(Source: ECI/ABP News/ABP Majha)
AC ਚਾਲੂ ਰੱਖਣ ਨਾਲ ਕਾਰ ਦੀ ਮਾਈਲੇਜ ’ਤੇ ਪੈਂਦਾ ਇੰਨਾ ਅਸਰ?
ਗਰਮੀਆਂ ਦਾ ਮੌਸਮ ਸ਼ੁਰੂ ਹੋਣ ਜਾ ਰਿਹਾ ਹੈ। ਗਰਮੀ ’ਚ ਬਿਨਾ AC ਦੇ ਕਾਰ ਜਾਂ ਬੱਸ ਵਿੱਚ ਸਫ਼ਰ ਕਰਨਾ ਆਸਾਨ ਨਹੀਂ ਹੁੰਦਾ। ਬਹੁਤੇ ਲੋਕ ਬਿਨਾ AC ਦੇ ਕੁਝ ਚਿਰ ਵੀ ਨਹੀਂ ਕੱਟਦੇ।
What effect does turning on AC have on car mileage: ਗਰਮੀਆਂ ਦਾ ਮੌਸਮ ਸ਼ੁਰੂ ਹੋਣ ਜਾ ਰਿਹਾ ਹੈ। ਗਰਮੀ ’ਚ ਬਿਨਾ AC ਦੇ ਕਾਰ ਜਾਂ ਬੱਸ ਵਿੱਚ ਸਫ਼ਰ ਕਰਨਾ ਆਸਾਨ ਨਹੀਂ ਹੁੰਦਾ। ਬਹੁਤੇ ਲੋਕ ਬਿਨਾ AC ਦੇ ਕੁਝ ਚਿਰ ਵੀ ਨਹੀਂ ਕੱਟਦੇ। ਆਓ ਜਾਣੀਏ ਮਾਹਿਰਾਂ ਦੀ ਰਾਏ ਕਿ ਆਖ਼ਰ AC ਨੂੰ ਲਗਾਤਾਰ ਚਲਾਉਣ ’ਤੇ ਕਾਰ ਦੀ ਮਾਈਲੇਜ ’ਤੇ ਕਿੰਨਾ ਕੁ ਅਸਰ ਪੈਂਦਾ ਹੈ।
ਕਾਰ ਦਾ AC ਔਨ ਹੋਣ ਤੋਂ ਬਾਅਦ ਇਹ ਆਲਟਰਨੇਟਰ ਤੋਂ ਮਿਲਣ ਵਾਲੀ ਊਰਜਾ ਵਰਤਦਾ ਹੈ। ਇਹੋ ਊਰਜਾ ਇਸ ਨੂੰ ਇੰਜਣ ਤੋਂ ਮਿਲਦੀ ਹੈ। ਇੰਜਣ ਕਾਰ ਦੇ ਟੈਂਕ ਵਿੱਚੋਂ ਤੇਲ ਵਰਤਦਾ ਹੈ। ਜਦੋਂ ਤੱਕ ਕਾਰ ਸਟਾਰਟ ਨਹੀਂ ਹੋਵੇਗੀ, ਤਦ ਤੱਕ AC ਵੀ ਔਨ ਨਹੀਂ ਹੁੰਦਾ ਕਿਉਂਕਿ AC ਕੰਪ੍ਰੈੱਸਰ ਨਾਲ ਜੁੜੀ ਬੈਲਟ ਇੰਜਣ ਨਾਲ ਹੀ ਘੁੰਮਦੀ ਹੈ। ਇਸੇ ਬੈਲਟ ਨਾਲ ਆਲਟਰਨੇਟਰ ਵੀ ਚੱਲਦਾ ਹੈ ਤੇ ਬੈਟਰੀ ਚਾਰਜ ਹੁੰਦੀ ਹੈ। AC ਕੰਪ੍ਰੈਸਰ ਕੂਲੈਂਟ ਨੂੰ ਕੰਪ੍ਰੈਸ ਕਰਕੇ ਉਸ ਨੂੰ ਠੰਢਾ ਕਰਦਾ ਹੈ। ਇੰਝ ਕਾਰ ਦਾ AC ਚੱਲਦਾ ਹੈ।
ਅਕਸਰ ਲੋਕ ਹਾਈਵੇਅ ਉੱਤੇ ਗੱਡੀ ਦੀਆਂ ਸਾਰੀਆਂ ਵਿੰਡੋਜ਼ ਡਾਊਨ ਰੱਖਦੇ ਹਨ- ਇਹ ਸੋਚ ਕੇ ਬਾਹਰ ਦੀ ਹਵਾ ਮਿਲੇਗੀ, ਜਦ ਕਿ ਇੰਝ ਕਰਨ ਨਾਲ ਕਾਰ ਦੀ ਮਾਈਲੇਜ ਉੱਤੇ ਮਾੜਾ ਅਸਰ ਪੈਂਦਾ ਹੈ ਕਿਉਂਕਿ ਕਾਰ ਦੀ ਸਪੀਡ ਤੇਜ਼ ਹੋਣ ਕਾਰਨ ਬਾਹਰਲੀ ਹਵਾ ਕਾਰ ਅੰਦਰ ਜਾਂਦੀ ਹੈ ਤੇ ਇੰਜਣ ਦੀ ਸਮਰੱਥਾ ਘਟਣ ਲੱਗਦੀ ਹੈ ਤੇ ਦਬਾਅ ਵਧ ਜਾਂਦਾ ਹੈ।
ਇੰਝ ਇੰਜਣ ਜ਼ਿਆਦਾ ਤੇਲ ਖ਼ਰਚਦਾ ਹੈ ਤੇ ਮਾਈਲੇਜ ਘਟਦੀ ਹੈ। ਇਸ ਲਈ ਤੇਜ਼ ਰਫ਼ਤਾਰ ਕਾਰ ਵਿੱਚ AC ਔਨ ਰੱਖਣ ਨਾਲ ਕਾਰ ਦੀ ਮਾਈਲੇਜ ਉੱਤੇ ਕੋਈ ਖ਼ਾਸ ਫ਼ਰਕ ਨਹੀਂ ਪੈਂਦਾ, ਜਿੰਨਾ AC ਨੂੰ ਵਾਰ-ਵਾਰ ਬੰਦ ਕਰਨ ’ਤੇ ਪੈਂਦਾ ਹੈ।
ਮਾਹਿਰਾਂ ਮੁਤਾਬਕ ਕਾਰ ਚਲਾਉਂਦੇ ਸਮੇਂ AC ਔਨ ਰੱਖਣ ਨਾਲ ਕਾਰ ਦੀ ਮਾਈਲੇਜ 5 ਤੋਂ 7 ਫ਼ੀਸਦੀ ਤੱਕ ਘੱਟ ਜ਼ਰੂਰ ਹੁੰਦੀ ਹੈ ਪਰ ਇਹ ਬਹੁਤ ਜ਼ਿਆਦਾ ਵੀ ਨਹੀਂ। ਇਸ ਲਈ ਜਦੋਂ ਵੀ ਮਨ ਕਰੇ, AC ਨੂੰ ਵਰਤਿਆ ਜਾ ਸਕਦਾ ਹੈ।