'ਰੇਸ-3' ਦੀ ਬਾਕਸ ਆਫਿਸ 'ਤੇ ਦੌੜ, ਜਾਣੋ ਸਲਮਾਨ ਦੇ ਈਦ ਮੌਕੇ ਧਮਾਕੇ
ਇਸ ਤੋਂ ਬਾਅਦ 6 ਜੁਲਾਈ, 2016 ਨੂੰ ਈਦ ਮੌਕੇ ਸਲਮਾਨ ਲੈ ਕੇ ਆਏ 'ਸੁਲਤਾਨ'। ਇਸ ਫਿਲਮ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਲ ਦਿਖਾਇਆ। ਸ਼ੁਰੂਆਤੀ ਹਫਤੇ 'ਚ ਸੁਲਤਾਨ ਨੇ 180.36 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
Download ABP Live App and Watch All Latest Videos
View In Appਇਸ ਸਾਲ ਰਿਲੀਜ਼ ਹੋਈ 'ਰੇਸ-3' ਸ਼ੁਰੂਆਤੀ ਹਫਤੇ 'ਚ 106.47 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਸ਼ੁਰੂਆਤੀ ਕਮਾਈ 'ਚ ਹੁਣ ਤੱਕ ਸੁਲਤਾਨ ਤੋਂ ਬਾਅਦ 'ਰੇਸ-3' ਦੂਜੇ ਨੰਬਰ 'ਤੇ ਹੈ।
27 ਜੂਨ, 2017 ਨੂੰ ਰਿਲੀਜ਼ ਹੋਈ ਸਲਮਾਨ ਦੀ ਫਿਲਮ 'ਟਿਊਬਲਾਈਟ' ਕੁੱਝ ਖਾਸ ਕਾਮਯਾਬ ਨਹੀਂ ਹੋ ਪਾਈ ਸੀ। ਸ਼ੁਰੂਆਤੀ ਹਫਤੇ 'ਚ ਇਸ ਫਿਲਮ ਨੇ 64.77 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਬਜਰੰਗੀ ਭਾਈਜਾਨ ਫਿਲਮ 17 ਜੁਲਾਈ, 2015 ਨੂੰ ਈਦ ਮੌਕੇ ਰਿਲੀਜ਼ ਹੋਈ ਸੀ। ਫਿਲਮ 'ਚ ਸਲਮਾਨ ਖਾਨ ਦੇ ਨਾਲ ਕਰੀਨਾ ਕਪੂਰ, ਨਵਾਜ਼ੂਦੀਨ ਸਿਦੀਕੀ ਤੇ ਬੱਚੀ ਹਰਸ਼ਾਲੀ ਮਲਹੋਤਰਾ ਨੇ ਲੀਡ ਰੋਲ ਨਿਭਾਇਆ ਸੀ। ਇਸ ਫਿਲਮ ਦੀ ਸ਼ੁਰੂਆਤੀ ਹਫਤੇ ਦੀ ਕੀਮਤ 102.60 ਕਰੋੜ ਰੁਪਏ ਸੀ।
ਸਾਲ 2014 'ਚ ਸਲਮਾਨ ਦੀ ਫਿਲਮ ਕਿੱਕ ਨੇ ਸ਼ੁਰੂਆਤੀ ਹਫਤੇ 'ਚ 83.83 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ਫਿਲਮ 'ਚ ਸਲਮਾਨ ਦੇ ਨਾਲ ਜੈਕਲਿਨ ਨੇ ਲੀਡ ਰੋਲ ਨਿਭਾਇਆ ਸੀ।
2012 'ਚ ਈਦ ਮੌਕੇ ਸਲਮਾਨ ਦੀ ਫਿਲਮ ਰਿਲੀਜ਼ ਹੋਈ 'ਏਕ ਥਾ ਟਾਈਗਰ'। ਸਿਰਫ 75 ਕਰੋੜ 'ਚ ਬਣੀ ਇਸ ਫਿਲਮ ਨੇ ਸ਼ੁਰੂਆਤੀ ਹਫਤੇ 'ਚ 100.16 ਕਰੋੜ ਦੀ ਕਮਾਈ ਕੀਤੀ ਸੀ।
ਇਹ ਫਿਲਮ 2011 'ਚ ਈਦ ਮੌਕੇ ਰਿਲੀਜ਼ ਹੋਈ। ਇਸ ਫਿਲਮ 'ਚ ਸਲਮਾਨ ਨਾਲ ਕਰੀਨਾ ਕਪੂਰ, ਅਦਿੱਤਿਆ ਪੰਚੋਲੀ, ਚੇਤਨ ਹੰਸਰਾਜ, ਰਾਜ ਬੱਬਰ, ਹੇਜਲ ਕੀਚ ਜਿਹੇ ਸਿਤਾਰਿਆਂ ਨੇ ਲੀਡ ਰੋਲ ਨਿਭਾਇਆ ਸੀ। 60 ਕਰੋੜ 'ਚ ਬਣੀ ਇਸ ਫਿਲਮ ਨੇ ਸ਼ੁਰੂਆਤੀ ਹਫਤੇ 'ਚ 88.75 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਸਲਮਾਨ ਦੀ ਫਿਲਮ 'ਦਬੰਗ' 'ਚ ਉਨ੍ਹਾਂ ਪੁਲਿਸ' ਵਾਲੇ ਦਾ ਕਿਰਦਾਰ ਨਿਭਾਇਆ ਸੀ। ਇਹ ਫਿਲਮ ਸਾਲ 2010 ਦੀ ਈਦ 'ਤੇ 10 ਸਤੰਬਰ ਨੂੰ ਰਿਲੀਜ਼ ਕੀਤੀ ਗਈ ਸੀ। 42 ਕਰੋੜ ਦੇ ਬਜ਼ਟ ਵਾਲੀ ਇਸ ਫਿਲਮ ਨੇ ਸ਼ੁਰੂਆਤੀ ਹਫਤੇ 'ਚ 48.50 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਈਦ ਮੌਕੇ ਰਿਲੀਜ਼ ਹੋਈ ਫਿਲਮ 'ਰੇਸ-'3 ਨੇ ਤਿੰਨ ਦਿਨਾਂ 'ਚ 106 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਦੇ ਬਾਵਜੂਦ 'ਰੇਸ-3' ਅਜੇ ਤੱਕ 'ਸੁਲਤਾਨ' ਦਾ ਰਿਕਾਰਡ ਨਹੀਂ ਤੋੜ ਪਾਈ। ਸਲਮਾਨ ਦੀਆਂ ਈਦ ਮੌਕੇ ਰਿਲੀਜ਼ ਹੋਈਆਂ ਫਿਲਮਾਂ ਦੀ ਸ਼ੁਰੂਆਤੀ ਕਮਾਈ ਬਾਰੇ ਇੱਥੇ ਜਾਣਦੇ ਹਾਂ।
- - - - - - - - - Advertisement - - - - - - - - -