ਬਿੱਗ ਬੌਸ 13 ਬਾਰੇ ਇੱਕ ਹੋਰ ਖੁਲਾਸਾ, ਸਾਹਮਣੇ ਆਈਆਂ ਤਾਜ਼ਾ ਤਸਵੀਰਾਂ
ਸਾਹਮਣੇ ਆਈਆਂ ਤਸਵੀਰਾਂ ਤੋਂ ਸਾਫ ਹੈ ਕਿ ਅੱਜ ਦਾ ਐਪੀਸੋਡ ਬੇਹੱਦ ਮਜ਼ੇਦਾਰ ਹੋਣ ਵਾਲਾ ਹੈ।
Download ABP Live App and Watch All Latest Videos
View In Appਉਧਰ ਸ਼ਹਿਨਾਜ਼ ਵੀ ਪੂਲ ‘ਚ ਡਾਂਸ ਤੇ ਮਸਤੀ ਕਰਦੀ ਨਜ਼ਰ ਆਵੇਗੀ।
ਅੱਜ ਰਾਤ ਕੰਟੇਸਟੈਂਟ ਪੁਲ ‘ਚ ਇੱਕ ਦੂਜੇ ਨਾਲ ਮਸਤੀ ਕਰਦੇ ਨਜ਼ਰ ਆਉਣਗੇ।
ਇਸ ਦੇ ਨਾਲ ਹੀ ਸਿਧਾਰਥ ਘਰ ਵਾਲਿਆਂ ਨਾਲ ਵੀ ਸ਼ੇਫਾਲੀ ਨੂੰ ਲੈ ਕੇ ਗੱਲ ਕਰਦੇ ਨਜ਼ਰ ਆਉਣਗੇ ਤੇ ਸ਼ਹਿਨਾਜ਼ ਉਨ੍ਹਾਂ ਨੂੰ ਦੱਸੇਗੀ ਕਿ ਉਹ ਸੇਫਾਲੀ ਲਈ ਸੱਚਾ ਪਿਆਰ ਮਹਿਸੂਸ ਕਰ ਰਹੇ ਹਨ।
ਉਧਰ ਸ਼ੇਫਾਲੀ ਪੁਲ ਦੇ ਚਾਰੋਂ ਪਾਸੇ ਵਾਲ ਬਿਖੇਰਦੀ ਨਜ਼ਰ ਆਵੇਗੀ।
ਸਿਧਾਰਥ ਪੁਲ ‘ਚ ਸ਼ੇਫਾਲੀ ਲਈ ‘ਬਾਜ਼ੀਗਰ ਮੈਂ ਬਾਜ਼ੀਗਰ’ ਗਾਣਾ ਗਾਉਂਦੇ ਨਜ਼ਰ ਆਉਣਗੇ।
ਅਜੇ ਤਕ ਦੇ ਐਪੀਸੋਡ ‘ਚ ਤਾਂ ਸਿਧਾਰਥ ਤੇ ਸ਼ੇਫਾਲੀ ਐਲਾਨ ਕਰ ਚੁੱਕੇ ਹਨ ਕਿ ਦੋਵੇਂ ਇੱਕ ਦੂਜੇ ਲਈ ਕਾਫੀ ਖਾਸ ਹਨ।
ਅੱਜ ਘਰ ‘ਚ ਸ਼ਹਿਨਾਜ਼ ਤੇ ਪਾਰਸ ‘ਚ ਨਜ਼ਦੀਕੀ ਤੋਂ ਬਾਅਦ ਸਿਧਾਰਥ ਤੇ ਸ਼ੇਫਾਲੀ ‘ਚ ਵੀ ਨੇੜਤਾ ਵਧਦੀ ਵੇਖਣ ਨੂੰ ਮਿਲੇਗੀ।
ਦਲਜੀਤ ਦਾ ਨੌਮੀਨੇਸ਼ਨ ਸਿਧਾਰਥ ਡੇ ਦੇ ਹੱਥਾ ‘ਚ ਹੋਵੇਗਾ। ਸਿਧਾਰਥ ਨੂੰ ਸ਼ੇਫਾਲੀ ਜਾਂ ਦਲਜੀਤ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਹੋਵੇਗਾ ਜੋ ਉਨ੍ਹਾਂ ਲਈ ਮੁਸ਼ਕਿਲ ਟਾਸਕ ਹੈ ਪਰ ਸਿਧਾਰਥ ਦਾ ਰੁਝਾਨ ਕਾਫੀ ਹੱਦ ਤਕ ਸ਼ੇਫਾਲੀ ਵੱਲ ਹੈ।
ਉਧਰ ਕੋਇਨਾ ਵੀ ਕੁਝ ਮੁਸ਼ਕਲਾਂ ‘ਚ ਨਜ਼ਰ ਆਉਣ ਵਾਲੀ ਹੈ।
ਇਸ ਦੇ ਨਾਲ ਹੀ ਦੇਵੋਲੀਨਾ ਦਾ ਨੌਮੀਨੇਸ਼ਨ ਕਾਫੀ ਹੱਦ ਤਕ ਆਸਿਮ ਦੇ ਹੱਥਾਂ ‘ਚ ਨਜ਼ਰ ਆ ਰਿਹਾ ਹੈ। ਦੇਵੋਲੀਨਾ ਤੇ ਆਸਿਮ ‘ਚ ਹਸਪਤਾਲ ਟਾਸਕ ਤੋਂ ਹੀ ਝਗੜਾ ਸ਼ੁਰੂ ਹੋ ਚੁੱਕਿਆ ਹੈ।
ਉਧਰ ਸ਼ਹਿਨਾਜ਼ ਦਾ ਵੀ ਕਹਿਣਾ ਹੈ ਕਿ ਉਹ ਆਪਣੇ ਬੁਆਏ ਫ੍ਰੈਂਡ ਨੂੰ ਹਰ ਕਿਸੇ ਕੁੜੀ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਦੇਣਗੇ ਤੇ ਉਨ੍ਹਾਂ ਨੇ ਸਾਫ ਕੀਤਾ ਸੀ ਕਿ ਉਸ ‘ਤੇ ਕੋਈ ਯਕੀਨ ਨਾ ਕਰੇ।
ਇਸ ਦੇ ਨਾਲ ਹੀ ਮਾਹਿਰਾ ਸਾਫ ਕਹਿਣ ਵਾਲੀ ਹੈ ਕਿ ਉਹ ਪਾਰਸ ਨੂੰ ਪਸੰਦ ਕਰਦੀ ਹੈ।
ਇਸੇ ਦੌਰਾਨ ਇੱਕ ਵਾਰ ਫੇਰ ਤੋਂ ਪਾਰਸ, ਮਾਹਿਰਾ ਤੇ ਸ਼ਹਿਨਾਜ਼ ਦਾ ਲਵ ਟ੍ਰੈਂਗਲ ਦੇਖਣ ਨੂੰ ਮਿਲਣ ਵਾਲਾ ਹੈ। ਜਿੱਥੇ ਪਾਰਸ ਤੇ ਸ਼ਹਿਨਾਜ਼ ਦੀ ਤਿੱਖੀ ਨੋਕਝੋਕ ਹੋਵੇਗੀ ਤੇ ਹੋ ਸਕਦਾ ਹੈ ਕਿ ਸ਼ਹਿਨਾਜ਼ ਦਾ ਦਿਲ ਉਹ ਮਾਰਿਹਾ ਲਈ ਤੋੜ ਵੀ ਸਕਦੇ ਹਨ।
- - - - - - - - - Advertisement - - - - - - - - -