ਅਗਲੇ ਸਾਲ ਤੋਂ ਹਟ ਜਾਣਗੇ ਟੋਲ ਪਲਾਜ਼ਾ, ਸ਼ੁਰੂ ਹੋ ਰਿਹਾ GPS ਅਧਾਰਤ ਟੋਲ ਸਿਸਟਮ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇੱਕ ਸਾਲ ਦੇ ਅੰਦਰ-ਅੰਦਰ ਅਸੀਂ ਸਾਰੇ ਟੋਲ ਬੂਥਾਂ ਨੂੰ ਹਟਾਉਣ ਲਈ ਕੰਮ ਕਰਾਂਗੇ ਜਿਸ ਤੋਂ ਬਾਅਦ ਜੀਪੀਐਸ ਤੋਂ ਆਨਲਾਈਨ ਇਮੇਜਿੰਗ ਰਾਹੀ ਟੋਲ ਇਕੱਤਰ ਕੀਤਾ ਜਾਵੇਗਾ। ਜਾਣੋ ਕਿਵੇਂ:
ਨਵੀਂ ਦਿੱਲੀ: ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ (nitin gadkari) ਨੇ ਹਾਲ ਹੀ ਵਿੱਚ ਸੰਸਦ ਵਿੱਚ ਐਲਾਨ ਕੀਤਾ ਹੈ ਕਿ ਇੱਕ ਸਾਲ ਦੇ ਅੰਦਰ ਭਾਰਤ ਵਿੱਚ ਸਾਰੇ ਟੋਲ ਬੂਥਾਂ (Toll Booth) ਨੂੰ ਹਟਾ ਦਿੱਤਾ ਜਾਵੇਗਾ ਤੇ ਨਵੀਂ ਜੀਪੀਐਸ (GPS) ਅਧਾਰਤ ਟੋਲ ਕੁਲੈਕਸ਼ਨ ਪ੍ਰਣਾਲੀ ਲਾਗੂ ਕੀਤੀ ਜਾਏਗੀ। ਜਿਸ ਬਾਰੇ ਲੋਕਾਂ ਦੇ ਦਿਲਾਂ 'ਚ ਕਈ ਸਵਾਲ ਪੈਦਾ ਹੋ ਰਹੇ ਹਨ ਕੀ ਆਖਰ ਸਰਕਾਰ ਕਿਵੇਂ ਤੇ ਕਿਸ ਤਰ੍ਹਾਂ ਟੋਲ ਕਲੈਕਟ ਕਰੇਗੀ।
ਟੋਲ ਬੂਥ ਹਟਾਏ ਜਾਣਗੇ
ਕੇਂਦਰ ਸਰਕਾਰ ਨੇ ਇਸ ਸਾਲ ਸਾਰੇ ਟੋਲ ਬੂਥਾਂ 'ਤੇ FAStag ਲਾਜ਼ਮੀ ਕਰ ਦਿੱਤਾ ਹੈ ਜਿਸ ਤੋਂ ਬਾਅਦ ਲਗਪਗ 93 ਪ੍ਰਤੀਸ਼ਤ ਵਾਹਨਾਂ ਤੋਂ FAStag ਰਾਹੀ ਟੋਲ ਦੀ ਅਦਾਇਗੀ ਕੀਤੀ ਜਾ ਰਹੀ ਹੈ। ਜਿਵੇਂ FAStag ਸਕੀਮ ਕਾਮਯਾਬ ਰਹੀ ਹੈ, ਇਹ ਮੰਨਿਆ ਜਾ ਰਿਹਾ ਹੈ ਕਿ ਇੱਕ ਸਾਲ ਦੇ ਅੰਦਰ ਟੋਲ ਬੂਥਾਂ ਨੂੰ ਹਟਾ ਕੇ ਜੀਪੀਐਸ ਤੋਂ ਟੋਲ ਇਕੱਠੀ ਕਰਨ ਦੀ ਯੋਜਨਾ ਪ੍ਰਭਾਵੀ ਹੋ ਜਾਵੇਗੀ।
ਇਹ ਵੀ ਪੜ੍ਹੋ: ਦੇਸ਼ ਭਰ ਦੇ ਸ਼ਹਿਰਾਂ ਅੰਦਰੋਂ ਟੋਲ ਇੱਕ ਸਾਲ 'ਚ ਖ਼ਤਮ ਹੋ ਜਾਣਗੇ, ਨਿਤਿਨ ਗਡਕਰੀ ਨੇ ਸੰਸਦ 'ਚ ਕੀਤਾ ਐਲਾਨ
ਹੁਣ ਜਾਣ ਲਓ ਟੋਲ ਜੀਪੀਐਸ ਨਾਲ ਕਿਵੇਂ ਵਸੂਲਿਆ ਜਾਵੇਗਾ?
ਜੇਕਰ ਜੀਪੀਐਸ ਅਧਾਰਤ ਟੋਲ ਸਿਸਟਮ ਲਾਗੂ ਕੀਤਾ ਜਾਂਦਾ ਹੈ ਤਾਂ ਹਰ ਵਾਹਨ ਨੂੰ ਜੀਪੀਐਸ ਵਾਹਨ ਟ੍ਰੈਕਿੰਗ ਡਿਵਾਈਸ ਜਾਂ ਟ੍ਰਾਂਸਪੋਰਡਰ ਨਾਲ ਫਿੱਟ ਕਰਨਾ ਪਏਗਾ। ਉਧਰ ਜੀਪੀਐਸ ਇਮੇਜਿੰਗ ਦੀ ਮਦਦ ਨਾਲ ਤੁਹਾਡੇ ਸਫ਼ਰ ਮੁਤਾਬਕ ਟੋਲ ਵਸੂਲੇ ਜਾਣਗੇ।
ਇਹ ਵੀ ਪੜ੍ਹੋ: IPL ਦੀ ਆਫੀਸ਼ੀਅਲ ਪਾਰਟਨਰ ਬਣੇ ਟਾਟਾ ਸਫਾਰੀ, ਖਿਡਾਰੀਆਂ ਨੂੰ 1 ਲੱਖ ਦਾ ਇਨਾਮ ਵੀ ਦੇਵੇਗੀ ਕੰਪਨੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904