ਸਲਮਾਨ-ਸ਼ਾਹਰੁਖ ਤੋਂ ਵੀ ਵੱਧ ਫੀਸ ਲੈਣ ਵਾਲੀ ਮਾਧੁਰੀ ਹੋਈ 52 ਸਾਲਾਂ ਦੀ, ਜਾਣੋ ਦਿਲਚਸਪ ਗੱਲਾਂ
ਘੱਟ ਹੀ ਲੋਕਾਂ ਨੂੰ ਪਤਾ ਹੈ ਕਿ ਮਾਧੁਰੀ ਨੇ ਕਲਾਸੀਕਲ ਡਾਂਸ ਦੀ ਟ੍ਰੇਨਿੰਗ ਲਈ ਹੋਈ ਹੈ ਤੇ ਉਹ ਇੱਕ ਟ੍ਰੇਂਡ ਕੱਥਕ ਡਾਂਸਰ ਹੈ।
Download ABP Live App and Watch All Latest Videos
View In Appਮਾਧੁਰੀ ਦੀ ਐਕਟਿੰਗ ਦਾ ਜਾਦੂ ਕੁਝ ਅਜਿਹਾ ਸੀ ਕਿ ਉਸ ਨੂੰ ਇੱਕ ਜਾਂ ਦੋ ਵਾਰ ਨਹੀਂ ਸਗੋਂ 14 ਵਾਰ ਫ਼ਿਲਮਫੇਅਰ ਐਵਾਰਡ ‘ਚ ਨੌਮੀਨੇਸ਼ਨ ਮਿਲਿਆ ਸੀ ਤੇ ਉਸ ਨੂੰ 4 ਵਾਰ ਬੈਸਟ ਐਕਟਰਸ ਫ਼ਿਲਮਫੇਅਰ ਐਵਾਰਡ ਵੀ ਮਿਲਿਆ ਹੈ।
ਇੰਨਾ ਹੀ ਨਹੀ ਫ਼ਿਲਮ ‘ਅੰਜਾਮ’ ‘ਚ ਮਾਧੁਰੀ ਦਿਕਸ਼ਿਤ ਨੇ ਸ਼ਾਹਰੁਖ ਖ਼ਾਨ ਤੋਂ ਦੁਗਣੀ ਫੀਸ ਲਈ ਸੀ। ਫ਼ਿਲਮ ਬਾਕਸਆਫਿਸ ‘ਤੇ ਨਾਕਾਮਯਾਬ ਰਹੀ ਸੀ।
ਇੱਕ ਸਮੇਂ ‘ਚ ਹਿੱਟ ਫ਼ਿਲਮਾਂ ਦੀ ਗਾਰੰਟੀ ਰਹੀ ਮਾਧੁਰੀ ਨੇ 1984 ‘ਚ ਫ਼ਿਲਮਾਂ ‘ਚ ਕਦਮ ਰੱਖਿਆ। ਉਨ੍ਹਾਂ ਦੀ ਸ਼ੁਰੂਆਤੀ ਫ਼ਿਲਮਾਂ ਨੂੰ ਔਡੀਅੰਸ ਨੇ ਨਾਕਾਰ ਦਿੱਤਾ ਸੀ ਤੇ ਉਹ ਬਾਕਸ ਆਫਿਸ ‘ਤੇ ਫਲੌਪ ਰਹੀਆਂ।
ਸਲਮਾਨ ਖ਼ਾਨ ਨਾਲ ਵੀ ਮਾਧੁਰੀ ਨੇ ਫ਼ਿਲਮ ‘ਹਮ ਆਪਕੇ ਹੈਂ ਕੌਨ’ ‘ਚ ਕੰਮ ਕੀਤਾ ਜਿਸ ‘ਚ ਮਾਧੁਰੀ ਨੇ ਸਲਮਾਨ ਤੋਂ ਕਿਤੇ ਜ਼ਿਆਦਾ ਫੀਸ ਲਈ ਸੀ।
ਆਪਣੀ ਇੱਕ ਸਮਾਈਲ ‘ਤੇ ਲੱਖਾਂ ਦਿਲਾਂ ਦੀ ਧੜਕਣ ਨੂੰ ਤੇਜ਼ ਕਰਨ ਵਾਲੀ ਅਦਾਕਾਰਾ ਮਾਧੁਰੀ ਦਿਕਸ਼ਿਤ ਅੱਜ ਆਪਣਾ 52ਵਾਂ ਜਨਮ ਦਿਨ ਮਨਾ ਰਹੀ ਹੈ। ਉਨ੍ਹਾਂ ਦੇ ਜਨਮ ਦਿਨ ਮੌਕੇ ਅਸੀਂ ਉਨ੍ਹਾਂ ਦੀ ਜ਼ਿੰਦਗੀ ਦੇ ਕੁਝ ਖਾਸ ਕਿੱਸੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ।
ਇਸ ਦੌਰਾਨ ਮਾਧੁਰੀ ਦੀਆਂ ਫ਼ਿਲਮਾਂ ਦੀ ਕਾਮਯਾਬੀ ਦਾ ਆਲਮ ਇਹ ਸੀ ਕਿ ਔਡੀਅੰਸ ਸਿਰਫ ਮਾਧੁਰੀ ਕਰਕੇ ਥਿਏਟਰਾਂ ‘ਚ ਜਾਂਦੀ ਸੀ।
ਕੁਝ ਸਾਲਾਂ ਬਾਅਦ ਮਾਧੁਰੀ ਨੇ ਇੱਕ ਬਿਆਨ ‘ਚ ਕਿਹਾ ਸੀ ਕਿ ਉਨ੍ਹਾਂ ਨੂੰ ਅਫਸੋਸ ਹੈ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੇ ਸੀਨ ਕੀਤੇ ਪਰ ਅੱਜ ਵੀ ‘ਦਯਾਵਾਨ’ ਇਨ੍ਹਾਂ ਸੀਨਸ ਕਰਕੇ ਹੀ ਜਾਣੀ ਜਾਂਦੀ ਹੈ।
ਕਰੀਬ ਚਾਰ ਸਾਲ ਤਕ ਫ਼ਿਲਮਾਂ ‘ਚ ਮੁਸ਼ੱਕਤ ਕਰਨ ਤੋਂ ਬਾਅਦ 1988 ‘ਚ ਮਾਧੁਰੀ ਨੇ ਫ਼ਿਲਮ ‘ਦਯਾਵਾਨ’ ‘ਚ ਵਿਨੋਦ ਖੰਨਾ ਨਾਲ ਕੰਮ ਕੀਤਾ। ਬੇਸ਼ੱਕ ਫ਼ਿਲਮ ਹਿੱਟ ਨਹੀਂ ਹੋਈ ਪਰ ਬੋਲਡ ਸੀਨ ਨਾਲ ਦੋਵੇਂ ਚਰਚਾ ‘ਚ ਆ ਗਏ।
ਮਾਧੁਰੀ ਦਿਕਸ਼ਿਤ ਦਾ ਜਨਮ 15 ਮਈ, 1967 ਨੂੰ ਇੱਕ ਮਿਡਲ ਕਲਾਸ ਪਰਿਵਾਰ ‘ਚ ਹੋਇਆ। ਉਨ੍ਹਾਂ ਦੇ ਪਰਿਵਾਰ ਦਾ ਫ਼ਿਲਮੀ ਦੁਨੀਆ ਨਾਲ ਕੋਈ ਰਿਸ਼ਤਾ ਨਹੀਂ ਸੀ ਪਰ ਮਾਧੁਰੀ ਨੂੰ ਬਚਪਨ ਤੋਂ ਡਾਂਸ ਦਾ ਸ਼ੌਂਕ ਸੀ।
- - - - - - - - - Advertisement - - - - - - - - -