ।
5. ਇਲੈਕਟ੍ਰੀਕਲ ਸਿਸਟਮ ਦੀ ਜਾਂਚ
ਠੰਢ ਵਿੱਚ ਕਈ ਵਾਰ ਸਪਾਰਕ-ਪਲੱਗ ਕਾਰਣ ਵੀ ਕਾਰ ਸਟਾਰਟ ਨਹੀਂ ਹੁੰਦੀ। ਇਸੇ ਲਈ ਠੰਢ ਵਿੱਚ ਕਾਰ ਦਾ ਇਲੈਕਟ੍ਰੀਕਲ ਸਿਸਟਮ ਜਿਵੇਂ ਸਪਾਰਕ–ਪਲੱਗ, ਲਾਈਟਿੰਗ ਤੇ ਵਾਇਰਿੰਗ ਨੂੰ ਚੈੱਕ ਕਰਵਾ ਲਵੋ। ਸਪਾਰਕ-ਪਲੱਗ ਦੀ ਮਦਦ ਨਾਲ ਲੰਮੇ ਸਮੇਂ ਤੱਕ ਕਾਰ ਦਾ ਇੰਜਣ ਚਾਲੂ ਰਹਿ ਸਕਦਾ ਹੈ। ਸਰਦੀਆਂ ਵਿੱਚ ਕਾਰ ਦੀਆਂ ਲਾਈਟਾਂ ਦਾ ਵੀ ਖ਼ਿਆਲ ਰੱਖੋ। ਜੇ ਤੁਹਾਨੁੰ ਲੱਗ ਰਿਹਾ ਹੈ ਕਿ ਹੈੱਡਲਾਈਟਾਂ ਤੇ ਫ਼ੌਗ–ਲਾਈਟਾਂ ਸਹੀ ਤਰੀਕੇ ਕੰਮ ਨਹੀਂ ਕਰ ਰਹੀਆਂ, ਤਾਂ ਇਨ੍ਹਾਂ ਦੀ ਵਾਇਰਿੰਗ ਦੀ ਜਾਂਚ ਕਰਵਾ ਜਾਂ ਫਿਰ ਇਨ੍ਹਾਂ ਨੂੰ ਤੁਰੰਤ ਬਦਲਵਾ ਲਵੋ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Car loan Information:
Calculate Car Loan EMI