ਪੜਚੋਲ ਕਰੋ

ਆਇਰਿਸ਼ ਕ੍ਰਾਂਤੀਕਾਰੀ ਟੇਰੇਂਸ ਮੈਕਸਵੀਨੀ ਜਿਸ ਦਾ ਭਾਰਤ ਤੱਕ ਗੂੰਜਿਆ ਨਾਂ

ਵਿਨੈ ਲਾਲ/ਪ੍ਰੋਫੈਸਰ

ਭਾਰਤ 'ਚ ਅੱਜ ਕਿਸੇ ਨੂੰ ਵੀ ਟੇਰੇਂਸ ਮੈਕਸਵੀਨੀ ਦਾ ਨਾਂ ਯਾਦ ਨਹੀਂ, ਪਰ ਇੱਕ ਸਮੇਂ ਉਹ ਦੁਨੀਆਂ 'ਚ ਦੰਤਕਥਾ ਦੀ ਤਰ੍ਹਾਂ ਸਨ। ਉਨ੍ਹਾਂ ਦਾ ਨਾਂ ਭਾਰਤ ਤਕ ਗੂੰਜਿਆ ਤੇ ਸਤਿਕਾਰਿਆ ਗਿਆ। ਭਾਰਤ 'ਚ ਜਦੋਂ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਪਾਰਟੀ ਦੇ ਪ੍ਰਮੁੱਖ ਮੈਂਬਰ ਤੇ ਭਗਤ ਸਿੰਘ ਦੇ ਨਜ਼ਦੀਕੀ ਸਾਥੀ ਜਤਿਨ ਦਾਸ ਦੀ ਲੰਬੀ ਭੁੱਖ ਹੜਤਾਲ ਤੋਂ ਬਾਅਦ ਸਤੰਬਰ 1929 ਵਿੱਚ ਜੇਲ੍ਹ 'ਚ ਮੌਤ ਹੋ ਗਈ ਤਾਂ ਉਨ੍ਹਾਂ ਨੂੰ 'ਭਾਰਤ ਦਾ ਟੈਰੇਂਸ ਮੈਕਸਵੀਨੀ' ਕਿਹਾ ਗਿਆ।

ਟੇਰੇਂਸ ਮੈਕਸਵੀਨੀ ਦੀ ਮੌਤ 25 ਅਕਤੂਬਰ 1920 ਨੂੰ ਹੋਈ ਸੀ। ਆਮ ਆਦਮੀ ਦੀ ਕਲਪਨਾ 'ਚ ਆਇਰਲੈਂਡ ਕਵਿਤਾ, ਰਾਜਨੀਤਕ ਵਿਦਰੋਹੀਆਂ ਤੇ ਹਰਿਆਲੀ ਦੀ ਧਰਤੀ ਵਜੋਂ ਉੱਭਰਦਾ ਹੈ। ਇਹ ਵੀ ਸੱਚ ਹੈ। ਆਪਣੀ ਧਰਤੀ ਨਾਲ ਜੁੜੇ ਮੈਕਸਵਿਨੀ ਕਵੀ, ਨਾਟਕਕਾਰ, ਛੋਟੀ-ਛੋਟੀ ਕਿਤਾਬਾਂ ਦੇ ਲੇਖਕ ਤੇ ਨਾਲ ਹੀ ਰਾਜਨੀਤਕ ਕ੍ਰਾਂਤੀਕਾਰੀ ਸਨ, ਜੋ ਆਇਰਿਸ਼ ਯੁੱਧ 'ਚ ਦੱਖਣੀ-ਪੱਛਮੀ ਆਇਰਲੈਂਡ 'ਚ ਸਥਿਤ ਕਾਰਕ ਦੇ ਲਾਰਡ ਮੇਅਰ ਚੁਣੇ ਗਏ ਸਨ।

ਉਸ ਦੌਰ 'ਚ ਭਾਰਤ ਦੇ ਰਾਸ਼ਟਰਵਾਦੀਆਂ ਨੇ ਆਇਰਲੈਂਡ ਦੀਆਂ ਘਟਨਾਵਾਂ 'ਤੇ ਤਿੱਖੀ ਨਜ਼ਰ ਰੱਖੀ। ਬਰਤਾਨਵੀ ਰਾਜ ਦੌਰਾਨ ਭਾਵੇਂ ਭਾਰਤ 'ਚ ਆਇਰਿਸ਼ ਮੂਲ ਦੇ ਲੋਕਾਂ ਨੇ ਅੱਤਿਆਚਾਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ, ਪਰ ਇਸ ਤੋਂ ਪਹਿਲਾਂ ਆਇਰਿਸ਼ ਲੋਕ ਖ਼ੁਦ ਬਰਤਾਨਵੀ ਲੋਕਾਂ ਦੇ ਸ਼ਿਕਾਰ ਹੋਏ ਸਨ ਤੇ ਉਨ੍ਹਾਂ ਨੇ ਆਪਣੇ ਗੁਆਂਢੀ ਦੇ ਬਸਤੀਵਾਦ ਖ਼ਿਲਾਫ਼ ਜ਼ੋਰਦਾਰ ਲੜਾਈ ਲੜੀ ਸੀ।

ਅੰਗਰੇਜ਼ਾਂ ਨੇ ਆਇਰਿਸ਼ ਲੋਕਾਂ ਨੂੰ ਭਾਰਤ 'ਚ ਆਪਣੇ ਵਿਰੁੱਧ ਬਗਾਵਤ ਨੂੰ ਦਬਾਉਣ ਲਈ ਵਰਤਿਆ। ਤੁਸੀਂ ਸਿਰਫ਼ ਰੇਗਿਨਾਲਡ ਡਾਇਰ ਨੂੰ ਯਾਦ ਕਰੋ, ਜਿਸ ਨੇ ਜਲ੍ਹਿਆਂਵਾਲਾ ਬਾਗ ਦਾ ਸਾਕਾ ਕਰਵਾਇਆ ਸੀ। ਉਸ ਦਾ ਜਨਮ ਭਲੇ ਮੁਰੇ (ਹੁਣ ਪਾਕਿਸਤਾਨ ਵਿੱਚ) 'ਚ ਹੋਇਆ ਸੀ, ਪਰ ਉਸ ਨੇ ਕਾਰਕ ਕਾਉਂਟੀ ਦੇ ਮਿਡਲਟਨ ਕਾਲਜ ਵਿੱਚ ਤੇ ਅੱਗੇ ਆਇਰਲੈਂਡ ਦੇ ਰਾਇਲ ਕਾਲਜ ਆਫ਼ ਸਰਜਨਸ 'ਚ ਸਿੱਖਿਆ ਪ੍ਰਾਪਤ ਕੀਤੀ ਸੀ।

ਇਸੇ ਤਰ੍ਹਾਂ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ ਜੜ੍ਹ ਪੰਜਾਬ ਦੇ ਤਤਕਾਲੀ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਸੀ, ਜੋ ਲਿਮੇਰਿਕ 'ਚ ਪੈਦਾ ਹੋਇਆ ਆਇਰਿਸ਼ ਸੀ। ਓਡਵਾਇਰ ਨੇ ਹੀ ਡਾਇਰ ਨੂੰ ਕਤਲੇਆਮ ਦੀ ਖੁੱਲ੍ਹੀ ਇਜਾਜ਼ਤ ਦਿੱਤੀ ਸੀ ਤੇ ਬਾਅਦ 'ਚ ਭਾਰਤੀਆਂ ਦੇ ਇਸ ਘਿਨੌਣੇ ਕਤਲ ਨੂੰ 'ਫੌਜੀ ਜ਼ਰੂਰਤ' ਕਿਹਾ ਸੀ।

ਇੰਗਲੈਂਡ ਨੇ ਭਾਰਤ 'ਚ ਬਹੁਤ ਘੱਟ ਅਜਿਹੇ ਕੰਮ ਕੀਤੇ, ਜੋ ਉਸ ਨੇ ਪਹਿਲਾਂ ਆਇਰਲੈਂਡ 'ਚ ਨਹੀਂ ਕੀਤੇ ਸਨ। ਉਸ ਨੇ ਆਇਰਲੈਂਡ ਨੂੰ ਗਰੀਬ ਦੇਸ਼ ਬਣਾ ਦਿੱਤਾ ਤੇ ਉਥੋਂ ਦੇ ਲੋਕਾਂ ਨੂੰ ਮਨੁੱਖਾਂ ਤੋਂ ਵੀ ਨੀਵਾਂ ਦਰਜਾ ਦਿੱਤਾ। ਪੋਪ ਪ੍ਰਤੀ ਵਫ਼ਾਦਾਰੀ ਜਤਾਉਣ ਵਾਲੇ ਆਇਰਿਸ਼ ਲੋਕਾਂ ਨੂੰ ਉਸ ਨੇ ਅੰਧਵਿਸ਼ਵਾਸੀ ਕੈਥੋਲਿਕ ਦੱਸ ਕੇ ਵਾਰ-ਵਾਰ ਅਪਮਾਨ ਕੀਤਾ।

1897 'ਚ ਜਨਮੇ ਮੈਕਸਵੀਨੀ ਨੇ ਆਪਣੇ ਜੀਵਨ ਦੇ ਦੂਜੇ ਦਹਾਕੇ ਦੇ ਅੰਤ ਵਿੱਚ ਸਰਗਰਮ ਰਾਜਨੀਤੀ 'ਚ ਪ੍ਰਵੇਸ਼ ਕੀਤਾ ਤੇ 1913-14 ਤਕ ਆਪਣੀ ਪਛਾਣ ਬਣਾਈ। ਆਇਰਿਸ਼ ਵਲੰਟੀਅਰਾਂ ਦੇ ਨਾਲ ਦੇਸ਼ ਦੇ ਲੋਕਾਂ ਲਈ ਸਾਰੇ ਅਧਿਕਾਰਾਂ ਤੇ ਆਜ਼ਾਦੀਆਂ ਲਈ ਇੱਕ ਸੰਗਠਨ ਦੀ ਸਥਾਪਨਾ ਦੇ ਨਾਲ ਉਸ ਨੇ ਰਾਜਨੀਤਕ ਪਾਰਟੀ ਸਿਨ ਫੇਨ ਦੀ ਸਥਾਪਨਾ ਵੀ ਕੀਤੀ, ਜੋ ਦੇਸ਼ ਦੀ ਪੂਰਨ ਆਜ਼ਾਦੀ ਦੀ ਵਕਾਲਤ ਕਰਦੀ ਸੀ।

ਬਦਕਿਸਮਤੀ ਦਾ ਸ਼ਿਕਾਰ ਹੋਈ ਆਇਰਲੈਂਡ ਦੀ ਅਪ੍ਰੈਲ 1916 ਦੀ ਈਸਟਰ ਬਗਾਵਤ ਦੌਰਾਨ ਮੈਕਸਵੀਨੀ ਪੂਰੀ ਤਰ੍ਹਾਂ ਸਰਗਰਮ ਸਨ। ਇਹ ਹਥਿਆਰਬੰਦ ਕ੍ਰਾਂਤੀ 6 ਦਿਨਾਂ ਤੱਕ ਚੱਲੀ, ਜਿਸ ਨੂੰ ਬ੍ਰਿਟਿਸ਼ ਫ਼ੌਜ ਨੇ ਆਪਣੇ ਤੋਪਖ਼ਾਨੇ ਤੇ ਭਾਰੀ ਫ਼ੌਜੀ ਬਲ ਨਾਲ ਦਬਾ ਦਿੱਤਾ। ਡਬਲਿਨ ਦਾ ਬਹੁਤਾ ਹਿੱਸਾ ਮਲਬੇ 'ਚ ਤਬਦੀਲ ਹੋ ਗਿਆ ਸੀ। ਇਹ ਅਸੰਭਵ ਹੈ ਕਿ ਇਹ ਬਗਾਵਤ ਇਤਿਹਾਸ ਦੇ ਪੰਨਿਆਂ 'ਚ ਗੁਆਚ ਜਾਵੇ, ਪਰ ਮਹਾਨ ਕਵੀ ਵਿਲੀਅਮ ਬਟਲਰ ਯੀਟਸ ਨੇ ਇਸ ਨੂੰ ਆਪਣੀ ਕਵਿਤਾ 'ਈਸਟਰ 1916' 'ਚ ਇਹ ਲਿਖ ਕੇ ਅਮਰ ਕਰ ਦਿੱਤਾ: 'ਆਲ ਚੇਂਜਡ, ਚੇਂਜਡ ਅਟਰਲੀ/ਏ ਟੈਰੀਬਲ ਬਿਊਟੀ ਇਜ ਬੋਰਨ'। ਅਗਲੇ 4 ਸਾਲਾਂ 'ਚ ਮੈਕਸਵੀਨੀ ਇੱਕ ਸਿਆਸੀ ਕੈਦੀ ਵਜੋਂ ਬ੍ਰਿਟਿਸ਼ ਜੇਲ੍ਹਾਂ 'ਚ ਅੰਦਰ-ਬਾਹਰ ਹੁੰਦੇ ਰਹੇ।

ਪਰ ਜਦੋਂ ਮੈਕਸਵੀਨੀ ਨੇ ਅਗਸਤ 1920 'ਚ ਭੁੱਖ ਹੜਤਾਲ ਸ਼ੁਰੂ ਕੀਤੀ ਤਾਂ ਉਹ ਭਾਰਤ ਤੇ ਬਾਕੀ ਦੁਨੀਆਂ ਦੀਆਂ ਨਜ਼ਰਾਂ 'ਚ ਆ ਗਏ। ਉਨ੍ਹਾਂ ਨੂੰ 12 ਅਗਸਤ ਨੂੰ 'ਦੇਸ਼ ਧ੍ਰੋਹੀ ਲੇਖ ਤੇ ਦਸਤਾਵੇਜ਼' ਰੱਖਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਅੱਜ ਦੇ ਭਾਰਤ ਵਰਗਾ ਹੀ ਦ੍ਰਿਸ਼ ਹੈ ਤੇ ਕੁਝ ਦਿਨਾਂ ਦੇ ਅੰਦਰ ਹੀ ਇੱਕ ਅਦਾਲਤ ਨੇ ਉਸ ਨੂੰ ਇੰਗਲੈਂਡ ਦੀ ਬ੍ਰਿਕਸਟਨ ਜੇਲ੍ਹ 'ਚ 2 ਸਾਲ ਦੀ ਸਜ਼ਾ ਸੁਣਾ ਦਿੱਤੀ। ਮੈਕਸਵੀਨੀ ਨੇ ਫਿਰ ਟ੍ਰਿਬਿਊਨਲ ਦੇ ਸਾਹਮਣੇ ਐਲਾਨ ਕੀਤਾ, "ਮੈਂ ਆਪਣੀ ਕੈਦ ਦੀ ਮਿਆਦ ਤੈਅ ਕਰ ਦਿੱਤੀ ਹੈ। ਤੁਹਾਡੀ ਸਰਕਾਰ ਜੋ ਵੀ ਕਰੇ, ਇੱਕ ਮਹੀਨੇ ਦੇ ਅੰਦਰ ਮੈਂ ਆਜ਼ਾਦ ਹੋ ਜਾਵਾਂਗਾ, ਜ਼ਿੰਦਾ ਜਾਂ ਮਰਿਆ।"

ਇਹ ਕਹਿੰਦੇ ਹੋਏ ਉਨ੍ਹਾਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਕਿ ਉਨ੍ਹਾਂ ਨੂੰ ਸਜ਼ਾ ਸੁਣਾਉਣ ਵਾਲੀ ਫ਼ੌਜੀ ਅਦਾਲਤ ਦਾ ਉਨ੍ਹਾਂ 'ਤੇ ਕੋਈ ਅਧਿਕਾਰ ਨਹੀਂ, ਉਦੋਂ ਉਨ੍ਹਾਂ ਨਾਲ 11 ਹੋਰ ਰਿਪਬਲਿਕਨ ਕੈਦੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋ ਗਏ। ਅਮਰੀਕਾ ਤੋਂ ਆਇਰਿਸ਼ ਰਿਪਬਲਿਕਨਾਂ ਦੀ ਹਮਾਇਤ ਕਰਨ ਵਾਲੀ ਆਇਰਿਸ਼ ਅਬਾਦੀ ਉਨ੍ਹਾਂ ਦੇ ਪੱਖ 'ਚ ਉੱਤਰ ਆਈ ਪਰ ਇਸ ਤੋਂ ਵੀ ਵੱਡੀ ਗੱਲ ਇਹ ਹੋਈ ਕਿ ਮੈਡ੍ਰਿਡ ਤੋਂ ਰੋਮ ਤਕ ਤੇ ਬਿਊਨਸ ਆਇਰਸ ਤੇ ਨਿਊਯਾਰਕ ਤੋਂ ਅੱਗੇ ਵੱਧਦੇ ਹੋਏ ਦੱਖਣੀ ਆਸਟ੍ਰੇਲੀਆ ਤਕ ਤੋਂ ਮੈਕਸਵੀਨੀ ਦੀ ਰਿਹਾਈ ਲਈ ਨਾ ਸਿਰਫ਼ ਮਜ਼ਦੂਰ ਜਮਾਤ ਆਵਾਜ਼ ਚੁੱਕਣ ਲੱਗਾ, ਸਗੋਂ ਮੁਸੋਲਿਨੀ ਤੇ ਕਾਲੇ ਰਾਸ਼ਟਰਵਾਦੀ ਮਾਰਕਸ ਗਾਰਵੇ ਨੇ ਵੀ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ।

ਜਿਵੇਂ-ਜਿਵੇਂ ਦਿਨ ਲੰਘਦੇ ਗਏ, ਮੈਕਸਵੀਨੀ ਦੇ ਸਮਰਥਕਾਂ ਨੇ ਭੁੱਖ ਹੜਤਾਲ ਨੂੰ ਖਤਮ ਕਰਨ ਲਈ ਉਨ੍ਹਾਂ ਨੂੰ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ, ਜਦਕਿ ਜੇਲ੍ਹ 'ਚ ਬ੍ਰਿਟਿਸ਼ ਅਧਿਕਾਰੀਆਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਭੋਜਨ ਦੇਣ ਲਈ ਸਖ਼ਤ ਕੋਸ਼ਿਸ਼ ਕੀਤੀ। ਅਕਤੂਬਰ 1920 ਨੂੰ ਮੈਕਸਵੀਨੀ ਕੋਮਾ 'ਚ ਚਲੇ ਗਏ ਅਤੇ ਉਨ੍ਹਾਂ ਦੀ ਭੁੱਖ ਹੜਤਾਲ ਦੇ 74 ਦਿਨਾਂ ਬਾਅਦ 25 ਅਕਤੂਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਆਇਰਲੈਂਡ ਵਾਂਗ ਭਾਰਤ ਵੀ ਮੈਕਸਵੀਨੀ ਦੇ ਸੋਗ 'ਚ ਡੁੱਬ ਗਿਆ। ਕਈਆਂ ਦਾ ਮੰਨਣਾ ਹੈ ਕਿ ਗਾਂਧੀ ਮੈਕਸਵੀਨੀ ਤੋਂ 'ਪ੍ਰਭਾਵਿਤ' ਹੋਏ ਸਨ, ਪਰ ਇਸ 'ਚ ਕੋਈ ਸ਼ੱਕ ਨਹੀਂ ਕਿ ਦ੍ਰਿੜ੍ਹਤਾ, ਦੇਸ਼ ਭਗਤੀ ਤੇ ਸਹਿਣਸ਼ੀਲਤਾ ਨੂੰ ਆਪਣੀ ਤਾਕਤ ਬਣਾਉਣ ਵਾਲੇ ਗਾਂਧੀ ਨੇ 'ਵਰਤ' ਤੇ 'ਭੁੱਖ ਹੜਤਾਲ' ਵਿਚਲਾ ਫਰਕ ਕਾਇਮ ਰੱਖਿਆ। ਇਨ੍ਹਾਂ ਗੱਲਾਂ ਦੇ ਬਾਵਜੂਦ ਮੈਕਸਵੀਨੀ ਹਥਿਆਰਬੰਦ ਕ੍ਰਾਂਤੀਕਾਰੀਆਂ ਤੇ ਜਵਾਹਰ ਲਾਲ ਨਹਿਰੂ ਲਈ ਵੀ ਇਕ ਨਾਇਕ ਸਨ।

ਮੈਕਸਵੀਨੀ ਦੀ ਮੌਤ ਤੋਂ ਕੁਝ ਸਾਲ ਬਾਅਦ ਆਪਣੀ ਧੀ ਇੰਦਰਾ ਨੂੰ ਲਿਖੀ ਚਿੱਠੀ 'ਚ ਨਹਿਰੂ ਨੇ ਲਿਖਿਆ ਕਿ ਇਸ ਆਇਰਲੈਂਡ ਦੀ ਭੁੱਖ-ਹੜਤਾਲ ਨੇ ਆਇਰਲੈਂਡ ਸਮੇਤ ਪੂਰੀ ਦੁਨੀਆਂ ਨੂੰ 'ਪ੍ਰੇਸ਼ਾਨ' ਕਰ ਦਿੱਤਾ ਸੀ। ਨਹਿਰੂ ਨੇ ਲਿਖਿਆ : 'ਜਦੋਂ ਉਨ੍ਹਾਂ ਨੂੰ ਜੇਲ੍ਹ 'ਚ ਰੱਖਿਆ ਗਿਆ ਸੀ, ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਮਰ ਕੇ ਜਾਂ ਜ਼ਿੰਦਾ ਬਾਹਰ ਆਉਣਗੇ ਤੇ ਫਿਰ ਉਨ੍ਹਾਂ ਨੇ ਖਾਣਾ ਛੱਡ ਦਿੱਤਾ। 75 ਦਿਨਾਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ।

ਇਸ 'ਚ ਕੋਈ ਸ਼ੱਕ ਨਹੀਂ ਹੈ ਕਿ 1929 ਦੇ ਅੱਧ 'ਚ ਜਦੋਂ ਭਗਤ ਸਿੰਘ, ਬਟੁਕੇਸ਼ਵਰ ਦੱਤ ਤੇ ਲਾਹੌਰ ਸਾਜ਼ਿਸ਼ ਕੇਸ 'ਚ ਜੇਲ੍ਹ 'ਚ ਬੰਦ ਹੋਰ ਆਜ਼ਾਦੀ ਘੁਲਾਟੀਆਂ ਨੇ 'ਸਿਆਸੀ ਕੈਦੀ' ਦੇ ਦਰਜ਼ੇ ਦੀ ਮੰਗ ਕਰਦਿਆਂ ਭੁੱਖ ਹੜਤਾਲ ਕੀਤੀ ਤਾਂ ਉਨ੍ਹਾਂ ਦੇ ਸਾਹਮਣੇ ਗਾਂਧੀ ਦਾ ਨਹੀਂ, ਸਗੋਂ ਮੈਕਸਵੀਨੀ ਦੀ ਮਿਸਾਲ ਤੇ ਆਦਰਸ਼ ਸੀ। ਬੰਗਾਲ ਦੇ ਸਿਆਸੀ ਕਾਰਕੁਨ ਤੇ ਬੰਬ ਬਣਾਉਣ ਵਾਲੇ ਜਤਿੰਦਰ ਨਾਥ ਦਾਸ ਵੀ ਇਸ ਭੁੱਖ ਹੜਤਾਲ 'ਚ ਸ਼ਾਮਲ ਹੋਏ। ਉਨ੍ਹਾਂ ਦਾ ਵਿਰੋਧ ਜੇਲ੍ਹ ਦੀ ਮਾੜੀ ਹਾਲਤ ਤੇ ਸਿਆਸੀ ਕੈਦੀਆਂ ਦੇ ਹੱਕਾਂ ਲਈ ਸੀ।

63 ਦਿਨਾਂ ਦੀ ਭੁੱਖ ਹੜਤਾਲ ਤੋਂ ਬਾਅਦ 13 ਸਤੰਬਰ 1929 ਨੂੰ ਜਤਿਨ ਦੀ ਮੌਤ ਹੋ ਗਈ। ਸਾਰਾ ਦੇਸ਼ ਦੁਖ ਦੇ ਸਮੁੰਦਰ 'ਚ ਡੁੱਬ ਗਿਆ। ਨਹਿਰੂ ਨੇ ਆਪਣੀ ਆਤਮਕਥਾ 'ਚ ਲਿਖਿਆ, "ਜਤਿਨ ਦੀ ਮੌਤ ਨਾਲ ਪੂਰੇ ਦੇਸ਼ 'ਚ ਸਨਸਨੀ ਫੈਲ ਗਈ।"

ਗਾਂਧੀ ਭਾਵੇਂ ਵਰਤ ਰੱਖਣ 'ਚ ਮੋਹਰੀ ਰਹੇ ਹੋਣ, ਪਰ ਆਧੁਨਿਕ ਇਤਿਹਾਸ ਵਿੱਚ ਭੁੱਖ ਹੜਤਾਲ ਟੇਰੇਂਸ ਮੈਕਸਵੀਨੀ ਤੋਂ ਸ਼ੁਰੂ ਹੁੰਦੀ ਹੈ। ਇਹ ਬਹੁਤ ਸੰਭਵ ਹੈ ਕਿ ਖਾਸ ਤੌਰ 'ਤੇ ਮੈਕਸਵੀਨੀ ਦੀ ਸ਼ਹਾਦਤ ਤੋਂ ਬਾਅਦ ਗਾਂਧੀ ਨੇ ਇਹ ਮੰਨ ਲਿਆ ਹੋਵੇਗਾ ਕਿ ਕਿਵੇਂ ਭੁੱਖ ਹੜਤਾਲਾਂ ਨੇ ਨਾ ਸਿਰਫ਼ ਰਾਜਨੀਤੀ ਦੇ ਰੰਗਮੰਚ ਵੱਲ ਦੇਸ਼ ਵਿਆਪੀ ਧਿਆਨ ਖਿੱਚਿਆ ਹੈ, ਸਗੋਂ ਪੂਰੀ ਦੁਨੀਆਂ 'ਚ ਵਿਚਾਰਧਾਰਕ ਹਲਚਲ ਪੈਦਾ ਕੀਤੀ ਹੈ।

ਹਾਲਾਂਕਿ ਭਾਰਤ 'ਚ ਮੈਕਸਵੀਨੀ ਦੀ ਕਹਾਣੀ ਨੂੰ ਉਨ੍ਹਾਂ ਦੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਲੜਾਈ ਤੋਂ ਇਲਾਵਾ ਹੋਰ ਕਈ ਕਾਰਨਾਂ ਕਰਕੇ ਮਾਨਤਾ ਜਾਂ ਯਾਦ ਕੀਤੀ ਜਾਣੀ ਚਾਹੀਦੀ ਹੈ। ਜਿਵੇਂ ਕਿ ਮੇਰਾ ਮੰਨਣਾ ਹੈ, ਇੰਗਲੈਂਡ ਨੇ ਭਾਰਤ ਦੇ ਤਬਾਹ ਹੋਣ ਤੋਂ ਪਹਿਲਾਂ ਆਇਰਲੈਂਡ ਨੂੰ ਪਛੜਿਆ ਰੱਖਿਆ ਤੇ ਕਈ ਤਰੀਕਿਆਂ ਨਾਲ ਇਸ ਨੂੰ ਆਪਣੀ ਪ੍ਰਯੋਗਸ਼ਾਲਾ ਬਣਾ ਦਿੱਤਾ। ਭਾਰਤ 'ਚ ਲਾਗੂ ਕੀਤੀਆਂ ਗਈਆਂ ਸਾਰੀਆਂ ਨੀਤੀਆਂ, ਜਿਸ 'ਚ ਉਸ ਦੀ ਜ਼ਮੀਨ ਦਾ ਬੰਦੋਬਸਤ, ਟੈਕਸ, ਕਾਲ ਤੋਂ ਰਾਹਤ, ਬਗਾਵਤ ਦਾ ਦਮਨ ਸ਼ਾਮਲ ਹੈ। ਇਹ ਵੀ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਭਾਰਤ ਆਏ ਆਇਰਿਸ਼ ਲੋਕਾਂ ਦੀ ਕਹਾਣੀ ਦੱਸਦੀ ਹੈ ਕਿ ਜਿਹੜੇ ਲੋਕ ਦੱਬੇ-ਕੁਚਲੇ ਹੁੰਦੇ ਹਨ, ਉਹ ਦੂਜਿਆਂ 'ਤੇ ਜ਼ੁਲਮ ਕਰਦੇ ਹਨ। ਭਾਰਤ ਦੇ ਬਸਤੀਵਾਦ ਵਿੱਚ ਆਇਰਿਸ਼ ਲੋਕਾਂ ਦੀ ਭੂਮਿਕਾ ਦਾ ਵਿਸਥਾਰ ਨਾਲ ਅਧਿਐਨ ਕਰਨ ਦਾ ਵਿਸ਼ਾ ਹੈ।

ਦੂਜੇ ਪਾਸੇ, ਟੇਰੇਂਸ ਮੈਕਸਵੀਨੀ ਦੀ ਇਹ ਕਥਾ ਇਕ ਗੁੰਝਲਦਾਰ ਇਤਿਹਾਸ ਵੱਲ ਵੀ ਇਸ਼ਾਰਾ ਕਰਦੀ ਹੈ, ਜਿਸ 'ਚ ਹਾਲ ਹੀ ਦੇ ਸਾਲਾਂ ਵਿੱਚ ਕੁਝ ਇਤਿਹਾਸਕਾਰਾਂ ਦੁਆਰਾ ਇੰਡੋ-ਆਇਰਿਸ਼ ਏਕਤਾ ਦੇ ਪੰਨਿਆਂ ਦੀ ਖੋਜ ਕੀਤੀ ਗਈ ਹੈ। ਉਦਾਹਰਣ ਵਜੋਂ ਭਾਰਤੀ ਲੰਬੇ ਸਮੇਂ ਤੋਂ  ਆਇਰਿਸ਼ ਔਰਤ ਐਨੀ ਬੇਸੈਂਟ ਨਾਲ ਜਾਣੂ ਹਨ, ਪਰ ਉਨ੍ਹਾਂ ਦੇ ਯੋਗਦਾਨ, ਸਹਿਯੋਗ ਤੇ ਸਾਂਝੇ ਸੰਘਰਸ਼ ਦੇ ਵੱਖ-ਵੱਖ ਰੂਪ ਹਨ। ਅਜਿਹੇ ਸਮੇਂ ਵਿੱਚ ਜਦੋਂ ਸੰਸਾਰ 'ਚ ਸੰਕੀਰਣਵਾਦ ਅਤੇ ਰਾਸ਼ਟਰਵਾਦ ਦੀ ਹਵਾ ਵਿੱਚ ਦੂਜੀਆਂ ਨਸਲਾਂ ਜਾਂ ਵਿਦੇਸ਼ੀਆਂ ਦੀ ਆਪਣੀ ਧਰਤੀ 'ਤੇ ਨਫ਼ਰਤ ਆਮ ਹੋ ਗਈ ਹੈ, ਮੈਕਸਵੀਨੀ ਦੀ ਕਹਾਣੀ ਮਨੁੱਖਤਾ ਦੀਆਂ ਸੀਮਾਵਾਂ ਤੋਂ ਪਰ੍ਹੇ ਹੋਣ ਦਾ ਮਹੱਤਵਪੂਰਨ ਸੰਕੇਤ ਦਿੰਦੀ ਹੈ।

ਨੋਟ - ਉੱਪਰ ਦਿੱਤੇ ਗਏ ਵਿਚਾਰ ਅਤੇ ਅੰਕੜੇ ਲੇਖਕ ਦੇ ਨਿੱਜੀ ਵਿਚਾਰ ਹਨ। ਜ਼ਰੂਰੀ ਨਹੀਂ ਕਿ ਏਬੀਪੀ ਨਿਊਜ਼ ਗਰੁੱਪ ਇਸ ਨਾਲ ਸਹਿਮਤ ਹੋਵੇ। ਇਸ ਲੇਖ ਨਾਲ ਸਬੰਧਤ ਸਾਰੇ ਦਾਅਵਿਆਂ ਜਾਂ ਇਤਰਾਜ਼ਾਂ ਲਈ ਸਿਰਫ਼ ਲੇਖਕ ਹੀ ਜ਼ਿੰਮੇਵਾਰ ਹੈ।

ਇਹ ਵੀ ਪੜ੍ਹੋ: ਬੰਦ ਹੋ ਜਾਵੇਗੀ ਮਾਰੂਤੀ ਦੀ ਧਾਕੜ ਐਸਯੂਵੀ Vitara Brezza, ਨਵੇਂ ਰੂਪ 'ਚ ਹੋਏਗਾ ਲਾਂਚ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ

ਓਪੀਨੀਅਨ

Advertisement
Advertisement
Advertisement

ਟਾਪ ਹੈਡਲਾਈਨ

Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
Advertisement
ABP Premium

ਵੀਡੀਓਜ਼

ਬੰਗਾਲ 'ਚ ਪਿਆ ਭੰਗੜਾ ,ਕਰਨ ਔਜਲਾ ਲਈ Kolkata ਦਾ ਪਿਆਰਰਾਹਾ ਦੀ Flying Kiss , ਰਣਬੀਰ-ਆਲੀਆ ਦੀ ਧੀ ਦਾ Cute ਪਲਦਿਲਜੀਤ ਲਈ ਬਦਲਿਆ ਘੰਟਾ ਘਰ ਦਾ ਰੂਪ , ਪੰਜਾਬੀ ਘਰ ਆ ਗਏ ਓਏਦਿਲਜੀਤ ਤੇ AP ਦੀ ਗੱਲ ਚ ਆਏ ਹਨੀ ਸਿੰਘ ,

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਫਿਰ ਆ ਰਹੀਆਂ ਲਗਾਤਾਰ ਦੋ ਛੁੱਟੀਆਂ, ਜਾਣੋ ਡਿਟੇਲ
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
Scam ਦੇ ਉਹ 4 ਤਰੀਕੇ, ਜੋ ਸਭ ਤੋਂ ਵੱਧ ਵਰਤਦੇ ਨੇ ਘਪਲੇਬਾਜ਼, ਜਾਲ 'ਚ ਫਸ ਗਏ ਤਾਂ ਹੋ ਜਾਵੋਗੇ ਕੰਗਾਲ !
Scam ਦੇ ਉਹ 4 ਤਰੀਕੇ, ਜੋ ਸਭ ਤੋਂ ਵੱਧ ਵਰਤਦੇ ਨੇ ਘਪਲੇਬਾਜ਼, ਜਾਲ 'ਚ ਫਸ ਗਏ ਤਾਂ ਹੋ ਜਾਵੋਗੇ ਕੰਗਾਲ !
IRCTC Website Down: IRCTC ਦੀ ਐਪ ਅਤੇ ਵੈਬਸਾਈਟ ਹੋਈ ਡਾਊਨ, ਟਿਕਟ ਬੁੱਕ ਕਰਨ 'ਚ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ
IRCTC Website Down: IRCTC ਦੀ ਐਪ ਅਤੇ ਵੈਬਸਾਈਟ ਹੋਈ ਡਾਊਨ, ਟਿਕਟ ਬੁੱਕ ਕਰਨ 'ਚ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ
Embed widget