World First CNG Bike: 6 ਦੇਸ਼ਾਂ ਵਿੱਚ ਵਿਕੇਗੀ ਭਾਰਤ ਵਿੱਚ ਬਣੀ ਪਹਿਲੀ CNG ਬਾਈਕ, ਜਾਣੋ ਕੀ ਹੋਣਗੀਆਂ ਖੂਬੀਆਂ
World First CNG Motorcycle: ਬਜਾਜ ਆਟੋ ਨੇ ਦੁਨੀਆ ਦੀ ਪਹਿਲੀ CNG ਮੋਟਰਸਾਈਕਲ ਫਰੀਡਮ 125 ਲਾਂਚ ਕਰਕੇ ਇਤਿਹਾਸ ਰਚ ਦਿੱਤਾ ਹੈ। ਇਸ CNG ਬਾਈਕ ਨੂੰ ਭਾਰਤ ਦੇ ਨਾਲ-ਨਾਲ ਵਿਦੇਸ਼ੀ ਬਾਜ਼ਾਰਾਂ 'ਚ ਵੀ ਲਾਂਚ ਕੀਤਾ ਜਾਵੇਗਾ।
Bajaj Freedom 125: ਬਜਾਜ ਆਟੋ ਨੇ ਭਾਰਤੀ ਬਾਜ਼ਾਰ 'ਚ ਦੁਨੀਆ ਦੀ ਪਹਿਲੀ CNG ਬਾਈਕ ਲਾਂਚ ਕਰ ਦਿੱਤੀ ਹੈ। ਬਜਾਜ ਫ੍ਰੀਡਮ 125 ਦੁਨੀਆ ਦੀ ਪਹਿਲੀ CNG ਬਾਈਕ ਹੈ। ਇਹ ਬਾਈਕ ਸਿਰਫ ਭਾਰਤ 'ਚ ਹੀ ਨਹੀਂ ਦੁਨੀਆ ਦੇ 6 ਹੋਰ ਦੇਸ਼ਾਂ 'ਚ ਵੀ ਵਿਕਣ ਜਾ ਰਹੀ ਹੈ ਪਰ, ਸ਼ੁਰੂਆਤ ਵਿੱਚ ਇਹ ਬਾਈਕ ਭਾਰਤੀ ਬਾਜ਼ਾਰ ਵਿੱਚ ਪਕੜ ਬਣਾਉਣ ਦੀ ਤਿਆਰੀ ਕਰ ਰਹੀ ਹੈ। ਬਜਾਜ ਦੀ ਇਹ ਬਾਈਕ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਆਪਣਾ ਝੰਡਾ ਲਹਿਰਾਉਣਾ ਚਾਹੁੰਦੀ ਹੈ।
ਬਜਾਜ ਆਟੋ ਨੇ 5 ਜੁਲਾਈ ਨੂੰ ਦੁਨੀਆ ਦੀ ਪਹਿਲੀ CNG ਬਾਈਕ ਫ੍ਰੀਡਮ 125 ਲਾਂਚ ਕੀਤੀ ਸੀ। ਇਸ ਬਾਈਕ ਨੂੰ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੀ ਮੌਜੂਦਗੀ 'ਚ ਲਾਂਚ ਕੀਤਾ ਗਿਆ। ਬਜਾਜ ਫ੍ਰੀਡਮ 125 ਦੇ ਲਾਂਚ ਹੋਣ ਨਾਲ ਹੁਣ ਲੋਕਾਂ ਕੋਲ ਬਾਈਕ 'ਚ ਪੈਟਰੋਲ ਤੋਂ ਇਲਾਵਾ CNG ਦਾ ਵਿਕਲਪ ਹੈ।
ਬਜਾਜ ਆਟੋ ਦੇ ਕਾਰਜਕਾਰੀ ਨਿਰਦੇਸ਼ਕ ਰਾਕੇਸ਼ ਸ਼ਰਮਾ ਦਾ ਕਹਿਣਾ ਹੈ ਕਿ ਸਾਡਾ ਸਭ ਤੋਂ ਪਹਿਲਾਂ ਫੋਕਸ ਭਾਰਤ 'ਤੇ ਹੋਵੇਗਾ, ਜੋ ਆਪਣੇ ਆਪ 'ਚ ਬਹੁਤ ਵੱਡਾ ਬਾਜ਼ਾਰ ਹੈ। ਸੀਐਨਜੀ ਰਿਫਿਊਲਿੰਗ ਦੇ ਸੀਮਤ ਗਲੋਬਲ ਨੈੱਟਵਰਕ 'ਤੇ ਨਜ਼ਰ ਮਾਰਦੇ ਹੋਏ ਰਾਕੇਸ਼ ਸ਼ਰਮਾ ਨੇ ਕਿਹਾ ਕਿ ਕੁਝ ਹੀ ਅਜਿਹੇ ਦੇਸ਼ ਹਨ, ਜਿਨ੍ਹਾਂ 'ਚ ਮਿਸਰ, ਤਨਜ਼ਾਨੀਆ, ਪੇਰੂ, ਕੋਲੰਬੀਆ, ਬੰਗਲਾਦੇਸ਼ ਅਤੇ ਇੰਡੋਨੇਸ਼ੀਆ ਸ਼ਾਮਲ ਹਨ।
ਰਾਕੇਸ਼ ਸ਼ਰਮਾ ਨੇ ਅੱਗੇ ਕਿਹਾ ਕਿ ਇੱਕ ਵਾਰ ਜਦੋਂ ਅਸੀਂ ਭਾਰਤੀ ਬਾਜ਼ਾਰ ਵਿੱਚ ਆਪਣੀ ਪਕੜ ਮਜ਼ਬੂਤ ਕਰ ਲੈਂਦੇ ਹਾਂ ਤਾਂ ਅਸੀਂ ਇਨ੍ਹਾਂ ਦੇਸ਼ਾਂ ਵਿੱਚ ਖੋਜ ਸ਼ੁਰੂ ਕਰ ਦੇਵਾਂਗੇ। ਬਜਾਜ ਆਟੋ ਦਾ ਇਹ ਪਲਾਨ ਸਿਰਫ਼ CNG ਸੈਗਮੈਂਟ ਬਾਈਕ ਲਈ ਹੈ। ਬਜਾਜ ਆਪਣੀ ਥ੍ਰੀ-ਵ੍ਹੀਲਰ ਰੇਂਜ ਵਿੱਚ ਬਾਇ-ਫਿਊਲ ਵਿਕਲਪ ਵਾਲੇ ਮਾਡਲ ਪਹਿਲਾਂ ਹੀ ਵੇਚਦਾ ਹੈ ਅਤੇ ਇਹ ਵਾਹਨ ਮਿਸਰ ਦੇ ਬਾਜ਼ਾਰ ਵਿੱਚ ਵੀ ਦਾਖਲ ਹੋਣ ਦੀ ਸੰਭਾਵਨਾ ਹੈ।
ਬਜਾਜ ਆਟੋ ਦੇਸ਼ 'ਚ ਇਸ ਬਾਈਕ ਦੀ ਰੇਂਜ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੰਪਨੀ ਦਾ ਫੋਕਸ ਸ਼ੁਰੂਆਤ 'ਚ ਉਨ੍ਹਾਂ ਸੂਬਿਆਂ 'ਤੇ ਹੈ ਜਿੱਥੇ CNG ਨੈੱਟਵਰਕ ਦੀ ਮਜ਼ਬੂਤ ਪਕੜ ਹੈ। ਇਨ੍ਹਾਂ ਰਾਜਾਂ ਵਿੱਚ ਗੁਜਰਾਤ ਅਤੇ ਮਹਾਰਾਸ਼ਟਰ ਵਰਗੇ ਰਾਜ ਸ਼ਾਮਲ ਹਨ। ਬਜਾਜ ਪਹਿਲੇ 2-3 ਮਹੀਨਿਆਂ 'ਚ ਇਸ CNG ਬਾਈਕ ਦੇ 10 ਹਜ਼ਾਰ ਮਾਡਲ ਤਿਆਰ ਕਰਨ ਜਾ ਰਹੀ ਹੈ। ਇਸ ਵਿੱਤੀ ਸਾਲ 2024-25 ਦੇ ਅੰਤ ਤੱਕ, ਕੰਪਨੀ 30 ਹਜ਼ਾਰ ਤੋਂ 40 ਹਜ਼ਾਰ ਯੂਨਿਟਾਂ ਦਾ ਉਤਪਾਦਨ ਕਰਨ ਦੀ ਕੋਸ਼ਿਸ਼ ਕਰੇਗੀ।
ਬਜਾਜ ਦਾ ਨਾਂਅ ਭਾਰਤ ਦੇ ਸਭ ਤੋਂ ਵੱਡੇ ਦੋਪਹੀਆ ਵਾਹਨ ਨਿਰਯਾਤਕਾਂ ਦੀ ਸੂਚੀ ਵਿੱਚ ਆਉਂਦਾ ਹੈ। ਕੰਪਨੀ ਆਪਣੇ ਦੋਪਹੀਆ ਵਾਹਨਾਂ ਦੀ ਵਿਕਰੀ ਦਾ 30 ਤੋਂ 40 ਪ੍ਰਤੀਸ਼ਤ ਨਿਰਯਾਤ ਕਰਦੀ ਹੈ। ਬਜਾਜ ਆਟੋ ਨੇ ਵਿਦੇਸ਼ੀ ਬਾਜ਼ਾਰ 'ਚ ਟੂ-ਵ੍ਹੀਲਰ ਸੈਗਮੈਂਟ 'ਚ ਕਾਫੀ ਨਾਮ ਕਮਾਇਆ ਹੈ। ਹੁਣ ਬਜਾਜ ਵੀ ਇਸ CNG ਬਾਈਕ ਨੂੰ ਵਿਦੇਸ਼ੀ ਬਾਜ਼ਾਰ 'ਚ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ।