ਲੰਦਨ 'ਚ ਕੈਂਸਰ ਨਾਲ ਜੂਝ ਰਹੇ ਇਰਫਾਨ ਦੀਆਂ ਤਸਵੀਰਾਂ ਪਹਿਲੀ ਵਾਰ ਆਈਆਂ ਸਾਹਮਣੇ
ਇਰਫਾਨ ਖਾਨ ਕਦੋਂ ਵਾਪਸ ਆਉਣਗੇ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।
Download ABP Live App and Watch All Latest Videos
View In Appਪਿਛਲੇ ਦਿਨੀਂ ਫਿਲਮ 'ਬਲੈਕਮੇਲ' 'ਚ ਇਰਫਾਨ ਨਜ਼ਰ ਆਏ ਸਨ। ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਉਹ ਆਪਣੀ ਬਿਮਾਰੀ ਦਾ ਇਲਾਜ ਕਰਾਉਣ ਲਈ ਵਿਦੇਸ਼ ਰਵਾਨਾ ਹੋ ਗਏ ਸਨ। ਉਨ੍ਹਾਂ ਦੀ ਫਿਲਮ 'ਕਾਂਰਵਾ' ਤਿੰਨ ਅਗਸਤ ਨੂੰ ਰਿਲੀਜ਼ ਹੋ ਰਹੀ ਹੈ।
ਦੱਸ ਦਈਏ ਕਿ ਇਰਫਾਨ ਖਾਨ ਨਿਊਰੋਇੰਡੋਕ੍ਰਾਈਨ ਟਿਊਮਰ ਦਾ ਇਲਾਜ ਕਰਵਾ ਰਹੇ ਹਨ। ਫਰਵਰੀ 'ਚ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਸੀ। ਇਸ ਤੋਂ ਬਾਅਦ ਮਾਰਚ ਵਿਚ ਇਰਫਾਨ ਨੇ ਖੁਦ ਸੋਸ਼ਲ ਮੀਡੀਆ ਜ਼ਰੀਏ ਆਪਣੀ ਬਿਮਾਰੀ ਦੀ ਜਾਣਕਾਰੀ ਦਿੱਤੀ ਸੀ।
ਇਰਫਾਨ ਨੇ ਇਸ ਚਿੱਠੀ 'ਚ ਆਪਣੇ ਦਰਦ ਨੂੰ ਬਿਆਨ ਕਰਦਿਆਂ ਲਿਖਿਆ ਹੈ ਕਿ ਕਦੇ-ਕਦੇ ਦਰਦ ਖੁਦਾ ਤੋਂ ਵੀ ਵੱਡਾ ਹੋ ਜਾਂਦਾ ਹੈ।
ਇਰਫਾਨ ਨੇ ਚਿੱਠੀ 'ਚ ਲਿਖਿਆ ਕਿ ਮੈਂ ਜਿਸ ਹਸਪਤਾਲ 'ਚ ਦਾਖਲ ਹਾਂ ਉਸ 'ਚ ਬਾਲਕਨੀ ਵੀ ਹੈ ਜਿੱਥੋਂ ਬਾਹਰ ਦਾ ਨਜ਼ਾਰਾ ਦਿਖਦਾ ਹੈ। ਕੋਮਾ ਵਾਰਡ ਮੇਰੇ ਉੱਪਰ ਹੈ। ਸੜਕ ਦੇ ਇੱਕ ਪਾਸੇ ਮੇਰਾ ਹਸਪਤਾਲ ਹੈ ਤੇ ਦੂਜੇ ਪਾਸੇ ਸਟੇਡੀਅਮ ਹੈ। ਉੱਥੇ ਵਿਵਿਏਨ ਰਿਚਰਡਸ ਦਾ ਮੁਸਕਰਾਉਂਦਾ ਪੋਸਟਰ ਹੈ। ਉਨ੍ਹਾਂ ਲਿਖਿਆ ਕਿ ਮੇਰੇ ਬਚਪਨ ਦੇ ਸੁਫਨਿਆਂ ਦਾ ਮੱਕਾ, ਜਿਸ ਨੂੰ ਦੇਖ ਕੇ ਪਹਿਲੀ ਨਜ਼ਰ 'ਚ ਮੈਨੂੰ ਕੋਈ ਅਹਿਸਾਸ ਹੀ ਨਹੀਂ ਹੋਇਆ।
ਇਰਫਾਨ ਨੇ ਚਿੱਠੀ 'ਚ ਆਪਣੀ ਬਿਮਾਰੀ ਬਾਰੇ ਪਤਾ ਲੱਗਣ ਤੋਂ ਲੈ ਕੇ ਹੁਣ ਤੱਕ ਦੀ ਪੂਰੀ ਕਹਾਣੀ ਬਹੁਤ ਭਾਵੁਕਤਾ ਨਾਲ ਲਿਖੀ ਹੈ। ਇਰਫਾਨ ਨੇ ਲਿਖਿਆ ਕਿ ਇਸ ਸਫਰ 'ਚ ਸਾਰੀ ਦੁਨੀਆ ਦੇ ਲੋਕ ਮੇਰੇ ਲਈ ਸਿਹਤਯਾਬ ਹੋਣ ਦੀਆਂ ਦੁਆਵਾਂ ਕਰ ਰਹੇ ਹਨ। ਉਨ੍ਹਾਂ ਲਿਖਿਆ ਕਿ ਉਹ ਸਾਰੀਆਂ ਦੁਆਵਾਂ ਮਿਲ ਕੇ ਵੱਡੀ ਸ਼ਕਤੀ ਬਣ ਗਈਆਂ ਹਨ।
ਅਦਾਕਾਰ ਇਰਫਾਨ ਖਾਨ ਇਨੀਂ ਦਿਨੀਂ ਲੰਦਨ 'ਚ ਆਪਣਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਅਕਸਰ ਹੀ ਉਨ੍ਹਾਂ ਦੇ ਛੇਤੀ ਸਿਹਤਯਾਬ ਹੋਣ ਦੀਆਂ ਦੁਆਵਾਂ ਕਰਦੇ ਹਨ। ਇਰਫਾਨ ਵੀ ਸੋਸ਼ਲ ਮੀਡੀਆ ਜ਼ਰੀਏ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਖ਼ਬਰਸਾਰ ਦਿੰਦੇ ਰਹਿੰਦੇ ਹਨ। ਅਜਿਹੇ 'ਚ ਇਰਫਾਨ ਨੇ ਚਿੱਠੀ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
- - - - - - - - - Advertisement - - - - - - - - -