ਸੰਘਣੀ ਧੁੰਦ 'ਚ ਗੱਡੀ ਚਲਾਉਣ ਵੇਲੇ ਹੋ ਰਹੀ ਪਰੇਸ਼ਾਨੀ? ਤਾਂ ਅਪਣਾਓ ਆਹ ਤਰੀਕੇ, ਮਿੰਟਾਂ 'ਚ ਸਾਫ ਹੋ ਜਾਵੇਗੀ FOG
Winter Fog Easy Hack For Driving: ਸਰਦੀਆਂ ਦੇ ਮੌਸਮ ਵਿੱਚ ਗੱਡੀ ਚਲਾਉਣਾ ਔਖਾ ਹੋ ਜਾਂਦਾ ਹੈ। ਧੁੰਦ ਕਰਕੇ ਗੱਡੀ ਚਲਾਉਣੀ ਔਖੀ ਹੋ ਜਾਂਦੀ ਹੈ। ਪਰ ਇਸ ਮਿੰਟ ਵਿੱਚ ਧੁੰਦ ਨੂੰ ਸ਼ੀਸ਼ੇ ਤੋਂ ਹਟਾਇਆ ਜਾ ਸਕਦਾ ਹੈ।
How To Remove Fog From Windscreen: ਦੇਸ਼ ਭਰ 'ਚ ਬਹੁਤ ਠੰਡ ਪੈ ਰਹੀ ਹੈ। ਸਰਦੀ ਦੇ ਇਸ ਮੌਸਮ 'ਚ ਲੋਕ ਘੁੰਮਣ-ਫਿਰਨ ਦਾ ਸ਼ੌਕ ਰੱਖਦੇ ਹਨ। ਪਰ ਇਸ ਮੌਸਮ 'ਚ ਸਫਰ ਕਰਨਾ ਇੰਨਾ ਆਸਾਨ ਨਹੀਂ ਹੁੰਦਾ ਹੈ ਕਿਉਂਕਿ ਸਰਦੀਆਂ 'ਚ ਵਿਜ਼ੀਬਿਲਟੀ ਘੱਟ ਜਾਂਦੀ ਹੈ ਅਤੇ ਗੱਡੀ ਦੇ ਸ਼ੀਸ਼ਿਆਂ 'ਤੇ ਧੁੰਦ ਕਾਰਨ ਸੜਕ ਸਾਫ ਦਿਖਾਈ ਨਹੀਂ ਦਿੰਦੀ। ਇਸ ਦੇ ਲਈ ਡਰਾਈਵਰ ਨੂੰ ਵਾਰ-ਵਾਰ ਵਿੰਡਸਕਰੀਨ 'ਤੇ ਜਮ੍ਹਾ ਧੁੰਦ ਨੂੰ ਸਾਫ ਕਰਨਾ ਪੈਂਦਾ ਹੈ।
ਗੱਡੀ ਤੋਂ ਵਾਰ-ਵਾਰ ਉਤਰ ਕੇ ਸ਼ੀਸ਼ੇ ਤੋਂ ਧੁੰਦ ਸਾਫ ਕਰਨ ਵਿੱਚ ਸਮਾਂ ਲੱਗਦਾ ਹੈ। ਪਰ ਅੱਜ ਅਸੀਂ ਤੁਹਾਨੂੰ ਇਸ ਸਮੱਸਿਆ ਦਾ ਹੱਲ ਦੱਸ ਰਹੇ ਹਾਂ, ਜਿਸ ਨਾਲ ਵਿੰਡਸਕਰੀਨ 'ਤੇ ਜਮ੍ਹਾ ਧੁੰਦ ਸਿਰਫ ਇਕ ਮਿੰਟ 'ਚ ਸਾਫ ਹੋ ਜਾਵੇਗੀ ਅਤੇ ਇਸ ਦੇ ਲਈ ਤੁਹਾਨੂੰ ਕਾਰ ਤੋਂ ਬਾਹਰ ਨਹੀਂ ਨਿਕਲਣਾ ਪਵੇਗਾ।
ਸਰਦੀਆਂ ਵਿੱਚ ਕਿਵੇਂ ਹਟਾ ਸਕਦੇ ਸ਼ੀਸ਼ੇ 'ਤੇ ਜਮ੍ਹਾ ਹੋਈ ਧੁੰਦ
ਕਾਰ ਦੀ ਵਿੰਡਸਕਰੀਨ 'ਤੇ ਜੰਮੀ ਧੁੰਦ ਨੂੰ ਹਟਾਉਣ ਲਈ ਕੁਝ ਸਟੈਪਸ ਨੂੰ ਫੋਲੋ ਕਰਨਾ ਹੋਵਗਾ। ਇਹ ਸਟੈਪਸ ਉਹਨਾਂ ਲਈ ਹਨ ਜੋ ਕਾਰ ਨੂੰ ਮੈਨੂਅਲ ਮੋਡ ਵਿੱਚ ਚਲਾਉਂਦੇ ਹਨ।
ਗੱਡੀ ਦੇ ਸ਼ੀਸ਼ੇ ਤੋਂ ਧੁੰਦ ਨੂੰ ਹਟਾਉਣ ਲਈ ਸਭ ਤੋਂ ਪਹਿਲਾਂ ਗੱਡੀ ਨੂੰ ਅੰਦਰੂਨੀ ਸਰਕੂਲੇਸ਼ਨ ਜਾਂ ਬਾਹਰੀ ਸਰਕੂਲੇਸ਼ਨ 'ਤੇ ਲਗਾਉਣਾ ਪੈਂਦਾ ਹੈ।
ਇਸ ਤੋਂ ਬਾਅਦ AC ਨੂੰ ਚਾਲੂ ਕਰੋ।
ਫਿਰ ਕਾਰ ਦਾ ਤਾਪਮਾਨ ਹੀਟਰ ਵੱਲ ਥੋੜ੍ਹਾ ਵਧਾਓ।
ਇਸ ਤੋਂ ਬਾਅਦ, ਗੱਡੀ ਨੂੰ ਫੁਲ ਮੋਡ ਵਿੱਚ ਕਰੋ।
ਅਜਿਹਾ ਕਰਨ ਨਾਲ ਕਾਰ ਨੂੰ ਨਾ ਤਾਂ ਗਰਮੀ ਮਹਿਸੂਸ ਹੋਵੇਗੀ ਅਤੇ ਨਾ ਹੀ ਠੰਡ। ਨਾਲ ਹੀ, ਵਿੰਡਸਕਰੀਨ 'ਤੇ ਜਮ੍ਹਾ ਧੁੰਦ ਵੀ ਸਿਰਫ ਇਕ ਮਿੰਟ 'ਚ ਦੂਰ ਹੋ ਜਾਵੇਗੀ।
ਜੇਕਰ ਤੁਹਾਡੀ ਕਾਰ 'ਚ ਆਟੋਮੈਟਿਕ ਟਰਾਂਸਮਿਸ਼ਨ ਲੱਗਿਆ ਹੈ, ਤਾਂ ਇਸ ਦੇ ਲਈ ਤੁਹਾਨੂੰ ਗੱਡੀ ਦਾ ਤਾਪਮਾਨ ਵਧਾਉਣਾ ਹੋਵੇਗਾ। ਇਸ ਦੇ ਨਾਲ ਹੀ ਆਟੋਮੈਟਿਕ ਟਰਾਂਸਮਿਸ਼ਨ ਵਾਲੀਆਂ ਗੱਡੀਆਂ 'ਚ ਡੀਫੋਗਰ ਮੋਡ ਵੀ ਮੌਜੂਦ ਹੈ। ਇਸ ਪ੍ਰਕਿਰਿਆ ਰਾਹੀਂ ਧੁੰਦ ਨੂੰ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ। ਵਾਹਨਾਂ 'ਤੇ ਜਮ੍ਹਾ ਧੁੰਦ ਨੂੰ ਦੂਰ ਕਰਨਾ ਵੀ ਜ਼ਰੂਰੀ ਹੈ ਤਾਂ ਜੋ ਕਿਸੇ ਵੀ ਹਾਦਸੇ ਤੋਂ ਬਚਿਆ ਜਾ ਸਕੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।