ਕੀ ਹਨ ABS ਤੇ EBD ਸੇਫਟੀ ਫੀਚਰਸ? ਕਾਰ 'ਚ ਕਿਵੇਂ ਕਰਦੇ ਕੰਮ ਤੇ ਕੀ ਹਨ ਇਨ੍ਹਾਂ ਦੇ ਫਾਇਦੇ
ਦੇਸ਼ 'ਚ ਵਧਦੇ ਐਕਸੀਡੈਂਟ ਦੇ ਮਾਮਲਿਆਂ ਨੂੰ ਦੇਖਦਿਆਂ ਹੁਣ ਕਾਰ ਕੰਪਨੀਆਂ ਗੱਡੀਆਂ 'ਚ ਐਡਵਾਂਸ ਸੇਫਟੀ ਫੀਚਰਸ ਦੇ ਰਹੀਆਂ ਹਨ।
ਦੁਨੀਆ ਭਰ 'ਚ ਐਕਸੀਡੈਂਟ ਨਾਲ ਹੋਣ ਵਾਲੀਆਂ ਮੌਤਾਂ 'ਚੋਂ 11 ਫੀਸਦ ਮੌਤਾਂ ਭਾਰਤ 'ਚ ਹੁੰਦੀਆਂ ਹਨ। ਇੱਥੇ ਹਰ ਚਾਰ ਮਿੰਟ 'ਚ ਸੜਕ ਦੁਰਘਟਨਾ 'ਚ ਕੋਈ ਨਾ ਕੋਈ ਆਪਣੀ ਜਾਨ ਗਵਾਉਂਦਾ ਹੈ। ਇਸ ਸਾਲ ਜਾਰੀ ਕੀਤੀ ਗਈ ਇਕ ਰਿਪੋਰਟ ਦੇ ਮੁਤਾਬਕ ਭਾਰਤ 'ਚ ਸਾਲਾਨਾ ਕਰੀਬ ਸਾਢੇ ਚਾਰ ਲੱਖ ਐਕਸੀਡੈਂਟ ਹੁੰਦੇ ਹਨ। ਇਨ੍ਹਾਂ 'ਚੋਂ ਕਰੀਬ ਡੇਢ ਲੱਖ ਲੋਕਾਂ ਦੀ ਮੌਤ ਹੁੰਦੀ ਹੈ।
ਦੇਸ਼ 'ਚ ਵਧਦੇ ਐਕਸੀਡੈਂਟ ਦੇ ਮਾਮਲਿਆਂ ਨੂੰ ਦੇਖਦਿਆਂ ਹੁਣ ਕਾਰ ਕੰਪਨੀਆਂ ਗੱਡੀਆਂ 'ਚ ਐਡਵਾਂਸ ਸੇਫਟੀ ਫੀਚਰਸ ਦੇ ਰਹੀਆਂ ਹਨ। ਗੱਡੀਆਂ 'ਚ ABS (Anti-lock Braking System)ਅਤੇ EBD (Electronic brake force distribution) ਜਿਹੇ ਸੇਫਟੀ ਫੀਚਰਸ ਆ ਰਹੇ ਹਨ। ਜੇਕਰ ਤੁਸੀਂ ਵੀ ਇਨ੍ਹਾਂ ਫੀਚਰਸ ਬਾਰੇ ਨਹੀਂ ਜਾਣਦੇ ਤਾਂ ਜਾਣ ਲਓ ਕਿ ਇਹ ਕਿਵੇਂ ਕੰਮ ਕਰਦੇ ਹਨ।
ਕੀ ਹੁੰਦੇ ਹਨ ABS?
ABS ਨੂੰ Anti-lock Braking System ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਇਕ ਅਜਿਹਾ ਸੇਫਟੀ ਫੀਚਰ ਹੈ ਜੋ ਕਿ ਅਚਾਨਕ ਬ੍ਰੇਕ ਲਾਉਣ 'ਤੇ ਵਾਹਨ ਨੂੰ ਫਿਸਲਣ ਤੋਂ ਬਚਾਉਂਦਾ ਹੈ। ਇਸ ਦੇ ਨਾਲ ਹੀ ਵਾਹਨ ਨੂੰ ਕੰਟਰੋਲ 'ਚ ਰੱਖਦਾ ਹੈ। ਇਸ 'ਚ ਲੱਗੇ ਵਾਲਵ ਤੇ ਸਪੀਡ ਸੈਂਸਰ ਦੀ ਮਦਦ ਨਾਲ ਅਚਾਨਕ ਬ੍ਰੇਕ ਲੱਗਣ 'ਤੇ ਵਾਹਨ ਦੇ ਪਹੀਏ ਲੌਕ ਨਹੀਂ ਹੁੰਦੇ ਤੇ ਬਿਨਾਂ ਸਕਿਡ ਘੱਟ ਦੂਰੀ 'ਚ ਵਾਹਨ ਰੁਕ ਜਾਂਦਾ ਹੈ।
ABS ਗੱਡੀਆਂ 'ਚ ਕਿਵੇਂ ਕੰਮ ਕਰਦਾ ਹੈ?
ਜਿਸ ਵਾਹਨ 'ਚ ABS (Anti-lock Braking System) ਲੱਗਾ ਹੁੰਦਾ ਹੈ। ਉਸ ਵਾਹਨ 'ਚ ਜਦੋਂ ਅਚਾਨਕ ਬ੍ਰੇਕ ਲੱਗਦੇ ਹਨ ਤਾਂ ਉਸ ਸਮੇਂ ਬ੍ਰੇਕ ਆਇਲ ਦੇ ਪ੍ਰੈਸ਼ਰ ਨਾਲ ਬ੍ਰੇਕ ਪੈਡ ਪਹੀਏ ਦੇ ਨਾਲ ਜੁੜਦੇ ਹਨ ਤੇ ਉਸ ਦੀ ਸਪੀਡ ਨੂੰ ਹੌਲੀ ਕਰ ਦਿੰਦੇ ਹਨ। ਸਪੀਡ 'ਚ ਵਾਹਨ ਦੇ ਅੱਗੇ ਜੇਕਰ ਕੁਝ ਰੁਕਾਵਟ ਪੈਦਾ ਹੁੰਦਾ ਹੈ। ਜਿਸ ਦੀ ਵਜ੍ਹਾ ਨਾਲ ਗੱਡੀ ਨੂੰ ਇਕਦਮ ਰੋਕਣਾ ਪਵੇ ਤਾਂ ਬ੍ਰੇਕ ਪੈਡਲ ਨੂੰ ਜ਼ੋਰ ਨਾਲ ਦਬਾਇਆ ਜਾਂਦਾ ਹੈ ਤਾਂ ਕਿ ਵਾਹਨ ਰੁਕ ਜਾਵੇ। ਪਰ ਹੁਣ ਤੇਜ਼ ਸਪੀਡ 'ਚ ਇਕਦਮ ਜ਼ੋਰ ਨਾਲ ਬ੍ਰੇਕ ਲੱਗਦੇ ਹਨ ਤਾਂ ਬ੍ਰੇਕ ਪੈਡ ਵਹੀਲ ਦੇ ਨਾਲ ਚਿਪਕ ਜਾਂਦੇ ਹਨ ਤੇ ਫਿਰ ਸ਼ੁਰੂ ਹੁੰਦਾ ਹੈ ABS ਦਾ ਕੰਮ।
ਟਾਇਰ ਨਹੀਂ ਹੁੰਦੇ ਜਾਮ
ਹੁਣ ਜਿਵੇਂ ਹੀ ਬ੍ਰੇਕ ਪੈਡ ਪਹੀਏ ਨੂੰ ਜਾਮ ਕਰਨ ਲੱਗਣਗੇ ਉਸ ਸਮੇਂ ਸਪੀਡ ਸੈਂਸਰ ਪਹੀਏ ਦੀ ਰਫਤਾਰ ਦਾ ਸਿਗਨਲ ECU (Electronic Control Unit) 'ਚ ਭੇਜਦਾ ਹੈ ਤੇ ECU ਹਰ ਪਹੀਏ ਦੀ ਰਫਤਾਰ ਦਾ ਅੰਦਾਜ਼ਾ ਲਾਕੇ ਹਰ ਪਹੀਏ ਦੀ ਰਫਤਾਰ ਦੇ ਮੁਤਾਬਕ ਹਾਈਡ੍ਰੋਲਿਕ ਸਿਸਟਮ ਆਪਣੀ ਕੰਮ ਸ਼ੁਰੂ ਕਰਨ ਲੱਗਦਾ ਹੈ। ਹਾਇਡ੍ਰੋਲਿਕ ਸਿਸਟਮ, ECU ਨਾਲ ਮਿਲੇ ਹੋਏ ਸਿਗਨਲ ਦੇ ਮੁਤਾਬਕ ਹਰ ਪਹੀਏ 'ਚ ਉਸ ਦੀ ਸਪੀਡ ਦੇ ਮੁਤਾਬਕ ਪ੍ਰੈਸ਼ਰ ਘੱਟ ਜਾਂ ਜ਼ਿਆਦਾ ਕਰਦਾ ਰਹਿੰਦਾ ਹੈ। ਜਿਸ ਕਾਰਨ ਵਾਹਨ ਦੇ ਪਹੀਏ ਜਾਮ ਹੋਣ ਲੱਗਦੇ ਹਨ। ਹਾਈਡ੍ਰੋਲਿਕ ਸਿਸਟਮ ਥੋੜਾ ਬ੍ਰੇਕ ਪ੍ਰੈਸ਼ਰ ਘੱਟ ਕਰ ਦਿੰਦਾ ਹੈ।
ਕੀ ਹੈ EBD?
EBD ਨੂੰ Electronic break force ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਇਕ ਅਜਿਹਾ ਸਿਸਟਮ ਹੈ ਜੋ ਵਾਹਨ ਗੱਡੀ ਦੀ ਸਪੀਡ ਤੇ ਰੋਡ ਦੀ ਕੰਡੀਸ਼ਨ ਦੇ ਹਿਸਾਬ ਵਨਾਲ ਬ੍ਰੇਕ ਵੱਖ-ਵੱਖ ਪਹੀਏ ਨੂੰ ਵੱਖ-ਵੱਖ ਬ੍ਰੇਕ ਫੋਰਸ ਦਿੰਦਾ ਹੈ। ਜਦੋਂ ਕਦੇ ਇਕਦਮ ਬ੍ਰੇਕ ਲੱਗਦੇ ਹਨ ਤਾਂ ਗੱਡੀ ਅੱਗੇ ਵੱਲ ਦੱਬਦੀ ਹੈ ਤੇ ਜਦੋਂ ਕਿਸੇ ਮੋੜ ਤੇ ਗੱਡੀ ਨੂੰ ਮੋੜਦੇ ਹਨ ਤਾਂ ਗੱਡੀ ਦਾ ਵਜ਼ਨ ਤੇ ਉਸ 'ਤੇ ਬੈਠੀਆਂ ਸਵਾਰੀਆਂ ਦਾ ਭਾਰ ਇਕ ਤਰ੍ਹਾਂ ਹੋ ਜਾਂਦਾ ਹੈ।
ਗੱਡੀ ਨਹੀਂ ਹੁੰਦੀ ਸਲਿੱਪ
ਜਦੋਂ ਕਦੇ ਇਕਦਮ ਬ੍ਰੇਕ ਲੱਗਦੇ ਹਨ ਤਾਂ ਅਜਿਹੀ ਸਥਿਤੀ 'ਚ ਬਿਨਾਂ EBD ਦੇ ਗੱਡੀਆਂ ਦੇ ਸਿਕਡ ਹੋਣ ਦੀ ਸੰਭਾਵਨਾ ਬੁਹਤ ਜ਼ਿਆਦਾ ਵਧ ਜਾਂਦੀ ਹੈ। ਕਿਉਂਕਿ EBD ਸਿਸਟਮ, ਵਜ਼ਨ ਤੇ ਰੋਡ ਕੰਡੀਸ਼ਨ ਦੇ ਮੁਤਾਬਕ ਵੱਖ-ਵੱਖ ਪਹੀਏ ਨੂੰ ਵੱਖ-ਵੱਖ ਬ੍ਰੇਕ ਫੋਰਸ ਦਿੰਦਾ ਹੈ।
ABS ਤੇ EBD ਦੇ ਫਾਇਦੇ
ਅਚਾਨਕ ਬ੍ਰੇਕ ਲਾਉਣ 'ਤੇ ਵੀ ਸਟੇਅਰਿੰਗ ਕੰਟਰੋਲ 'ਚ ਰਹਿੰਦਾ ਹੈ
ਹਾਈ ਸਪੀਡ 'ਚ ਅਚਾਨਕ ਬ੍ਰੇਕ ਲਾਉਣ 'ਤੇ ਵਾਹਨ ਦੇ ਵੀਲ੍ਹ ਜਾਮ ਨਹੀਂ ਹੁੰਦੇ
ABS ਤੇ EBD ਸਿਸਟਮ ਤੇਜ਼ ਰਫਤਾਰ 'ਚ ਜਾਂ ਫਿਰ ਕਿਸੇ ਮੋੜ 'ਤੇ ਅਚਾਨਕ ਬ੍ਰੇਕ ਲਾਉਣ 'ਤੇ ਗੱਡੀ ਸਲਿੱਪ ਨਹੀਂ ਹੁੰਦੀ
ABS ਤੇ EBD ਸਿਸਟਮ ਬ੍ਰੇਕਿੰਗ ਦੀ ਦੂਰੀ ਘਟ ਕਰਦੇ ਹਨ ਯਾਨੀ ਕਿ ਵਾਹਨ ਦਾ ਬ੍ਰੇਕਿੰਗ ਸਿਸਟਮ ਪੂਰੀ ਤਰ੍ਹਾਂ ਨਾਲ ਕੰਟਰੋਲ 'ਚ ਰਹਿੰਦਾ ਹੈ।
ਜਿਹੜੇ ਵਾਹਨਾਂ 'ਚ ABS ਤੇ EBD ਸਿਸਟਮ ਹੁੰਦਾ ਹੈ ਉਹ ਨੌਰਮਲ ਵਾਹਨਾਂ ਦੇ ਮੁਾਕਬਲੇ ਜ਼ਿਆਦਾ ਸੇਫ ਹੁੰਦੇ ਹਨ।